ਆਤੂ ਖੋਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਤੂ ਖੋਜੀ
ਆਤੂ ਖੋਜੀ ਦਾ ਇੱਕ ਦ੍ਰਿਸ਼
ਨਿਰਦੇਸ਼ਕਰਾਜੀਵ ਸ਼ਰਮਾ
ਨਿਰਮਾਤਾਤੇਜਿੰਦਰਪਾਲ ਧੀਰ
ਸਿਤਾਰੇਸੈਮੂਅਲ ਜੌਨ
ਗੁਨੀਤ ਕੌਰ
ਤੇਜਿੰਦਰਪਾਲ ਧੀਰ
ਮਾਈਕਲ
ਸੁਧੀਕਸ਼ਾ
ਮਨਭਵਨ
ਨਵਲੀਨ ਲੱਖੀ
ਸੰਗੀਤਕਾਰਦੇਸ਼ ਰਾਜ ਛਾਜਲੀ ਅਤੇ ਰਵੀ ਸ਼ੀਨ
ਦੇਸ਼ਭਾਰਤ
ਭਾਸ਼ਾਪੰਜਾਬੀ

ਆਤੂ ਖੋਜੀ ਪੰਜਾਹ ਮਿੰਟ ਲੰਬਾਈ ਵਾਲੀ ਇੱਕ ਗੰਭੀਰ ਪੰਜਾਬੀ ਫ਼ਿਲਮ ਹੈ। ਇਸ ਦਾ ਨਿਰਦੇਸ਼ਨ ਰਾਜੀਵ ਸ਼ਰਮਾ ਨੇ ਕੀਤਾ ਹੈ।[1]

ਪਲਾਟ[ਸੋਧੋ]

ਆਤੂ ਖੋਜੀ ਦਾ ਨਾਇਕ ਆਤੂ ਨਾਂ ਦਾ ਪੈੜ੍ਹਾਂ ਕੱਢਣ ਵਾਲਾ ਖੋਜੀ ਹੈ। ਉਹ ਆਪਣੇ ਕਿੱਤੇ ਨੂੰ ਇਮਾਨਦਾਰੀ ਨਾਲ ਕਰਨ ਏਨਾ ਪ੍ਰਤਿਬਧ ਹੈ ਕਿ ਉਹ ਆਪਣੇ ਜਵਾਈ ਨੂੰ ਵੀ ਚੋਰੀ ਅਤੇ ਕਤਲ ਦੇ ਕੇਸ ਵਿੱਚ ਫੜਾਉਣ ਤੋਂ ਗੁਰੇਜ ਨਹੀਂ ਕਰਦਾ। ਨਤੀਜੇ ਵਜੋਂ ਉਸ ਦੀ ਬੇਸਹਾਰਾ ਹੋ ਗਈ ਲੜਕੀ ਉਸ ਦੇ ਘਰ ਆ ਬੈਠਦੀ ਹੈ। ਇਸ ਦੇ ਨਾਲ ਹੀ ਹਾਲੀਆ ਸਮੇਂ ਦੌਰਾਨ ਇੱਕ ਉੱਚ ਪੁਲਸ ਅਫਸਰ ਵੱਲੋਂ ਇੱਕ ਕੁੜੀ ਨਾਲ ਕੀਤੀ ਛੇੜਖਾਨੀ ਦੀ ਸੱਚੀ ਘਟਨਾ ਦੇ ਅਧਾਰ ਤੇ ਬਿਰਤਾਂਤ ਸਿਰਜਿਆ ਗਿਆ ਹੈ। ਪੀੜਤ ਲੜਕੀ ਰਿਚਾ ਦਾ ਸਾਥ ਉਸ ਦੀ ਸਹੇਲੀ ਰੀਮਾ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਦੇ ਰਿਹਾ। ਰੀਮਾ ਦੇ ਮਾਤਾ ਪਿਤਾ ਰਿਚਾ ਦਾ ਸਾਥ ਦੇਣ ਤੋਂ ਰੋਕਣ ਲਈ ਉਸ ਨੂੰ ਘੂਰ ਕੇ ਨਾਨਕੇ ਭੇਜ ਦਿੰਦੇ ਹਨ। ਰਸਤੇ ਵਿੱਚ ਆਉਂਦੇ ਦਰਿਆ ਨੂੰ ਬੇੜੀ ਰਾਹੀਂ ਪਾਰ ਕਰਦਿਆਂ ਉਸ ਦੀ ਮੁਲਾਕਾਤ ਆਤੂ ਖੋਜੀ ਨਾਲ ਹੁੰਦੀ ਹੈ। ਆਤੂ ਰੀਮਾ ਨੂੰ ਆਪਣੇ ਜਵਾਈ ਨੂੰ ਫੜਾਉਣ ਵਾਲੀ ਕਹਾਣੀ ਸੁਣਾਉਂਦਾ ਹੈ। ਕਹਾਣੀ ਮੁੱਕ ਜਾਣ ਤੇ ਆਤੂ ਰੀਮਾ ਨੂੰ ਸਵਾਲ ਕਰਦਾ ਹੈ ਕਿ ਉਸ ਨੇ ਆਪਣੇ ਜਵਾਈ ਨੂੰ ਫੜਾ ਕੇ ਠੀਕ ਕੀਤਾ ਹੈ ਜਾਂ ਨਹੀਂ। ਰੀਮਾ ਆਤੂ ਖੋਜੀ ਦੀ ਕਹਾਣੀ ਸੁਣ ਕੇ ਖੁਦ ਸੰਘਰਸ਼ ਲਈ ਤਿਆਰ ਹੋ ਚੁੱਕੀ ਸੀ, ਆਪਣੇ ਨਾਨਕੇ ਪਿੰਡ ਦੇ ਹੋਣ ਕਰਕੇ ਆਤੂ ਨੂੰ ਅਪਣੱਤ ਨਾਲ ਆਖਦੀ ਹੈ “ਨਾਨਾ ਜੀ, ਤੁਸੀਂ ਬਿਲਕੁੱਲ ਠੀਕ ਕੀਤਾ ਸੀ ਤੇ ਮੈਨੂੰ ਵੀ ਆਸ਼ੀਰਵਾਦ ਦਿਉ ਕਿ ਮੈਂ ਵੀ ਵਾਪਸ ਜਾ ਕੇ ਕੁਝ ਠੀਕ ਕਰ ਸਕਾਂ।'

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]