ਅੱਕਾ ਮਹਾਦੇਵੀ
ਅੱਕਾ ਮਹਾਦੇਵੀ (ಅಕ್ಕ ಮಹಾದೇವಿ) (c.1130-1160) ਕੰਨੜ ਭਾਸ਼ਾ[1] ਦੀ ਇੱਕ ਸ਼ਾਇਰਾ ਅਤੇ 12ਵੀਂ ਸਦੀ ਦੀ ਵੀਰਸ਼ੈਵ ਭਗਤੀ ਲਹਿਰ ਦੀ ਇੱਕ ਪ੍ਰਮੁੱਖ ਸ਼ਖ਼ਸੀਅਤ ਸੀ। [2] ਉਸ ਦੀਆਂ 430 ਮੌਜੂਦ ਵਚਨ ਕਵਿਤਾਵਾਂ (ਰਹੱਸਵਾਦੀ ਕਵਿਤਾਵਾਂ ਦਾ ਇੱਕ ਖੁਦ-ਰੌ ਰੂਪ), ਅਤੇ ਦੋ ਛੋਟੀਆਂ ਲਿਖਤਾਂ Mantrogopya ਅਤੇ Yogangatrividhi ਨੂੰ ਕੰਨੜ ਸਾਹਿਤ ਲਈ ਉਸਦਾ ਸਭ ਤੋਂ ਉਘਾ ਯੋਗਦਾਨ ਮੰਨਿਆ ਜਾਂਦਾ ਹੈ। [3] ਉਸ ਨੇ ਲਹਿਰ ਦੇ ਹੋਰ ਸੰਤਾਂ ਨਾਲੋਂ ਮੁਕਾਬਲਤਨ ਘੱਟ ਕਵਿਤਾਵਾਂ ਲਿਖੀਆਂ ਹਨ। ਫਿਰ ਵੀ ਉਸਨੂੰ Basavanna, Siddharama ਅਤੇ Allamaprabhu ਜਿਹੇ ਵੀਰਸ਼ੈਵ ਸੰਤਾਂ ਵਲੋਂ ਅੱਕਾ ("ਵੱਡੀ ਭੈਣ") ਦਾ ਲਕਬ ਅਨੁਭਵ ਮੰਤਪ, ਰੂਹਾਨੀ ਚਰਚਾਵਾਂ ਵਿੱਚ ਉਸ ਦੇ ਯੋਗਦਾਨ ਦਾ ਸੰਕੇਤ ਹੈ। ਉਸ ਨੂੰ ਕੰਨੜ ਸਾਹਿਤ ਅਤੇ ਕਰਨਾਟਕ ਦੇ ਇਤਿਹਾਸ ਲਈ ਇੱਕ ਉਤਸ਼ਾਹਜਨਕ ਔਰਤ ਦੇ ਤੌਰ ਤੇ ਵੇਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਹ ਪਰਮੇਸ਼ੁਰ ਸ਼ਿਵ ('ਚੇਨਾ ਮਲਿਕ-ਅਰਜੁਨ') ਨੂੰ ਆਪਣਾ ਪਤੀ ਸਮਝਦੀ ਸੀ, (ਰਵਾਇਤੀ ਤੌਰ ਤੇ 'ਮਧੁਰ ਭਾਵ' ਜਾਂ 'ਮਧੁਰਿਆ' ਰੂਪੀ ਸ਼ਰਧਾ)।
ਅੱਕਾ ਮਹਾਦੇਵੀ ਦਾ ਜਨਮ 1130 ਵਿੱਚ ਕਰਨਾਟਕ ਰਾਜ, ਭਾਰਤ ਦੇ ਆਧੁਨਿਕ ਸ਼ਿਮੋਗਾ ਜ਼ਿਲੇ ਦੇ ਪ੍ਰਾਚੀਨ ਸ਼ਹਿਰ ਬਨਵਾਸੀ ਦੇ ਨੇੜੇ ਉਡੂਤਾੜੀ (ਜਾਂ ਉਡੂਗਾਨੀ) ਵਿੱਚ ਹੋਇਆ ਸੀ।[4]
Mythology[ਸੋਧੋ]
ਹਵਾਲੇ[ਸੋਧੋ]
- ↑ http://karnatakasinfo.blogspot.com/2013/07/kannadas-first.html
- ↑ The Hindu : Karnataka / Mysore News : Fresh controversy courts spiritual leader Mathe Mahadevi
- ↑ The Hindu : Book Review / Language Books : Biography of a mystic poet
- ↑ The Hindu : Karnataka / Shimoga News : A pleasant surprise for the people