ਅੰਜੁਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੰਜੁਲੀ ਪ੍ਰਗੀਤ ਕਾਵਿ ਦਾ ਇੱਕ ਰੂਪ ਹੈ। ਇਸ ਕਾਵਿ ਦੀ ਸਭ ਤੋਂ ਪਹਿਲਾਂ ਵਰਤੋਂ ਅਰਜਨ ਦੇਵ ਜੀ ਨੇ ਕੀਤੀ। ਅੰਜੁਲੀ ਸੰਸਕ੍ਰਿਤ ਦਾ ਸ਼ਬਦ ਹੈ ਜਿਸਦੇ ਅਰਥ ਹਨ ਹਥ ਜੋੜ ਕੇ ਕੀਤੀ ਬੇਨਤੀ। ਅਰਥ ਵਿਸਥਾਰ ਕਾਰਨ ਪਿਤਰਾਂ/ਦੇਵਤਿਆਂ ਨੂੰ ਅਰਪਿਤ ਪਾਣੀ ਦੀ ਚੂਲੀ ਨੂੰ ਅੰਜੁਲੀ ਕਿਹਾ ਜਾਣ ਲੱਗਾ। ਪੁਰਾਤਨ ਹਿੰਦੂ ਮਰਿਆਦਾ ਵਿੱਚ ਵੀ ਮ੍ਰਿਤਕ ਦਾਹ ਸੰਸਕਾਰ ਉਪਰੰਤ ਪਾਣੀ ਵਿੱਚ ਤਿਲ ਮਿਲਾ ਕੇ ਮ੍ਰਿਤਕ ਨਮਿਤ ਦੋਹਾਂ ਹਥਾਂ ਨਾਲ ਪਾਣੀ ਦੀਆਂ ਚੂਲੀਆਂ ਦਿੱਤੀਆਂ ਜਾਂਦੀਆਂ ਸਨ। ਉਪਰੋਕਤ ਦੋਹਾਂ ਅਵਸਰਾਂ ਤੇ ਪਾਣੀ ਦੀਆਂ ਚੂਲੀਆਂ ਦੇਣ ਸਮੇਂ ਅਵਸਰ ਅਨੁਕੂਲ ਪੜੇ ਜਾਂਦੇ ਮੰਤ੍ਰਾਂ/ਰੀਤਾਂ ਨੂੰ ਹੀਂ ਅੰਜੁਲੀ ਦਾ ਨਾਮ ਮਿਲਿਆ ਪ੍ਰਤੀਤ ਹੁੰਦਾ ਹੈ।[1]

ਨਮੂਨਾ[ਸੋਧੋ]

ਬਿਰਖੈ ਹੇਠਿ ਸਭਿ ਜੰਤ ਇਕਠੇ ॥

ਇਕਿ ਤਤੇ ਇਕਿ ਬੋਲਨਿ ਮਿਠੇ ॥

ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥1॥

ਗੁਰੂ ਅਰਜਨ ਦੇਵ ਜੀ ਦੁਆਰਾ ਮਾਰੂ ਰਾਗ ਵਿੱਚ ਰਚਿਤ ਅੰਜੁਲੀ ਦੇ ਇਸ ਬੰਦ ਨੂੰ ਨਮੂਨੇ ਵਜੋਂ ਵੇਖਿਆ ਜਾ ਸਕਦਾ ਹੈ।

ਹਵਾਲੇ[ਸੋਧੋ]

  1. ਧੀਰ, ਡਾ.ਕੁਲਦੀਪ ਸਿੰਘ (2001). ਪੰਜਾਬੀ ਦੇ ਮੌਲਿਕ ਤੇ ਪਰੰਪਰਾਗਤ ਕਾਵਿ-ਰੂਪਾਕਾਰ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ. p. 20. ISBN 81-7380-721-3.