ਸਮੱਗਰੀ 'ਤੇ ਜਾਓ

ਆਚਾਰੀਆ ਵਾਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਾਣ ਪਛਾਣ[ਸੋਧੋ]

ਆਚਾਰੀਆ ਵਾਮਨ

ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ 'ਚ ਆਚਾਰੀਆ ਵਾਮਨ ਦਾ ਅਪਣਾ ਿੲਕ ਮਹੱਤਵਪੂਰਨ ਸਥਾਨ ਹੈ। ਸੰਸਕਿ੍ਤ ਕਾਵਿ - ਸ਼ਾਸਤਰ ਦੇ ਹੋਰ ਆਚਾਰੀਆ ਵਾਂਙ ਆਚਾਰੀਆ ਵਾਮਨ ਦੇ ਜੀਵਨ ਬਾਰੇ ਵੀ ਬਹੁਤੀ ਜਾਣਕਾਰੀ ਨਹੀਂ ਮਿਲਦੀ। 'ਰਾਜਤਰੰਗਿਣੀ' ਕਵਿ ਗ੍ੰਥ ਵਿੱਚ ਵਾਮਨ ਨੂੰ ਕਸ਼ਮੀਰ ਦੇ ਰਾਜਾ ਜਯਾਪੀੜ ਦੀ ਰਾਜਸਭਾ ਦਾ ਮੰਤਰੀ ਦੱਸਿਆ ਗਿਆ ਹੈ। ਆਚਾਰੀਆ ਵਾਮਨ ਨੂੰ ਪੰਡਿਤ ਦੀ ਉਪਾਧੀ ਪ੍ਾਪਤ ਸੀ। ਇਸ ਲ ਵਾਮਨ ਦਾ ਸਮਾਂ ८०० : ਦੇ ਲਗਭਗ ਮੰਨਿਆ ਜਾਂਦਾ ਹੈ।[1]

ਵਾਮਨ ਦਾ ਕਾਵਿ ਗ੍ੰਥ[ਸੋਧੋ]

ਆਚਾਰੀਆ ਵਾਮਨ ਨੇ ਪ੍ਸਿੱਧ ਗ੍ੰਥ 'ਕਾਵਿਆਲੰਕਾਰਸੂਤ੍ਿਵ੍ਰਤੀ' ਦੀ ਰਚਨਾ ਨੌਵੀਂ ਸਦੀ : ਵਿੱਚ ਕੀਤੀ। ਇਸ ਗ੍ੰਥ ਦੀ ਰਚਨ ਭੂਮੀ ਕਸ਼ਮੀਰ ਹੈ। ਇਸ ਗ੍ੰਥ ਦੀ ਰਚਨਾ ਵਾਮਨ ਨੇ ਰਾਜਾ ਜਯਾਪੀੜ ਦੇ ਮੰਤਰੀ ਕਾਲ ਵਿੱਚ ਹੀ ਕੀਤੀ। ਕਸ਼ਮੀਰ ਵਿੱਚ ਰਹਿੰਦੇ ਹੋਏ ਵੀ ਵਾਮਨ ਜਿਸ ਪਰੰਪਰਾ ਦਾ ਪ੍ਤੀਪਾਦਨ ਕਰ ਰਹੇ ਹਨ, ਉਸ ਦਾ ਸਬੰਧ ਦੱਖਣ ਭਾਰਤ ਨਾਲ ਹੈ। ਵਾਮਨ ਨੇ ਆਪਣੇ ਗ੍ੰਥ 'ਚ ਕਾਲੀਦਾਸ, ਬਾਣਭੱਟ, ਮਾਘ, ਭਵਭੂਤੀ ਆਦਿ ਅਨੇਕਾ ਕਵੀਆਂ ਦੇ ਸਲੋਕਾਂ ਨੂੰ ਉਦਾਹਰਨ ਵਜੋਂ ਉਧਿ੍ਤ ਕੀਤਾ ਹੈ।[2]

