ਵਿਚਾਰਧਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਚਾਰਧਾਰਾ (ਅੰਗਰੇਜ਼ੀ:ਆਈਡੀਆਲੋਜੀ), ਸਮਾਜਕ ਰਾਜਨੀਤਕ ਦਰਸ਼ਨ ਵਿੱਚ ਰਾਜਨੀਤਕ, ਕਾਨੂੰਨੀ, ਨੈਤਿਕ, ਸੁਹਜਾਤਮਕ, ਧਾਰਮਿਕ ਅਤੇ ਦਾਰਸ਼ਨਕ ਵਿਚਾਰਾਂ ਦਾ ਇੱਕ ਸੈੱਟ ਹੁੰਦਾ ਹੈ ਜਿਸ ਦੇ ਅਨੁਸਾਰ ਬੰਦੇ ਦੇ ਟੀਚੇ, ਆਸੇ ਅਤੇ ਸਰਗਰਮੀਆਂ ਰੂਪ ਧਾਰਦੀਆਂ ਹਨ। ਵਿਚਾਰਧਾਰਾ ਦਾ ਇੱਕ ਆਮ ਅਰਥ ਰਾਜਨੀਤਕ ਸਿੱਧਾਂਤ ਵਜੋਂ ਕਿਸੇ ਸਮਾਜ ਜਾਂ ਸਮੂਹ ਵਿੱਚ ਪ੍ਰਚੱਲਤ ਉਨ੍ਹਾਂ ਵਿਚਾਰਾਂ ਦਾ ਸਮੁੱਚ ਹੁੰਦਾ ਹੈ ਜਿਹਨਾਂ ਦੇ ਆਧਾਰ ਉੱਤੇ ਉਹ ਕਿਸੇ ਸਮਾਜਕ, ਆਰਥਕ ਅਤੇ ਰਾਜਨੀਤਕ ਸੰਗਠਨ ਵਿਸ਼ੇਸ਼ ਨੂੰ ਉਚਿਤ ਜਾਂ ਅਣ-ਉਚਿਤ ਠਹਰਾਉਂਦਾ ਹੈ।

ਸਾਮਵਾਦ ਅਤੇ ਵਿਚਾਰਧਾਰਾ[ਸੋਧੋ]

