ਸਮੱਗਰੀ 'ਤੇ ਜਾਓ

ਆਤਿਸ਼ ਪਾਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਤਿਸ਼ ਪਾਰੇ (Urdu: آتش پارے ਸਾਅਦਤ ਹਸਨ ਮੰਟੋ ਦਾ ਸਭ ਤੋਂ ਪਹਿਲਾ ਛਪਿਆ ਹੋਇਆ ਕਹਾਣੀ ਸੰਗ੍ਰਹਿ ਹੈ। ਇਹ 1936 ਵਿੱਚ ਛਪਿਆ ਸੀ ਜਦੋਂ ਮੰਟੋਂ ਅੰਮ੍ਰਿਤਸਰ ਵਿੱਚ ਰਹਿ ਰਿਹਾ ਸੀ। ਇਸ ਸੰਗ੍ਰਹਿ ਵਿਚਲੀਆਂ ਦੋ ਕਹਾਣੀਆਂ ਤਮਾਸ਼ਾ ਅਤੇ ਤਾਕਤ ਕਾ ਇਮਤਿਹਾਨ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਅਬਦੁਲ ਬਾਰੀ ਅਲੀਗ ਦੇ ਇੱਕ ਹਫ਼ਤਾਵਾਰੀ ਰਸਾਲੇ ਖ਼ਲਕ ਵਿੱਚ ਵੀ ਛਪ ਚੁੱਕੀਆਂ ਸਨ। ਹਾਲਾਂਕਿ ਇਸ ਸੰਗ੍ਰਿਹ ਨੂੰ ਮਗਰੋਂ ਲਾਹੌਰ ਤੋਂ ਵੀ ਛਪਵਾਇਆ ਗਿਆ ਸੀ ਅਤੇ ਮੰਟੋਂ ਨੇ ਇਹ ਕਹਾਣੀ ਸੰਗ੍ਰਹਿ ਆਪਣੇ ਪਿਤਾ ਨੂੰ ਸਪਰਪਿਤ ਕੀਤਾ ਸੀ।

ਇਸ ਕਹਾਣੀ ਸੰਗ੍ਰਹਿ ਵਿੱਚ ਅੱਠ ਕਹਾਣੀਆਂ ਸ਼ਾਮਿਲ ਸਨ:

  • ਖ਼ੂਨੀ ਥੂਕ (ਖ਼ੂਨੀ ਥੁੱਕ)
  • ਇਨਕਲਾਬ ਪਸੰਦ
  • ਕਾਸਿਮ
  • ਮਾਹੀ ਗੀਰ (ਮਛੇਰੇ)
  • ਤਮਾਸ਼ਾ
  • ਤਾਕਤ ਕਾ ਇਮਤਿਹਾਨ
  • ਦੀਵਾਨਾ ਸ਼ਾਇਰ
  • ਚੋਰੀ

ਕਾਸਿਮ ਨੂੰ ਮੂਲ ਤੌਰ 'ਤੇ ਜੀ ਆਇਆ ਸਾਹਬ ਦੇ ਨਾਮ ਨਾਲ ਛਪੀ ਸੀ, ਹਾਲਾਂਕਿ ਇਸ ਕਹਾਣੀ ਦੇ ਸਮੇਤ ਇਸ ਸੰਗ੍ਰਹਿ ਦੀਆਂ ਤਿੰਨ ਹੋਰ ਕਹਾਣੀਆਂ ਖ਼ੂਨੀ ਥੂਕ, ਦੀਵਾਨਾ ਸ਼ਾਇਰ ਅਤੇ ਚੋਰੀ ਨੂੰ ਅਗਲੇ ਕੁਝ ਕਹਾਣੀ ਸੰਗ੍ਰਿਹਾਂ ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ।[1]

ਹਵਾਲੇ[ਸੋਧੋ]

  1. Usmani, Prof Shamshul Haque (2006). Kullyate Saadat Hasan Manto. FC33/9, Institutional Area, Jasola, New Delhi: National Council for Promotion of Urdu Language. pp. 17–19. ISBN 978-93-5160-037-4.{{cite book}}: CS1 maint: location (link)