ਆਦਿਕਾਲੀਨ ਪੰਜਾਬੀ ਸੂਫ਼ੀ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

‘ਸੂਫ਼` ਅਰਬੀ ਭਾਸ਼ਾ ਦਾ ਸ਼ਬਦ ਹੈ। ਜਿਸ ਦੇ ਅਰਥ ਹਨ, ਉੱਨ; ‘ਸੂਫ਼ੀ` ਉਹ ਜੋ ਉੱਨ ਦੇ ਕੱਪੜੇ ਪਹਿਨੇ। ਸੂਫ਼ੀ ਨੂੰ ਈਰਾਨ ਵਿੱਚ ‘ਪਸਮੀਨਾਪੋਸ਼` ਵੀ ਕਹਿੰਦੇ ਹਨ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸੂਫ਼ੀ ਦੇ ਅਰਥ ਇਹੋ ਹਨ ਕਿ ਜੋ

ਉਨ ਦੇ ਕੱਪੜੇ ਪਹਿਨੇ, ਜਾਂ ਉਹ ਮੱਤ ਜਾਂ ਸੰਘ ਜਿਸ ਦੇ ਅਨੁਯਾਈ ਉੱਨ ਦੇ ਕੱਪੜੇ ਰਹਿਤ ਵਜੋਂ ਪਹਿਨਦੇ ਹੋਣ।[1] ਹਜ਼ਰਤ ਮਹੁੰਮਦ ਸਾਹਿਬ ਇਸਲਾਮ ਧਰਮ ਦੇ ਬਾਨੀ ਸਨ ਜਿਹਨਾਂ ਦਾ ਜਨਮ ਮੱਕਾ ਦੇ ਅਰਬੀ ਕੁਰੈਸ਼ੀ ਕਬੀਲੇ
ਵਿੱਚ 507 ਈ. ਨੂੰ ਹੋਇਆ।[2] ਹਜ਼ਰਤ ਮਹੁੰਮਦ ਸਾਹਿਬ ਨੇ ਇਸਲਾਮ ਦੀ ਸੰਚਾਰਨਾ ਤਲਵਾਰ ਦੇ ਜ਼ੋਰ ਨਾਲ ਕੀਤੀ ਅਤੇ ਤਲਵਾਰ ਨੂੰ ਬਹਿਸ਼ਤ ਅਤੇ ਦੋਜਖ ਦੀ ਕੂੰਜੀ ਦੱਸਿਆ।[3] ਹਜ਼ਰਤ ਮਹੁੰਮਦ ਸਾਹਿਬ ਜੀ ਮਿਰਤੂ (632 ਈ.) 

ਤੋਂ ਬਾਅਦ ਜਦੋਂ ਇਸਲਾਮ ਦੀ ਰਾਜ਼ਸੀ ਸ਼ਕਤੀ ਦਿਨੋ-ਦਿਨ ਫ਼ੈਲਣ ਲੱਗ ਪਈ ਤਾਂ ਇਸਲਾਮ ਦਾ ਪ੍ਰਭਾਵ ਕਈ ਅਰਬ ਦੇਸ਼ਾਂ, ਸੀਰੀਆਂ ਮਿਸਰ ਅਤੇ ਹੋਰ ਮੁਲਕਾਂ ਉੱਤੇ ਵੱਧ ਗਿਆ। ਇਸਲਾਮ ਦੀ ਰਾਜ਼ਸੀ ਸ਼ਕਤੀ ਅਤੇ ਧਨ ਦੌਲ ਤ ਵਧਣ ਕਰਕੇ ਇਸ ਉੱਤੇ ਅਧਰਮੀ ਅਤੇ ਸੰਸਾਰਿਕ ਬਿਰਤੀਆਂ ਪੂਰੀ ਤਰ੍ਹਾਂ ਕਾਬਜ ਹੋ ਗਈਆਂ। ਜਦੋਂ ਇਸਲਾਮ ਦਾ ਰਾਜਸੀ ਫੈਲਾਉ ਈਰਾਨ ਸਮਰਾਜ ਦੀਆਂ ਹੱਦਾਂ ਉੱਤੇ ਵੀ ਛਾਂ ਗਿਆ ਤਾਂ ਇਸਲਾਮ ਖਿਲਾਫ਼ਤ ਦੀ ਰਾਜਧਾਨੀ

ਬਗਦਾਦ ਵਿਖੇ ਵਸੇ ਨਵੇਂ ਨਗਰ ਸ੍ਵਪਨ ਵਿੱਚ ਸਥਾਪਿਤ ਹੋ ਗਈ। ਬਗਦਾਦ ਦੁਨੀਆਂ ਭਰ ਦੀ ਕਲਾ, ਸੰਸਾਰ ਭਰ ਦੀ ਵਿਦਿਆ, ਵਿਸ਼ਵ-ਸੰਸਕ੍ਰਿਤੀ ਦਾ ਕੇਂਦਰ ਸੀ ਅਤੇ ਇਥੋਂ ਦੀ ਲੋਕ-ਬੋਲੀ ਅਰਬੀ ਦੀ ਥਾਂ ਫ਼ਾਰਸੀ ਸੀ। ਇਸ
ਲਈ ਪ੍ਰਾਚੀਨ ਯੁਨਾਨੀ, ਅਫਲਾਤੂਨ, ਅਰਸਤੂ ਆਦਿ ਦੇ ਜਗਤ ਪ੍ਰਸਿੱਧ ਗ੍ਰੰਥਾਂ ਦਾ ਅਨੁਵਾਦ ਅਰਬੀ ਵਿੱਚ ਕੀਤਾ ਗਿਆ। ਇਥੇ ਹੀ ਸੰਸਕ੍ਰਿਤੀ ਦੇ ਗ੍ਰੰਥਾਂ, ਪੰਚਤੰਤਰ, ਸੂਰਯ ਸਿਧਾਂਤ, ਮਹਾਂ ਬ੍ਰਿਹਿਦਜਾਤਕ, ਹਿਤੋਪ ਦੇਸ਼,
ਦਸ਼ਕੁਮਾਰਚਰ੍ਰਿਤ, ਪ੍ਰਾਸ਼ਰ ਸਿਧਾਂਤ ਮੰਡੂਕੋਪਨਿਸ਼ਦ, ਕਾਤਯਾਯਨਸੂਤ੍ਰ, ਆਦਿ ਫ਼ਿਲਸਫ਼ਾ, ਸਾਹਿਤ, ਗਣਿਤ ਵਿਦਿਆ ਅਤੇ ਜੋਤਿਸ਼ ਦ ਅਮੁੱਲੇ-ਭੰਡਾਰੇ ਨੂੰ ਅਰਬੀ ਵਿੱਚ ਉਲਥਾਇਆ ਗਿਆ।[4] ਬਗਦਾਦ ਵਿੱਚ ਇਸਾਈ, 

ਬੋਧੀ, ਬ੍ਰਾਹਮਣ, ਮੁਸਲਮਾਨ ਆਦਿ ਇੱਕਠੇ ਰਹਿੰਦੇ ਸਨ। ਅਜਿਹੇ ਵਾਤਾਵਰਨ ਵਿੱਚ ਜਦੋਂ ਇਸਲਾਮ ਦੀ ਰਾਜ਼ਸੀ ਸ਼ਕਤੀ ਦੇ ਫੈਲਾਉ ਕਾਰਨ ਅਧਰਮੀ ਅਤੇ ਸੰਸਾਰਿਕ ਨੀਤੀਆਂ ਵਿੱਚ ਵਾਧਾ ਹੋ ਰਿਹਾ ਸੀ ਤਾਂ ਇਸਦਾ ਜੋ ਪ੍ਰਭਾਵ ਧਾਰਮਿਕ ਮੁਸਲਮਾਨਾਂ ਤੇ ਪਿਆ ਇਹਨਾਂ ਵਿਚੋਂ ਹੀ ਸੂਫ਼ੀ ਮੱਤ ਦੀ ਲਹਿਰ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ। ਸੂਫ਼ੀ ਮੱਤ ਨੇ ਈਰਾਨੀਆਂ, ਇਸਲਾਮ, ਨਵਅਫਲਾਤੂਨ, ਅਰਸਤੂ, ਭਾਰਤੀ ਸ਼ਾਸਤਰ ਆਦਿ ਵਿਚੋਂ ਕਿਸ ਦਾ ਵਿਸ਼ੇਸ਼ ਪ੍ਰਭਾਵ ਕਬੂਲਿਆ ਇਸ ਬਾਰੇ ਵਿਦਵਾਨਾਂ ਦੀਆਂ ਅਲੱਗ-ਅਲੱਗ ਰਾਵਾਂ ਹਨ।

ਜਿਸ ਬਾਰੇ ਜ਼ਿਕਰ ਸੂਫ਼ੀਅਤ ਮਤ ਦੇ ਨਿਕਾਸ ਵਿੱਚ ਕੀਤਾ ਜਾਵੇਗਾ। 

ਸੂਫ਼ੀਮਤ ਦਾ ਨਿਕਾਸ[ਸੋਧੋ]

ਬਗਦਾਦ ਵਿੱਚ ਈਸਾਈ, ਬੋਧੀ, ਮਾਹਯਾਨੀ ਦਰਸ਼ਨਵੰਤਾ, ਬ੍ਰਾਹਮਣ ਪੰਡਿਤ ਅਤੇ ਮੁਸਲਮਾਨ ਇਕੱਠੇ ਰਹਿੰਦੇ ਸਨ। ਅਜਿਹੇ ਵਾਤਾਵਰਣ ਵਿੱਚ ਜਦੋਂ ਸੂਫ਼ੀਮਤ ਪੈਦਾ ਹੋਇਆ ਤਾਂ ਇਸ ਉੱਤੇ ਇਹਨਾਂ ਲੋਕਾਂ ਅਤੇ ਇਹਨਾਂ ਦੇ ਸਾਹਿਤ ਦਾ ਪ੍ਰਭਾਵ ਪੈਣਾ ਲਾਜ਼ਮੀ ਸੀ ਇਸ ਲਈ ਸੂਫ਼ੀਮਤ ਦੇ ਨਿਕਾਸ ਬਾਰੇ ਵਿਦਵਾਨਾਂ ਦੀਆਂ ਭਿੰਨ ਭਿੰਨ ਰਾਵਾਂ ਪ੍ਰਚਲਿਤ ਹਨ ਜਿਵੇਂ:- (ੳ) “ਸੂਫ਼ੀਮਤ ਮੁਹੰਮਦ ਸਾਹਿਬ ਦੀ ਬਾਤਨੀ ਸਿੱਖਿਆ ਵਿਚੋਂ ਵਿਕਸਿਤ ਹੋਇਆ। (ਅ) ਸੂਫ਼ੀਮਤ ਸਾਮੀ ਮਜਹਬ ਵਲੋਂ ਈਰਾਨੀਆਂ ਉੱਤੇ ਲੱਦੇ ਗਏ ਸਾਮੀ ਮਜਹਬ ਵਿਰੁੱਧ ਪ੍ਰਤੀਕਰਮ ਦ ਸਿੱਟਾ ਹੈ। (ੲ) ਇਹ ਨਵਅਫਲਾਤੂਨੀ ਵਿਚਾਰਾਂ ਵਿੱਚ ਉਗਮਿਆ।``[5] (ਸ) ਇਹ ਖੁਦ ਰੋ ਬੁੱਟੇ ਵਾਂਗ ਆਪਣੇ ਆਪ ਪੈਂਦਾ ਹੋਇਆ।[6] ਇਹਨਾਂ ਭਿੰਨ ਵਿਚਾਰਾਂ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਦ ਦੋ ਧਾਰਨਾਵਾਂ ਸਾਹਮਣੇ ਆਉਂਦੀਆਂ ਹਨ। ਇਕੋ ਜੋ ਸੂਫ਼ੀਮਤ ਦਾ ਨਿਕਾਸ ਕੁਰਾਨ ਅਤੇ ਮੁਹੰਮਦ ਸਾਹਿਬ ਨਾਲ ਮਿਲਾਉਂਦੇ ਹਨ ਤੇ ਦੂਜੀ ਜੋ ਇਸ ਨੂੰ ਬਾਅਦ ਦੀ ਉਪਜ ਮੰਨਦੀ ਹੈ। ਭਾਵੇਂ ਸੂਫ਼ੀਮਤ ਦੇ ਕਈ ਸਿਧਾਂਤ ਕੁਰਾਨ ਦੇ ਵਿਰੁੱਧ ਹਨ। ਪਰੰਤੂ ਸੂਫ਼ੀਮਤ ਦੇ ਕਈ ਸਿਧਾਂਤ ਕੁਰਾਨ ਵਿਚਲੀਆਂ ਆਇਤਾਂ ਨਾਲ ਸੰਬੰਧ ਵੀ ਰੱਖਦੇ ਹਨ। ਜਿਹਨਾਂ ਨੂੰ ਧਿਆਨ ਵਿੱਚ ਰੱਖ ਕੇ ਕਿਹਾ ਜਾ ਸਕਦਾ ਹੈ

