ਮਹਿਮੂਦ ਗਜ਼ਨਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਹਿਮੂਦ
Фирдуси читает поэму «Шах-Наме» шаху Махмуду Газневи (1913).jpg
ਚਿੱਤਰਕਾਰ ਦਾ ਚਿੱਤਰ- ਮਹਿਮੂਦ ਦਾ ਦਰਬਾਰ
ਗਜ਼ਨੀ ਦੇ ਅਮੀਰ
ਸ਼ਾਸਨ ਕਾਲ 998 – 1002
ਪੂਰਵ-ਅਧਿਕਾਰੀ ਇਸਮਾਇਲ ਗਜ਼ਨੀ
ਵਾਰਸ ਮਹਿਮੂਦ ਗਜ਼ਨਵੀ ਸੁਲਤਾਨ
ਗਜ਼ਨਾ ਸੁਲਤਾਨ
Reign 1002 – 1030
Predecessor ਮਹਿਮੂਦ ਗਜ਼ਨਵੀ ਅਮੀਰ
successor1 ਮਹਿਮੂਦ ਗਜ਼ਨੀ
ਜੀਵਨ-ਸਾਥੀ ਕੋਸਾਰੀ ਜਹਾਂ
ਔਲਾਦ ਮੁਹੰਮਦ ਗਜ਼ਨਵੀ
ਸਿਹਾਬ ਅਲ-ਦਵਲਾ ਮਸਾਉਦ
ਇਜ਼-ਅਲ-ਦਵਲਾ ਅਬਦ ਅਲ ਰਾਸ਼ੀਦ
ਸੁਲੇਮਾਨ
ਸ਼ੁਜਾ
ਪੂਰਾ ਨਾਂ
ਲਕਬ: ਯਮੀਨ ਅਲ-ਦਵਲਾ ਵਾ ਅਮੀਨ ਅਲ-ਮਿਲਾ
ਕੁਨੀਆ: ਅਬੁਲ-ਕਾਸਿਮ
ਨਾਮ: ਮਹਿਮੂਦ
ਨਿਸਬਾ: ਗਜ਼ਨਵੀ
ਘਰਾਣਾ ਸਬੁਕਤਦੀਨ
ਪਿਤਾ ਸੁਬਕਤਦੀਨ
ਜਨਮ (971-10-02)2 ਅਕਤੂਬਰ 971
ਗਜ਼ਨੀ ਅਫਗਾਨਿਸਤਾਨ[1]
ਮੌਤ ਅਪ੍ਰੈਲ 30, 1030(1030-04-30) (ਉਮਰ 58)
ਗਜ਼ਨੀ
ਧਰਮ ਸੁੰਨੀ

ਮਹਮੂਦ ਗਜ਼ਨਵੀ (ਫ਼ਾਰਸੀ: محمود غزنوی) ਸੁਬਕਤਗੀਨ ਦਾ ਪੁੱਤਰ ਅਤੇ ਗਜ਼ਨੀ ਦਾ ਬਾਦਸ਼ਾਹ ਸੀ, ਜੋ 997 ਈਸਵੀ ਵਿੱਚ ਤਖ਼ਤ 'ਤੇ ਬੈਠਿਆ ਸੀ। ਇਸ ਨੇ ਭਾਰਤ ਉੱਪਰ 17 ਹਮਲੇ ਕੀਤੇ ਅਤੇ ਬੇਅੰਤ ਧਨ ਲੁੱਟਿਆ। ਸਭ ਤੋਂ ਪਹਿਲਾ ਹਮਲਾ ਉਸਨੇ 1001 ਵਿੱਚ ਲਹੌਰ ਅਤੇ ਬਠਿੰਡਾ ਤੇ ਕੀਤਾ। ਮਾਰਚ 1024 ਵਿੱਚ ਇਸ ਨੇ ਸੋਮਨਾਥ ਦਾ ਜਗਤ-ਪ੍ਰਸਿੱਧ ਮੰਦਿਰ ਬਰਬਾਦ ਕੀਤਾ ਅਤੇ ਸ਼ਿਵਮੂਰਤੀ ਨੂੰ ਚੂਰਣ ਕਰ ਕੇ ਬੇਅੰਤ ਧਨ ਲੁੱਟਿਆ। ਮਹਿਮੂਦ ਦਾ ਦੇਹਾਂਤ 1030 ਨੂੰ ਗਜ਼ਨੀ ਵਿਖੇ ਹੋਇਆ, ਜਿੱਥੇ ਇਸ ਦਾ ਸੁੰਦਰ ਕੀਰਤੀਸਤੰਭ ਬਣਿਆ ਹੋਇਆ ਹੈ। ਮਹਿਮੂਦ ਗਜ਼ਨਵੀ ਨੇ ਲਹੌਰ ਜਿੱਤ ਕੇ ਉਸ ਦਾ ਨਾਮ ਮਹਮੂਦਪੁਰ ਰੱਖਿਆ ਸੀ, ਜੋ ਉਸ ਦੇ ਸਿੱਕਿਆਂ ਵਿੱਚ ਦੇਖਿਆ ਜਾਂਦਾ ਹੈ। ਪਰ ਮਹਮੂਦ ਪਿੱਛੋਂ ਪੁਰਾਣਾ ਨਾਮ ਲਹੌਰ ਹੀ ਪ੍ਰਸਿੱਧ ਰਿਹਾ। ਮਹਿਮੂਦ ਗਜ਼ਨਵੀ ਭਾਰਤ ਉੱਤੇ ਕੀਤੇ ਆਪਣੇ 17ਵੇਂ ਹਮਲੇ ਸਮੇਂ 1025 ਈਸਵੀ ਵਿੱਚ ਸੋਮਨਾਥ ਮੰਦਰ ਦੇ ਦਰਵਾਜ਼ੇ ਲੈ ਗਿਆ ਸੀ। ਪਰੰਪਰਾ ਅਨੁਸਾਰ ਉਸ ਦੇ ਮਰਨ ਉੱਪਰੰਤ ਉਹ ਦਰਵਾਜ਼ੇ ਗਜ਼ਨੀ ਵਿਖੇ ਉਸਾਰੇ ਉਸ ਦੇ ਮਕਬਰੇ ਵਿੱਚ ਲਾ ਦਿੱਤੇ ਗਏ ਸਨ।

