ਆਈਟੀਸੀ ਹੋਟਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਆਈਟੀਸੀ ਹੋਟਲਸ ਤੋਂ ਰੀਡਿਰੈਕਟ)
ਆਈਟੀਸੀ ਹੋਟਲ
ਕਿਸਮਪਬਲਿਕ
ਉਦਯੋਗHospitality
ਸਥਾਪਨਾ1975
ਮੁੱਖ ਦਫ਼ਤਰ,
ਜਗ੍ਹਾ ਦੀ ਗਿਣਤੀ
190
ਸੇਵਾ ਦਾ ਖੇਤਰਭਾਰਤ
ਮੁੱਖ ਲੋਕ
Y C Deveshwar
ਮਾਲਕITC
ਵੈੱਬਸਾਈਟOfficial site

ਆਈਟੀਸੀ ਹੋਟਲ ਭਾਰਤ ਵਿੱਚ 100 ਹੋਟਲਾਂ ਤੋ ਵੱਧ ਦੀ ਦੂਸਰੀ ਵੱਡੀ ਹੋਟਲ ਚੇਨ ਹੈ I ਇਸਦਾ ਹੋਟਲ ਡਵੀਜ਼ਨ ਮੁੱਖ ਦਫ਼ਤਰ ਆਈਟੀਸੀ ਗਰੀਨ ਸੈਂਟਰ ਗੁੜਗਾਂਵ, ਦਿੱਲੀ ਵਿੱਚ ਸਥਿਤ ਹੈ I ਆਈਟੀਸੀ ਹੋਟਲਸ[1] ਵੀ ਦ ਲਗਜ਼ਰੀ ਕਲੈਕਸ਼ਨ- ਜੋਕਿ ਭਾਰਤ ਵਿੱਚ ਸਟਾਰਵੂਡ ਹੋਟਲਸ ਅਤੇ ਰਿਜ਼ਾਰਟ ਦਾ ਬ੍ਰਾਂਡ ਹੈ,ਦਾ ਐਕਲੂਸਿਵ ਫ੍ਰੈਂਚਾਇਜ਼ੀ ਹੈ I ਇਹ ਆਈਟੀਸੀ ਲਿਮਿਟੇਡ[2](ਜੋਕਿ ਪਹਿਲਾਂ ਭਾਰਤੀ ਤੰਬਾਕੂ ਕੰਪਨੀ ਸੀ) ਗਰੁੱਪ ਆਫ਼ ਕੰਪਨੀ ਦਾ ਹਿੱਸਾ ਹੈ I ਆਈਟੀਸੀ ਹੋਟਲਸ ਹਾਸਪੀਟੈਲਟੀ ਸੈਕਟਰ ਵਿੱਚ ਨਿਯਮਿਤ ਤੌਰ 'ਤੇ ਏਸ਼ੀਆ ਵਿੱਚ ਸਭ ਤੋਂ ਵਧੀਆ ਮਾਲਕ ਚੁਣੇ ਜਾਂਦੇ ਹਨ I

ਇਤਿਹਾਸ[ਸੋਧੋ]

ਆਈਟੀਸੀ ਲਿਮਿਟੇਡ ਹੋਟਲ ਵਪਾਰ ਵਿੱਚ 18 ਅਕਤੂਬਰ 1975 ਨੂੰ ਚੇਨਈ ਵਿੱਚ ਹੋਟਲ ਖੋਲ ਕੇ ਦਾਖਲ ਹੋਏ, ਜਿਸਦਾ ਨਾਂ ਬਦਲ ਕੇ ਹੋਟਲ ਚੋਲਾ ਰਖਿਆ ਗਿਆ I ਸਾਲ 2006 ਵਿੱਚ, ਆਈਟੀਸੀ ਹੋਟਲਸ[3] ਨੇ 75 ਥਾਂਵਾਂ ਤੇ 100 ਹੋਟਲ ਖਰੀਦੇ ਅਤੇ ਚਲਾਏ I ਆਈਟੀਸੀ ਹੋਟਲਸ ਦੀ ਵੱਕਾਰ ਹੈ ਕਿ ਉਹ ਸ਼ਾਹੀ ਦੌਰੇ ਅਤੇ ਦੁਨੀਆ ਦੇ ਆਗੂਆਂ ਦੀ ਮੇਜ਼ਬਾਨੀ ਕਰੇ I ਆਈਟੀਸੀ ਰੈਸਟੋਰੈਂਟ ਦਾ ਬੂਕਹਰਾ, ਪੇਸ਼ਾਵਰੀ, ਦਕ੍ਸ਼ਿਣ, ਦਮਪੁਖਤ ਅਤੇ ਕਬਾਬ ਤੇ ਕੁਕੜੀਆਂ ਅੱਜ ਬਹੁਤ ਹੀ ਚੰਗੀ ਤਰ੍ਹਾਂ ਜਾਣੇ ਜਾਣ ਵਾਲੇ ਪਕਵਾਨਾਂ ਦੇ ਬ੍ਰਾਂਡ ਹਨ I ਇਹ ਭਾਰਤ ਦੀ ਰਸੋਈਆਂ ਦੇ ਭੋਜਨ ਉਤਪਾਦ ਤੇ ਰਸੋਈ ਵੀ ਭਾਰਤ ਵਿੱਚ ਪੇਸ਼ ਕਰਦੇ ਹਨ

