ਅੰਨੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਨੀਆਂ
ਪਿੰਡ
ਅੰਨੀਆਂ is located in Punjab
ਅੰਨੀਆਂ
ਅੰਨੀਆਂ
ਪੰਜਾਬ, ਭਾਰਤ ਵਿੱਚ ਸਥਿੱਤੀ
30°36′29″N 76°15′12″E / 30.608167°N 76.253350°E / 30.608167; 76.253350
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਤਿਹਗੜ੍ਹ ਸਾਹਿਬ
ਬਲਾਕਅਮਲੋਹ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਅਮਲੋਹ

ਅੰਨੀਆਂ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਬਲਾਕ ਦਾ ਇੱਕ ਪਿੰਡ ਹੈ।


ਅੰਨੀਆ ਪਿੰਡ ਦੇ ਨਲਕੇ ਸੰਬੰਧੀ ਲੋਕ-ਵਿਸ਼ਵਾਸ[ਸੋਧੋ]

ਪਿਛੋਕੜ[ਸੋਧੋ]

ਸੀਰੀ ਸਾਧੂ ਸਿੰਘ ਪੁੱਤਰ ਦਯਾਂ ਸਿੰਘ, ਵਾਸੀ ਬ੍ਰਾਹਮਣ ਮਾਜਰਾ, ਸਰਹਿੰਦ, ਨਾਂ ਦੇ ਵਿਅਕਤੀ ਨੇ ਪਿੰਡ ਅੰਨੀਆ ਵਿੱਚ ਨਲਕਾ ਲਗਵਾਇਆ। ਸਾਧੂ ਸਿੰਘ ਨੇ ਦੱਸਿਆ ਕਿ ਉਹ "ਐਫ.ਸੀ.ਆਈ ਵਿਭਾਗ" ਦਾ ਸੇਵਾ ਮੁਕਤ ਮੁਲਾਜਮ ਹੈ। ਉਸ ਦੇ ਸਰੀਰ ਵਿੱਚ ਤਕਲੀਫ ਸੀ ਅਤੇ ਉਹ ਅਮਲੋਹ ਵਿੱਚ ਅਕਸਰ ਸਕੂਟਰ ਜਾਂ ਬੱਸ ਰਾਹੀਂ ਆਉਂਦਾ ਸੀ। ਇੱਕ ਦਿਨ ਉਹ ਆਪਣੀ ਡਿਉਟੀ ਤੇ ਆਪਣੇ ਬੇਟੇ ਸਮੇਤ ਜਾ ਰਿਹਾ ਸੀ ਤਾਂ ਪਿੰਡ ਅੰਨੀਆਂ ਦੀ ਪੁਲੀ ਨਜ਼ਦੀਕ ਉਸਦੀ ਕਿਸੇ ਵਿਅਕਤੀ, ਜਿਸ ਨੂੰ ਉਹ ਰੱਬੀ ਸ਼ਕਤੀ ਮੰਨਦਾ ਹੈ, ਨਾਲ ਮੁਲਾਕਾਤ ਹੋ ਗਈ ਅਤੇ ਬਾਅਦ ਵਿੱਚ ਉਸਨੂੰ ਇਸਨੂੰ ਨਲਕਾ ਲਗਾਉਣ ਲਈ ਇਸਾਰੇ ਨਾਲ ਕਿਹਾ ਜਿਸ ਕਾਰਨ ਹੀ ਉਸਨੇ ਇਹ ਨਲਕਾ ਲਗਵਾ ਦਿੱਤਾ ਤੇ ਇਸ ਨਾਲ ਬਹੁਤ ਸਾਰੇ ਲੋਕਾਂ ਦੇ ਦੁੱਖ ਦਰਦ ਦੂਰ ਹੋਣ ਲੱਗੇ ਤੇ ਇਸ ਪਾਣੀ ਨੂੰ ਅੰਮ੍ਰਿਤ ਮੰਨਣ ਲੱਗੇ। ਇਸ ਕਾਰਨ ਹਜਾਰਾ ਲੋਕ ਇਸ ਨਲਕੇ ਦਾ ਪਾਣੀ ਪੀਣ ਲਈ ਆਉਦੇ ਹਨ।