ਵਾਮਨ ਦਾ ਗ੍ੰਥ 'ਕਾਵਿਆਲੰਕਾਰਸੂਤ੍ਿਵ੍ਤੀ' ਗ੍ੰਥ ਸੂਤ੍ ਸ਼ੈਲੀ (ਸੰਖੇਪ ਅਥਵਾ ਘੱਟ ਤੋਂ ਘੱਟ ਸ਼ਬਦਾ ਵਿੱਚ ਮਨੋ ਭਾਵਾਂ ਨੂੰ ਪ੍ਗਟ ਕਰਨ ਦਾ ਤਰੀਕਾ) ਵਿੱਚ ਲਿਖਿਆ ਗਿਆ ਹੈ। ਵਾਮਨ ਦੀ ਪ੍ਸਿੱਧੀ ਇਸ ਵਿੱਚ ਹੈ ਕਿ ਇਹਨਾਂ ਨੇ ਆਪਣੇ ਗ੍ੰਥ ਦੇ ਵਿਭਾਜਨ ਅਧਿਕਰਣਾਂ ਨੂੰ ਅੱਗੇ ਅਧਿਆਵਾਂ ਵਿੱਚ ਵੰਡਿਆ ਹੈ। ਇਸ ਗ੍ੰਥ ਵਿੱਚ ਕੁੱਲ ਬਾਰਹ ਅਧਿਆਇ; ਪੰਜ ਅਧਿਕਰਣ ਅਤੇ ਤਿੰਨ ਸੌ ਉਨੀ ਸੂਤ੍ ਹਨ। ਇਹ ਗ੍ੰਥ ਕਾਵਿ ਸ਼ਾਸਤਰੀ ਗ੍ੰਥਾਂ ਵਿੱਚ ਪਹਿਲਾਂ ਸੂਤਰਬੱਧ ਗ੍ੰਥ ਹੈ। ਹਿੰਦੀ ਵਿੱਚ ਆਚਾਰੀਆ ਵਿਸ਼ਵੇਸ਼ਵਰ ਨੇ ਇੰਨਾਂ ਦੇ ਇਸ ਗ੍ੰਥ ਦਾ ਅਨੁਵਾਦ ਕੀਤਾ।[3]

ਆਚਾਰੀਆ ਵਾਮਨ ਦੀ ਕਾਵਿ ਸ਼ਾਸਤਰ ਨੂੰ ਦੇਣ:-[ਸੋਧੋ]

ਵਾਮਨ ਦੇ 'ਕਾਵਿ ਦੇ ਹੇਤੂ' ਸੰਬੰਧੀ ਵਿਚਾਰ[ਸੋਧੋ]

ਭਾਰਤੀ ਕਾਵਿ-ਸ਼ਾਸਤਰ ਦੇ ਮਨਨਸ਼ੀਲ ਆਚਾਰੀਆਂ ਨੇ ਕਾਵਿ ਰਚਨਾ ਦੇ ਉਤਪਾਦਕ ਅਤੇ ਮੂਲਭੂਤ ਸਾਧਨਾਂ, ਕਾਰਣਾਂ ਜਾਂ ਤੱਤਾਂ ਲ 'ਕਾਵਿ-ਹੇਤੂ' ਪਦ ਦਾ ਪ੍ਯੋਗ ਕੀਤਾ ਹੈ ਜਿਸ ਲ ਵਾਮਨ ਨੇ 'ਕਾਵਿ- ਅੰਗ' ਪਦ ਦੀ ਵਰਤੋਂ ਕੀਤੀ ਹੈ। ਵਾਮਨ ਨੇ ਕਾਵਿ ਦੇ ਲੋਕ (ਸੰਸਾਰ ਦਾ ਕਾਰਜ ਵਿਹਾਰ), ਵਿਦਿਆ ( ਸਾਹਿਤ, ਕੋਸ਼, ਛੰਦ, ਕਲਾ, ਕਾਮਸ਼ਾਸਤ੍ ਆਦਿ), ਪ੍ਕੀਰਣ ( ਗੁਰੂਆਂ ਦੇ ਉਪਦੇਸ਼ ਅਤੇ ਉਹਨਾਂ ਦੀ ਸੇਵਾ, ਸ਼ਬਦ- ਅਰਥ ਦੀ ਉਚਿਤ ਚੋਣ, ਲਗਨ ਆਦਿ) ਤਿੰਨ ਅੰਗ ਮੰਨੇ ਹਨ।

ਵਾਮਨ ਦੇ ਰੀਤੀ ਸੰਬੰਧੀ ਵਿਚਾਰ[ਸੋਧੋ]

