ਪਿੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੱਧ ਭਾਰਤ ਦਾ ਇੱਕ ਪਿੰਡ

ਪਿੰਡ ਅਜਿਹੀ ਥਾਂ ਹੁੰਦੀ ਹੈ ਜਿੱਥੇ ਮਨੁੱਖੀ ਅਬਾਦੀ ਜਾਂ ਵਸੋਂ ਵੱਡੇ ਝੁੰਡਾਂ ਵਿੱਚ ਰਹਿੰਦੀ ਹੈ। ਪਿੰਡ ਕਸਬਿਆਂ ਤੋਂ ਛੋਟੇ ਹੁੰਦੇ ਹਨ ਅਤੇ ਇਹਨਾਂ ਦੀ ਅਬਾਦੀ ਸੈਕੜਿਆਂ ਤੋਂ ਲੈ ਕੇ ਕੁਝ ਹਜ਼ਾਰਾਂ ਤੱਕ ਹੁੰਦੀ ਹੈ। ਵਸੋਂ ਦੇ ਰਹਿਣ ਦੀ ਜਗ੍ਹਾ ਮੁੱਖ ਤੌਰ ’ਤੇ ਕੱਚੇ ਜਾਂ ਪੱਕੇ ਘਰ ਹੁੰਦੇ ਹਨ। ਇੱਥੋਂ ਦਾ ਮੁੱਖ ਕਿੱਤਾ ਆਮ ਤੌਰ ’ਤੇ ਖੇਤੀਬਾੜੀ ਹੁੰਦਾ ਹੈ ਅਤੇ ਨਾਲ-ਨਾਲ ਪਸ਼ੂ ਵੀ ਪਾਲ਼ੇ ਜਾਂਦੇ ਹਨ।

ਦੱਖਣੀ ਏਸ਼ੀਆ[ਸੋਧੋ]

ਰਾਜਸਥਾਨ, ਭਾਰਤ ਦਾ ਇੱਕ ਉੱਤਰ-ਭਾਰਤੀ ਪਿੰਡ

"ਭਾਰਤ ਦੀ ਰੂਹ ਇਸ ਦੇ ਪਿੰਡਾਂ ਵਿੱਚ ਰਹਿੰਦੀ ਹੈ", ਮਹਾਤਮਾ ਗਾਂਧੀ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਕਿਹਾ ਸੀ।[੧] ਭਾਰਤ ਦੀ 2011 ਦੀ ਜਨ ਗਣਨਾ ਅਨੁਸਾਰ 68.84% ਭਾਰਤਵਾਸੀ (ਲਗਪੱਗ 83.31 ਕਰੋੜ ਲੋਕ) 640,867 ਪਿੰਡਾਂ ਵਿੱਚ ਵੱਸਦੇ ਸਨ।[੨]

ਬਾਹਰੀ ਕੜੀਆਂ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png
  1. R.K. Bhatnagar. INDIA’S MEMBERSHIP OF ITER PROJECT. PRESS INFORMATION BUREAU. GOVERNMENT OF INDIA, BANGALORE
  2. "Indian Census". Censusindia.gov.in. http://www.censusindia.gov.in/. Retrieved on 2012-04-09.