ਅੰਗਰੇਜ਼ ਕਾਲ ਤੋਂ ਪਹਿਲਾਂ ਸਭਿਆਚਾਰੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਚਾਰੀਕਰਨ ਅੰਗ੍ਰੇਜ਼ੀ ਭਾਸ਼ਾ ਦੇ ਸ਼ਬਦ Accultration ਦੇ ਸਮਾਨਾਰਥਕ ਵਰਤਿਆ ਜਾਣ ਵਾਲਾ ਪੰਜਾਬੀ ਦਾ ਸ਼ਬਦ ਹੈ। ਸਭਿਆਚੀਰਕਰਨ ਦੀ ਜੁਗਤ ਅਮਰੀਕਨ ਸਮਾਜ ਵਿਗਿਆਨੀਆਂ ਰਾਹੀਂ ਉਨ੍ਹਾਂ ਤਬਦੀਲੀਆਂ ਨੂੰ ਦਰਸ਼ਾਉਣ ਲਈ ਵਰਤੀ ਗਈ ਹੈ। ਜੋ ਵੱਖ ਵੱਖ ਸਭਿਆਚਾਰਾਂ ਦੀਆਂ ਪਰੰਪਰਾਵਾਂ ਦੇ ਆਪਸੀ ਮੇਲ ਕਾਰਨ ਹੋਂਦ ਵਿੱਚ ਆਉਂਦੀਆਂ ਹਨ। ਇੰਟਰਨੈਸ਼ਨਲ ਇਨਸਾਇਕਲੋਪੀਡੀਆ ਆਫ ਸੋਸ਼ਲ ਸਾਇਂਸਿਜ਼ ਅਨੁਸਾਰ ਸਭਿਆਚਾਰੀਕਰਨ ਸਭਿਆਚਾਰਕ ਇਕਾਈਆਂ ਦੀ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਦੀ ਪ੍ਰਕ੍ਰੀਆ ਹੈ।ਅਸਲ ਵਿੱਚ ਸਭਿਆਚਾਰੀਕਰਨ ਉਨ੍ਹਾਂ ਪਰਪੰਚਾਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ, ਜਿਨ੍ਹਾਂ ਅਨੁਸਾਰ ਵੱਖ ਵੱਖ ਸਭਿਆਚਾਰਾਂ ਦੇ ਵਿਅਕਤੀ ਸਮੂਹ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਤੇ ਨਤੀਜੇ ਵਜੋਂ ਇੱਕ ਜਾਂ ਦੋਹਾਂ ਸਭਿਆਚਾਰਾਂ ਦੀਆਂ ਰੂਪ ਵਿਧੀਆਂ ਵਿੱਚ ਤਬਦੀਲੀਆਂ ਵਾਪਰਦੀਆਂ ਹਨ।[1] ਆਰੀਆ, ਮੁਸਲਮਾਨ ਅਤੇ ਅੰਗ੍ਰੇਜ਼ ਇਨ੍ਹਾਂ ਇਨ੍ਹਾਂ ਤਿੰਨ ਕੌਮਾਂ ਜੋ ਬਾਹਰੋਂ ਆਈਆਂ ਨੇ ਪੰਜਾਬੀ ਸਭਿਆਚਾਰਾਰ ਉੱਪਰ ਸਭ ਤੋਂ ਵੱਧ ਪ੍ਰਭਾਵ ਪਾਇਆਂ ਹਨ।

ਆਰੀਆ ਕਾਲ ਨੇ ਸਭਿਆਚਾਰੀਕਰਨ[ਸੋਧੋ]

