ਅੰਗੀਠੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਝਰਨੇਦਾਰ ਚੁੱਲ੍ਹੇ ਨੂੰ, ਜਿਸ ਵਿਚ ਕੋਲਾ ਜਾਂ ਲੱਕੜ ਦਾ ਬੂਰ ਪਾ ਕੇ ਅੱਗ ਬਾਲੀ ਜਾਂਦੀ ਹੈ, ਅੰਗੀਠੀ ਕਹਿੰਦੇ ਹਨ। ਪਿੰਡਾਂ ਵਿਚ ਕਪਾਹ, ਨਰਮੇ ਦੀਆਂ ਛਿਟੀਆਂ, ਲੱਕੜਾਂ, ਪਾਥੀਆਂ, ਗੁੱਲ, ਸਲਵਾੜ ਅਤੇ ਹੋਰ ਬਹੁਤ ਸਾਰੇ ਬਾਲਣ ਹਨ ਜਿਨ੍ਹਾਂ ਨਾਲ ਚੁੱਲ੍ਹੇ ਬਾਲ ਕੇ ਰੋਟੀ ਟੁੱਕ ਕੀਤਾ ਜਾਂਦਾ ਹੈ। ਪਰ ਸ਼ਹਿਰਾਂ ਵਿਚ ਪਹਿਲੇ ਸਮਿਆਂ ਵਿਚ ਬਹੁਤੇ ਪਰਿਵਾਰ ਅੰਗੀਠੀ ਉਪਰ ਰਸੋਈ ਕਰਦੇ ਸਨ। ਪਿੰਡਾਂ ਵਿਚ ਵੀ ਕਈ ਪਰਿਵਾਰ ਅੰਗੀਠੀ ਬਾਲਦੇ ਸਨ। ਅੰਗੀਠੀਆਂ ਬਾਜ਼ਾਰ ਵਿਚੋਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਸਨ। ਕਈ ਪਰਿਵਾਰ ਪੁਰਾਣੀ ਬਾਲਟੀ ਜਾਂ ਪੀਪੇ ਵਿਚ ਲੋਹੇ ਦਾ ਝਰਨਾ ਲਗਵਾ ਕੇ ਵੀ ਅੰਗੀਠੀ ਬਣਵਾ ਲੈਂਦੇ ਸਨ। ਇਨ੍ਹਾਂ ਅੰਗੀਠੀਆਂ ਨੂੰ ਅੰਦਰ ਤੋਂ ਚਿਉਕਣੀ ਮਿੱਟੀ ਨਾਲ ਲਿੱਪਿਆ ਜਾਂਦਾ ਸੀ। ਅੰਗੀਠੀਆਂ ਤੋਂ ਪਿਛੋਂ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਸਟੋਵਾਂ ਨੂੰ ਰਸੋਈਆਂ ਵਿਚ ਵਰਤਿਆ ਜਾਣ ਲੱਗਿਆ। ਹੁਣ ਤਾਂ ਸ਼ਹਿਰਾਂ ਵਿਚ ਬਹੁਤੇ ਪਰਿਵਾਰ ਰਸੋਈ ਲਈ ਰਸੋਈ ਗੈਸ ਦੀ ਹੀ ਵਰਤੋ ਕਰਦੇ ਹਨ। ਅੰਗੀਠੀ ਦੀ ਵਰਤੋ ਹੁਣ ਬਹੁਤ ਹੀ ਘੱਟ ਕੀਤੀ ਜਾਂਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.