ਕਿ ਕੁਰਾਨ ਨੇ ਸੂਫ਼ੀ ਮੱਤ ਦੇ ਨਿਕਾਸ ਵਿੱਚ ਮੁੱਢਲੀ ਭੂਮਿਕਾ ਨਿਭਾਈ। ਤੇ ਇਰਾਨੀਆਂ, ਨਵਅਫਲਾਤੂਨਵਾਦ, ਇਸਾਈਆਂ, ਭਾਰਤੀ ਸ਼ਾਸਤਰ ਆਦਿ ਨੇ ਇਸ ਦੇ ਵਿਕਾਸ ਦੌਰਾਨ ਇਸ ਉੱਤੇ ਕਾਫ਼ੀ ਪ੍ਰਭਾਵ ਪਾਇਆ। ਇਸਲਾਮ
ਨੂੰ ਸੂਫ਼ੀਮਤ ਦੀ ਨੀਂਹ \ਕਬੂਲ ਕਰਨਾ ਉੱਚਿਤ ਹੈ।

ਸੂਫ਼ੀਮਤ ਉੱਤੇ ਪਏ ਪ੍ਰਭਾਵ[ਸੋਧੋ]

ਇਸਲਾਮ ਦੀ ਰਾਜ਼ਸੀ ਸ਼ਕਤੀ ਫ਼ੈਲਣ ਦੇ ਨਾਲ ਇਸਲਾਮ ਦਾ ਪ੍ਰਭਾਵ ਵੱਖ-ਵੱਖ ਮੁਲਕਾਂ ਤੇ ਜਦੋਂ ਵੱਧਣ ਲੱਗਾ ਤਾਂ ਇਹਨਾਂ ਮੁਲਕਾਂ ਦੇ ਵੱਖ-ਵੱਖ ਪ੍ਰਾਚੀਨ ਗ੍ਰੰਥਾਂ ਦਾ ਅਰਬੀ ਵਿੱਚ ਉਲੱਥਾ ਹੋਣ ਕਾਰਨ ਇਹਨਾਂ ਦੀ ਵਿਚਾਰਧਾਰਾ ਦਾ ਸੂਫ਼ੀ ਮਤ ਦੇ ਨਿਕਾਸ ਅਤੇ ਵਿਕਾਸ ਉੱਤੇ ਬੁਹੁਤ ਪ੍ਰਭਾਵ ਪਿਆ। ਬੁੱਧਮਤ, ਨਾਸਟਿਕਮਤ, ਨਵਅਫਲਾਤੂਨਵਾਦ ਅਤੇ ਮਾਨੀਮਤ ਦੇ ਅਜਿਹੇ ਕਈ ਵਿਚਾਰ ਰਹੇ ਹਨ ਜੋ ਕਿ ਸੂਫ਼ੀਮਤ ਵਿੱਚ ਸਾਫ਼ ਵੇਖੇ ਜਾ ਸਕਦੇ ਹਨ। ਜੋ ਇਸ ਤਰ੍ਹਾਂ ਹਨ:-

ਬੁੱਧਮਤ[ਸੋਧੋ]

ਬੁੱਧਮਤ ਵਿਚਲੀਆਂ ਕਈ ਗੱਲਾਂ ਜਿਵੇਂ:- ਜੀਵਨ ਦੁੱਖਾਂ ਦਾ ਘਰ ਹੈ, ਅਗਿਆਨਤਾ ਦੁੱਖਾਂ ਦਾ ਕਾਰਨ ਹੈ, ਮਨ ਦਾ ਸ਼ੁੱਧ ਹੋਣ ਜ਼ਰੂਰੀ ਹੈ ਅਤੇ ਆਪਣੇ ਸ਼ਵੈ ਨੂੰ ਪਵਿੱਤਰ ਕਰਨਾ ਆਦਿ ਸੂਫ਼ੀ ਮਤ ਵਿਚੋਂ ਵੇਖੀਆ ਜਾ ਸਕਦੀਆਂ ਹਨ।

