ਅ ਹੈਂਡਫੁਲ ਆਫ਼ ਡਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅ ਹੈਂਡਫੁਲ ਆਫ਼ ਡਸਟ  
[[File:]]
ਲੇਖਕਐਵਲਿਨ ਵੌਘ
ਦੇਸ਼ਯੂਨਾਈਟਿਡ ਕਿੰਗਡਮ
ਭਾਸ਼ਾਇੰਗਲਿਸ਼
ਵਿਧਾਗਲਪ
ਪ੍ਰਕਾਸ਼ਕ

ਅ ਹੈਂਡਫੁਲ ਆਫ਼ ਡਸਟ  ਬ੍ਰਿਟਿਸ਼ ਲੇਖਕ ਐਵਲਿਨ ਵੌਘ ਦਾ ਲਿਖਿਆ ਇੱਕ ਨਾਵਲ ਹੈ। ਪਹਿਲੀ ਵਾਰ 1934 ਵਿੱਚ ਪ੍ਰਕਾਸ਼ਿਤ ਕੀਤਾ ਗਿਆ, ਇਹ ਨਾਵਲ ਅਕਸਰ ਲੇਖਕ ਦੇ ਆਰੰਭਕ, ਵਿਅੰਗਾਤਮਕ ਹਾਸਰਸੀ  ਨਾਵਲਾਂ ਨਾਲ ਸ਼ਾਮਿਲ ਕਰ ਲਿਆ ਜਾਂਦਾ ਹੈ ਜਿਹਨਾਂ ਲਈ ਉਹ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਦੇ ਸਾਲਾਂ ਵਿੱਚ ਮਸ਼ਹੂਰ ਹੋ ਗਿਆ ਸੀ। ਟਿੱਪਣੀਕਾਰਾਂ ਨੇ ਹਾਲਾਂਕਿ ਇਸਦੇ ਗੰਭੀਰ ਪਿਛੋਕੜੀ ਸੁਰਾਂ ਵੱਲ ਧਿਆਨ ਖਿੱਚਿਆ ਹੈ, ਅਤੇ ਇਸ ਨੂੰ ਵਾਘ ਦੀ  ਯੁੱਧ ਦੇ ਬਾਅਦ ਦੀ ਕੈਥੋਲਿਕ ਗਲਪ ਦੇ ਸੰਕੇਤ ਦਿੰਦੀ ਹੋਈ ਇੱਕ ਅੰਤਰਕਾਲੀ ਰਚਨਾ ਸਮਝਿਆ ਹੈ। 

ਨਾਇਕ ਟੋਨੀ ਲਾਸਟ, ਇੱਕ ਸੰਤੁਸ਼ਟ ਪਰ ਉਚਾਈ ਵਾਲਾ ਇੰਗਲਿਸ਼ ਕੰਟਰੀ ਸੁਕਆਇਰ ਹੈ, ਜਿਸਨੂੰ ਉਸਦੀ ਪਤਨੀ ਨੇ ਧੋਖਾ ਦਿੱਤਾ ਸੀ ਅਤੇ ਉਸਨੇ ਆਪਣੇ ਭਰਮਾਂ ਦਾ ਇੱਕ-ਇੱਕ ਕਰਕੇ ਟੋਟੇ-ਟੋਟੇ ਹੋਣਾ ਦੇਖਿਆ ਸੀ। ਉਹ ਬ੍ਰਾਜ਼ੀਲ ਦੇ ਇੱਕ ਜੰਗਲ ਵਿੱਚ ਇੱਕ ਮੁਹਿੰਮ ਵਿੱਚ ਹਿੱਸਾ ਲੈਂਦਾ ਹੈ, ਅਤੇ ਦੂਰ ਕਿਸੇ ਚੌਕੀ ਵਿੱਚ ਇੱਕ ਪਾਗਲ ਦਾ ਕੈਦੀ ਬਣ ਜਾਂਦਾ ਹੈ। ਵੌਘ ਨੇ ਕਈ ਸਵੈਜੀਵਨੀਮੂਲਕ ਤੱਤਾਂ ਨੂੰ ਪਲਾਟ ਵਿੱਚ ਸ਼ਾਮਲ ਕਰ ਲਿਆ, ਜਿਸ ਵਿੱਚ ਉਸ ਦੀ ਆਪਣੀ ਪਤਨੀ ਦੁਆਰਾ ਹਾਲ ਹੀ ਵਿੱਚ ਕੀਤਾ ਗਿਆ ਦਗਾ ਵੀ ਸ਼ਾਮਲ ਸੀ। 1933-34 ਵਿੱਚ ਉਹ ਦੱਖਣ ਅਮਰੀਕੀ ਅੰਦਰੂਨੀ ਹਿੱਸਿਆਂ ਵਿੱਚ ਗਿਆ ਅਤੇ ਇਸ ਸਮੁੰਦਰੀ ਯਾਤਰਾ ਦੀਆਂ ਕਈ ਘਟਨਾਵਾਂ ਨੂੰ ਨਾਵਲ ਵਿੱਚ ਸ਼ਾਮਲ ਕੀਤਾ ਗਿਆ ਹੈ। ਜੰਗਲ ਵਿੱਚ ਟੋਨੀ ਦੀ ਇਕੱਲੇ ਵਿਚਰਨ ਦੀ ਹੋਣੀ ਨੂੰ ਪਹਿਲੀ ਵਾਰ ਵੌਘ ਨੇ ਆਪਣੀ ਇੱਕ ਪ੍ਰਸਿੱਧ ਨਿੱਕੀ ਕਹਾਣੀ ਦੇ ਵਿਸ਼ੇ ਦੇ ਰੂਪ ਵਿੱਚ ਵਰਤਿਆ ਸੀ, ਜਿਸ ਨੂੰ "ਦ ਮੈਨ ਹੂ ਲਾਈਕਡ ਡਿਕਨਸ" ਸਿਰਲੇਖ ਹੇਠ 1933 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