1920 ਈ. ਤੱਕ ਇਹ ਮੰਨਿਆ ਜਾਂਦਾ ਸੀ ਕਿ ਆਰੀਆ ਪੰਜਾਬ ਦੀ ਪਹਿਲੀ ਸਭਿਅਕ ਮੂਲ ਜਾਤੀ ਸੀ, ਜਿਸਨੇ ਲਗਭਗ 3000 ਸਾਲ ਈਸਾ ਪੂਰਵ ਇਸ ਧਰਤੀ ਉੱਪਰ ਵੇਦਾਂ ਦ ਰਚਨਾ ਕੀਤੀ। ਪਰ 1921 ਈ. ਸਿੰਧ ਦੇ ਇਲਾਕੇ ਵਿੱਚ ਮੁਹਿੰਨਜੋਦੜੋ ਅਤੇ ਹੜੱਪਾ ਆਦਿ ਥਾਵਾਂ ਦੀ ਖੁਦਾਈ ਨੇ ਆਰੀਆਂ ਤੋਂ ਪਹਿਲਾਂ ਉੰਨਤ ਸਭਿਅਤਾ ਦੇ ਨਸਾਨ ਦੱਸੇ। ਇਸ ਸਭਿਅਤਾ ਦੇ ਮੁੱਖ ਕੇਂਦਰ ਸਿੰਧ ਕਿਨਾਰੇ ਲੱਭੇ ਗਏ ਤਾਂ ਕਰਕੇ ਇਸਨੂੰ ਸਿੰਧ ਘਾਟੀ ਸਭਿਅਤਾ ਕਿਹਾ ਜਾਂਦਾ ਹੈ। ਆਰੀਆ ਜਾਤੀ ਦੇ ਧਰਮ ਗ੍ਰੰਥਾਂ ਵਿੱਚ ਦਸਿਊ ਅਖਵਾਉਣ ਵਾਲੇ ਇਹ ਪਹਲੇ ਪੰਜਾਬੀ ਸਨ। ਜਿਨ੍ਹਾਂ ਦਾ ਮੈਸੋਪੋਟਾਮੀਆਂ ਤੇ ਸੁਮੇਰੀਆ ਦੇ ਲੋਕਾਂ ਨਾਲ ਗੂੜ੍ਹਾ ਮੇਲ ਮਿਲਾਪ ਸੀ।[2]

ਆਰੀਆ ਵਿੱਚ ਦਰਾਵੜ ਸਭਿਆਚਾਰ ਦੇ ਉਭਰਦੇ ਅੰਸ਼[ਸੋਧੋ]

ਭਾਵੇਂ ਲੋਕਾਂ ਨੇ ਦਰਾਵੜ ਸਭਿਅਤਾ ਅਤੇ ਸਭਿਆਚਾਰ ਨੂੰ ਖਤਮ ਕਰ ਦਿੱਤਾ ਸੀ ਪਰ ਫਿਰ ਵੀ ਦਸਿਊ ਦੀ ਹੋਂਦ ਆਰੀਆ ਸਭਿਆਚਾਰ ਤੇ ਜ਼ਰੂਰ ਅਸਰਦਾਰ ਹੋਈ ਹੋਵੇਗੀ। ਦਸਿਊ ਜਿਨ੍ਹਾਂ ਦੀ ਸਭਿਅਤਾ ਤੇ ਸਭਿਆਚਾਰ ਨੂੰ ਕੁਦਰਤੀ ਸ਼ਕਤੀਆਂ ਜਾਃ ਆਰੀਆਂ ਨੇ ਨਸ਼ਟ ਕਰ ਦਿੱਤਾ। ਇਹ ਲੋਕ ਆਰੀਆ ਦੇ ਦਾਸ ਬਣਕੇ ਏਥ ਹੀ ਵਸ ਗਏ। "ਕੋਈ ਬਾਹਰੀ ਸਭਿਆਚਾਰ ਕਿਸੇ ਗੈਰ ਕੌਮ ਦੀ ਧਰਤੀ ਤੇ ਆਕੇ ਅਸਰਦਾਰ ਹੋਏ ਬਿਨਾਂ ਨਹੀਂ ਰਹਿ ਸਕਦਾ, ਭਾਵੇਂ ਉਹ ਹਾਕਮ ਸ਼੍ਰੇਣੀ ਗੇ ਵਿੱਚ ਗੁਲਾਮ ਕੌਮ ਨੂੰ ਦਾਸ ਬਣਾ ਕੇ ਹੀ ਕਿਉਂ ਨਾ ਰੱਖੇ।"[3] ਪੂਜਾ ਆਰੀਆ ਲੋਕਾਂ ਦੇ ਧਰਮ ਦਾ ਅਟੁੱਟ ਅੰਗ ਹੈ। ਭਗਵਤਸ਼ਰਣ ਉਪਾਧਿਆਇ ਦੇ ਅਨੁਸਾਰ, "ਆਰੀਆ ਲੋਕਾਂ ਤੋਂ ਪਹਿਲਾਂ ਸੌਲੇ ਤੇ ਕਾਲੇ ਰਂਗ ਦੇ ਲੋਕਾਂ ਦੀਆਂ ਜਾਤੀਆਂ ਨੇ ਆਰੀਆ ਤੇ ਵਿਆਪਕ ਅਸਰ ਪਾਇਆ।[4]

