ਆਚਾਰੀਆ ਜਗਨਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਊਜਾਣ ਪਛਾਣ : ਆਚਾਰੀਆ ਜਗਨਨਾਥ ਸੰਸਕਿ੍ਤ ਕਾਵਿਸਾਸ਼ਤਰ ਦੀ ਅਤਿਅੰਤ ਪ੍ਰਾਚੀਨ ਅਤੇ ਆਖੰਡ ਚਿੰਤਨ - ਪਰੰਪਰਾ ਦੇ ਅੰਤਿਮ ਮੌਲਿਕ ਚਿੰਤਕ ਅਤੇ ਮੱਧਕਾਲੀਨ ਸੰਵੇਦਨਸ਼ੀਲਤਾ ਦੇ ਪ੍ਰਮੱਖ ਸੰਸਕ੍ਰਿਤ ਕਵੀ ਸਨ ।ਪੰਡਿਤ ਜਗਨਨਾਥ ਸ਼ਾਹਜਹਾਂਂ ਦੇ ਦਰਬਾਰ ਦੇ ਮਹਾਨ ਕਵੀ ਅਤੇ ਸਾਹਿਤ - ਸਾਸ਼ਤਰ ਦੇ [1]ਮੌਲਿਕ ਚਿੰਤਕ ਸਨ । ਭਾਰਤੀ ਕਾਵਿ -ਸਾਸ਼ਤਰ ਦੇ ਇਤਿਹਾਸ ਵਿੱਚ ਆਚਾਰੀਆ ਪੰਡਿਤਰਾਜ ਜਗਨਨਾਥ ਕਾਵਿਸਾਸ਼ਤਰੀ ਵਿਸ਼ਿਆ ਅਤੇ ਤੱਤਾ ਦੇ ਸਪਸ਼ਟ , ਸਪ੍ਰਮਾਣ , ਸੁਤੰਤਰ , ਵਿਦਵੱਤਾਪੂਰਣ, ਮੋਲਿਕ ਅਤੇ ਕਾਵਿ-ਤੱਤਾ ਦੇ ਨਿਰਭੀਕ ਵਿਸ਼ਲੇਸ਼ਣ ਲਈ ਪ੍ਹਸਿੱਧ ਹਨ । ਇਹਨਾ ਨੇ ਪ੍ਰਾਚੀਨ ਆਨੰਦਵਰਧਨ , ਮੰਮਟ ਆਦਿ ਆਚਾਰੀਆ ਦੇ ਵੀ ਮਤਾਂ ਦੀ ਆਲੋਚਨਾ ਕਰਨ 'ਚ ਸਕੋਚ ਨਹੀ ਕੀਤਾ ਅਤੇ ਅਨੇਕਾ ਥਾਵਾ ਤੇ ਇਹਨਾ ਦੁਬਾਰਾ ਪ੍ਰਤਿਪਾਦਿਤ ਅਸ਼ਪਸ਼ਟ ਵਿਸ਼ਿਆ ਦੀ ਉਚਿਤ ਵਿਆਖਿਆ ਪ੍ਰਸਤੁਤ ਕੀਤੀ ਹੈ । ਜਗਨਨਾਥ ਨੇ ਆਪਣੇ ਮਤਾਂਂ ਦੀ ਤਰਕਸਹਿਤ ਸਥਾਪਨਾ ਕੀਤੀ ਹੈ । ਇਹ ੳਉੱਚ ਕੋਟੀ ਦੇ ਕਵੀ ਵੀ ਸਨ । [2] ਜੀਵਨ : ਜਨਮ : ਉਹਨਾ ਦਾ ਜੀਵਨਕਾਲ ਈ . ਸੰਨ 1600 ਤੋਂ 1670 ਦੇ ਵਿਚਕਾਰ ਮੰਨਿਆ ਜਾਂਦਾ ਹੈ । ਭਾਰਤ ਦੇ ਪ੍ਰਾਚੀਨ ਵਿਦਵਾਨਾਂ ਅਤੇ ਮਹਾਂਪੁਰਸ਼ਾ ਵਾਂਂਗ ਪੰਡਿਤਰਾਜ ਦੇ ਜੀਵਨ ਦਾ ਵੀ ਕੋਈ ਸਿਲਸਿਲੇਵਾਰ ਲਿਖਿਤ ਬਿਰਤਾਂਤ ਨਹੀ ਮਿਲਦਾ । ਤਾ ਵੀ ਉਹਨਾ ਦੀਆ ਕਾਵਿ - ਰਚਨਾਵਾਂ ਅਤੇ ਰਸਗੰਗਾਧਰ ਵਿੱਚ ਦਿੱਤੇ ਨਿਰਦੇਸਾਂ ਦੁਆਰਾ ਉਨਾ ਦੇ ਜੀਵਨ ਦੇ ਮੋਟੇ- ਮੋਟੇ ਲੋੜੀਦੇ ਤੱਥ ਉਲੀਕੇ ਜਾ ਸਕਦੇ ਹਨ । [3] ਮਾਤਾ - ਪਿਤਾ : ਪੰਡਿਤਰਾਜ ਆਧਰਾਪ੍ਰਦੇਸ ਦੇ ਤੈਲੰਗ ਬ੍ਰਾਹਮਣ ਸਨ । ਉਨਾ ਦੇ ਪਿਤਾ ਜੀ ਦਾ ਨਾ ਪੇਰੂ ਭੱਟ ਸੀ ਅਤੇ ਮਾਤਾ ਜੀ ਦਾ ਨਾ ਲਕਸਮੀ ਦੇਵੀ ਸੀ । ਉਨਾ ਦੇ ਪਿਤਾ ਜੀ ਨੇ ਹਰ ਉੱਚੇ ਤੋ ਉੱਚੇ ਦਾਰਸਨਿਕ ਤੋ ਵਿੱਦਿਆ ਗ੍ਰਹਿਣ ਕੀਤੀ । ਗਿਆਨਦੇਂਰ ਨਾਮਕ ਇੱਕ ਉੱੱਘੇ ਸੰਨਿਆਸੀ ਤੋ ਵਿਦਾਤ ਸਾਸ਼ਤਰ ਦਾ ਅਧਿਅਐਨ ਕੀਤਾ । ਪੇਰੂ ਭੱਟ ਇੱਕ ਉਘੇ ਦਾਰਸਨਿਕ ਦੇ ਰੂਪ ਵਿੱਚ ਪ੍ਰਸਿੱਧ ਹੋ ਗਏ । ਪੇਰੁ ਭੱਟ ਦੀ ਬਾਣੀ ਵਿੱਚ ਐਨੀ ਮਿੱਠਤ ਅਤੇ ਆਕਰਸਣ ਸੀ ਉਹ ਤੁਰੰਤ ਦੂਜਿਆ ਦਾ ਮਨ ਮੋਹ ਲੈਦੇ ਸਨ । [4]ਸਿੱਖਿਆ : ਪੰਡਿਤਰਾਜ ਜਗਨਨਾਥ ਤੇ ਆਪਣੇ ਪਿਤਾ ਜੀ ਦਾ ਬਹੁਤ ਪ੍ਰਭਾਵ ਸੀ । ਪਿਤਾ ਨੇ ਉਹਨਾ ਪੜਨ ਲਈ ਘਰੋ ਬਾਹਰ ਨਹੀ ਭੇਜਿਆ । ਜਦੋ ਘਰ ਵਿੱਚ ਹੀ ਗਿਆਨ ਦੀ ਗੰਗਾ ਵੱਗਦੀ ਹੋਵੇ , ਤਾ ਬਾਹਰ ਜਾਣ ਦੀ ਕੀ ਲੋੜ ਹੈ ? ਇਸ ਤਰਾ ਪੇਰੂ ਭੱਟ ਹੀ ਉਹਨਾ ਦੇ ਹਰ ਪੱਖੋ ਵਾਸਤਵਿਕ ਗੁਰੂ ਸਨ । ਉਨਾ ਨੇ ਆਪਣੀ ਸਾਰੀ ਵਿੱਦਿਆ ਅਤੇ ਸਾਸ਼ਤਰ ਦਾ ਗਿਆਨ ਆਪਣੇ ਪਿਤਾ ਤੋ ਪ੍ਰਾਪਤ ਕੀਤਾ। ਆਪਣੇ ਪਿਤਾ ਦੇ ਗੁਰੂ ਸ਼ੇਸ਼ਵੀਰੇਸ਼ਵਰ ਤੋਂ ਵੀ ਉਨਾ ਨੇ ਕੁਝ ਚਿਰ ਤੱਕ ਵਿੱਦਿਆ ਪ੍ਹਾਪਤ ਕੀਤੀ । ਪੰਡਿਤਰਾਜ ਆਪਣੇ ਆਪ ਵਿੱਚ ਵੀ ਇੱਕ ਵਿਲੱਖਣ ਪ੍ਰਤਿਭਾਸਾਲੀ ਯੁਭਕ ਸਨ । ਗਿਆਨ ਵਿਗਿਆਨ ਦੇ ਭਿੰਨ ਭਿੰਨ ਵਿਸਿਆ ਦੀ ਘੋਖ ਕਰਨ ਤੇ ਕਾਵਿਸਾਸ਼ਤਰ ਦੇ ਵਿਵਾਦਪੂਰਨ ਵਿ਼ਸਿਆ ਬਾਰੇ ਉਨਾਂ ਦੀ ਪੈਠ ਇਨੀ ਡੂੰਘੀ ਅਤੇ ਤਰਕਸ਼ਕਤੀ ਇੰਨੀ ਅਣਿਆਲੀ ਹੁੰਦੀ ਗਈ ਕਿ ਵੱਡੇ ਤੋ ਵੱਡਾ ਵਿਦਵਾਨ ਵੀ ਉਨਾ ਨਾਲ ਬਹਿਸ ਕਰਨ ਤੋ ਘਬਰਾਉਦਾ ਸੀ । ਇਸ ਗੱਲ ਦੀ ਪੁਸਟੀ 'ਰਸਗੰਗਾਧਰ' ਵਿੱਚ ਚਲ ਰਹੀ ਬਹਿਸ ਤੋ ਹੋ ਸਕਦੀ ਹੈ । ਉਨਾ ਨੇ ਜੈਪੁਰ ਵਿੱਚ ਸੰਸ੍ਰਕਿਤ ਪਾਠਸ਼ਾਲਾ ਦੀ ਸਥਾਪਨਾ ਵੀ ਕੀਤੀ । ਉਨਾ ਨੇ ਇਸਲਾਮ ਦੇ ਮੂਲ ਸਿਧਾਤਾ ਅਤੇ ਕੁਰਾਨ ਸਰੀਫ ਦਾ ਅਧਿਅਐਨ ਵੀ ਕੀਤਾ ।[5]ਵਿਆਹ: ਪੰਡਿਤਰਾਜ ਦਾ ਵਿਆਹ ਮੁਗਲ ਸੁੰਦਰੀ ਨਾਲ ਹੋਇਆ । ਉਹ ਮੁਗਲ - ਯੁਵਤੀ ਪੰਡਿਤਰਾਜ ਲਈ ਕੇਵਲ ਮਾਤਰ ਸੋਹਣੀ ਘਰੇਲੂ ਪਤਨੀ ਹੀ ਨਹੀ ਸੀ ਬਲਕਿ ਉਹਨਾ ਦੀ ਕਾਵਿ ਸਿਰਜਣਾ ਦੀ ਪ੍ਰੇਰਨਾ ਵੀ ਸੀ , ਉਨਾ ਦੀਆ ਰੋਮਾਚਿਕ ਕਲਪਨਾਵਾ ਦਾ ਸੋਮਾ ਵੀ ਸੀ , ਸਾਖਸਾਤ ਚੱਲਦੀ ਫਿਰਦੀ ਕਵਿਤਾ । [6] ਕਾਵਿ ਰਚਨਾ : ਪੰਡਿਤ ਰਾਜ ਦੀਆ ਕਾਵਿ ਰਚਨਾਵਾ - 1 - ਅਮਿ੍ਤ੍ ਲਹਰੀ 2- ਗੰਗਾ ਲਹਰੀ 3 - ਕਰੁਣਾ ਲਹਰੀ 4- ਲਕਸਮੀ ਲਹਰੀ 5 - ਭਾਮਿਨੀ ਵਿਲਾਸ 6- ਚਿਤ੍ਰਮੀਮਾਂਸਾ ਖੰਡਨ 7- ਮਨੋਰਮਾਕੁਚਮਰ੍ਰਦਨ 8- ਆਸ਼ਫ ਵਿਲਾਸ 9 - ਜਗਦਾਭਰਣ 10 -- ਪ੍ਰਾਣਾਭਰਣ ।

