ਸਮੱਗਰੀ 'ਤੇ ਜਾਓ

ਆਈ ਐਮ ਲੇਜ਼ੈਂਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਈ ਐਮ ਲੇਜ਼ੈਂਡ
ਨਿਰਦੇਸ਼ਕਫਰਾਸ਼ਿਸ ਲਾਅਰੈਂਸ
ਸਕਰੀਨਪਲੇਅਮਾਰਕ ਪ੍ਰੋਟੋਸੇਵਿਚ, ਅਕੀਵਾ ਗੋਲਡਮੈਨ
ਨਿਰਮਾਤਾਅਕੀਵਾ ਗੋਲਡਮੈਨ, ਜੇਮਜ਼ ਲਾਸੀਟਰ
ਸਿਤਾਰੇਵਿਲ ਸਮਿਥ, ਅਲਾਈਸ ਬਰਾਗਾ, ਦਾਸ਼ ਮਿਹੋਕ
ਸਿਨੇਮਾਕਾਰਐਂਡਰੀਉ ਲੇਸਨੀ
ਸੰਪਾਦਕਵੇਅਨੇ ਵਾਹਰਮੈਨ
ਸੰਗੀਤਕਾਰਜੇਮਜ਼ ਨਿਉਟਨ ਹਾਵਰਡ
ਪ੍ਰੋਡਕਸ਼ਨ
ਕੰਪਨੀਆਂ
ਰੋਡਸੋਅ ਪਿਕਚਰ ਪਿੰਡ, ਵੀਡ ਰੋਡ ਪਿਕਚਰਜ਼
ਡਿਸਟ੍ਰੀਬਿਊਟਰਵਰਨਰ ਬਰਦਰਜ਼, ਰੋਡਸੋਅ ਇੰਟਰਟੇਨਮੈਂਟ
ਰਿਲੀਜ਼ ਮਿਤੀ
  • ਦਸੰਬਰ 14, 2007 (2007-12-14)
ਮਿਆਦ
100 ਮਿੰਟ ਅਤੇ 104 ਮਿੰਟ ਨਿਰਦੇਸ਼ਕ ਦੇ ਕੱਟ
ਦੇਸ਼ਸੰਯੁਕਤ ਰਾਜ ਅਮਰੀਕਾ[1][2]
ਭਾਸ਼ਾਅੰਗਰੇਜ਼ੀ
ਬਜ਼ਟ$150 ਮਿਲੀਅਨ[3]
ਬਾਕਸ ਆਫ਼ਿਸ$585.3 ਮਿਲੀਅਨ[3]