ਨਾਸਟਿਕਮਤ[ਸੋਧੋ]

ਨਾਸਟਿਕਮਤ ਦਾ ਧਾਰਮਿਕ ਅੰਦਲੋਨ ਜੋ ਕਿ ਪੂਰਵ ਈਸਾ ਨਾਲ ਸੰਬੰਧ ਰੱਖਦਾ ਹੈ। ਇਸ ਅੰਦਲੋਨ ਦੇ ਕਈ ਸਿਧਾਂਤ ਸੂਫ਼ੀਮਤ ਨਾਲ ਮੇਲ ਖਾਂਦੇ ਹਨ ਜਿਵੇਂ:- ਈਸ਼ਵਰ ਦਾ ਇੱਕ ਹੋਣਾ, ਪਰਮਾਤਮਾ ਹੀ ਸ੍ਰਿਸਟੀ ਦਾ ਸਿਰਜਣਹਾਰ ਹੈ,

ਸਾਦਾ ਜੀਵਨ ਜਿਉਣਾ ਆਦਿ।

ਨਵਅਫਲਾਤੂਨਵਾਦ[ਸੋਧੋ]

ਤੀਸਰੀ ਸਦੀ ਈਸਵੀਂ ਵਿੱਚ ਯੂਨਾਨੀ ਫਿਲਾਸਫ਼ੀ ਦੇ ਸਿਕੰਦਰੀਆਂ ਸਕੂਲ ਨੇ ਭਾਰਤੀ ਵਿਚਾਰਧਾਰਾ ਤੋਂ ਪ੍ਰਭਾਵ ਗ੍ਰਹਿਣ ਕਰਕੇ ਜਿਹੜਾ ਧਾਰਮਿਕ ਅੰਦਲੋਨ ਚਲਾਇਆ ਉਸ ਨੂੰ ਨਵ-ਅਫਲਾਤੂਨਵਾਦ ਕਿਹਾ ਜਾਂਦਾ ਹੈ।[7] ਇਸ ਮਤ ਦੇ

ਬਹੁਤ ਸਾਰੇ ਵਿਸ਼ਵਾਸ ਸੂਫ਼ੀ ਮਤ ਦੇ ਸਿਧਾਂਤਾ ਦੀ ਅੰਗ ਹਨ ਜਿਵੇ:- ਪਰਮਾਤਮਾ ਦੀ ਪਰਮਸੱਤਾ, ਨੋਸ ਅਤੇ ਰੂਹ ਆਦਿ।[8]

ਮਾਨੀਮਤ[ਸੋਧੋ]

ਮਾਨੀਮਤ ਬੁੱਧਮਤ, ਈਸਾਈਮਤ, ਅਤੇ ਪਾਰਸ਼ੀਮਤ ਦਾ ਮਿਲਿਆ ਰੂਪ ਹੈ। ਇਹਨਾਂ ਮਾਨੀਮਤਾਂ ਨੇ ਰੋਮ ਦੇ ਪੈਗੰਬਰ ਹੋਣ ਦਾ ਦਾਅਵਾ ਕੀਤਾ ਅਤੇ ਇਹਨਾਂ ਨੂੰ 277 ਈ: ਵਿਚੋਂ ਸੂਲੀ ਤੇ ਚਾੜ੍ਹਿਆ ਗਿਆ ਸੀ। ਇਸ ਕਰਕੇ ਮੁਢਲੇ ਸੂਫ਼ੀਮਤ ਨੂੰ ਇਸਲਾਮੀ ਅਦਵੈਤਵਾਦੀ ਸੰਕਲਪ ਦੇ ਨਿਖ਼ਰੇ ਸਰੂਪ, ਈਸਾਈਆਂ ਦੀ ਸਾਧਨਾ ਅਤੇ ਰਹੱਸਵਾਦ, ਪ੍ਰਾਚੀਨ ਗਿਆਨ ਵਾਦੀ ਵਿਚਾਰਵਾਨਾਂ ਦੀ ਵਿਚਾਰਵਲੀ, ਯੂਨਾਨੀ ਅਤੇ ਭਾਰਤੀ ਦਰਸ਼ਨ ਦੀਆਂ ਇੱਕਠੀਆਂ ਕੰਮ ਕਰ

ਰਹੀਆਂ ਵਿਵਿਧ ਸ਼ਕਤੀਆਂ ਦੀ ਉਪਜ ਕਿਹਾ ਜਾ ਸਕਦਾ ਹੈ। ਪਰ ਇਹਨਾਂ ਪ੍ਰਭਾਵਾਂ ਦੇ ਬਾਵਜੂਦ ਵੀ ਸੂਫ਼ੀਮਤ ਦਾ ਆਪਣਾ ਵੱਖਰਾ ਸਰੂਪ ਹੈ ਅਤੇ ਸੁਤੰਤਰ ਹੋਂਦ ਹੈ।