ਆਚਾਰੀਆ ਵਾਮਨ ਨੇ ਰੀਤੀ ਸੰਪ੍ਰਦਾਇ ਦੀ ਸਥਾਪਨਾ ਕਰਕੇ ਕਾਵਿ- ਸ਼ਾਸਤਰ ਨੂੰ ਮਹੱਤਵਪੂਰਨ ਦੇਣ ਦਿੱਤੀ ਹੈ। ਵਾਮਨ ਨੇ ਸ਼ਭ ਤੋਂ ਪਹਿਲਾਂ ਕਾਵਿ-ਸ਼ਾਸਤਰ ਵਿੱਚ ਰੀਤੀ ਸ਼ਬਦ ਦੀ ਵਰਤੋਂ ਕੀਤੀ। ਵਾਮਨ ਰੀਤੀਵਾਦੀ ਆਚਾਰੀਆਂ ਹੈ। ਰੀਤੀਵਾਦੀਆਂ ਨੇ ਰੀਤੀ ਨੂੰ ਹੀ ਕਾਵਿ ਦਾ ਜ਼ਰੂਰੀ ਤੱਤ ਮੰਨਿਆ ਹੈ। ਵਾਮਨ ਨੇ ਕਾਵਿ ਦੀ ਪਰਿਭਾਸ਼ਾ ਕਰਦੇ ਕਿਹਾ ਹੈ," ਰੀਤੀ ਹੀ ਕਾਵਿ ਦੀ ਆਤਮਾ ਹੈ।"[4] ਵਾਮਨ ਨੇ ਰੀਤੀ ਦੇ ਤਿੰਨ ਭੇਦ ਵੈਦਰਭੀ, ਗੌੜੀ ਤੇ ਪੰਚਾਲੀ ਅੰਕਿਤ ਕੀਤੇ ਹਨ।

 • ਵੈਦਰਭੀ

ਆਚਾਰੀਆ ਵਾਮਨ ਉਸ ਰੀਤੀ ਨੂੰ ਵੈਦਰਭੀ ਰੀਤੀ ਮੰਨਦੇ ਹਨ ਜਿਸ ਵਿੱਚ ਸੰਪੂਰਨ ਗੁਣ ਹੋਣ। ਵੈਦਰਭੀ ਰੀਤੀ ਸਰਵ-ਸੇ੍ਸ਼ਠ ਮੰਨੀ ਜਾਂਦੀ ਹੈ।

 • ਗੌੜੀ

ਵੈਦਰਭੀ ਤੋਂ ਮਗਰੋਂ ਗੌੜੀ ਰੀਤੀ ਦਾ ਸਥਾਨ ਆਉਦਾ ਹੈ। ਆਚਾਰੀਆ ਵਾਮਨ ਅਨੁਸਾਰ ਇਸ ਰੀਤੀ ਵਿੱਚ ਓਜ ਤੇ ਕਾਂਤਾ ਗੁਣ ਦੀ ਪ੍ਧਾਨਤਾ ਰਹਿੰਦੀ ਹੈ।

 • ਪੰਚਾਲੀ

ਵਾਮਨ ਅਨੁਸਾਰ ਪੰਚਾਲੀ ਰੀਤੀ ਵਿੱਚ ਮਾਧੁਰਯ ਤੇ ਕੋਮਲਤਾ ਵਿਸ਼ੇਸ਼ ਗੁਣ ਪਾਏ ਜਾਂਦੇ ਹਨ। ਰੁਦ੍ਟ ਤੇ ਰਾਜਸੇਖ਼ਰ ਇਸ ਨੂੰ ਲਘੂ ਸਮਾਸ ਵਾਲੀ ਮੰਨਦੇ ਹਨ।[5]

ਵਾਮਨ ਦੇ ਅਲੰਕਾਰ ਸੰਬੰਧੀ ਵਿਚਾਰ[ਸੋਧੋ]

ਆਚਾਰੀਆ ਵਾਮਨ ਨੇ ਕਾਵਿ ਦਾ ਜ਼ਰੂਰੀ ਤੱਤ ਅਲੰਕਾਰ ਨੂੰ ਮੰਨਿਆ ਹੈ। ਅਲੰਕਾਰ ਕਾਵਿ ਦੀ ਸੁੰਦਰਤਾ ਵਧਾਉਣ ਵਾਲਾ ਤੱਤ ਹੈ। ਵਾਮਨ ਨੇ ਲਿਖਿਆ ਹੈ,''ਕਾਵਿ ਸੁੰਦਰਤਾ ਕਰਕੇ ਹੀ ਗ੍ਰਹਿਣ ਕਰਨ ਯੋਗ ਹੈ, ਸੁੰਦਰਤਾ ਜਾਂ ਸੌਂਦਰਯ ਹੀ ਅਲੰਕਾਰ ਹੈ।"[6] ਆਚਾਰੀਆ ਵਾਮਨ ਨੇ ਅਲੰਕਾਰਾਂ ਦੀ ਕੁੱਲ ਸੰਖਿਆ ਇਕੱਤੀ ਮੰਨੀ ਹੈ ਅਤੇ ਅੱਗੋਂ ਇਹਨਾਂ ਦੇ ਦੋ ਭੇਦ ਕੀਤੇ ਹਨ-