ਇਸ ਤਰਾ ਪੰਡਿਤਰਾਜ ਦੀਆ ਉਪਰੋਕਤ ਦਸ ਰਚਨਾਵਾ ਹਨ । ਉਹਨਾ ਦੀ ਗਿਆਰਵੀ ਕਾਵਿ ਰਚਨਾ 'ਰਸਗੰਗਾਧਰ' ਹੈ ।[7]

  1. ਭਾਰਦਵਾਜ, ਡਾ. ਓਮ ਪ੍ਰਕਾਸ਼ (1997). ਰਸ ਗੰਗਾਧਰ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 5. ISBN 81-7380-325-0. 
  2. ਸ਼ਰਮਾ, ਪ੍ਰੋ : ਸ਼ੁਕਦੇਵ (2017). ਭਾਰਤੀ ਕਾਵਿ - ਸਾਸ਼ਤਰ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 420. ISBN 978-81-302-0462-8. 
  3. ਭਾਰਦਵਾਜ, ਡਾ: ੳਮ ਪ੍ਰਕਾਸ਼ (1997). ਰਸ ਗੰਗਾਧਰ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 5. ISBN 81- 7380- 325-0. 
  4. ਮਹੇਸਵਰੀ, ਕੁਮਾਰੀ ਚਿੰਨਮਈ (1974). ਰਸ ਗੰਗਾਧਰ. ਜੈਪੁਰ: ਰਾਜਸਥਾਨ ਹਿੰਦੀ ਗ੍ਰੰਥ ਅਕੈਡਮੀ. p. 7. 
  5. ਭਾਰਦਵਾਜ, ੳਮ ਪ੍ਰਕਾਸ (1997). ਰਸਗੰਗਾਧਰ. ਪੰਟਿਆਲਾ: ਪੰਜਾਬੀ ਯੂਨੀਵਰਸਿਟੀ. p. 7. ISBN 81-7380-325-0. 
  6. ਭਾਰਦਵਜ, ੳਮ ਪ੍ਰਕਾਸ (1997). ਰਸਗੰਗਾਧਰ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 8. ISBN 81-7380-325-0. 
  7. ਮਹੇਸ਼ਵਰੀ, ਕੁਮਾਰੀ ਚਿੰਨਮਈ (1974). ਰਸਗੰਗਾਧਰ. ਜੈਪੁਰਾ: ਰਾਜਸਥਾਨ ਹਿੰਦੀ ਗ੍ਰੰਥ ਅਕੈਡਮੀ. p. 8.