ਸੂਫ਼ੀਮਤ ਵਿੱਚ ਇੱਕ ਸੰਪੂਰਨ ਸੂਫ਼ੀ ਲਈ ਚਾਰ ਮੰਜ਼ਿਲਾਂ ਨਿਰਧਾਰਿਤ ਕੀਤੀਆਂ ਗਈਆਂ ਹਨ (1) ਹਸਤ (2) ਤਰੀਕਤ (3) ਮਾਰਫ਼ (4) ਹਕੀਕਤ ਜਾਂ ਸੱਚ ਪਹਿਲੀ ਮੰਜ਼ਿਲ ਹਸਤ ਹੈ ਹਸਤ ਅਨੁਸਾਰ ਇਸਲਾਮ ਦੇ ਸਿਧਾਂਤਾਂ ਅਤੇ ਕਾਨੂੰਨਾਂ ਦੀ ਵਫ਼ਾਦਾਰੀ ਨਾਲ ਪਾਲਣਾ ਕਰਨਾ ਹੈ- ਦੂਸਰੀ ਤਰੀਕਤ ਅਨੁਸਾਰ ਸਾਧਕ ਧਾਰਮਿਕ ਬੰਧਸ਼ਾ ਨੂੰ ਤਿਆਗ ਦੇ ਸਿਰਫ਼ ਚਿੰਤਨ ਵਿੱਚ ਮਸਤ ਰਹਿੰਦਾ ਹੈ। ਤੀਜੀ ਮੰਜ਼ਿਲ ਮਾਰਫ਼ ਅਨੁਸਾਰ ਸੂਫ਼ੀ ਗਿਆਨ ਪਰਾਪਤੀ ਦੀ ਪ੍ਰੇਰਨਾ ਤੇ ਰਹੱਸਵਾਦ ਦੀ ਸ਼ਕਤੀ ਪਰਾਪਤ ਕਰ ਲੈਂਦਾ ਹੈ- ਚੌਥੀ ਅਵਸਥਾ ਹਕੀਕਤ ਅਰਥਾਤ ਸੱਤ ਦੀ ਹੈ। ਇਸ ਅਵਸਥਾ ਵਿੱਚ ਸੂਫ਼ੀ ਦਾ ਖੁਦਾ ਨਾਲ ਸਿੱਧਾ ਸੰਪਰਕ ਹੋ ਜਾਂਦਾ ਹੈ। ਤੇ ਸੰਸਾਰਕ ਬੰਧਨ ਤੋਂ ਸੁਤੰਤਰ ਹੋ ਜਾਂਦਾ ਹੈ। ਇਹ ਚਾਰੇ ਮੰਜ਼ਿਲਾ ਜਾਂ ਸੂਫ਼ੀ ਦੀ ਅੰਤਿਮ ਸੱਤ ਦੀ ਪ੍ਰਾਪਤੀ ਲਈ ਜ਼ਰੂਰੀ ਹਨ।

ਸੂਫ਼ੀਮਤ ਦਾ ਵਿਕਾਸ[ਸੋਧੋ]

ਸੂਫ਼ੀਮਤ ਦਾ ਆਰੰਭ ਸੱਤਵੀਂ ਸਦੀ ਤੋਂ ਮੰਨਣਾ ਵਧੇਰੇ ਉਚਿੱਤ ਮੰਨਿਆ ਜਾਂਦਾ ਹੈ। ਜਦੋਂ ਕਿ ਸੂਫ਼ੀ ਮਤ ਦੀ ਹੋਂਦ ਸਥਾਪਤ ਹੋ ਚੁੱਕੀ ਸੀ। ਸੂਫ਼ੀਮਤ ਨੂੰ ਮੁੱਖ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। (ੳ) ਮੁੱਢਲਾ ਸੂਫ਼ੀਮਤ (ਅ) ਰਹਸਵਾਦੀ ਸੂਫ਼ੀਮਤ ਮੁੱਢਲੇ ਸੂਫ਼ੀਮਤ ਦੇ ਸੂਫ਼ੀਆਂ ਵਿੱਚ ਸ਼ਰੀਅਤ ਨੂੰ ਅਹਿਮ ਸਥਾਨ ਦਿੱਤਾ ਜਾਂਦਾ ਹੈ। ਦੁਨਿਆਵੀ ਪਰਾਪਤੀ ਦੀ ਨਿੰਦਾ, ਦੁਨਿਆਵੀ ਇਛਾਵਾਂ ਦਾ ਤਿਆਗ, ਮਨ ਦੀ ਪਵਿੱਤਰਤਾ, ਰੱਬੀ ਬੰਦਗੀ ਤੇ ਜੋਰ, ਜਹਨੱਤ ਅਤੇ ਦੋਜਖ ਦਾ ਭੈ ਆਦਿ

ਮੁੱਢਲੇ ਸੂਫ਼ੀਮਤ ਦੀਆਂ ਵਿਸ਼ੇਸ਼ਤਾਵਾਂ ਰਹੀਆ ਹਨ।[9] ਮੁੱਢਲੇ ਸੂਫ਼ੀ ਪਰਮਾਤਮਾ ਦਾ ਭੈ ਆਪਣੇ ਮਨ ਵਿੱਚ ਰੱਖਦੇ ਸਨ। ਮੁੱਢਲੇ ਸੂਫ਼ੀਆਂ ਵਿੱਚ ਹਜਰਤ ਹੂਸੈਨ, ਹਬੀਬ ਆਰਸੀ, ਰਾਬੀਆ ਬਸਰੀ, ਅਬੂ ਹਾਸ਼ਮ ਹਸਨ ਬਸਰੀ, 