 1. ਸ਼ਬਦਾਲੰਕਾਰ- ਦੋ. ਅਨੁਪ੍ਾਸ ਅਤੇ ਯਮਕ
 2. ਅਰਥਾਲੰਕਾਰ- ਉਣੱਤੀ.ਉਪਮਾ, ਵਿਰੋਧ, ਨਿਦਰਸ਼ਨਾ ਆਦਿ।

ਆਚਾਰੀਆ ਵਾਮਨ ਦੇ ਕਾਵਿ ਗੁਣ[ਸੋਧੋ]

ਆਚਾਰੀਆ ਵਾਮਨ ਨੇ ਸਭ ਤੋ ਪਹਿਲਾਂ 'ਗੁਣ ' ਦਾ ਸਪਸ਼ਟ ਅਤੇ ਵਿਗਿ਼ਆਨਕ ਸਰੂਪ ਪੇਸ ਕਰਦੇ ਹੋਏ ਗੁਣਾਂ ਅਤੇ ਅਲੰਕਾਰਾਂ ਦਾ ਆਪਸੀ ਭੇਦ ਦੱਸਿ਼ਆ ਹੈ। ਵਾਮਨ ਨੇ ਕਿਹਾ ਹੈ ਕਿ," ਕਾਵਿ 'ਚ ਸ਼ੋਭਾ ਪੈਦਾ ਕਰਨ ਵਾਲੇ ਧਰਮ 'ਗੁਣ' ਅਤੇ ਉਸ ਸ਼ੋਭਾ 'ਚ ਹੋਰ ਵਾਧਾ ਕਰਨ ਵਾਲੇ ਧਰਮ ਗੁਣ ' ਅਲੰਕਾਰ' ਹਨ।"[7]

ਭਾਵੇਂ ਕਿ ਆਚਾਰੀਆ ਭਰਤ ਮੁਨੀ, ਦੰਡੀ, ਭੋਜ ਰਾਜ, ਕੁੰਤਕ ਆਦਿ ਵੱਖ-ਵੱਖ ਸਮੀਖਿਆਕਾਰਾਂ ਨੇ ਕਾਵਿ-ਗੁਣਾਂ ਦਾ ਵਿਵਚੇਨ ਕਰਦੇ ਹੋਏ ਇਨ੍ਹਾਂ ਦੇ ਵੱਖ-ਵੱਖ ਭੇਦ ਕੀਤੇ ਹਨ। ਪਰ ਮੁੱਖ ਰੂਪ ਵਿੱਚ ਆਚਾਰੀਆ ਮੰਮਟ ਤੋਂ ਵਾਮਨ ਦੁਆਰਾ ਦਰਸਾਏ ਗਏ ਵੀਹ (20) ਗੁਣਾਂ- ਸ਼ੇਲਸ਼, ਪ੍ਰਸਾਦ, ਸਮਤਾ, ਮਾਧੁਰਯ, ਸੁਕੁਮਾਰਤਾ, ਅਰਥ-ਵਿਅਕਤੀ, ਉਦਾਰਤਾ, ਓਜ, ਕਾਂਤੀ ਅਤੇ ਸਮਾਧੀ, ਜਿਹਨਾਂ ਦੇ ਅੱਗੋਂ ਅਰਥ ਗੁਣ ਅਤੇ ਸ਼ਬਦ ਗੁਣ ਦੋ-ਦੋ ਭੇਦ ਹਨ, ਨੂੰ ਮਾਨਤਾ ਮਿਲਦੀ ਰਹੀ ਹੈ, ਜਿਹਨਾਂ ਦਾ ਵਰਣਨ ਇਸ ਪ੍ਰਕਾਰ ਹੈ—

 1. ਸ਼ਬਦ ਗੁਣ

.ਓਜ[ਸੋਧੋ]

