ਅਹਿੰਸਾ ਦਾ ਅੰਤਰਰਾਸ਼ਟਰੀ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਹਿੰਸਾ ਦਾ ਅੰਤਰਰਾਸ਼ਟਰੀ ਦਿਵਸ 2 ਅਕਤੂਬਰ ਨੂੰ ਮੋਹਨਦਾਸ ਕਰਮਚੰਦ ਗਾਂਧੀ ਦੇ ਜਨਮ ਦਿਨ ਤੇ  ਮਨਾਇਆ ਜਾਂਦਾ ਹੈ। ਭਾਰਤ ਵਿੱਚ ਇਸ ਦਿਨ ਨੂੰ ਗਾਂਧੀ ਜੈਅੰਤੀ ਕਿਹਾ ਜਾਂਦਾ ਹੈ।.

ਜਨਵਰੀ 2004 ਵਿੱਚ, ਈਰਾਨ ਨੋਬਲ ਜੇਤੂ ਸ਼ਿਰੀਨ ਏਬਾਦੀ ਨੇ ਬੰਬਈ ਵਿੱਚ ਵਿਸ਼ਵ ਸੋਸ਼ਲ ਫੋਰਮ ਨੂੰ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਪੈਰਸ ਤੋਂ ਇੱਕ ਹਿੰਦੀ ਅਧਿਆਪਕ ਕੋਲੋਂ ਅਹਿੰਸਾ ਦੇ ਅੰਤਰਰਾਸ਼ਟਰੀ ਦਿਵਸ ਲਈ ਇੱਕ ਪ੍ਰਸਤਾਵ ਲਿਆ ਸੀ। ਇਸ ਵਿਚਾਰ ਹੌਲੀ-ਹੌਲੀ ਭਾਰਤ ਦੀ ਕਾਂਗਰਸ ਪਾਰਟੀ ਦੇ ਕੁਝ ਆਗੂਆਂ ਦਾ ਧਿਆਨ ਖਿੱਚਿਆ ("ਅਹਿੰਸਾ ਫਾਈਂੜਜ ਟੀਨ ਵਾਇਸ," ਟੈਲੀਗ੍ਰਾਫ, ਕਲਕੱਤਾ) ਅਤੇ ਆਖਰ  ਸੋਨੀਆ ਗਾਂਧੀ ਅਤੇ ਪਾਦਰੀ ਡੇਸਮੰਡ ਟੂਟੂ ਨੇ ਸ਼ੁਰੂ ਜਨਵਰੀ 2007 'ਚ ਦਿੱਲੀ' ਚ ਇੱਕ ਸੱਤਿਆਗ੍ਰਹਿ ਕਾਨਫਰੰਸ ਮਤਾ ਰੱਖ ਕੇ ਸੰਯੁਕਤ ਰਾਸ਼ਟਰ ਨੂੰ ਇਹ ਵਿਚਾਰ ਅਪਣਾਉਣ ਲਈ ਕਿਹਾ। [1]

Non-Violence-Skulptur from Carl Fredrik Reuterswärd in Malmö, Sweden

15 ਜੂਨ 2007 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ 2 ਅਕਤੂਬਰ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਨ ਸਥਾਪਤ ਕਰਨ ਲਈ ਮਤਦਾਨ ਹੋਇਆ। [2]  ਮਹਾਸਭਾ ਵਿੱਚ ਸਾਰੇ ਮੈਬਰਾਂ ਨੇ 2 ਅਕਤੂਬਰ ਨੂੰ ਇਸ ਰੂਪ ਵਿੱਚ ਸਵੀਕਾਰ ਕੀਤਾ ਅਤੇ ਇਸਨੂੰ  " ਉਚਿਤ ਤਰੀਕਿਆਂ ਨਾਲ, ਜਿਹਨਾਂ ਵਿੱਚ  ਸਿੱਖਿਆ ਅਤੇ ਜਨਤਕ ਜਾਗਰੂਕਤਾ ਦੁਆਰਾ ਵੀ ਸ਼ਾਮਲ ਹੈ, ਅਹਿੰਸਾ ਦਾ ਸੁਨੇਹਾ ਵੰਡਣ" ਦਾ ਨਿਰਣਾ ਲਿਆ।[3]

ਹਵਾਲੇ[ਸੋਧੋ]