ਇਬਰਾਹਨ ਬਿਨਅਦਨ ਆਦਿ ਸੂਫ਼ੀਆ ਦੇ ਨਾਂ ਰੱਖੇ ਜਾ ਸਕਦੇ ਹਨ। ਭਾਵੇਂ ਸੂਫ਼ੀਮਤ ਨੇ ਇਸਾਈਮਤ, ਯੁਨਾਨੀਮਤ, ਮਾਨੀਮਤ, ਬੁੱਧਮਤ ਦਾ ਪ੍ਰਭਾਵ ਕਬੂਲ ਕੀਤਾ ਪ੍ਰੰਤੂ ਇਸਲਾਮੀ ਰਹੱਸਵਾਦੀ ਨੂੰ ਕੁਰਾਨ ਨਾਲ ਸਬੰਧਿਤ ਦੱਸਦੇ ਹਨ ਅਤੇ ਪੈਗੰਬਰ ਦੀ ਪਰੰਪਰਾ ਨਾਲ ਹੀ ਜੋੜਦੇ ਹਨ। 12 ਵੀਂ ਸਦੀ ਵਿੱਚ ਜਦੋਂ ਰਹੱਸਵਾਦ ਸੂਫ਼ੀਮਤ ਉੱਤੇ ਸ਼ਰੀਅਤ ਦਾ ਪ੍ਰਭਾਵ ਘੱਟ ਗਿਆ। ਰਹੱਸਵਾਦੀ ਸੂਫ਼ੀਆ ਵਿੱਚ ਆਰੂਫ ਅਲ ਕਾਰਥੀ, ਅਬੂ-ਅਲ ਸੁਲੇਮਾਨ ਅਲ ਕੁਰਾਨੀ, ਅਲ ਮੁਹਾਸਬੀ, ਬਾਯਜ਼ੀਦ ਬਿਸਤਾਮੀ ਅਤੇ ਮਨਸੂਰ ਆਦਿ ਇਸ ਕਾਲ ਦੇ ਪ੍ਰਸਿੱਧ

ਸੂਫ਼ੀ ਸਨ। ਧਾਰਮਿਕ ਕੱਟੜ ਪੰਥੀਆਂ ਦੇ ਵਿਰੋਧ ਕਾਰਨ ਬਾਅਦ ਦੇ ਸੂਫ਼ੀਆ ਨੂੰ ਮੁਹੰਮਦ ਸਾਹਿਬ ਅਤੇ ਕੁਰਾਨ ਨੂੰ ਆਪਣੇ ਵਿਚਾਰਾਂ ਦਾ ਅਧਾਰ ਬਣਾਉਣਾ ਪਿਆ।

ਭਾਰਤ ਵਿੱਚ ਸੂਫ਼ੀਮਤ ਦਾ ਪ੍ਰਵੇਸ[ਸੋਧੋ]

ਜਿਵੇਂ-ਜਿਵੇਂ ਇਸਲਾਮ ਦੀ ਰਾਜਸੀ ਤਾਕਤ ਵੱਧਣ ਦੇ ਨਾਲ ਇਸ ਧਰਮ ਦਾ ਫ਼ੈਲਾਉ ਦਿਨੋ-ਦਿਨ ਵੱਧਦਾ ਗਿਆ ਉਸੇ ਤਰ੍ਹਾਂ ਸੂਫ਼ੀਮਤ ਵੀ ਦਿਨੋ ਦਿਨ ਵਿਕਾਸ ਕਰਦਾ ਗਿਆ। 712 ਈ: ਵਿੱਚ ਜਦੋਂ ਹਿਜ਼ਾਜ਼ ਦੇ ਗਵਰਨਰ ਦੇ ਭਤੀਜੇ ਮੁਹੰਮਦ ਬਿਨ ਕਾਸਿਮ ਨੇ ਸਿੰਧ ਦੇ ਬ੍ਰਾਹਮਣ ਰਾਜੇ ਦਾਹਿਰ ਨੂੰ ਹਰਾਇਆ ਤਾਂ ਇਸਲਾਮ ਦਾ ਭਾਰਤ ਨਾਲ ਬਹੁਤ ਨੇੜੇ ਦਾ ਸੰਪਰਕ ਹੋਇਆ। ਲਾਜਵੰਤੀ ਰਾਮਾ ਕ੍ਰਿਸ਼ਨ ਦਾ ਮਤ ਹੈ ਕਿ ਮੁਸਲਮਾਨਾਂ ਦੇ ਉਤਰੀ ਭਾਰਤ ਦੀ ਜਿੱਤ ਉਪਰੰਤ ਹੀ ਸੂਫ਼ੀਮਤ ਦਾ ਭਾਰਤ ਵਿੱਚ ਪ੍ਰਵੇਸ਼ ਆਰੰਭ ਹੁੰਦਾ ਹੈ।[10] ਗਜਨਵੀ ਦੇ ਹਮਲਿਆਂ ਤੋਂ ਪਹਿਲਾ ਭਾਰਤ ਅਤੇ ਅਰਬ ਵਿਚਕਾਰ ਵਪਾਰਕ ਸੰਬੰਧ ਸਨ। ਹੁਣ ਇਹ ਸਥਾਪਿਤ ਮਤ ਹੈ ਕਿ ਅਰਬ ਦੇ ਸਮੁੰਦਰੀ ਵਪਾਰੀਆਂ ਨੇ,

ਜ਼ੋ ਮਾਲਬਰ ਤੇ ਲੰਕਾ ਰਾਹੀਂ ਪ੍ਰਵੇਸ਼ ਕਰਦੇ ਸਨ, ਨੇ ਇਸਲਾਮ ਦੀ ਜਾਣ-ਪਛਾਣ ਭਾਰਤ ਵਿੱਚ ਕਰਾਈ।[11] ਭਾਰਤ ਵਿੱਚ ਸੂਫ਼ੀ ਸਿਲਸਿਲਿਆ ਦਾ ਆਰੰਭ ਅਬਿਲ ਹਸਨ ਬਿਨ ਅਬੂ ਉਸਮਾਨ ਅਲ ਜਲਾਲੀ (1072 ਈ: ਇੰਤਕਾਲ