ਆਈਟੀਸੀ ਹੋਟਲਸ ਕੋਲ ਭਾਰਤ ਦੀ ਸਭ ਤੋਂ ਵਿਆਪਕ ਕਲਾ ਦਾ ਸੰਗ੍ਰਹਿ ਹੈ I ਉਹਨਾਂ ਦੇ ਇਸ ਸੰਗ੍ਰਹਿ ਲਈ ਕੋਲਕਾਤਾ ਵਿੱਚ ਇੱਕ ਮਿਉਜ਼ੀਅਮ ਵੀ ਯੋਜਨਾਬੱਧ ਕੀਤਾ ਗਿਆ ਹੈ I ਆਈਟੀਸੀ ਗਰੈਂਡ ਭਾਰਤ ਮਾਨੇਸਰ, ਗੁੜਗਾੰਵ ਸਥਿਤ ਹਾਲਹੀ ਵਿੱਚ ਸਥਾਪਿਤ ਕੀਤਾ ਗਿਆ ਹੋਟਲ ਹੈ I

ਆਈਟੀਸੀ ਦੇ ਬ੍ਰਾਂਡ[ਸੋਧੋ]

  • ਲਗਜ਼ਰੀ ਕਲੈਕਸ਼ਨ ਹੋਟਲਸ
  • ਸ਼ੇਰਾਟਨ ਹੋਟਲਸ
  • ਫੌਰਚੂਨ[4] ਹੋਟਲਸ, ਜਿਸਦੇ ਪੂਰੇ ਭਾਰਤ ਦੇ 41 ਸ਼ਹਿਰਾਂ ਵਿੱਚ 54 ਹੋਟਲ ਤੇ ਉਹਨਾਂ ਵਿੱਚ 4,446 ਕਮਰੇ ਹਨ
  • ਵੈਲਕਮ ਹੈਰੀਟੇਜ਼ ਹੋਟਲਸ

ਕਲਾ ਸੰਗ੍ਰਹਿ[ਸੋਧੋ]

ਸਾਲ 1975 ਤੋਂ ਲੈਕੇ, ਆਈਟੀਸੀ ਹੋਟਲਸ ਨੇ 50 ਤੋਂ ਵੱਧ ਕਲਾਕਾਰਾਂ ਦੀ ਕਲਾ ਦਾ ਭੰਡਾਰ ਇੱਕਠਾ ਕੀਤਾ ਹੈ, ਜਿਸ ਵਿੱਚ ਭਾਰਤ ਦੇ ਵੀ ਕੁਝ ਸਮਕਾਲੀ ਕਲਾਕਾਰਾਂ ਜਿਵੇਂ ਏ.ਜੀ.ਸੂਬ੍ਰਮਨਯਮ, ਕ੍ਰਿਸ਼ਨ ਖਣਾਂ, ਜਤਿਨ ਦਾਸ, ਰਾਮ ਕੁਮਾਰ, ਐਮ.ਐਫ਼.ਹੁਸੈਨ, ਐਫ਼.ਐਨ.ਸਾਉਜ਼ਾ, ਜੇ.ਸਵਾਮੀਨਾਥਨ, ਤਯੇਬ ਮੈਹਤਾ, ਐਲਜ਼ੋਲੀ ਐਲਾ ਮੈਨਨ, ਅਕਬਰ ਪੈਡਾਮਸੀ, ਏ.ਰਾਮਾਚੰਦਰਨ, ਸਤਿਸ਼ ਗੁਜਰਾਲ, ਮੀਰਾ ਮੁਖਰਜ਼ੀ, ਜੈਮੀਨੀ ਰੋਯ, ਬਿਕੱਸ਼ ਬਭਟਾਚਾਰਿਯਜੀ, ਸੰਜੇਯ ਬਭਟਾਚਾਰਿਯਜੀ, ਗੋਪੀ ਗੱਜਵਾਣੀ, ਬੀਰੇਨ ਦੇਯ, ਕਿਮ ਮਾਈਕਲ, ਜੀ.ਆਰ.ਸੰਤੋਸ਼ ਅਤੇ ਅਰਪਿਤਾ ਸਿੰਘ I

ਹਵਾਲੇ[ਸੋਧੋ]

  1. "About ITC Hotels". itchotels.in. Archived from the original on 3 ਦਸੰਬਰ 2011. Retrieved 17 November 2015. {{cite web}}: Unknown parameter |dead-url= ignored (|url-status= suggested) (help)
  2. "Our Profile- ITC". itcportal.com. Retrieved 17 November 2015.
  3. "ITC Rajputana, A Luxury Collection Hotel, Jaipur". cleartrip.com. Retrieved 17 November 2015.
  4. "Fortune signs up Savoy Hotel in Mussoorie". hospitalitybizindia.com. Retrieved 17 November 2015.