ਆਈਬੇਰਿਯਾ
ਆਈਬੇਰਿਯਾ (/aɪbɪriːə/, eye-beer-ee-ə),ਕਾਨੂੰਨੀ ਤੌਰ 'ਤੇ ਸ਼ਾਮਿਲ ਆਈਬੇਰਿਯਾ, ਲਾਨੀਆਸ ਐਰਿਆਸ ਡੇ ਐਸਪਾਨਾ, ਐਸ.ਏ. ਓਪੇਰਾਡੋਰਾ, ਸੋਸ਼ਿਆਡੇਡ ਯੂਨੀਪਰਸਨਲ, ਸਾਲ 1927 ਵਿੱਚ ਹੋਂਦ ਵਿੱਚ ਆਈ ਸਪੇਨ ਦੀ ਇੱਕ ਫ਼ਲੈਗ ਕੈਰੀਅਰ ਏਅਰਲਾਈਨ ਹੈ I ਮੈਡ੍ਰਿਡ ਵਿੱਚ ਆਧਾਰਿਤ, ਇਹ ਆਪਣੇ ਮੁੱਖ ਬੇਸਾਂ, ਮੈਡ੍ਰਿਡ-ਬਾਰਾਜੈਸ ਏਅਰਪੋਰਟ ਅਤੇ ਬਾਰਸਿਲੋਨਾ ਈਆਈ ਪ੍ਰਾਟ ਏਅਰਪੋਰਟ ਤੋਂ ਆਪਣੀ ਸੇਵਾਵਾਂ ਦੇ ਅੰਤਰਰਾਸ਼ਟਰੀ ਨੈਟਵਰਕ ਦਾ ਸੰਚਾਲਨ ਕਰਦੀ ਹੈ I[1] ਆਈਬੇਰਿਯਾ, ਆਈਬੇਰਿਯਾ[2]
ਖੇਤਰ ਨਾਲ (ਇੱਕ ਸਵਤੰਤਰ ਕੈਰੀਅਰ ਏਅਰ ਨੋਸਟਰਮ ਦੁਆਰਾ ਸੰਚਾਲਿਤ) ਅਤੇ ਆਈਬੇਰਿਯਾ ਐਕਸਪ੍ਰੈਸ, ਆਈਬੇਰਿਯਾ ਗਰੁੱਪ ਦਾ ਇੱਕ ਹਿਸਾ ਹੈ I ਯਾਤਰੀਆਂ ਅਤੇ ਹਵਾਈ ਸਹੂਲਤ ਦੇ ਨਾਲ ਨਾਲ, ਆਈਬੇਰਿਯਾ ਸਮੂਹ ਹੋਰ ਸੰਬੰਧਿਤ ਕੰਮਾਂ ਵਿੱਚ ਸ਼ਾਮਲ ਸੀ, ਜਿਵੇਂ ਕਿ ਏਅਰਕ੍ਰਾਫਟ ਦੀ ਮੁਰੰਮਤ, ਏਅਰਪੋਰਟਾਂ ਤੇ ਪਰਬੰਧ, ਆਈਟੀ ਸਿਸਟਮ ਅਤੇ ਹਵਾਈ ਉਡਾਣ ਵੇਲੇ ਕੀਤੀ ਜਾਣ ਵਾਲੀ ਕੈਟਰਿੰਗ Iਆਈਬੇਰਿਯਾ ਗਰੁੱਪ ਏਅਰਲਾਈਨਾਂ 39 ਦੇਸ਼ਾਂ ਵਿੱਚ 109 ਸਥਾਨਾਂ ਲਈ ਉਡਾਣਾਂ ਭਰਦੀਆਂ ਹਨ ਅਤੇ ਹੋਰ ਦੂਜੀਆਂ ਏਅਰਲਾਈਨਾਂ ਨਾਲ ਕੋਡ ਸ਼ੇਅਰਿੰਗ ਐਗਰੀਮੈਂਟ ਦੁਆਰਾ, ਅੱਗੇ 90 ਸਥਾਨਾਂ ਲਈ ਉਡਾਣਾਂ ਭਰਦੀਆਂ ਹਨ I[1]
8 ਅਪ੍ਰੈਲ 2010 ਨੂੰ,ਇਹ ਪੱਕੇ ਤੌਰ 'ਤੇ ਦਸਿਆ ਗਿਆਕਿ ਬ੍ਰਿਟਿਸ਼ ਏਅਰਵੇਜ਼ ਅਤੇ ਆਈਬੇਰਿਯਾ ਵਿੱਚਕਾਰ ਰੱਲਣ ਲਈ ਸਮਝੌਤਾ ਹੋਇਆ ਹੈ,[3] ਇਸ ਸੁਮੇਲ ਦੇ ਸੰਚਾਲਨ ਨਾਲ ਇਹ ਮਾਲੀ ਤੌਰ 'ਤੇ ਦੁਨੀਆ ਦੀ ਤੀਸਰੀ ਵੱਡੀ ਵਪਾਰਕ ਏਅਰਲਾਈਨ ਬਣ ਗਈ I[4] ਦੋਹਾਂ ਕੈਰੀਅਰਾਂ ਦੇ ਸ਼ੇਅਰਧਾਰਕਾਂ ਨੇ ਇਸ ਸੌਦੇ ਨੂੰ 29 ਨਵੰਬਰ 2010 ਨੂੰ ਮਨਜ਼ੂਰੀ ਦਿੱਤੀ I[5] ਇਸ ਨਵੀਂ ਸੁਮੇਲ ਕੀਤੀ ਕੰਪਨੀ, ਜੋਕਿ ਅੰਤਰਰਾਸ਼ਟਰੀ ਏਅਰਲਾਈਨਜ਼ ਸਮੂਹ (ਆਈਏਜੀ) ਦੇ ਤੌਰ 'ਤੇ ਜਾਣੀ ਗਈ, ਜਨਵਰੀ 2011 ਨੂੰ ਸਥਾਪਿਤ ਹੋਈ ਸੀ, ਜਦਕਿ ਦੋਹੇ ਏਅਰਲਾਈਨਾਂ ਨੇ ਆਪਣਾ ਸੰਚਾਲਨ ਆਪਣੇ ਮੌਜੂਦਾ ਬ੍ਰਾਂਡਾਂ ਦੇ ਤਹਿਤ ਹੀ ਕਰਨਾ ਸੀ I[6]