) ਨਾਲ ਹੋਇਆ। ਇਨ੍ਹਾਂ ਨੂੰ ਲਾਹੌਰ ਵਿੱਚ ਦਫਨਾਇਆ ਗਿਆ ਅਤੇ ਇਹ ਆਪਣੀ ਪੁਸਤਕ ‘ਕਸ਼ੁਫ ਮਹਿਮੂਬ` ਅਤੇ ਲਕਬ ਦਾਦਾ ਗੰਜ ਬਖ਼ਸ਼ ਨਾਲ ਪ੍ਰਸਿੱਧ ਸਨ।[12] ਇਸ ਤਰ੍ਹਾਂ ਸੂਫ਼ੀ ਸਿਲਸਿਲਿਆ ਦਾ ਆਗਮਨ ਯਾਰਵੀਂ ਸਦੀ

ਤੋਂ ਪੂਰਵ ਮੰਨਿਆ ਜਾ ਸਕਦਾ ਹੈ। ਕਿਉਂਕਿ ਦਾਤਾ ਗੰਜ ਬਖ਼ਸ਼ ਮਹਿਮੂਦ ਗਜਨਵੀਂ ਤੋਂ 20-30 ਵਰੇ ਪਹਿਲਾ ਆਏ ਹੋਣਗੇ।

ਪੰਜਾਬ ਵਿੱਚ ਸੂਫ਼ੀਮਤ[ਸੋਧੋ]

ਪੰਜਾਬ ਵਿੱਚ ਸੂਫ਼ੀਮਤ ਦਾ ਪ੍ਰਵੇਸ ਗਜਨੀਆਂ ਦੇ ਨਾਲ ਹੀ ਹੋ ਜਾਂਦਾ ਹੈ। ਪੰਜਾਬ ਵਿੱਚ ਸੰਪ੍ਰਦਾਵਾ ਦੀ ਸਥਾਪਤੀ 10 ਵੀਂ ਸਦੀ ਤਕ ਸੰਪੂਰਣ ਹੋ ਚੁੱਕੀ ਸੀ। ਬਹੁਤ ਸਾਰੇ ਸੂਫ਼ੀਆਂ ਵਿਚੋਂ ਉਘੇ: ਸੇਖ ਇਸਮਾਈਲ ਬੁਖਾਰੀ ਲਾਹੌਰੀ (ਇੰਤਕਾਲ 1056/57) ਸ਼ੇਖ ਫ਼ਖਰੁਦੀਨ ਹੁਸੈਨੀ ਜੰਜਾਨੀ ਲਾਹੌਰੀ, ਅਖਿਲ ਹਸਨ ਬਿਨ ਅਬੂਓੁਸਮਾਨ ਅਲ ਜੱਲਬੀ (1072 ਈ. ਇੰਤਕਾਲ), ਅਹਿਮਦਾ ਤੋਖਤਾ ਤਿਰਪਜੀ ਲਾਹੌਰੀ (ਇੰਤਕਾਲ 1205) ਆਦਿ।[12] ਸੂਫ਼ੀਮਤ ਨਾਲ ਕਦੀ ਸੰਪਰਦਾਵਾਂ ਦੇ ਨਾਂ ਜੋੜੇ ਜਾਂਦੇ ਹਨ। ਪਰ ਇਹਨਾਂ ਵਿਚੋਂ ਚਾਰ ਸੰਪਰਦਾਵਾਂ ਕਾਦਰੀ, ਸੁਹਾਰਵਾਦੀ, ਨਕਸ਼ਬੰਦੀ ਅਤੇ ਚਿਸ਼ਤੀ ਨੂੰ ਮੁੱਖ ਮੰਨਿਆ ਜਾਂਦਾ ਹੈ। ਪੰਜਾਬੀ ਸਾਹਿਤ ਦਾ ਸੰਬੰਧ ਚਿਸ਼ਤੀ

ਸੰਪ੍ਰਦਾਇ ਦੇ ਪ੍ਰਸਿੱਧ ਸੂਫ਼ੀ ਸ਼ੇਖ ਫ਼ਰੀਦੁਦੀਨ ਮਸਉਦ ਗੰਜਸ਼ਕਰ ਨਾਲ ਹੈ। 13ਵੀਂ ਸਦੀ ਵਿੱਚ ਇਹ ਸੰਪ੍ਰਦਾ ਸਥਾਪਿਤ ਹੋ ਚੁੱਕੀ ਸੀ। ਭਾਰਤ ਵਿੱਚ ਚਿਸਤੀ ਸੰਪ੍ਰਦਾਇ ਦਾ ਮੋਢੀ ਖਵਾਜਾ ਮੁਇਨੁਦੀਨ ਚਿਸ਼ਤੀ ਸੀ।
ਇਹਨਾਂ ਦੀ ਖਾਨਕਾਹ ਅਜਮੇਰ ਵਿੱਚ ਹੈ। ਖਵਾਜਾ ਬਖਤਿਆਰ ਕਾਕੀ ਮੁਇਨੁਦੀਨ ਦੀ ਆਤਮਿਕ ਉਚਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਇਹਨਾਂ ਦੇ ਮੁਰੀਦ ਬਣੇ। ਪੰਜਾਬ ਵਿੱਚ ਚਿਸ਼ਤੀ ਸੰਪ੍ਰਦਾ ਦੇ ਮੋਢੀ ਸ਼ੇਖ ਫ਼ਰੀਦੁਦੀ

