ਅੰਤੋਨੀਨ ਡਵੋਜ਼ਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਤੋਨੀਨ ਡਵੋਜ਼ਾਕ

ਅੰਤੋਨੀਨ ਲਿਓਪੋਲਡ ਡਵੋਜ਼ਾਕ (/ˈdvɔːrʒɑːk/ DVOR-zhahk or /d[invalid input: 'ɨ']ˈvɔːrʒæk/ di-VOR-zhak; ਚੈੱਕ: [ˈantoɲiːn ˈlɛopolt ˈdvor̝aːk] ( ਸੁਣੋ); 8 ਸਤੰਬਰ 1841 – 1 ਮਈ 1904) ਇੱਕ ਚੈੱਕ ਸੰਗੀਤਕਾਰ ਸੀ।

ਆਸਟਰੀਆ ਸਾਮਰਾਜ ਦੇ ਬੋਹੀਮੀਆ ਖੇਤਰ ਵਿੱਚ ਜਨਮੇ ਡਵੋਜ਼ਾਕ ਨੇ ਪ੍ਰਾਗ ਵਿੱਚ ਸੰਗੀਤ ਦਾ ਅਧਿਐਨ ਕੀਤਾ। ਉਸ ਨੇ ਛੋਟੀ ਉਮਰ ਵਿੱਚ ਹੀ ਸੰਗੀਤਕ ਪ੍ਰਤਿਭਾ ਨੂੰ ਪ੍ਰਮਾਣਿਤ ਕੇਆਰ ਵਿਖਾਇਆ ਸੀ। 6 ਸਾਲ ਦੀ ਉਮਰ ਵਿੱਚ ਵਾਇਲਨ ਦਾ ਬੜਾ ਪ੍ਰਬੀਨ ਵਿਦਿਆਰਥੀ ਬਣ ਗਿਆ ਸੀ। ਆਪਣੇ ਕੰਮ ਦੇ ਪਹਿਲੇ ਜਨਤਕ ਪ੍ਰਦਰਸ਼ਨ ਉਸਨੇ 1872 ਨੂੰ ਪ੍ਰਾਗ ਵਿੱਚ ਕੀਤੇ ਸਨ ਅਤੇ 1873 ਵਿੱਚ, ਉਸਨੂੰ ਖਾਸ ਸਫਲਤਾ ਮਿਲਿ ਜਦ ਉਸ ਦੀ ਉਮਰ 31 ਸਾਲ ਦੀ ਸੀ।

ਜ਼ਿੰਦਗੀ[ਸੋਧੋ]

ਬਚਪਨ[ਸੋਧੋ]

ਅੰਤੋਨੀਨ ਡਵੋਜ਼ਾਕ ਦਾ ਜਨਮ ਸਥਾਨ

ਡਵੋਜ਼ਾਕ ਦਾ ਜਨਮ ਆਸਟਰੀਆ ਸਾਮਰਾਜ, ਹੁਣ ਚੈੱਕ ਗਣਰਾਜ ਦੇ ਬੋਹੀਮੀਆ ਖੇਤਰ ਵਿੱਚ ਪਰਾਗ ਦੇ ਨੇੜੇ ਨੇਲਾਹੋਜ਼ਵੇਸ ਵਿੱਚ ਹੋਇਆ ਸੀ। ਉਹ ਫ੍ਰਾਂਜ਼ੀਸ਼ਿਕ ਡਵੋਜ਼ਾਕ (1814–1894) ਅਤੇ ਉਸ ਦੀ ਪਤਨੀ ਅੰਨਾ, ਜਨਮ ਸਮੇਂ ਜ਼ੀਨਕੋਵਾ (1820–1882) ਦੇ ਘਰ ਹੋਇਆ ਸੀ।[1] ਫ੍ਰਾਂਜ਼ੀਸ਼ਿਕ ਇੱਕ ਸਰਾਂ ਚਲਾਉਂਦਾ ਸੀ, zither ਦਾ ਪੇਸ਼ੇਵਰ ਖਿਡਾਰੀ ਅਤੇ ਇੱਕ ਬੁਚੜ ਸੀ।

ਹਵਾਲੇ[ਸੋਧੋ]

  1. Černušák (1963), p. 276 ("...prvorozený syn Františka D. (1814/94) a matky Anny, rozené z Uhů u Velvar (1820/82)"