ਅੰਨਾਮਲਾਈ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਨਾਮਲਾਈ ਯੂਨੀਵਰਸਿਟੀ
ਤਸਵੀਰ:Annamalai University logo.png
ਮਾਟੋWith courage and faith
ਸਥਾਪਨਾ1929
ਕਿਸਮਪਬਲਿਕ
ਚਾਂਸਲਰKonijeti Rosaiah
ਟਿਕਾਣਾਚਿਦੰਬਰਮ, ਤਮਿਲਨਾਡੂ, ਭਾਰਤ
11°23′27″N 79°42′53″E / 11.390845°N 79.714758°E / 11.390845; 79.714758
ਕੈਂਪਸਦਿਹਾਤ
ਮਾਨਤਾਵਾਂਯੂ.ਜੀ.ਸੀ.
ਵੈੱਬਸਾਈਟhttp://www.annamalaiuniversity.ac.in
The Administrative Building, Annamalai University 01.JPG

ਅੰਨਾਮਲਾਈ ਯੂਨੀਵਰਸਿਟੀ ਭਾਰਤ ਦੇ ਤਮਿਲਨਾਡੂ ਰਾਜ ਦੇ ਅੰਨਾਮਲਾਈ ਨਗਰ ਵਿੱਚ ਸਥਿਤ ਭਾਰਤ ਦੀ ਰਾਜਕੀ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਉੱਚੀ ਸਿੱਖਿਆ ਦੇ ਖੇਤਰ ਵਿੱਚ ਕਲਾ, ਵਿਗਿਆਨ, ਭਾਸ਼ਾ, ਇੰਜਨੀਅਰਿੰਗ ਅਤੇ ਤਕਨਾਲੋਜੀ, ਸਿੱਖਿਆ, ਲਲਿਤ ਕਲਾ, ਖੇਤੀਬਾੜੀ, ਅਤੇ ਚਿਕਿਤਸਾ ਦੇ ਖੇਤਰ ਵਿੱਚ ਕਈ ਤਰ੍ਹਾਂ ਦੇ ਕੋਰਸ ਕਰਵਾਉਂਦੀ ਹੈ। ਇਹ ਯੂਨੀਵਰਸਿਟੀ ਆਧਾਰ-ਸੰਰਚਨਾ ਅਤੇ ਸਿੱਖਿਅਕ ਪ੍ਰੋਗਰਾਮਾਂ ਦੇ ਲਿਹਾਜ਼ ਲਗਾਤਾਰ ਤਰੱਕੀ ਦੀ ਰਾਹ ਤੇ ਹੈ। ਨੇਮੀ ਕੋਰਸਾਂ ਦੇ ਨਾਲ ਨਾਲ ਇਹ 380 ਪਰੋਗਰਾਮ ਪੱਤਰਵਿਹਾਰ ਕੋਰਸਾਂ ਦੇ ਤਹਿਤ ਕਰਾਉਂਦੀ ਹੈ, ਜਿਹਨਾਂ ਨੂੰ ਵਿਸ਼ਵਭਰ ਵਿੱਚ ਮਾਨਤਾ ਮਿਲੀ ਹੋਈ ਹੈ। ਅੰਨਾਮਲਾਈ ਦੇ ਦੁਰੇਡੀ ਸਿੱਖਿਆ ਦਾ ਡਾਇਰੈਕਟੋਰੇਟ ਉਹਨਾਂ ਲੋਕਾਂ ਨੂੰ ਸਿੱਖਿਆ ਦੇਣ ਲਈ ਪ੍ਰਤੀਬੱਧ ਹੈ ਜੋ ਕਿਸੇ ਕਾਰਨ ਬਾਕਾਇਦਾ ਸਿੱਖਿਆ ਲੈਣ ਤੋਂ ਅਸਮਰਥ ਹਨ।