ਕਿਤਾਬ ਨੂੰ ਸ਼ੁਰੂਆਤੀ ਆਲੋਚਨਾਤਮਕ ਹੁੰਗਾਰਾ ਮਾਮੂਲੀ ਸੀ, ਪਰ ਇਹ ਲੋਕਾਂ ਵਿੱਚ ਪ੍ਰਸਿੱਧ ਹੋ ਗਿਆ ਸੀ ਅਤੇ ਕਦੇ ਵੀ ਛਪਾਈ ਤੋਂ ਬਾਹਰ ਨਹੀਂ ਸੀ ਰਿਹਾ। ਛਪਣ ਤੋਂ ਬਾਅਦ ਦੇ ਸਾਲਾਂ ਵਿੱਚ ਕਿਤਾਬ ਦੀ ਵਿੱਕਰੀ ਵਧਦੀ ਚਲੀ ਗਈ; ਇਸ ਨੂੰ ਆਮ ਤੌਰ 'ਤੇ ਵੌਘ ਦੀਆਂ ਸਭ ਤੋਂ ਵਧੀਆ ਰਚਨਾਵਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ ਅਤੇ 20 ਵੀਂ ਸਦੀ ਦੇ ਸਭ ਤੋਂ ਵਧੀਆ ਨਾਵਲਾਂ ਦੀਆਂ ਅਣਅਧਿਕਾਰਤ ਸੂਚੀਆਂ ਵਿੱਚ ਇੱਕ ਤੋਂ ਵੱਧ ਵਾਰ ਇਸ ਦਾ ਜ਼ਿਕਰ ਆਇਆ ਹੈ। 

ਵੌਘ 1930 ਵਿੱਚ ਰੋਮਨ ਕੈਥੋਲਿਕ ਧਰਮ ਵਿੱਚ ਸ਼ਾਮਲ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀਆਂ ਵਿਅੰਗਯੁਕਤ, ਧਰਮ ਨਿਰਪੱਖ ਲਿਖਤਾਂ ਦਾ ਕੁਝ ਕੈਥੋਲਿਕ ਕੁਆਰਟਰਾਂ ਨੇ ਵਿਰੋਧ ਕੀਤਾ ਸੀ। ਉਸ ਨੇ ਧਾਰਮਿਕ ਥੀਮਾਂ ਨੂੰ ਅ ਹੈਂਡਫੁਲ ਆਫ਼ ਡਸਟ ਨਾਵਲ ਵਿੱਚ ਸ਼ਾਮਲ ਨਹੀਂ ਕੀਤਾ, ਪਰ ਬਾਅਦ ਵਿੱਚ ਉਸ ਨੇ ਵਿਆਖਿਆ ਕੀਤੀ ਕਿ ਉਸ ਦਾ ਕਿਤਾਬ ਰਾਹੀਂ ਇਹ ਦਿਖਾਉਣ ਦਾ ਮਨਸ਼ਾ ਸੀ ਕਿ ਧਾਰਮਿਕ, ਵਿਸ਼ੇਸ਼ ਕਰਕੇ ਕੈਥੋਲਿਕ, ਕਦਰਾਂ-ਕੀਮਤਾਂ ਤੋਂ ਅੱਡਰੇ ਮਨੁੱਖਤਾਵਾਦ ਦੀ ਕੋਈ ਸਾਰਥਿਕਤਾ ਨਹੀਂ ਸੀ। ਇਹ ਕਿਤਾਬ ਰੇਡੀਓ, ਸਟੇਜ ਅਤੇ ਸਕ੍ਰੀਨ ਲਈ ਨਾਟਕੀ ਰੂਪ ਵਿੱਚ ਢਾਲੀ ਗਈ ਹੈ। 

ਪਲਾਟ[ਸੋਧੋ]

ਪਿਛੋਕੜ[ਸੋਧੋ]

Evelyn Waugh (photographed circa 1940)

ਰਚਨਾ[ਸੋਧੋ]

ਦੱਖਣੀ ਅਮਰੀਕੀ ਯਾਤਰਾ[ਸੋਧੋ]

1932 ਵਿੱਚ, ਵੌਘ ਨੇ ਦੱਖਣੀ ਅਮਰੀਕਾ ਲਈ ਇੱਕ ਵਿਸਤ੍ਰਿਤ ਸਮੁੰਦਰੀ ਯਾਤਰਾ ਸ਼ੁਰੂ ਕੀਤੀ। ਉਸ ਦੀ ਗ਼ੈਰ ਹਾਜ਼ਰੀ ਦਾ ਫੈਸਲਾ ਉਸ ਦੀ ਵਧਦੀ ਜਟਿਲ ਭਾਵਨਾਤਮਕ ਜ਼ਿੰਦਗੀ ਪ੍ਰਤੀ ਪ੍ਰਤੀਕਰਮ ਹੋ ਸਕਦਾ ਹੈ; ਹਾਲਾਂਕਿ ਟੇਰੇਸਾ ਜੁੰਗਮੈਨ ਲਈ ਉਸ ਦਾ ਜਜ਼ਬਾ ਦਿਲਗੀਰੀ ਦਾ ਵਿੰਨਿਆ ਰਿਹਾ, ਉਹ ਵੱਖ-ਵੱਖ ਅਸੰਤੋਸ਼ਜਨਕ ਜਿਹੇ ਜਿਨਸੀ ਸੰਬੰਧਾਂ ਵਿੱਚ ਸ਼ਾਮਲ ਸੀ, ਅਤੇ ਖੁਦ ਉਸਦਾ ਪਿੱਛਾ ਕਿਤੇ ਵੱਡੀ ਉਮਰ ਦੀ ਹੇਜ਼ਲ ਲਵਰੀ ਦੁਆਰਾ ਕੀਤਾ ਜਾ ਰਿਹਾ ਸੀ।[1] ਦੱਖਣੀ ਅਮਰੀਕਾ ਦੀ ਚੋਣ ਸ਼ਾਇਦ ਪੀਟਰ ਫਲੇਮਿੰਗ ਕੋਲੋਂ ਪ੍ਰਭਾਵਤ ਸੀ, ਜੋ ਦ ਸਪੈਕਟੇਟਰ ਦੇ ਸਾਹਿਤਕ ਸੰਪਾਦਕ ਸੀ। ਫਲੇਮਿੰਗ ਹਾਲ ਹੀ ਵਿੱਚ ਕਰਨਲ ਪਰਸੀ ਫਾਵੇੱਟ ਦੀ ਭਾਲ ਕਰਨ ਲਈ ਬ੍ਰਾਜ਼ੀਲ ਵਿੱਚ ਇੱਕ ਮੁਹਿੰਮ ਤੋਂ ਵਾਪਸ ਆਇਆ ਸੀ, ਜੋ 1925 ਵਿੱਚ ਇੱਕ ਦੰਦ-ਕਥਾਈ ਗੁਆਚੇ ਸ਼ਹਿਰ ਦੀ ਭਾਲ ਵਿੱਚ ਬ੍ਰਾਜ਼ੀਲ ਵਿੱਚ ਗਾਇਬ ਹੋ ਗਿਆ ਸੀ। [2]

