ਅੰਗ-ਸੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਅੰਗ-ਸੰਗ"
ਲੇਖਕ ਵਰਿਆਮ ਸਿੰਘ ਸੰਧੂ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਕਿਸਮਪ੍ਰਿੰਟ

ਅੰਗ-ਸੰਗ[1] ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਪੰਜਾਬੀ ਕਹਾਣੀ ਹੈ।

ਕਹਾਣੀ ਦਾ ਸਾਰ[ਸੋਧੋ]

ਇੱਕ ਕਰਜ਼ਾਈ ਕਿਸਾਨ, ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਸਾਰੀ ਜ਼ਿਮੇਵਾਰੀ ਉਸਦੇ ਪੁੱਤਰ ਅਮਰੀਕ ਤੇ ਪੈ ਜਾਂਦੀ ਹੈ। ਲਹਿਣੇਦਾਰ ਅਮਰੀਕ ਕੋਲ ਆਉਣ ਲੱਗਦੇ ਹਨ।ਅਮਰੀਕ ਦੀਆਂ ਦੋ ਵਿਆਹੀਆਂ ਭੈਣਾਂ ਅਤੇ ਇਕ ਛੋਟਾ ਭਰਾ ਮਹਿੰਦਰ ਹੈ। ਅਤੇ ਇੱਕ ਛੋਟੀ ਭੈਣ ਸੱਤਵੀਂ 'ਚ ਪੜ੍ਹਦੀ ਹੈ। ਅਮਰੀਕ ਯਾਦ ਕਰਦਾ ਹੈ ਕਿ ਛੋਟਾ ਹੁੰਦੇ ਉਸਨੂੰ ਆਪਣੇ ਪਿਉ ਨਾਲ਼ ਬਹੁਤ ਪਿਆਰ ਹੁੰਦਾ ਸੀ। ਉਸਦਾ ਪਿਉ ਬੜੀ ਪਿਅੱਕੜ ਸੀ ਅਤੇ ਸਿੰਘਾਪੁਰ ਵਿੱਚੋਂ ਪਿਓ ਦੇ ਪੈਸਿਆਂ`ਤੇ ਐਸ਼ ਕਰਦਾ ਸੀ। ਦਾਦੇ ਦੇ ਮਰਨ ਤੋਂ ਬਾਅਦ, ਉਸਦੇ ਪਿਉ ਨੂੰ ਥੋੜੀ ਔਖ ਹੋਈ ਪਰ ਕੰਮ ਉਸਨੇ ਕੋਈ ਨਾ ਕੀਤਾ। ਨਸ਼ੇ ਦੀ ਆਦਤ ਹੋਰ ਵੱਧ ਗਈ।

ਅਮਰੀਕ ਨੂੰ ਯਾਦ ਆਉਂਦਾ ਹੈ ਕਿ ਉਸ ਦੀ ਭੂਆ ਦੀਆਂ ਕੁੜੀਆਂ ਦੇ ਵਿਆਹ ਤੇ ਉਸ ਦੇ ਪਿਉ ਦੋ ਕਿੱਲੇ ਅਤੇ ਅਮਰੀਕ ਦੀ ਭੈਣ ਦੀ ਸੱਸ ਦੇ ਇਕੱਠ ਤੇ ਪੌਣਾ ਕਿੱਲਾ ਜ਼ਮੀਨ ਗਹਿਣੇ ਧਰ ਦਿੱਤੀ ਸੀ। ਅਮਰੀਕ ਨੂੰ ਬਹੁਤ ਗੁੱਸਾ ਹੈ ਕਿ ਉਸ ਦੀ ਮਾਂ ਨੇ ਪਿਉ ਦੇ ਲਏ ਕਰਜ਼ਿਆਂ ਅਤੇ ਨਸ਼ੇ ਦੀ ਗੱਲ ਉਸ ਕੋਲੋਂ ਲੁਕੋਈ ਰੱਖੀ ਸੀ। ਉਹ ਕਹਿੰਦਾ ਹੈ ਕਿ ਜੇ ਉਸਦਾ ਪਿਉ ਜਿੰਦਾ ਰਹਿੰਦਾ ਤਾਂ ਬਚਦੀ ਦੋ ਕਿੱਲੇ ਜ਼ਮੀਨ ਵੀ ਗਹਿਣੇ ਪੈ ਜਾਂਦੀ। ਅੰਤ ਵਿੱਚ ਲੱਗਦਾ ਹੈ ਕਿ ਉਹ ਸਾਰੇ ਕਰਤਾਰ ਸਿੰਘ ਦੇ ਵੇਲ਼ੇ ਸਿਰ ਤੁਰ ਜਾਣ ਤੇ ਸੁਰਖਰੂ ਮਹਿਸੂਸ ਕਰਦੇਹਨ।

ਹਵਾਲੇ[ਸੋਧੋ]

  1. "ਅੰਗ-ਸੰਗ ਵਰਿਆਮ ਸਿੰਘ ਸੰਧੂ". www.punjabikahani.punjabi-kavita.com. Archived from the original on 2022-06-30. Retrieved 2022-03-21.