ਆਈ ਐਮ ਲੇਜ਼ੈਂਡ 2007 ਵਿੱਚ ਬਣੀ ਅਮਰੀਕਾ ਦੀ ਸਾਇੰਸ ਫਿਕਸਨ ਡਰਾਉਣੀ ਫ਼ਿਲਮ ਹੈ। ਇਸ ਇਸੇ ਹੀ ਨਾਮ ਦੇ ਨਾਵਲ ਤੇ ਅਧਾਰਿਤ ਹੈ। ਇਹ ਫ਼ਿਲਮ ਫਰਾਸ਼ਿਸ ਲਾਅਰੈਂਸ ਨੇ ਨਿਰਦੇਸਕ ਹੇਠ ਬਣੀ। ਇਸ ਫ਼ਿਲਮ ਦੇ ਮੁੱਖ ਰੋਲ ਵਿੱਚ ਵਿਲ ਸਮਿਥ ਹੈ ਜਿਸ ਨੇ ਅਮਰੀਕੀ ਫ਼ੌਜ਼ ਦੇ ਵਿਸ਼ਾਣੂ ਵਿਗਆਨੀ ਦੀ ਭੂਮਿਕਾ ਨਿਭਾਈ। ਇਸ ਕਹਾਣੀ ਦੀ ਸ਼ੁਰੂਆਤ ਨਿਉਯਾਰਕ ਸ਼ਹਿਰ ਤੋਂ ਇੱਕ ਵਿਸ਼ਾਣੂ ਤੋਂ ਹੁੰਦੀ ਹੈ ਜਿਸ ਨੂੰ ਪਹਿਲਾ ਕੈਂਸਰ ਦਾ ਇਲਾ ਜ ਵਾਸਤੇ ਬਣਾਇਆ ਗਿਆ ਸੀ ਪਰ ਬਾਆਦ ਵਿੱਚ ਸਮੂਹ ਮਨੁੱਖ ਜਾਤੀ ਵਿੱਚ ਫੈਲ ਗਿਆ। ਇਸ ਵਿਸ਼ਾਣੀ ਦੀ ਮਾਰ ਤੋਂ ਸ਼ਿਰਫ ਇਸ ਫ਼ਿਲਮ ਦਾ ਮੁੱਖ ਪਾਤਰ ਨੇਵਿਲੇ ਹੀ ਬਚ ਸਕਿਆ ਕਿਉਂਕੇ ਉਸ ਵਿੱਚ ਵਿਸਾਣੁ ਨਾਲ ਲੜਨ ਦੀ ਤਾਕਤ ਹੈ। ਉਸ ਦਾ ਇਮਿਊਨ ਸਿਸਟਮ ਮਨੁੱਖ ਜਾਤੀ ਨੂੰ ਬਣਾਉਣ ਵਾਸਤੇ ਖੋਜ ਕਰਦਾ ਹੈ। ਇਸ ਫ਼ਿਲਮ ਨੂੰ ਬਣਾਉਂਦ ਦਾ ਬੀੜਾ 1994 'ਚ ਚੁਕਿਆ ਗਿਆ ਇਸ ਨਾਲ ਬਹੁਤ ਸਾਰੇ ਕਲਾਕਾਰ, ਨਿਰਦੇਸ਼ਕ ਜੁੜੇ ਹੋਏ ਸਨ ਪਰ ਕੁਝ ਪੈਸੇ ਦੀ ਘਾਟ ਕਾਰਨ ਇਹ ਫ਼ਿਲਮ ਪਛੜ ਕੇ ਬਣੀ। ਜਿਸ ਨਾਵਲ ਦੇ ਅਧਾਰ ਤੇ ਤੀਜੀ ਫ਼ਿਲਮ ਹੈ ਇਸ ਤੋਂ ਪਹਿਲਾ ਵੀ ਦੋ ਫ਼ਿਲਮਾਂ ਇਸ ਤੇ ਬਣ ਚੁੱਕੀਆ ਹਨ। 1964 ਵਿੱਚ ਆਈ ਦਾ ਲਾਸਟ ਮੈਨ ਆਨ ਅਰਥ ਅਤੇ 1971 ਵਿੱਚ ਬਣੀ ਉਮੇਗਾ ਮੈਨ ਹਨ। ਇਸ ਫ਼ਿਲਮ ਨੂੰ ਅਮਰੀਕਾ ਅਤੇ ਕੈਨੇਡਾ ਵਿੱਚ ਸਾਂਝੇ ਤੌਰ ਤੇ ਪ੍ਰਦਰਸ਼ਤ ਕੀਤਾ ਗਿਆ। ਇਸ ਨੇ 256 ਮਿਲੀਅਨ ਡਾਲਰ ਦੇਸ਼ ਅਤੇ ਕੁਲ 329 ਮਿਲੀਅਨ ਡਾਲਰ ਅੰਤਰਰਾਸਟਰੀ ਤੌਰ ਤੇ ਕਮਾਏ।

ਹਵਾਲੇ

[ਸੋਧੋ]
  1. "Detail view of Movies Page". afi.com.
  2. Jason Buchanan. "I Am Legend (2007) - Francis Lawrence - Synopsis, Characteristics, Moods, Themes and Related - AllMovie". AllMovie.
  3. 3.0 3.1 "I Am Legend (2007) - Box Office Mojo". Retrieved October 4, 2014.