ਇਤਿਹਾਸ
[ਸੋਧੋ]ਆਈਬੇਰਿਯਾ, ਕੰਪਨੀਆ ਇਰਿਆ ਡੇ ਟ੍ਰਾਂਸਪੋਰਟਸ 28 ਜੂਨ 1927 ਨੂੰ, ਫ਼ਾਇਨੈਂਸਰ ਹੋਰੈਕਿਓ ਏਕੇਵੈਰਾਇਟਾ ਅਤੇ ਡੱਚ ਲਫ਼ਟ ਹਨਸਾ ਦੁਆਰਾ ਕੀਤੀ ਗਈ, 1.1 ਲੱਖ ਪੇਸੇਟਾਸ ਦੀ ਪੂੰਜੀ ਨਿਵੇਸ਼ ਨਾਲ ਕਾਨੂੰਨੀ ਤੌਰ 'ਤੇ ਹੋਂਦ ਵਿੱਚ ਆਈ ਸੀ Iਉਡਾਣਾਂ ਦੇ ਸੰਚਾਲਨ ਦੀ ਸ਼ੁਰੂਆਤ14 ਦਸੰਬਰ 1927 ਨੂੰ ਹੋਈ I ਸਾਲ ਭਰ ਵਿੱਚ ਹੀ, ਸਪੈਨਿਸ਼ ਸਰਕਾਰ ਨੇ ਮੈਡ੍ਰਿਡ ਅਤੇ ਬਾਰਸਿਲੋਨਾ ਵਿੱਚਕਾਰ ਪੋਸਟਲ ਸੇਵਾ ਪ੍ਦਾਨ ਕਰਨ ਲਈ ਕੰਪਨੀ ਨੂੰ ਸਪੋਨਸਰ ਕੀਤਾ I ਮੀਉਗਲ ਪ੍ਰਾਇਮੋ ਡੇ ਰਿਵੈਰਾ ਦੀ ਤਾਨਾਸ਼ਾਹੀ ਦੌਰਾਨ, ਸਪੇਨ ਦੀ ਐਵਿਏਸ਼ਨ ਕੰਪਨੀਆਂ ਨੂੰ ਮਿਲਾ ਦਿੱਤਾ ਗਿਆ ਅਤੇ ਇਹਨਾਂ ਨੂੰ, ਆਮ ਜਨਤਾ ਦੀ ਲੋੜ ਦੀ ਪੱਖ ਦੇ ਤੌਰ 'ਤੇ, ਜੋਕਿ ਸ਼ੁਰੂਆਤੀ 1928 ਤੋਂ ਲਾਗੂ ਹੋ ਰਹੀ ਸੀ, ਲਈ ਰਾਜ ਨਿਯੰਤਰਿਤ ਕਰ ਦਿੱਤਾ ਗਿਆ I ਜਿਸ ਦੇ ਨਤੀਜੇ ਵੱਜੋ, ਆਈਬੇਰਿਯਾ ਦਾ ਕੰਪਨੀਆ ਡੇ ਲਿਨਿਆਸ ਇਰਿਆਸ ਸਬਵੈਨਸਿਓਨਾਡਾਸ ਐਸ.ਏ. (ਸੀ.ਐਲ.ਏ.ਐਸ.ਐਸ.ਏ) ਦੇ ਨਾਲ ਸੁਮੇਲ ਕਰ ਦਿੱਤਾ ਗਿਆ ਅਤੇ ਇਸਤੇ ਸਵਤੰਤਰ ਏਅਰਲਾਈਨ ਦੇ ਹੋਣ ਤੇ 29 ਮੇਈ 1929 ਨੂੰ, ਇਹਦੇ ਕੰਮ ਨੂੰ ਰੋਕ ਦਿੱਤਾ ਗਿਆ I[7]“ਆਈਬੇਰਿਯਾ” ਨਾਂ ਡਰੈਕਟਰ ਜਨਰਲ ਡੈਨਿਅਲ ਡੇ ਐਰਾਓਜ਼ ਵਾਇ ਐਰੇਜ਼ੂਲਾ ਵੱਲੋਂ ਹੀ ਰਜਿਸਟਰ ਰੱਖਿਆ ਗਿਆ I ਕਿਉਂਕਿ ਨਾਂ “ਆਈਬੇਰਿਯਾ”ਰਜਿਸਟਰ ਰੱਖਿਆ ਗਿਆ ਸੀ, ਇਸ ਲਈ ਇਸਦੀ ਵਰਤੋਂ ਉਸ ਵੱਲੇ ਕੀਤੀ ਗਈ ਜਦੋਂ ਸਪੈਨਿਸ਼ ਸਿਵਲ ਯੁੱਧ ਦੇ ਅੰਤ ਤੋਂ ਬਾਅਦ, ਰਾਸ਼ਟਰੀ ਆਯੋਜਿਤ ਖੇਤਰ ਵਿੱਚ ਸੰਚਾਲਨ ਦੀ ਸ਼ੁਰੂਆਤ ਕੀਤੀ ਗਈ Iਸਿਵਲ ਯੁੱਧ ਤੋਂ ਬਾਅਦ ਆਈਬੇਰਿਯਾ ਪੂਰਨ ਰੂਪ ਵਿੱਚ ਘਰੇਲੂ ਏਅਰਲਾਈਨ ਬਣ ਗਈ I 1930 ਦੇ ਦਸ਼ਕ ਦੇ ਅੰਤ ਵਿੱਚ, ਏਅਰਲਾਈਨ ਜੰਕਰ ਜੂ 52 ਏਅਰਕ੍ਰਾਫਟ ਦੀ ਵਰਤੋਂ ਨਾਲ ਸਵਿਲ – ਲਾਰਾਚੇ- ਕੇਬੋ ਜੂਬੀ – ਲਾਸ ਪਾਲਮਾਸ, ਬਾਰਸੀਲੋਨਾ- ਸਾਰਾਗੋਸਾ- ਬਰਗੋਸ- ਸੈਲਾਮਾਨਕਾ- ਸਵਿਲ- ਟੇਟੂਆਨ ਅਤੇ ਪਾਲਮਾ- ਬਾਰਸੀਲੋਨਾ- ਵਿਕਟੋਰਿਆ ਲਈ ਸੇਵਾ ਪ੍ਦਾਨ ਕਰਦੀ ਸੀ I[8]
30 ਸਤੰਬਰ 1944 ਨੂੰ ਏਅਰਲਾਈਨ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ ਅਤੇ ਇਹਹ ਇੰਨਸਟੋ ਨੈਸਿਓਨਲ ਡੇ ਇਨਡਸਟ੍ਰੀਆ ਦਾ ਹਿੱਸਾ ਬਣ ਗਈ I ਸਾਲ 1946 ਵਿੱਚ, ਆਈਬੇਰਿਯਾ ਦੁਸਰੇ ਵਿਸ਼ਵ ਯੁੱਧ ਤੋਂ ਬਾਅਦ, ਡਗਲਸ ਡੀਸੀ 4 ਦੀ ਵਰਤੋਂ ਨਾਲ ਮੈਡ੍ਰਿਡ ਅਤੇ ਬਿਉਨਸ ਏਅਰਸ ਵਿਚਕਾਰ ਸੰਚਾਲਿਤ, ਯੂਰੋਪ ਅਤੇ ਦੱਖਣ ਅਮਰੀਕਾ ਵਿੱਚਕਾਰ ਉਡਣ ਵਾਲੀ ਪਹਿਲੀ ਏਅਰਲਾਈਨ ਬਣ ਗਈ I[1]
ਹਵਾਲੇ-
[ਸੋਧੋ]- ↑ 1.0 1.1 1.2
- ↑ "On-Board Iberia Airlines". cleartrip.com. Archived from the original on 5 ਮਾਰਚ 2016. Retrieved 6 March 2017.
{{cite web}}
: Unknown parameter|dead-url=
ignored (|url-status=
suggested) (help) - ↑
- ↑ "BA seals long-awaited Iberia deal". Reuters UK. 2010-04-08. Archived from the original on 2010-10-12. Retrieved 8 April 2010.
- ↑
- ↑
- ↑ "Compañía de Líneas Aéreas Subvencionadas S.A. (C.L.A.S.S.A.)". 9 December 2004. Archived from the original on 9 ਦਸੰਬਰ 2004. Retrieved 16 August 2016.
{{cite web}}
: Unknown parameter|dead-url=
ignored (|url-status=
suggested) (help) - ↑ "Airline companies of the World Iberia Airline". Flight. 1583 (XXXV): 428. 27 April 1939.