ਲਿਖਣ ਅਤੇ ਸਿਰਲੇਖ ਇਤਿਹਾਸ[ਸੋਧੋ]

ਥੀਮ[ਸੋਧੋ]

ਸਵੈਜੀਵਨੀਮੂਲਕ [ਸੋਧੋ]

ਵੌਘ ਦੇ ਸਾਹਿਤਕ ਜੀਵਨ ਬਾਰੇ ਆਪਣੇ ਅਧਿਐਨ ਵਿੱਚ, ਡੇਵਿਡ ਵਾਈਕੇਸ ਦਾ ਕਹਿਣਾ ਹੈ ਕਿ ਅ ਹੈਂਡਫੁਲ ਆਫ਼ ਡਸਟ "ਇੱਕ ਗਲਪੀ ਸਵੈ-ਜੀਵਨੀ ਦਾ ਇੱਕ ਹਿੰਮਤੀ ਅਤੇ ਹੁਨਰਮੰਦ ਕਾਰਜ" ਦੇ ਤੌਰ 'ਤੇ ਲਿਖਿਆ ਗਿਆ ਹੈ, ਜਿਸ ਦੀ ਪਰੇਰਨਾ ਲੇਖਕ ਦੇ ਤਲਾਕ ਦਾ ਸਦਮਾ ਹੈ, ਜਿਸ ਤੋਂ ਬਿਨਾ, ਵਾਈਕੇਸ ਦਾ ਕਹਿਣਾ ਹੈ, ਸ਼ਾਇਦ ਇਹ ਕਿਤਾਬ ਲਿਖੀ ਹੀ ਨਹੀਂ ਜਾਣੀ ਸੀ।[3] ਵੌਘ ਕਹਿੰਦਾ ਹੈ ਉਸਦੀ ਜੀਵਨੀ ਦਾ ਲੇਖਕ ਮਾਰਟਿਨ ਸਟੈਨਾਰਡ ਲਾਸਟ ਦੇ ਵਿਆਹ ਦੇ ਟੁੱਟਣ ਦਾ ਦਸਤਾਵੇਜ਼ੀਕਰਨ ਕਰਦੇ ਹੋਏ 'ਉਸਦੇ ਨਿਜੀ ਦੁੱਖ ਨੂੰ ਫਰੋਲਦਾ ਹੈ।'' ਆਲੋਚਕ ਸਿਰਿਲ ਕੌਨੌਲੀ, ਜਿਸਦੀ ਇਸ ਲਿਖਤ ਬਾਰੇ ਪਹਿਲੀ ਪ੍ਰਤੀਕ੍ਰਿਆ ਨਕਾਰਾਤਮਕ ਸੀ, ਨੇ ਬਾਅਦ ਵਿੱਚ ਇਸ ਨੂੰ "ਇਕੋ ਇੱਕ ਅਜਿਹੀ ਕਿਤਾਬ ਕਿਹਾ ਜੋ ਨਿਰਦੋਸ਼ ਧਿਰ [ਦੇ ਦ੍ਰਿਸ਼ਟੀਕੋਣ ਤੋਂ] ਮੁਹੱਬਤ ਤੋੜ ਕੇ ਛਡ ਜਾਣ ਦੀ ਸੱਚੀ ਦਹਿਸ਼ਤ ਨੂੰ ਸਮਝਦੀ ਹੈ।"[4]

ਰੂਪਾਂਤਰਨ[ਸੋਧੋ]