ਮੁਸਲਮਾਨ ਕਾਲ ਦਾ ਸਭਿਆਚਾਰੀਕਰਨ[ਸੋਧੋ]

ਮੁਸਲਮਾਨ ਹਮਲਾਵਰ ਬਣਕੇ ਆਏ ਸਨ ਅਤੇ ਇੱਥੇ ਪੰਜਾਬ ਦੀ ਧਰਤੀ ਉੱਤੇ ਵਸ ਗਏ। ਇੱਥੋਂ ਦੇ ਲੋਕਾਂ ਨੇ ਉਨ੍ਹਾਂ ਦੇ ਸਭਿਆਚਾਰ ਤੋਂ ਬਹੁਤ ਕੁਝ ਗ੍ਰਹਿਣ ਕਰ ਲਿਆ। ਜਿਵੇਂ ਕਿ ਕਵਾਲੀ, ਗਜ਼ਲ, ਸਾਰੰਗੀ, ਸਿਤਾਰ ਆਦਿ। ਹਿੰਦੂ ਸਭਿਆਚਾਰ ਵਿੱਚ ਲਾੜੇ ਨੂੰ ਸਿਹਰੇ ਲਾਉਣੇ, ਲਾੜੀ ਨੂੰ ਨੱਥ ਪਾਉਣੇ ਆਦਿ ਮੁਸਲਿਮ ਸਭਿਆਚਾਰ ਦਾ ਪ੍ਰਭਾਵ ਹੈ। ਈਰਾਨ ਤੁਰਕ ਤੇ ਅਫ਼ਗਾਨ ਸੰਪਰਕ ਨਾਲ ਨਿਰੋਲ ਇਸਲਾਮ ਕੁਝ ਨਾ ਕੁਝ ਜ਼ਰੂਰ ਬਦਲ ਗਿਆ ਸੀ।

ਮੁਸਲਮਾਨ ਪੰਜਾਬੀ ਸਭਿਆਚਾਰ[ਸੋਧੋ]