ਜਿਸ ਰਚਨਾ ਵਿੱਚ ਸੰਯੁਕਤ ਅੱਖਰਾਂ ਨਾਲ ਯੁਕਤ ਸਮਾਸ ਪ੍ਰਧਾਨ ਤੇ ਕੰਨਾਂ ਨੂੰ ਚੁਭਣ ਵਾਲੀ ਸ਼ਬਦਾਵਲੀ ਦੀ ਵਰਤੋਂ ਹੋਵੇ, ਉਥੇ ਓਜ ਸ਼ਬਦ ਗੁਣ ਹੁੰਦਾ ਹੈ।

ਉਦਾਹਰਣ-

ਜਿੱਦਾਂ ਬਰਫ਼-ਦੁੱਧ ਚੰਨ ਚਿੱਟੇ,
ਹਿੱਕ-ਉਭਾਰਾਂ ਉੱਤੇ,
ਫਿਰਨ ਊੰਘਦੇ ਨਾਲ ਸਵਾਦਾਂ,
ਮੋਟੇ ਪਿਆਰ-ਵਿਗੁੱਤੇ।
(ਪ੍ਰੋ. ਮੋਹਨ ਸਿੰਘ)

ਇਨ੍ਹਾਂ ਸਤਰਾਂ ਵਿੱਚ ‘ਬਰਫ਼-ਦੁੱਧ’, ‘ਹਿੱਕ-ਉਭਾਰਾਂ’, ‘ਪਿਆਰ-ਵਿਗੁੱਤੇ’ ਸ਼ਬਦ ਸਮਾਸੀ ਸ਼ਬਦ ਹਨ।

 • ਸ਼ਲੇਸ਼

ਜਿਸ ਰਚਨਾ ਵਿੱਚ ਸ਼ਬਦ ਇੱਕੋ ਜਿਹੇ ਲੱਗਣ, ਉਥੇ ਸ਼ਲੇਸ਼ ਸ਼ਬਦ ਗੁਣ ਹੁੰਦਾ ਹੈ।

ਉਦਾਹਰਣ-

ਮਿਲਿਐ ਮਿਲਿਐ ਨਾ ਮਿਲੈ ਮਿਲੈ ਮਿਲਿਆ ਜੇ ਰੋਇ॥
ਅੰਤਰ ਆਤਮੈ ਜੋ ਮਿਲੈ ਮਿਲਿਆ ਕਰੀਐ ਸੋਇ॥
(ਗੁਰੂ ਅੰਗਦ ਦੇਵ ਜੀ)

ਇਨ੍ਹਾਂ ਸਤਰਾਂ ਵਿੱਚ 'ਮਿਲਿਐ' ਅਤੇ 'ਮਿਲੈ' ਸ਼ਬਦ ਵਾਰ-ਵਾਰ ਆਉਣ ਨਾਲ ਇਥੇ ਸ਼ਲੇਸ਼ ਸ਼ਬਦ ਗੁਣ ਹੈ।

 • ਪ੍ਰਸਾਦ

ਪ੍ਰਸਾਦ ਤੋਂ ਭਾਵ ਹੈ ਢਿੱਲਾਪਣ ਅਰਥਾਤ ਜਿਸ ਦੀ ਪ੍ਰਾਪਤੀ ਬਗ਼ੈਰ ਕਿਸੇ ਖਾਸ ਕੋਸ਼ਿਸ਼ ਤੋਂ ਹੋ ਜਾਵੇ। ਆਚਾਰੀਆ ਭਰਤ ਮੁਨੀ ਅਨੁਸਾਰ ਜੋ ਰਚਨਾ ਸੁਣਨ ਨਾਲ ਹੀ ਸਮਝ ਆ ਜਾਵੇ ਉਹ ਪ੍ਰਸਾਦ ਸ਼ਬਦ ਗੁਣ ਵਾਲੀ ਰਚਨਾ ਹੁੰਦੀ ਹੈ।

ਉਦਾਹਰਣ-

 • ਪਾਣੀ ਵਗਦੇ ਹੀ ਰਹਿਣ,
ਕਿ ਵਗਦੇ ਸੁੰਹਦੇ ਨੇ,
ਖੜੋਂਦੇ ਬੁਸਦੇ ਨੇ,
ਕਿ ਪਾਣੀ ਵਗਦੇ ਹੀ ਰਹਿਣ।
(ਡਾ. ਦਿਵਾਨ ਸਿੰਘ ਕਾਲੇਪਾਣੀ)

