ਅੰਤਰਰਾਸ਼ਟਰੀ ਮੁਦਰਾ ਕੋਸ਼
ਦਿੱਖ
(ਆਈ.ਐੱਮ.ਐੱਫ਼. ਤੋਂ ਮੋੜਿਆ ਗਿਆ)
ਸੰਖੇਪ | IMF FMI |
---|---|
ਨਿਰਮਾਣ | 27 ਦਸੰਬਰ 1945 ਨੂੰ ਰਸਮੀ ਤੌਰ ਉੱਤੇ ਬਣਿਆ (68 ਵਰ੍ਹੇ ਪਹਿਲਾਂ) 1 ਮਾਰਚ 1947 ਨੂੰ ਮਾਲੀ ਕੰਮ-ਕਾਜ ਅਰੰਭੇ (ਯਥਾਰਥ ਸਿਰਜਨਾ) (67 ਵਰ੍ਹੇ ਪਹਿਲਾਂ) |
ਕਿਸਮ | ਕੌਮਾਂਤਰੀ ਮਾਲੀ ਸੰਸਥਾ |
ਮੁੱਖ ਦਫ਼ਤਰ | ਵਾਸ਼ਿੰਗਟਨ, ਡੀ.ਸੀ., ਸੰਯੁਕਤ ਰਾਜ |
ਮੈਂਬਰhip | 29 ਦੇਸ਼ (ਸਥਾਪਕ); 188 ਦੇਸ਼ (ਅੱਜ ਦੀ ਮਿਤੀ 'ਚ) |
ਅਧਿਕਾਰਤ ਭਾਸ਼ਾ | ਅੰਗਰੇਜ਼ੀ, ਫ਼ਰਾਂਸੀਸੀ ਅਤੇ ਸਪੇਨੀ |
ਪ੍ਰਬੰਧਕੀ ਸੰਚਾਲਕ | ਕ੍ਰਿਸਟੀਨ ਲਾਗਾਰਡ |
ਮੁੱਖ ਅੰਗ | Board of Governors |
ਵੈੱਬਸਾਈਟ | www |
ਅੰਤਰਰਾਸ਼ਟਰੀ ਮਾਲੀ ਪੂੰਜੀ (ਆਈ.ਐੱਮ.ਐੱਫ਼.) ਇੱਕ ਕੌਮਾਂਤਰੀ ਜੱਥੇਬੰਦੀ ਹੈ ਜਿਹਦੀ ਸ਼ੁਰੂਆਤ 1944 'ਚ ਬ੍ਰੈਟਨ ਵੁੱਡਸ ਕਾਨਫ਼ਰੰਸ 'ਚ ਹੋਈ ਸੀ ਪਰ ਰਸਮੀ ਤੌਰ ਉੱਤੇ 1945 ਵਿੱਚ 29 ਮੈਂਬਰ ਦੇਸ਼ਾਂ ਵੱਲੋਂ ਵਿੱਢਿਆ ਗਿਆ। ਇਹਦਾ ਮਿੱਥਿਆ ਟੀਚਾ ਦੂਜੀ ਵਿਸ਼ਵ ਜੰਗ ਮਗਰੋਂ ਦੁਨੀਆ ਦੇ ਅੰਤਰਰਾਸ਼ਟਰੀ ਅਦਾਇਗੀ ਪ੍ਰਬੰਧ ਦੀ ਮੁੜ-ਉਸਾਰੀ ਵਿੱਚ ਹੱਥ ਵਟਾਉਣਾ ਸੀ। ਦੇਸ਼ ਕੋਟਾ ਪ੍ਰਨਾਲੀ ਦੇ ਰਾਹੀਂ ਇੱਕ ਸਾਂਝੀ ਭਾਈਵਾਲੀ ਵਿੱਚ ਸਰਮਾਇਆ (ਫ਼ੰਡ) ਪਾਉਂਦੇ ਹਨ ਜੀਹਦੇ ਤੋਂ ਅਦਾਇਗੀ ਦੇ ਕੁਮੇਲ ਵਾਲ਼ੇ ਦੇਸ਼ ਆਰਜ਼ੀ ਤੌਰ ਉੱਤੇ ਪੈਸੇ ਅਤੇ ਹੋਰ ਵਸੀਲੇ ਉਧਾਰ ਲੈ ਸਕਦੇ ਹਨ। 2010 ਦੇ ਅਖ਼ੀਰ 'ਚ ਹੋਈ ਕੋਟਿਆਂ ਦੀ 14ਵੀਂ ਆਮ ਪੜਚੋਲ ਮੁਤਾਬਕ ਇਹ ਸਰਮਾਇਆ ਉਦੋਂ ਦੀਆਂ ਮੌਜੂਦਾ ਵਟਾਂਦਰਾ ਦਰਾਂ ਉੱਤੇ 476.8 ਅਰਬ ਦੇ ਖ਼ਾਸ ਕਢਾਈ ਹੱਕ ਜਾਂ 755.7 ਅਰਬ ਸੰਯੁਕਤ ਰਾਜ ਡਾਲਰ ਸੀ।[1]