ਸਾਮਵਾਦ ਵਿੱਚ ਵਿਚਾਰਧਾਰਾ ਨੂੰ ਅਧਾਰ ਸੰਰਚਨਾ ਦਾ ਅੰਗ ਮੰਨਿਆ ਜਾਂਦਾ ਹੈ, ਜਿੱਥੇ ਉਹ ਆਰਥਕ ਸਬੰਧਾਂ ਨੂੰ ਪ੍ਰਤੀਬਿੰਬਿਤ ਕਰਦੀ ਹੈ। ਸਾਮਵਾਦੀ ਚਿੰਤਨਧਾਰਾ ਦੀ ਮਾਨਤਾ ਹੈ ਕਿ ਜਿਆਦਾਤਰ ਵਿਚਾਰ, ਖਾਸ ਤੌਰ ਉੱਤੇ ਸਮਾਜ ਦੇ ਸੰਗਠਨ ਨਾਲ ਸਬੰਧਤ ਵਿਚਾਰ, ਵਰਗ ਵਿਚਾਰ ਹੁੰਦੇ ਹਨ। ਉਹ ਵਾਸਤਵ ਵਿੱਚ ਉਸ ਵਰਗ ਦੇ ਵਿਚਾਰ ਹੁੰਦੇ ਹਨ ਜਿਸਦਾ ਉਸ ਕਾਲ ਵਿੱਚ ਸਮਾਜ ਉੱਤੇ ਗਲਬਾ ਹੁੰਦਾ ਹੈ। ਇਨ੍ਹਾਂ ਵਿਚਾਰਾਂ ਨੂੰ ਉਹ ਵਰਗ ਬਾਕੀ ਸਮਾਜ ਉੱਤੇ ਥੋਪ ਰੱਖਦਾ ਹੈ ਕਿਉਂਕਿ ਇਹ ਵਰਗ ਪੈਦਾਵਾਰ ਦੇ ਸਾਰੇ ਸਾਧਨਾਂ ਦਾ ਮਾਲਕ ਹੁੰਦਾ ਹੈ। ਵਿਰੋਧੀ ਵਰਗਾਂ ਵਾਲੇ ਸਮਾਜ ਵਿੱਚ ਵਿਚਾਰਧਾਰਾਤਮਕ ਸੰਘਰਸ਼ ਵਰਗ ਹਿਤਾਂ ਦੇ ਸੰਘਰਸ਼ ਦੇ ਸਮਾਨ ਹੁੰਦਾ ਹੈ, ਕਿਉਂਕਿ ਵਿਚਾਰਧਾਰਾ ਯਥਾਰਥ ਦਾ ਸੱਚਾ ਜਾਂ ਝੂਠਾ ਪ੍ਰਤੀਬਿੰਬ ਵੀ ਹੋ ਸਕਦਾ ਹੈ ਅਤੇ ਵਿਗਿਆਨਕ ਜਾਂ ਅਵਿਗਿਆਨਕ ਵੀ ਹੋ ਸਕਦਾ ਹੈ। ਪ੍ਰਤੀਕਿਰਿਆਵਾਦੀ ਵਰਗਾਂ ਦੇ ਹਿੱਤ ਝੂਠੀ ਵਿਚਾਰਧਾਰਾ ਨੂੰ ਸਥਾਪਤ ਕਰਦੇ ਹਨ। ਪ੍ਰਗਤੀਸ਼ੀਲ, ਕ੍ਰਾਂਤੀਕਾਰੀ ਵਰਗਾਂ ਦੇ ਹਿੱਤ ਵਿਗਿਆਨ-ਮੂਲਕ ਚਿੰਤਨਧਾਰਾ ਦਾ ਨਿਰਮਾਣ ਕਰਨ ਵਿੱਚ ਸਹਾਇਕ ਹੁੰਦੇ ਹਨ।[1] ਸਾਮਵਾਦੀ ਮਾਨਤਾ ਅਨੁਸਾਰ ਵਿਚਾਰਧਾਰਾ ਦਾ ਵਿਕਾਸ ਅੰਤਮ ਤੌਰ ਤੇ ਆਰਥਕ ਹਾਲਤਾਂ ਰਾਹੀਂ ਨਿਰਧਾਰਤ ਹੁੰਦਾ ਹੈ, ਪਰ ਨਾਲ ਹੀ ਉਸ ਵਿੱਚ ਕੁੱਝ ਸਾਪੇਖਕ ਅਜ਼ਾਦੀ ਵੀ ਹੁੰਦੀ ਹੈ। ਇਸ ਦਾ ਪਰਕਾਸ਼ਨ ਵਿਸ਼ੇਸ਼ ਤੌਰ ਤੇ ਵਿਚਾਰਧਾਰਾ ਦੀ ਅੰਤਰਵਸਤੂ ਦਾ ਸਿੱਧੇ ਆਰਥਕ ਸਪਸ਼ਟੀਕਰਨ ਕਰਨ ਦੇ ਅਸੰਭਵ ਹੋਣ ਵਿੱਚ ਅਤੇ ਨਾਲ ਹੀ ਆਰਥਕ ਅਤੇ ਵਿਚਾਰਧਾਰਾਤਮਕ ਵਿਕਾਸ ਦੀ ਕੁੱਝ ਅਸਮਤਲਤਾ ਵਿੱਚ ਹੁੰਦਾ ਹੈ। ਇਸ ਸਭ ਦੇ ਇਲਾਵਾ ਵਿਚਾਰਧਾਰਾ ਦੀ ਸਾਪੇਖਕ ਅਜ਼ਾਦੀ ਦਾ ਜਿਆਦਾਤਰ ਪਰਕਾਸ਼ਨ ਵਿਚਾਰਧਾਰਾਤਮਕ ਵਿਕਾਸ ਦੇ ਆਂਤਰਿਕ ਨਿਯਮਾਂ ਦੀ ਸੰਕਰਿਆ ਵਿੱਚ ਅਤੇ ਨਾਲ ਹੀ ਉਨ੍ਹਾਂ ਵਿਚਾਰਧਾਰਾਤਮਕ ਖੇਤਰਾਂ ਵਿੱਚ ਹੁੰਦਾ ਹੈ, ਜੋ ਆਰਥਕ ਆਧਾਰ ਤੋਂ ਬਹੁਤ ਦੂਰ ਸਥਿਤ ਹੁੰਦੇ ਹਨ। ਵਿਚਾਰਧਾਰਾ ਦੀ ਸਾਪੇਖਕ ਆਜ਼ਾਦੀ ਦਾ ਕਾਰਨ ਇਹ ਹੈ ਕਿ ਵਿਚਾਰਧਾਰਾਤਮਕ ਵਿਕਾਸਕਰਮ ਵੱਖ ਵੱਖ ਆਰਥਿਕ ਖੇਤਰ ਕਾਰਕਾਂ ਦੇ ਪ੍ਰਭਾਵਾਂ ਦੇ ਅੰਤਰਗਤ ਰਹਿੰਦਾ ਹੈ। ਇਹ ਕਾਰਕ ਹਨ: *(1) ਵਿਚਾਰਧਾਰਾ ਦੇ ਵਿਕਾਸ ਵਿੱਚ ਆਂਤਰਿਕ ਅਨੁਕਰਮਿਕ ਸੰਬੰਧ, (2) ਵਿਚਾਰਧਾਰਾ ਵਿਸ਼ੇਸ਼ ਦੇ ਨਿਰੂਪਕਾਂ ਦੀ ਨਿਜੀ ਭੂਮਿਕਾ ਅਤੇ (3) ਵਿਚਾਰਧਾਰਾ ਦੇ ਵੱਖ ਵੱਖ ਰੂਪਾਂ ਦਾ ਪਰਸਪਰ ਪ੍ਰਭਾਵ, ਆਦਿ।

ਹਵਾਲੇ[ਸੋਧੋ]