ਇਨ੍ਹਾਂ ਸਤਰਾਂ ਵਿੱਚ ਪਾਣੀ ਦੇ ਚਲਦੇ ਜਾਂ ਵਗਦੇ ਰਹਿਣ ਦਾ ਭਾਵ ਸ਼ਬਦਾਂ ਦੇ ਸੁਣਨ ਮਾਤ੍ਰ ਨਾਲ ਹੀ ਸਮਝ ਆ ਰਿਹਾ ਹੈ, ਜਿਸ ਕਰਕੇ ਇਥੇ ਪ੍ਰਸਾਦ ਸ਼ਬਦ ਗੁਣ ਹੈ।

 • ਮਾਧੁਰਯ

ਜਿਸ ਰਚਨਾ ਵਿੱਚ ਸੰਧੀ-ਸਮਾਸ ਪਦਾਂ ਦੀ ਵਰਤੋਂ ਨਾ ਹੋਵੇ ਉਸ ਰਚਨਾ ਵਿੱਚ ਮਾਧੁਰਯ ਸ਼ਬਦ ਗੁਣ ਹੁੰਦਾ ਹੈ।

ਉਦਾਹਰਣ-

ਪਾਟੀ ਕਿਰਤ ਨੇ ਇੱਕ ਮੁੱਠ ਰੋਣਾ,
ਬਣ ਜਾਣਾ ਇੱਕ ਝਖੜਾ ਵੇ।
(ਪ੍ਰੋ. ਮੋਹਨ ਸਿੰਘ)

ਓਪਰੋਕਤ ਸਤਰਾਂ ਵਿੱਚ ਵਰਤੇ ਗਏ ਸ਼ਬਦ ਸੰਧੀ ਰਹਿਤ ਅਤੇ ਸਮਾਸ ਰਹਿਤ ਹਨ ਇਸ ਕਰਕੇ ਇਥੇ ਮਾਧੁਰਯ ਸ਼ਬਦ ਗੁਣ ਹੈ।

2. ਅਰਥ ਗੁਣ

.ਓਜ

ਜਿਸ ਰਚਨਾ ਵਿੱਚ ਇਰਥ ਦੀ ਪ੍ਰੋੜ੍ਹਤਾ ਹੋਵੇ, ਉਥੇ ਓਜ ਅਰਥ ਗੁਣ ਮੌਜੂਦ ਹੁੰਦਾ ਹੈ।

ਉਦਾਹਰਣ-

ਤੁਹਾਡੀ ਤਲਵਾਰ ਦੁਸ਼ਮਣ ਨੂੰ ਮਾਰ ਕੇ ਅਤੇ ਜੱਸ ਉਤਪੰਨ ਕਰਕੇ ਮਿਆਨ ਵਿੱਚ ਆ ਗਈ।

ਇਸ ਵਾਕ ਵਿੱਚ ‘ਤਲਵਾਰ’ ਨੂੰ ਕਰਤਾ ਬਣਾ ਕੇ ਅਰਥ ਵਿੱਚ ਪ੍ਰੜ੍ਹਤਾ ਦੀ ਸਥਾਪਨਾ ਕੀਤੀ ਗਈ ਹੈ ਅਤੇ ‘ਦੁਸ਼ਮਣ ਨੂੰ ਮਾਰ ਕੇ ਤਲਵਾਰ ਦਾ ਮਿਆਨ ਵਿੱਚ ਆਉਣਾ’ ਇਹ ਵਰਣਨ ਹੋਰ ਕਵੀਆਂ ਵਾਂਗ ਵਧਾ ਚੜ੍ਹਾ ਕੇ ਨਾ ਕਰਦੇ ਹੋਏ ਸੰਖੇਪ ਰੂਪ ਵਿੱਚ ਕਰ ਦਿੱਤਾ ਗਿਆ ਹੈ, ਇਸ ਲਈ ਇਹ ਓਜ ਅਰਥ ਗੁਣ ਹੈ।

 • ਸ਼ਲੇਸ਼

ਸ਼ਲੇਸ਼ ਦਾ ਅਰਥ ਹੈ ਚਤੁਰਾਈ ਨਾਲ ਕੰਮ ਕਰਨਾ ਅਤੇ ਉਸ ਨੂੰ ਪ੍ਰਗਟ ਨਾ ਹੋਣ ਦੇਣਾ ਅਰਥਾਤ ਅਸੰਭਵ ਅਰਥ ਦਾ ਸੰਭਵ ਹੋ ਜਾਣਾ ਅਤੇ ਸਮਾਨ ਸ਼ਬਦਾਂ ਦੀ ਆਨੰਦਜਨਕ ਰਚਨਾ ਹੀ ਸ਼ਲੇਸ਼ ਅਰਥ ਗੁਣ ਹੈ।

