ਆਂਗਣਵਾੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਆਂਗਣਵਾੜੀ ਦਾ ਮਤਲਬ ਹੈ ਘਰ ਦੇ ਵਿਹੜੇ ਦੀ ਮਦਦ ਜਾਂ ਵਿਹੜੇ ਵਿੱਚ ਮਦਦ।ਇਸ ਨੂੰ ਘਰ ਦੀ ਡਿਉਢੀ ਵਿੱਚ ਮਿਲ ਰਹੀ ਸਾਂਭ ਸੰਭਾਲ ਜਾਂ ਦੇਖ ਭਾਲ ਵੀ ਕਿਹਾ ਜਾ ਸਕਦਾ ਹੈ।

ਆਂਗਣਵਾੜੀ ਕੇਂਦਰ[ਸੋਧੋ]

ਆਂਗਣਵਾੜੀ ਕੇਂਦਰ ਭਾਰਤ ਦੀ ਕੇਂਦਰੀ ਸਰਕਾਰ ਦੁਆਰਾ ਸੰਚਾਲਿਤ ਇੱਕ ਉੱਪਰਾਲਾ ਹੈ ਜਿਸ ਰਾਹੀਂ ਪਿੰਡਾਂ, ਸ਼ਹਿਰਾਂ ਵਿੱਚ ਔਰਤਾਂ ਖਾਸ ਕਰ ਕੇ ਬਾਲੜੀਆਂ ਤੇ ਬਚਿਆਂ ਤੇ ਗਰਭਵਤੀ ਔਰਤਾਂ ਦੀ ਸਾਂਭ ਸੰਭਾਲ ਦਾ ਖਿਆਲ ਰੱਖਿਆ ਜਾਂਦਾ ਹੈ। ਇਕ ਆਂਗਣਵਾੜੀ ਵਿੱਚ ਦੋ ਤੀਵੀਆਂ ਕੰਮ ਕਰਦੀਆਂ ਹਨ ਜਿਹਨਾਂ ਨੂੰ ਸੇਵਿਕਾ ਤੇ ਸਹਾਇਕਾ ਦਾ ਨਾਂ ਦਿੱਤਾ ਗਿਆ ਹੈ।

ਆਂਗਣਵਾੜੀ ਵਿੱਚ ਤੀਵੀਆਂ, ਨਵਜਾਤ ਬੱਚਿਆਂ ਤੇ ਬਾਲੜੀਆਂ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ।ਬੱਚਿਆਂ ਨੂੰ ਪੋਲੀਓ ਦਾ ਟੀਕਾ, ਦਵਾਈਆਂ ਤੇ ਹੋਰ ਲੋਦੇ ਲਗਾਣ ਦਾ ਕੰਮ ਕੀਤਾ ਜਾਂਦਾ ਹੈ। ਇਕ ਦਿਨ ਤੀਵੀਆਂ ਦੀ ਬੈਠਕ ਕਰ ਕੇ ਉਹਨਾਂ ਨੂੰ ਆਪਣਾ ਸਰੀਰ ਤੰਦਰੁਸਤ ਰੱਖਣ, ਘਰ ਵਿੱਚ ਤੇ ਆਲਾ ਦੁਆਲਾ ਸਾਫ ਰੱਖਣ, ਬੱਚਿਆਂ ਨੂੰ ਸਮੇਂ ਸਿਰ ਟੀਕਾ ਲੁਆਉਣ, ਬੱਚਿਆਂ ਵਿੱਚ ਉਮਰ ਮੁਤਾਬਕ ਵਜ਼ਨ ਵਿੱਚ ਆਣ ਵਾਲੀ ਤਬਦੀਲੀ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ।[1][2]

ਆਂਗਣਵਾੜੀ ਵਿੱਚ ਨਰਸ ਦੀਦੀ ਬੱਚਿਆਂ ਨੂੰ ਦਵਾਈਆਂ ਤੇ ਆਇਰਣ ਦੀ ਗੋਲੀ ਆਦਿ ਖੁਆਂਉਦੀ ਹੈ। ਇਸ ਤਰਾਂ ਪਿੰਡਾਂ ਤੇ ਸ਼ਹਿਰਾਂ ਵਿੱਚ ਆਂਗਣਵਾੜੀ ਸੇਵਿਕਾ ਤੇ ਸਹਿਸੇਵਿਕਾ ਆਪਣੇ ਖੇਤਰ ਦੇ ਵਿਕਾਸ ਵਿੱਚ ਹਿੱਸਾ ਪਾਂਦੀਆਂ ਹਨ।

ਭਾਰਤ ਦੇ ਪੰਜਾਬ ਰਾਜ ਵਿੱਚ ਆਂਗਣਵਾੜੀ ਕੇਂਦਰ[ਸੋਧੋ]

ਪੰਜਾਬ ਵਿੱਚ ਕੁਲ 137 ਪੇਂਡੂ ਤੇ 5 ਸ਼ਹਿਰੀ ਬਲਾਕਾਂ ਵਿੱਚ ਕੇਂਦਰ ਸਰਕਾਰ ਦੀ ਇੰਟੈਗਰੇਟਡ ਚਾਈਲਡ ਡਿਵੈਲਪਮੈਂਟ ਸਕੀਮ ਦੁਆਰਾ ਆਂਗਣਵਾੜੀ ਸਕੀਮ ਲਾਗੂ ਕੀਤੀ ਗਈ ਹੈ।[3] ਰਾਜ ਵਿੱਚ ਕੁਲ 14730 ਆਂਗਣਵਾੜੀ ਕੇਂਦਰ ਹਨ, 2691 +800 ਹੋਰ ਸਥਾਪਤ ਕੀਤੇ ਜਾ ਰਹੇ ਹਨ।

ਹਵਾਲੇ[ਸੋਧੋ]

  1. "Anganwadi workers of India".  Unknown parameter |access date= ignored (|access-date= suggested) (help)
  2. "Utilize facilities available at Anganwadi centres".  Unknown parameter |access date= ignored (|access-date= suggested) (help)
  3. "Integrated Child Development Scheme".  Unknown parameter |access date= ignored (|access-date= suggested) (help)