ਅੱਕਿਨੇਨੀ ਨਾਗੇਸ਼ਵਰ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੱਕਿਨੇਨੀ ਨਾਗੇਸ਼ਵਰ ਰਾਓ
ਰਾਓ 2013 ਵਿੱਚ
ਜਨਮ
ਅੱਕਿਨੇਨੀ ਨਾਗੇਸ਼ਵਰ ਰਾਓ

(1924-09-20)20 ਸਤੰਬਰ 1924
ਮੌਤ22 ਜਨਵਰੀ 2014(2014-01-22) (ਉਮਰ 89)
ਹੋਰ ਨਾਮਨਾਟਸਮਰਾਟ
ਪੇਸ਼ਾਐਕਟਰ, ਪ੍ਰੋਡਿਊਸਰ, ਸਟੂਡੀਓ ਮਾਲਕ
ਜੀਵਨ ਸਾਥੀਅੰਨਾਪੂਰਨਾ ਅੱਕਿਨੇਨੀ (1953–2011;ਉਸ ਦੀ ਮੌਤ)
ਬੱਚੇਵੈਂਕਟ ਅੱਕਿਨੇਨੀ
ਅੱਕਿਨੇਨੀ ਨਾਗਾਰਜੁਨਾ
ਸਾਥੀਆਵਤੀ ਅੱਕਿਨੇਨੀ
ਨਾਗਾ ਸੁਸ਼ੀਲਾ ਏ
ਸਰੋਜਾ ਅੱਕਿਨੇਨੀ
ਰਿਸ਼ਤੇਦਾਰਸੁਮੰਥ (ਪੋਤਰਾ)
ਸੁਸੰਥ (ਪੋਤਰਾ)
ਨਾਗ ਚੈਤੰਨਿਆ (ਪੋਤਰਾ)
ਅਖਿਲ ਅੱਕਿਨੇਨੀ (ਪੋਤਰਾ)
ਅਮਾਲਾ ਅੱਕਿਨੇਨੀ (ਨੂੰਹ)

ਅੱਕਿਨੇਨੀ ਨਾਗੇਸ਼ਵਰ ਰਾਓ (20 ਸਤੰਬਰ 1924 – 22 ਜਨਵਰੀ 2014) ਖਾਸਕਰ ਤੇਲਗੂ ਸਿਨਮੇ ਵਿੱਚ ਪ੍ਰਸਿਧ ਫ਼ਿਲਮ ਐਕਟਰ, ਪ੍ਰੋਡਿਊਸਰ ਸੀ। ਉਹ ਥੀਏਟਰ ਰਾਹੀਂ ਝੋਨੇ ਦੇ ਖੇਤਾਂ ਵਿੱਚੋਂ ਕਲਾਵਾਂ ਦੇ ਖੇਤਰ ਵਿੱਚ ਦਾਖਲ ਹੋਇਆ ਅਤੇ ਮਸ਼ਹੂਰ ਮੰਚ ਕਲਾਕਾਰ ਬਣ ਗਿਆ ਜਿਸ ਦੀ ਖਾਸਕਰ ਜਨਾਨਾ ਪਾਤਰ ਕਰਨ ਵਿੱਚ ਵਿਸ਼ੇਸ਼ ਮੁਹਾਰਤ ਸੀ,[2] ਕਿਉਂਕਿ ਉਨ੍ਹਾਂ ਵੇਲਿਆਂ ਵਿੱਚ ਔਰਤਾਂ ਦਾ ਅਦਾਕਾਰੀ ਕਰਨਾ ਵਰਜਿਤ ਹੁੰਦਾ ਸੀ। ਆਪਣੇ 75 ਸਾਲ ਦੇ ਫਿਲਮੀ ਕੈਰੀਅਰ ਵਿੱਚ ਰਾਵ ਨੇ 240 ਤੇਲੁਗੂ ਫਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਨਾਲ ਹੀ ਉਨ੍ਹਾਂ ਨੇ ਕਈ ਤਮਿਲ ਫਿਲਮਾਂ ਵਿੱਚ ਵੀ ਅਭਿਨੇ ਕੀਤਾ ਸੀ। ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਰਾਓ ਨੂੰ ਸਾਲ 2011 ਵਿੱਚ ਦੇਸ਼ ਦਾ ਦੂਜੇ ਸਰਬਉਚ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ ਤੇਲੁਗੂ ਫਿਲਮ ਇੰਡਸਟਰੀ ਨੂੰ ਚੇਨਈ ਤੋਂ ਹੈਦਰਾਬਾਦ ਲੈ ਜਾਣ ਦਾ ਵੀ ਸਿਹਰਾ ਜਾਂਦਾ ਹੈ। ਉਸ ਨੇ ਅੰਨਪੂਰਨਾ ਸਟੂਡੀਓ ਦੀ ਸਥਾਪਨਾ ਕੀਤੀ ਸੀ। ਰਾਓ ਦਾ ਪੁੱਤਰ ਨਾਗਾਰਜੁਨ ਤੇਲੁਗੂ ਫਿਲਮਾਂ ਦੇ ਮਸ਼ਹੂਰ ਐਕਟਰ ਹੈ।

ਹਵਾਲੇ[ਸੋਧੋ]

  1. "Akkineni Nageswara Rao ANR is no more". 25cineframes.com. Retrieved 22 January 2014.
  2. "Interview with A. Nageswara Rao – Celebrity Inews, Tollywood Interviews, Telugu Movie Reviews, Telugu Actress Photo Galleries, Movie Galleries, Tollywood Gossip". Archived from the original on 2008-05-06. Retrieved 2014-01-22. {{cite web}}: Unknown parameter |dead-url= ignored (help)