 • ਪ੍ਰਸਾਦ ਗੁਣ

ਜਿਸ ਰਚਨਾ ਵਿੱਚ ਜਿਤਨੇ ਸ਼ਬਦ ਅਰਥ ਵਿਸ਼ੇਸ਼ ਲਈ ਜ਼ਰੂਰੀ ਹੋਣ, ਉਤਨੇ ਹੀ ਸ਼ਬਦਾਂ ਦੀ ਵਰਚੋਂ ਕੀਤੀ ਜਾਵੇ, ਉਤੇ ਪ੍ਰਸਾਦ ਅਰਥ ਗੁਣ ਹੁੰਦਾ ਹੈ।

ਉਦਾਹਰਣ:

ਚੋਟ ਪਈ ਦਮਾਮੇ ਦਲਾਂ ਮੁਕਾਬਲਾ।
(ਚੰਡੀ ਦੀ ਵਾਰ)

ਓਪਰੋਕਤ ਸਤਰ ਵਿੱਚ ਹਰ ਸ਼ਬਦ ਦਾ ਆਪਣਾ ਕਾਰਜ ਹੈ ਜੋ ਸਹੀ ਅਰਥ ਦੀ ਪ੍ਰਤੀਤੀ ਕਰਵਾਉਂਦਾ ਹੈ ਅਤੇ ਕੋਈ ਵੀ ਵਾਧੂ ਸ਼ਬਦ ਨਹੀਂ ਵਰਤਿਆ ਗਿਆ। ਇਸ ਤਰ੍ਹਾਂ ਇਸ ਉਦਾਹਰਣ ਵਿੱਚ ਪ੍ਰਸਾਦ ਅਰਥ ਗੁਣ ਮੌਜੂਦ ਹੈ।

 • ਮਾਧੁਰਯ

ਕਥਨ ਦੇ ਅਣੋਖੇਪਣ ਅਰਥਾਤ ਇੱਕ ਅਰਥ ਨੂੰ ਭਿੰਨ ਢੰਗ ਨਾਲ ਕਹਿਣ ਨੂੰ ਮਾਧੁਰਯ ਅਰਥ ਗੁਣ ਕਹਿੰਦੇ ਹਨ।

ਉਦਾਹਰਣ-

ਮੈਂ ਪੰਜਾਬ ਦੀ ਕੁੜੀ,
ਪੰਜ-ਦਰਿਆਵਾਂ ਦੀ ਪਰੀ।
(ਪ੍ਰੋ. ਮੋਹਨ ਸਿੰਘ)