ਸ਼ੁਰੂਆਤੀ ਜੀਵਨ[ਸੋਧੋ]

ਮਹਿਮੂਦ ਗਜ਼ਨਵੀ ਦਾ ਜਨਮ 971 ਈਸਵੀ ਵਿੱਚ ਹੋਇਆ ਸੀ। ਉਸਦਾ ਪੂਰਾ ਨਾਮ ਅਬੁਲ ਕਾਸਿਮ ਮਹਿਮੂਦ ਸੀ। ਉਸਦਾ ਪਿਤਾ ਸੁਬੁਕਤਗੀਨ ਗਜ਼ਨੀ ਦਾ ਹਾਕਮ ਸੀ। ਉਸਦੀ ਮਾਤਾ ਜ਼ਬੁਲਸਤਾਨ ਦੇ ਅਮੀਰ ਦੀ ਪੁੱਤਰੀ ਸੀ। ਇਸ ਲਈ ਮਹਿਮੂਦ ਗਜ਼ਨਵੀ ਨੂੰ 'ਮਹਿਮੂਦ ਜ਼ਬੁਲੀ' ਵੀ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

  1. Mahmud of Ghazni, The Great Events by Famous Historians: Indexes, Vol. XX, Ed. John Rudd, Charles F. Horne and Rossiter Johnson, (1905), 141.


ਬਾਹਰੀ ਕੜੀਆਂ[ਸੋਧੋ]