ਨ ਮਸਉਦ ਗੰਜਸ਼ਕਰ ਸਨ। ਜੋ ਬਖਤਿਆਰ ਕਾਕੀ ਦੇ ਚੇਲੇ ਸਨ।ਪੰਜਾਬੀ ਸੂਫ਼ੀ ਸਾਹਿਤ ਦਾ ਆਰੰਭ ਸੇਖ ਫ਼ਰੀਦੁਦੀਨ ਤੋਂ ਹੀ ਮੰਨਿਆ ਜਾਂਦਾ ਹੈ। ਭਾਵੇਂ ਬਾਬਾ ਫ਼ਰੀਦ ਜੀ ਤੋਂ ਪਹਿਲਾ ਦੇ ਸੂਫ਼ੀਆਂ ਨੇ ਵੀ ਰਚਨਾਵਾਂ

ਕੀਤੀਆਂ ਪਰ ਇਹ ਪੰਜਾਬੀ ਸਾਹਿਤ ਦੇ ਉਨੀਆਂ ਨੇੜੇ ਨਹੀਂ ਜਿੰਨੀ ਕਿ ਸ਼ੇਖ ਫ਼ਰੀਦ ਜੀ ਦੀ ਹੈ।
ਇਸ ਲਈ ਪੰਜਾਬੀ ਸੂਫ਼ੀ ਸਾਹਿਤ ਦਾ ਆਰੰਭ ਬਾਬਾ ਫ਼ਰੀਦ ਜੀ ਤੋਂ ਹੀ ਮੰਨਿਆ ਜਾਂਦਾ ਹੈ।

ਪਿਛੋਕੜ[ਸੋਧੋ]

ਹਜ਼ਰਤ ਮਹੁੰਮਦ ਸਾਹਿੱਤ ਸਾਹਿਬ ਜੋ ਕਿ ਇਸਲਾਮ ਧਰਮ ਦੇ ਬਾਨੀ ਸਨ,ਜਿਹਨਾਂ ਦਾ ਜਨਮ ਮੱਕਾ ਦੇ ਅਰਬੀ ਕੁਰੇਸੀ ਕਬੀਲੇ ਵਿੱਚ 507 ਈ. ਨੂੰ ਹੋਇਆ। ਹਜ਼ਰਤ ਮਹੁੰਮਦ ਸਾਹਿਬ ਨੇ ਇਸਲਾਮ ਦੀ ਸੰਚਾਰਨਾ ਤਲਵਾਰ ਦੇ ਜੋ਼ਰ ਨਾਲ ਕੀਤੀ ਅਤੇ ਤਲਵਾਰ ਨੂੰ ਬਹਿਸ਼ਤ ਅਤੇ ਦੋਜਖ ਦੀ ਕੂੰਜੀ ਦੱਸਿਆ |

 1. ਪੰਜਾਬੀ ਸਾਹਿਤ ਦਾ ਇਤਿਹਾਸ, ਭਾਸ਼ਾ ਵਿਭਾਗ ਪਟਿਆਲਾ (ਸੂਫ਼ੀ ਮਤ ਦਾ ਨਿਕਾਸ ਤੇ ਵਿਕਾਸ ਅੰਕ (ਕਪੂਰ ਸਿੰਘ)
 2. ਦੇਵਿੰਦਰ ਸਿੰਘ, ਪੰਜਾਬੀ ਸੂਫ਼ੀ ਸਾਹਿਤ ਅਧਿਅਨ, ਪੰਨਾ-26
 3. S.M.Latif,History of the Punjab, p.75.
 4. ਪੰਜਾਬੀ ਸਾਹਿਤ ਦਾ ਇਤਿਹਾਸ, ਭਾਸ਼ਾ ਵਿਭਾਗ ਪਟਿਆਲਾ, (ਸੂਫ਼ੀਮਤ ਦਾ ਨਿਕਾਸ ਤੇ ਵਿਕਾਸ ਅੰਕ (ਕਪੂਰ ਸਿੰਘ)), ਪੰਨਾ-2
 5. ਦੇਵਿੰਦਰ ਸਿੰਘ, ਪੰਜਾਬੀ ਸੂਫ਼ੀ ਸਾਹਿਤ ਅਧਿਅਨ, ਪੰਨਾ-30
 6. ਮੋਹਨ ਸਿੰਘ, ‘ਸੂਫ਼ੀਅਤ ਦਾ ਨਿਕਾਸ`, ‘ਪੰਜਾਬੀ ਦੁਨੀਆਂ` (ਸੂਫ਼ੀ ਅੰਕ), ਪੰਨਾ-5
 7. ਸਾਧੂ ਰਾਮ ਸ਼ਾਰਦਾ, ਸੂਫ਼ੀਮਤ ਤੇ ਸੂਫ਼ੀ ਕਵਿਤਾ, ਪੰਨਾ-18
 8. ਦੇਵਿੰਦਰ ਸਿੰਘ, ਪੰਜਾਬੀ ਸੂਫ਼ੀ ਸਾਹਿਤ ਅਧਿਅਨ, ਪੰਨਾ-31
 9. ਸਾਧੂ ਰਾਮ ਸ਼ਾਰਦਾ, ਸੂਫ਼ੀਮਤ ਤੇ ਪੰਜਾਬੀ ਸੂਫ਼ੀ ਸਾਹਿਤ, ਪੰਨਾ-31
 10. Lajwanti Ramakrishna, 'Punjabi Sufi Poets,.p.4
 11. ਦੇਵਿੰਦਰ ਸਿੰਘ, ਪੰਜਾਬੀ ਸੂਫ਼ੀ ਸਾਹਿਤ ਦਾ ਅਧਿਅਨ, ਪੰਨਾ-40
 12. 12.0 12.1 ਮਹਿਮੂਦ ਸ਼ੀਰਾਨੀ, ਪੰਜਾਬ ਮੇਂ ਉਰਦੂ, ਪੰਨਾ-61