ਓਪਰੋਕਤ ਦੋਹਾਂ ਸਤਰਾਂ ਵਿੱਚ ਨਾਇਕਾ ਵੱਲੋਂ ਪੰਜਾਬਣ ਹੋਣ ਦੇ ਅਰਥ ਦੀ ਪ੍ਰਤੀਤੀ ਹੋ ਰਹੀ ਹੈ।

ਆਚਾਰੀਆ ਮੰਮਟ, ਜਗਨਨਾਥ ਅਤੇ ਵਿਸ਼ਵਨਾਥ ਨੇ ਵਾਮਨ ਦੇ ਦਸ ਸ਼ਬਦ-ਗੁਣਾਂ ਦਾ ਮਾਧੁਰਯ, ਓਜ ਅਤੇ ਪ੍ਰਸਾਦ- ਤਿੰਨ ਗੁਣਾਂ ਵਿੱਚ ਹੀ ਅੰਤਰਭਾਵ ਕਰਕੇ ਦਸ ਅਰਥ-ਗੁਣਾਂ ਨੂੰ ਅਸਵੀਕਾਰ ਕਰ ਦਿੱਤਾ। ਮੰਮਟ ਦਾ ਮੰਨਣਾ ਹੈ ਕਿ ਵਾਮਨ ਦੁਆਰਾ ਦਰਸਾਏ ਕੁੱਝ ਗੁਣ ਦੋਸ਼ਭਾਵ ਹਨ ਅਤੇ ਕੁੱਝ ਕਿਤੇ ਗੁਣ ਨਾ ਹੋ ਕੇ ਦੋਸ਼ਰੂਪ ਹੋ ਜਾਂਦੇ ਹਨ। ਆਚਾਰੀਆ ਵਿਸ਼ਵਨਾਥ ਦਾ ਵਿਚਾਰ ਹੈ ਕਿ ਵਾਮਨ ਦੁਆਰਾ ਕਹੇ ਸ਼ਬਦ ਗੁਣਾਂ ਵਿੱਚੋਂ- ਸ਼ਲੇਸ਼, ਸਮਾਧੀ, ਉਦਾਰਤਾ ਅਤੇ ਪ੍ਰਸਾਦ ਗੁਣਾਂ ਦਾ ਓਜ ਗੁਣ ਵਿੱਚ ਹੀ ਅੰਤਰਭਾਵ ਹੋ ਜਾਂਦਾ ਹੈ। ਅਰਥ-ਵਿਅਕਤੀ ਸ਼ਬਦ ਗੁਣ ਦਾ ਪ੍ਰਸਾਦ ਗੁਣ ਦੁਆਰਾ ਹੀ ਬੋਧ ਹੋ ਜਾਂਦਾ ਹੈ। ਇਸੇ ਤਰ੍ਹਾਂ ਕਾਂਤੀ ਅਤੇ ਸੁਕੁਮਾਰਤਾ ਸ਼ਬਦ ਗੁਣਾਂ ਨੂੰ ਵਿਸ਼ਵਨਾਥ ਨੇ ਗ੍ਰਾਮਯਤਵ ਦੋਸ਼ ਕਿਹਾ ਹੈ। ਸਮਤਾ ਨਾਮਕ ਸ਼ਬਦ ਗਣ ਕਿਤੇ ਦੋਸ਼ ਅਤੇ ਕਿਤੇ ਗੁਣ ਪ੍ਰਤੀਤ ਹੁੰਦਾ ਹੈ।

ਕਾਵਿਗਤ-ਦੋਸ਼[ਸੋਧੋ]

ਆਚਾਰੀਆ ਵਾਮਨ ਨੇ ਭਰਤ ਦੇ ਉਲਟ ਦੋਸ਼ ਨੂੰ ਗੁਣ ਦਾ ਵਿਰੋਧੀ ਮੰਨਿਆ ਹੈ। ਵਾਮਨ ਨੇ ਦੋਸ਼ਾਂ ਦਾ ਵਿਵੇਚਨ ਕਰਦੇ ਹੋਏ ਸਭ ਤੋਂ ਪਹਿਲਾਂ ਦੋਸ਼ਾਂ ਦਾ ਵਰਗੀਕਰਨ ਕੀਤਾ ਹੈ। ਵਾਮਨ ਦੇ ਅਨੁਸਾਰ ਦੋ ਤਰਾਂ ਦੇ ਦੋਸ਼ ਹੁੰਦੇ ਹਨ-

1.ਪਦ-ਪਦਾਰਥ ਦੋਸ਼
2.ਵਾਕਯ-ਵਾਕਯਾਰਥ ਦੋਸ਼

ਹਵਾਲੇ[ਸੋਧੋ]

 1. ਕੁਮਾਰ ਸ਼ਰਮਾ, ਰਮਨ (1997). ਭਾਮਹ ਅਤੇ ਵਾਮਨ ਦੇ ਕਾਵਿ ਸਿਧਾਂਤ. ਦਿੱਲੀ. pp. 21, 22. ISBN 81-86700-08-0.{{cite book}}: CS1 maint: location missing publisher (link)
 2. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 305. ISBN 978-81-302-0462-8.
 3. ਬਾਲਾ, ਰਜਨੀ. ਭਾਰਤੀ ਕਾਵਿ ਸ਼ਾਸਤਰ ਤੇ ਆਧੁਨਿਕ ਕਵਿਤਾ. p. 18.
 4. ਧਾਲੀਵਾਲ, ਡਾ: ਪੇ੍ਮ ਪ੍ਕਾਸ਼ (2012). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਮਦਾਨ ਪਬਲੀਕੇਸ਼ਨ. p. 144.
 5. ਕੌਰ, ਉਪਕਾਰ (1986). ਭਾਰਤੀ ਸਮੀਖਿਆ ਸ਼ਾਸਤ੍ਰ. ਪਟਿਆਲਾ. p. 69.{{cite book}}: CS1 maint: location missing publisher (link)
 6. ਜੱਗੀ, ਗੁਰਸ਼ਰਨ ਕੌਰ. ਭਾਰਤਾ ਕਾਵਿ ਸ਼ਾਸਤ੍ਰ. ਦਿੱਲੀ: ਆਰਸੀ ਪਬਲੀਕੇਸ਼ਨ. p. 11.
 7. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ. p. 107. ISBN 978-81-302-0462-8.