ਮਹਿਮੂਦ ਗਜ਼ਨਵੀ ਨੇ ਭਾਰਤ ਤੇ ਲਗਾਤਾਰ ਸੰਨ 1001 ਈ: ਤੋਂ ਲੈ ਕੇ 1025 ਈ: ਤੱਕ 17 ਹਮਲੇ ਕੀਤੇ ਅਤੇ ਭਾਰਤ ਦੀ ਬੇਸ਼ੁਮਾਰ ਦੌਲਤ ਹਰ ਵਾਰ ਲੁੱਟ ਕੇ ਲੈ ਜਾਂਦਾ। ਜਿੱਥੇ ਉਸ ਦੀਆਂ ਜਿੱਤਾਂ ਦਾ ਕਾਰਨ ਉਸਦਾ ਬਹਾਦੁਰ ਹੋਣਾ ਤੇ ਫੌਜੀ ਸੂਝ ਬੂਝ ਸੀ ਉੱਥੇ ਭਾਰਤ ਦਾ ਸਮਾਜਕ ਤਾਣਾ ਬਾਣਾ ਵੀ ਜੁੰਮੇਵਾਰ ਸੀ। ਉਸ ਸਮੇਂ ਭਾਰਤ ਦੇ ਰਾਜਿਆਂ ਦੁਆਰਾ ਮੰਦਰਾਂ ਦੀ ਉਸਾਰੀ ਤੇ ਉਸਤੇ ਸੋਨਾ ਲਾਉਣ ਤੇ ਧੰਨ ਪਾਣੀ ਦੀ ਤਰਾਂ ਵਹਾਇਆ ਜਾਂਦਾ, ਜਦਕਿ ਮਹਿਮੂਦ ਗਜ਼ਨਵੀ ਆਪਣਾ ਧੰਨ ਆਪਣੀ ਫੌਜੀ ਸ਼ਕਤੀ ਵਧਾਉਣ ਲਈ ਵਰਤਦਾ ਸੀ। ਇਸ ਤੋਂ ਇਲਾਵਾ ਉਸ ਸਮੇਂ ਜਾਤ ਪਾਤ ਦਾ ਬੰਧਨ ਬਹੁਤ ਜਿਆਦਾ ਸੀ ਖੱਤਰੀ ਤੋਂ ਬਿਨਾ ਕੋਈ ਜੰਗ ਨਹੀਂ ਲੜ ਸਕਦਾ ਹੈ। ਕਿਸੇ ਹੋਰ ਜਾਤੀ ਦਾ ਆਦਮੀ ਚਾਹੇ ਕਿੰਨਾ ਵੀ ਬਹਾਦਰ ਹੋਵੇ ਫੌਜ ਵਿਚ ਭਰਤੀ ਦੀ ਉਸਨੂੰ ਮਨਾਹੀ ਸੀ। ਇਸਤੇ ਉਲਟ ਮਹਿਮੂਦ ਦੀ ਫੌਜ ਵਿਚ ਬਹੁਤ ਸਾਰੇ ਉਹ ਭਾਰਤੀ ਭਰਤੀ ਹੋ ਗਏ ਜਿਨ੍ਹਾਂ ਨੂੰ ਭਾਰਤੀ ਸਮਾਜ ਨੇ ਅਖੌਤੀ 'ਨਵੀਂ ਜਾਤੀ' ਜਾਂ ਅਸ਼ੂਤ ਕਹਿ ਕੇ ਅਖੌਤੀ ਉਚ ਜਾਤੀਆਂ ਤਰਾਂ ਤਰਾਂ ਦੇ ਜੁਲਮ ਕਰਦੀਆਂ। ਮਹਿਮੂਦ ਗਜ਼ਨਵੀ ਨੇ ਐਲਾਨ ਕੀਤਾ ਕਿ ਜੋ ਵੀ ਭਾਰਤੀ ਹਿੰਦੂ ਮੁਸਲਮਾਨ ਹੋ ਜਾਵੇਗਾ ਤਾਂ ਉਹ ਪੱਖ ਬੰਨ੍ਹਾ ਸਕੇਗਾ, ਘੋੜੇ ਤੇ ਵੀ ਚੜ੍ਹ ਸਕੇਗਾ, ਕੋਈ ਵੀ ਹਥਿਆਰ ਰੱਖ ਸਕੇਗਾ ਅਤੇ ਸਮਾਜ ਵਿਚ ਉਸਨੂੰ ਬਰਾਬਰੀ ਦਾ ਦਰਜਾ ਦਿੱਤਾ ਜਾਵੇਗਾ। ਆਪਣੀ ਯੋਗਤਾ ਦੇ ਬਲਬੂਤੇ ਉਹ ਫੌਜ ਵਿਚ ਭਰਤੀ ਹੋ ਕਿ ਸੈਨਾਪਤੀ ਜਾਂ ਸੁਲਤਾਨ ਤੱਕ ਵੀ ਬਣ ਸਕਦਾ ਹੈ। ਇਸਲਾਮ ਦੇ ਫੈਲਣ ਦਾ ਵੱਡਾ ਕਾਰਨ ਇਹ ਵੀ ਸੀ ਅਤੇ ਹਿੰਦੂਸਤਾਨ ਦੀਆਂ ਲਗਾਤਾਰ ਹਾਰਾਂ ਦਾ ਕਾਰਨ ਵੀ ਇਹ ਹੀ ਸੀ ਜੋ ਭਾਰਤੀ ਮੁਸਲਿਮ ਬਣ ਕੇ ਮਹਿਮੂਦ ਗਜ਼ਨਵੀ ਦੀ ਫੌਜ ਵਿਚ ਭਰਤੀ ਹੁੰਦੀ ਉਹ ਮਹਿਮੂਦ ਨੂੰ ਭਾਰਤੀ ਦੀ ਭੋਗੋਲਿਕ ਸਥਿੱਤੀ, ਵਾਤਾਵਰਨ ਅਤੇ ਆਲੇ ਦੁਆਲੇ ਦੀ ਜਾਣਕਾਰੀ ਸਮੇਂ ਸਮੇਂ ਸਿਰ ਦਿੱਦਾ ਰਹਿੰਦਾ ।[ਸੋਧੋ]