ਆਦਰਸ਼ਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਦਰਸ਼ਵਾਦ ਜਾਂ ਵਿਚਾਰਵਾਦ (Idealism) ਉਹਨਾਂ ਵਿਚਾਰਾਂ ਅਤੇ ਮਾਨਤਾਵਾਂ ਦੀ ਸਮੇਕਿਤ ਵਿਚਾਰਧਾਰਾ ਹੈ, ਜਿਹਨਾਂ ਦੇ ਅਨੁਸਾਰ ਇਸ ਜਗਤ ਦੀਆਂ ਕੁਲ ਵਸਤੂਆਂ ਵਿਚਾਰ (Idea) ਜਾਂ ਚੇਤਨਾ (Consciousness) ਦਾ ਪਰਕਾਸ਼ਨ ਹਨ। ਸ੍ਰਿਸ਼ਟੀ ਦਾ ਸਾਰਤੱਤ ਪਦਾਰਥ (Matter) ਨਹੀਂ ਸਗੋਂ ਚੇਤਨਾ ਹੈ। ਆਦਰਸ਼ਵਾਦ ਭੌਤਿਕਵਾਦ ਦਾ ਵਿਪਰੀਤ ਰੂਪ ਪੇਸ਼ ਕਰਦਾ ਹੈ। ਇਹ ਆਤਮਕ-ਅਭੌਤਿਕ ਦੇ ਮੁੱਢਲਾ ਹੋਣ ਅਤੇ ਭੌਤਿਕ ਦੇ ਦੁਜੈਲਾ ਹੋਣ ਦੇ ਸਿਧਾਂਤ ਨੂੰ ਆਪਣਾ ਆਧਾਰ ਬਣਾਉਂਦਾ ਹੈ। ਜੋ ਉਸਨੂੰ ਦੇਸ਼-ਕਾਲ ਵਿੱਚ ਜਗਤ ਦੀ ਪਰਿਮਿਤਤਾ ਅਤੇ ਜਗਤ ਦੀ ਰੱਬ ਦੁਆਰਾ ਰਚਨਾ ਦੇ ਵਿਸ਼ਾ ਵਿੱਚ ਧਰਮ ਦੇ ਜੜਸੂਤਰਾਂ ਦੇ ਨਜ਼ਦੀਕ ਪਹੁੰਚਾਉਂਦਾ ਹੈ। ਆਦਰਸ਼ਵਾਦ ਚੇਤਨਾ ਨੂੰ ਕੁਦਰਤ ਤੋਂ ਵੱਖ ਕਰ ਕੇ ਵੇਖਦਾ ਹੈ। ਜਿਸਦੇ ਫਲਸਰੂਪ ਉਹ ਮਨੁੱਖ ਚੇਤਨਾ ਅਤੇ ਸੰਗਿਆਨ ਦੀ ਪਰਿਕਿਰਿਆ ਨੂੰ ਲਾਜ਼ਮੀ ਰਹਸਮਈ ਬਣਾਉਂਦਾ ਹੈ ਅਤੇ ਅਕਸਰ ਸੰਸ਼ਾਵਾਦ ਅਤੇ ਅਗਿਆਇਵਾਦ ਦੀ ਤਰਫ ਵਧਣ ਲੱਗਦਾ ਹੈ। ਸਮਾਜਸ਼ਾਸਤਰੀ ਪੱਖ ਤੋਂ, ਆਦਰਸ਼ਵਾਦ ਜ਼ੋਰ ਦਿੰਦਾ ਹੈ ਕਿ ਮਨੁੱਖੀ ਵਿਚਾਰ—ਖਾਸ ਕਰ ਕੇ ਵਿਚਾਰ-ਵਿਸ਼ਵਾਸ ਅਤੇ ਕਦਰਾਂ ਕੀਮਤਾਂ—ਸਮਾਜ ਨੂੰ ਬਣਾਉਂਦੀਆਂ ਹਨ।[1]

ਹਵਾਲੇ[ਸੋਧੋ]

  1. Macionis, John J. (2012). Sociology 14th Edition. Boston: Pearson. p. 88. ISBN 978-0-205-11671-3.