ਮੁਸਲਮਾਨਾਂ ਤੋਂ ਪਹਿਲਾਂ ਸ਼ਕ ਕੁਸ਼ਾਣ ਹੂਣ ਆਦਿ ਕਈ ਜਾਤੀਆਂ ਨੇ ਪੰਜਾਬ ਤੇ ਹਮਲੇ ਕੀਤੇ ਪਰ ਪੰਜਾਬੀ ਸਭਿਆਚਾਰ ਦੇ ਅਸਰ ਹੇਠ ਉਹ ਇਸ ਵਿੱਚ ਮਿਸ਼ਰਤ ਹੋ ਗਏ ਪਰ ਮੁਸਲਮਾਨਾਂ ਨੇ ਆਪਣੀ ਧਾਰਮਿਕ ਤੇ ਸਭਿਆਚਾਰਕ ਮੌਲਿਕਤਾ ਨੂੰ ਕਾਇਮ ਰੱਖਿਆ।ਲੰਮੇ ਸਮੇਂ ਤੱਕ ਉਨ੍ਹਾਂ ਦੀ ਰਾਜਸੀ ਸ਼ਕਤੀ ਪੰਜਾਬ ਦੀ ਧਰਤੀ ਤੇ ਗਈ ਹੈ।ਮੁਸਲਮਾਨਾ ਨੂੰ ਹਿੰਦੂਆਂ ਦੇ ਜਾਤੀ ਭੇਦ ਭਾਵ ਤੇ ਰਾਜਸੀ ਲਾਲਚ ਤੋਂ ਆਪਣੇ ਧਰਮ ਪ੍ਰਸਾਰ ਵਿੱਚ ਬੜੀ ਸਹੂਲਤ ਮਿਲੀ। ਪੰਜਾਬੀ ਸਭਿਆਚਾਰ ਦੀ ਪਾਸਨ ਸ਼ਕਤੀ ਤੇ ਸੁਰੱਖਿਆ ਸ਼ਕਤੀ ਨਿਰਬਲ ਤੇ ਨਿਢਾਲ ਹੋ ਚੁੱਕੀ ਸੀ ਤੇ ਉਸਦਾ ਧਿਆਨ ਅੰਤਰਮੁੱਖਤਾ ਤੇ ਵਿਅਕਤੀਗਤ ਧਰਮ ਵੱਲ ਵਧ ਰਿਹਾ ਸੀ। ਕੁਝ ਚਿਰ ਮਹਿਮੂਦ ਗਜ਼ਨਵੀ ਨੇ ਸੰਸਕ੍ਰਿਤ ਤੇ ਭਾਸ਼ਾ ਨੂੰ ਅਪਣਾਇਆ ਪਰ ਛੇਤੀ ਹੀ ਰਾਜ਼ ਭਾਸ਼ਾ ਫਾਰਸੀ ਸੰਸਕ੍ਰਿਤ ਤੇ ਦੂਜੀਆਂ ਸਥਾਨਕ ਭਾਸ਼ਾਵਾਂ ਤੇ ਆਪਣਾ ਅਸਰ ਪਾਉਣਾ ਸ਼ੁਰੂ ਕੀਤਾ।ਪੰਜਾਬੀ ਕੌਮ ਜੋ ਉਸ ਸਮੇਂ ਹਿੰਦਵੀ ਰੰਗ ਵਿੱਚ ਡੰਗੀ ਹੋਈ ਸੀ, ਆਪਣੇ ਧਰਮ, ਸਾਹਿਤ, ਤੇ ਭਾਸ਼ਾ ਤੇ ਸਭਿਆਚਾਰ ਵਲੋੋਂ ਦੱਬੀ ਜਾਣ ਲੱਗੀ। ਇਸ ਤਰਾਂ ਸਭਿਆਚਾਰੀਕਰਨ ਉਹ ਪ੍ਰਕ੍ਰੀਆ ਹੈ ਜਿਹੜੀ ਦੋ ਸਭਿਆਚਾਰਾਂ ਦੇ ਆਪਸੀ ਮੇਲ ਤੇ ਟਕਰਾ ਕਰਕੇ ਹੋਂਦ ਵਿੱਚ ਆਉਂਦੀ ਹੈ। ਇੱਕ ਸਭਿਆਚਾਰ ਦੂਜੇ ਸਭਿਆਚਾਰ ਤੋਂ ਕੁਝ ਲੈਂਦਾ ਵੀ ਹੈ ਤੇ ਕੁਝ ਦੇਂਦਾ ਵੀ ਹੈ।

ਹਵਾਲੇ[ਸੋਧੋ]

  1. International Encyclopedia of social Sciences, page num. 21
  2. ਸੋਹਿੰਦਰ ਸਿੰਘ ਬੇਦੀ, ਪੰਜਾਬ ਦੀ ਲੋਕਧਾਰਾ, ਪੰਨਾ 12
  3. ਜਸਬੀਰ ਸਿੰਘ ਜੱਸ, ਪੰਜਾਬੀ ਸਭਿਆਚਾਰ ਉੱਤੇ ਬਦੇਸ਼ੀ ਪ੍ਰਭਾਵ, ਪੰਨਾ ਨਂਬਰ 23
  4. ਕਿਰਪਾਲ ਸਿੰਘ ਕਸੇਲ, ਪੰਜਾਬੀ ਸਾਹਿਤ ਦਾ ਇਤਿਹਾਸ, ਭਾਗ ਦੂਜਾ, ਪੰਨਾ ਨੰਬਰ 10