8 ਅਪ੍ਰੈਲ, 1968 ਨੂੰ ਬੀਬੀਸੀ ਰੇਡੀਓ 4 ਬਰਿਆਨ ਮਿੱਲਰ ਦੁਆਰਾ ਡੈਨਿਸ ਕੌਨਸਟੈਂਦੁਰੋਸ ਦੁਆਰਾ ਅ ਹੈਂਡਫੁਲ ਆਫ ਡਸਟ ਦਾ ਰੇਡੀਓ ਨਾਟਕ ਦੇ ਤੌਰ 'ਤੇ ਰੂਪ੍ਨਾਤਰ ਪ੍ਰਸਾਰਿਤ ਕੀਤਾ ਗਿਆ। ਜੈਕ ਵਾਟਲਿੰਗ ਅਤੇ ਸਟੈਫਨੀ ਬੀਚਾਮ ਨੇ ਟੋਨੀ ਅਤੇ ਬਰੈਂਡਾ ਲਾਸਟ ਦੇ ਰੋਲ ਕੀਤੇ, ਅਤੇ ਰੇਕਸ ਹੋਲਡਸਵਰਥ ਦੇ ਰੂਪ ਵਿੱਚ ਸ਼੍ਰੀ ਟੌਡ ਨੇ ਭੂਮਿਕਾ ਨਿਭਾਈ।[5] ਮੁੱਖ ਭੂਮਿਕਾਵਾਂ ਵਿੱਚ ਜੋਨਾਥਨ ਕਲੇਨ ਅਤੇ ਤਾਰਾ ਫ਼ਿਜ਼ਗਰਾਲਡ ਦੇ ਨਾਲ ਇੱਕ ਨਵਾਂ ਰੇਡੀਓ ਰੂਪਾਂਤਰ ਮਈ 1996 ਵਿੱਚ ਦੋ ਭਾਗਾਂ ਦੀ ਲੜੀ ਦੇ ਰੂਪ ਵਿੱਚ ਪ੍ਰਸਾਰਿਤ ਕੀਤਾ ਗਿਆ।[6] 1 ਨਵੰਬਰ 1982 ਨੂੰ ਇੱਕ ਅਦਾਕਾਰ ਮੰਡਲੀ ਨੇ ਲਿਰਿਕ ਥੀਏਟਰ, ਹੈਮਰਸਮਿਥ ਵਿਖੇ ਇੱਕ ਸਟੇਜ ਪਲੇ ਦੇ ਰੂਪ ਵਿੱਚ ਇਸ ਰਚਨਾ ਨੂੰ ਪੇਸ਼ ਕੀਤਾ, ਜਿਸ ਦਾ ਨਿਰਦੇਸ਼ਨ ਮਾਈਕ ਐਲਫਰੈਡਸ ਨੇ ਕੀਤਾ।[7] ਚਾਰਲਸ ਸਟਿਰਜਿਜ਼ ਦੁਆਰਾ ਨਿਰਦੇਸਿਤ ਅ ਹੈਂਡਫੁਲ ਆਫ਼ ਡਸਟ (ਫ਼ਿਲਮ), 1988 ਵਿੱਚ ਰਿਲੀਜ਼ ਕੀਤੀ ਗਈ ਜਿਸ ਵਿੱਚ ਜੇਮਸ ਵਿਲਬੀ ਨੇ ਟੋਨੀ, ਕ੍ਰਿਸਟਨ ਸਕੌਟ ਥੌਮਸ ਬ੍ਰੇਂਡਾ, ਜੂਡੀ ਡੈਂਚ ਮਿਸਿਜ਼ ਬੀਵਰ ਅਤੇ ਐਲਕ ਗਿੰਨਨੈਸ ਸ਼੍ਰੀ ਟੌਡ ਦੇ ਤੌਰ 'ਤੇ ਭੂਮਿਕਾ ਨਿਭਾਈ।[8][n 1]

ਨੋਟ ਅਤੇ ਹਵਾਲੇ[ਸੋਧੋ]

ਸੂਚਨਾ[ਸੋਧੋ]

  1. On 3 October 1954 the American television series General Electric Theater screened an adaptation of "The Man Who Liked Dickens", entitled "High Green Wall". Joseph Cotten played the trapped explorer; Ronald Reagan was the series host.[9]

References[ਸੋਧੋ]

  1. Stannard 1993, pp. 306–07
  2. Hastings, pp. 267–68
  3. Wykes, p. 35
  4. Lewis, p. 472
  5. "Listings: BBC Radio 4". Genome (Radio Times 1923–2009). Retrieved 23 November 2014. 
  6. "26 May-1 June Radio". The Observer. 26 May 1996. p. F38.  ਫਰਮਾ:Subscription
  7. Billington, Michael (11 November 1962). "Book at bedtime". The Guardian. p. 12.  ਫਰਮਾ:Subscription
  8. "A Handful of Dust (1987)". British Film Institute. Retrieved 29 November 2014. 
  9. "High Green Wall (1954)". British Film Institute. Retrieved 29 November 2014.