ਲੋਕਾਂ ਦਾ ਵਿਸ਼ਵਾਸ[ਸੋਧੋ]

ਲੋਕਾਂ ਦਾ ਵਿਸਵਾਸ਼ ਹੈੇ ਕਿ ਇਸ ਨਲਕੇ ਦਾ ਪਾਣੀ ਪੀਣ ਨਾਲ ਰੋਗ ਦੂਰ ਹੁੰਦੇ ਹਨ। ਸਰਵੇ ਕਰਨ ਤੋ਼ ਤਾ ਲੱਗਿਆ ਕਿ ਅੰਨੀਆ ਪਿੰਡ ਦੀ ਔਰਤ ਜੋ ਕਿ ਪਹਿਲਾਂ ਨਹੀ ਸੀ ਬੋਲਦੀ ਉਹ ਪਾਣੀ ਪੀਣ ਨਾਲ ਬੋਲਣ ਲੱਗ ਪਈ ਅਤੇ ਕੋਈ ਸੂਗਰ ਦੇ ਰੋਗੀਆ਼ ਦੇ ਰੋਗ ਦੂਰ ਹੋ ਜਾਦੇ ਹਨ। ਉਹਨਾਂ ਦੀਆਂ ਰਿਪੋਰਟਾਂ ਦੇਖਣ ਤੋਂ ਪਤਾ ਲੱਗਿਆ ਕਿ ਉਹਨਾਂ ਦੀ ਸੂਗਰ ਪਾਣੀ ਪੀਣ ਨਾਲ ਠੀਕ ਹੋ ਗਈ। ਪਾਣੀ ਪੀਣ ਨਾਲ ਪੇਟ ਦਰਦ, ਸਿਰ-ਦਰਦ, ਸੂਗਰ ਦੇ ਰੋਗ ਅਤੇ ਅਲੈਰਜੀ਼ ਠੀਕ ਹੋਏ ਮੰਨੇ ਗਏ ਹਨ।

ਆਉਣ ਵਾਲਿਆਂ ਦੀ ਗਿਣਤੀ[ਸੋਧੋ]

ਸਵੇਰੇ ਸਮੇ ਆਉਣ ਵਾਲਿਆਂ ਦੀ ਗਿਣਤੀ ਵਿਚੋ ਮਰਦਾਂ ਦੀ ਗਿਣਤੀ ਅੋਰਤਾਂ ਨਾਲੋਂ ਜਿਆਦਾ ਪਾਈ ਜਾਦੀ ਹੈ। ਇਸ ਵਿੱਚ 55% ਮਰਦ ਅਤੇ 47% ਗਿਣਤੀ ਹੈ। ਦਿਨ ਵਿੱਚ ਅੋਰਤਾਂ ਦੀ ਗਿਣਤੀ 65% ਅਤੇ ਮਰਦਾਂ ਦੀ ਗਿਣਤੀ 35% ਹੁੰਦੀ ਹੈ। ਜਿਆਦਾਤਰ ਅਨਪੜ੍ਹ ਲੋਕ ਉਥੇ ਆਉਦੇ ਹਨੇ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ 10% ਹੈ।

ਪੜਤਾਲ[ਸੋਧੋ]

ਤਰਕਸੀਲਾ ਨੇ ਇਸ ਨਲਕੇ ਦੇ ਪਾਣੀ ਨੂੰ ਟੈਸਟ ਕਰਵਾਇਆ ਤਾਂ ਇਸ ਦਾ ਪਾਣੀ ਫਿਲਟਰ ਵਾਲੇ ਪਾਣੀ ਤੋਂ ਵੀ ਸਾਫ਼ ਮੰਨਿਆ ਗਿਆ ਹੈ। ਨਲਕੇ ਦਾ ਪਾਣੀ ਚਰਚਾ ਦਾ ਵਿਸਾ਼ ਹੋਣ ਕਾਰਨ ਗੁਆਢੀ ਰਾਜਾਂ ਤੋਂ ਵੀ ਲੋਕ ਇਸ ਪਾਣੀ ਲੈਣ ਲਈ ਆਉੁਣੇ ਸੁਰੂ ਹੋ ਗਏ ਹਨ।


ਹਵਾਲੇ[ਸੋਧੋ]