ਬਾਬਾ ਫ਼ਰੀਦ
ਬਾਬਾ ਫ਼ਰੀਦ | |
---|---|
ਸ਼ੇਖ ਫ਼ਰੀਦ ਸ਼ਕਰਗੰਜ | |
ਜਨਮ | ਅੰ. 4 ਅਪਰੈਲ 1188[1] ਕੋਠੇਵਾਲ, ਮੁਲਤਾਨ, ਪੰਜਾਬ, ਗ਼ੌਰੀ ਰਾਜਵੰਸ਼ (ਹੁਣ ਪੰਜਾਬ, ਪਾਕਿਸਤਾਨ) |
ਮੌਤ | ਅੰ. 7 ਮਈ 1266[1] ਪਾਕਪਟਨ, ਪੰਜਾਬ, ਦਿੱਲੀ ਸਲਤਨਤ (ਹੁਣ ਪੰਜਾਬ, ਪਾਕਿਸਤਾਨ) |
ਮਾਨ-ਸਨਮਾਨ | ਦੱਖਣੀ ਏਸ਼ੀਆਈ ਮੁਸਲਮਾਨ, ਸਿੱਖ ਅਤੇ ਪੰਜਾਬੀ ਹਿੰਦੂ[2] |
ਮੁੱਖ ਧਰਮ ਅਸਥਾਨ | ਬਾਬਾ ਫਰੀਦ ਦਾ ਅਸਥਾਨ, ਪਾਕਪਟਨ, ਪੰਜਾਬ, ਪਾਕਿਸਤਾਨ |
ਪ੍ਰਭਾਵਿਤ-ਹੋਏ | ਕੁਤੁਬ ਉੱਦੀਨ ਬਖ਼ਤਿਆਰ ਕਾਕੀ |
ਪ੍ਰਭਾਵਿਤ-ਕੀਤਾ | ਬਹੁਤ ਸਾਰੇ, ਸਭ ਤੋਂ ਪ੍ਰਮੁੱਖ ਹਨ ਨਿਜ਼ਾਮੁੱਦੀਨ ਔਲੀਆ, ਜਮਾਲ-ਉਦ-ਦੀਨ ਹੰਸਵੀ ਅਤੇ ਅਲਾਊਦੀਨ ਸਾਬਿਰ ਕਲਿਆਰੀ |
ਬਾਬਾ ਫ਼ਰੀਦ | |
---|---|
ਪੰਜਾਬੀ ਭਾਸ਼ਾ | |
ਗੁਰਮੁਖੀ | ਫ਼ਰੀਦ-ਉਦ-ਦੀਨ ਮਸੂਦ ਗੰਜਸ਼ਕਰ |
ਲਿਪੀਅੰਤਰਨ | farīd-ud-dīn masūd gañjśakar |
ਸ਼ਾਹਮੁਖੀ | فرید الدین مسعود گنج شکر |
ਲਿਪੀਅੰਤਰਨ | farīd aldīn masʻūd ganj śakar |
IPA | [fəɾiː.d̪ʊd̪ː.iːn mə́sᵊuːd̪ᵊ ɡənd͡ʒᵊ ʃəkːəɾᵊ] |
ਉੱਤੇ ਲੜ੍ਹੀ ਦਾ ਹਿੱਸਾ |
ਪੰਜਾਬੀਆਂ |
---|
Part of a series on Islam Sufism |
---|
ਫ਼ਰੀਦਉਦਦੀਨ ਮਸੂਦ ਗੰਜਸ਼ਕਰ (ਅੰ. 4 ਅਪਰੈਲ 1173 – 7 ਮਈ 1266), ਆਮ ਤੌਰ 'ਤੇ ਬਾਬਾ ਫ਼ਰੀਦ ਜਾਂ ਸ਼ੇਖ ਫ਼ਰੀਦ ਵਜੋਂ ਜਾਣਿਆ ਜਾਂਦਾ ਹੈ, 13ਵੀਂ ਸਦੀ ਦਾ ਇੱਕ ਪੰਜਾਬੀ ਮੁਸਲਿਮ ਪ੍ਰਚਾਰਕ, ਕਵੀ ਅਤੇ ਰਹੱਸਵਾਦੀ ਸੀ, ਜੋ ਮੱਧ ਯੁੱਗ ਅਤੇ ਇਸਲਾਮੀ ਸੁਨਹਿਰੀ ਯੁੱਗ ਦੇ ਸਭ ਤੋਂ ਸਤਿਕਾਰਤ ਅਤੇ ਸਤਿਕਾਰਤ ਮੁਸਲਮਾਨ ਰਹੱਸਵਾਦੀਆਂ ਵਿੱਚੋਂ ਇੱਕ ਰਿਹਾ ਹੈ।[3][4] ਉਹ ਪੰਜਾਬੀ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੁਆਰਾ ਸਤਿਕਾਰਿਆ ਜਾਂਦਾ ਹੈ।[5]
ਜੀਵਨ
[ਸੋਧੋ]ਜਨਮ
[ਸੋਧੋ]ਬਾਬਾ ਫ਼ਰੀਦ ਦਾ ਜਨਮ 1381ਸੂਫੀ ਖੇਤਰ ਜ਼ਿਲ੍ਹਾ ਮੁਲਤਾਨ (ਹੁਣ ਪਾਕਿਸਤਾਨ) ਵਿੱਚ ਜਮਾਲ-ਉਦ-ਦੀਨ ਸੁਲੇਮਾਨ ਅਤੇ ਸ਼ੇਖ਼ ਵਜੀਹ-ਉਦ-ਦੀਨ ਖੋਜੇਂਦੀ ਦੀ ਧੀ ਮਰੀਅਮ ਬੀਬੀ ਦੇ ਘਰ ਹੋਇਆ ਸੀ।[6] ਫ਼ਰੀਦ ਜੀ ਦੀ ਜਨਮ ਤਾਰੀਖ਼, ਸੰਮਤ ਅਤੇ ਪਿੰਡ ਦਾ ਅਸਲ ਨਾਂ ਦੱਸਣਾ ਔਖਾ ਕੰਮ ਵੀ ਹੈ। ਵੱਖ-ਵੱਖ ਵਿਦਵਾਨਾਂ ਨੇ ਬਾਬਾ ਫ਼ਰੀਦ ਜੀ ਦੇ ਜਨਮ ਸਮੇਂ ਅਤੇ ਸਥਾਨ ਬਾਰੇ ਆਪਣੀਆਂ ਲੱਭਤਾਂ (ਖੋਜਾਂ) ਰਾਹੀਂ ਆਪਣੇ-ਆਪਣੇ ਵਿਚਾਰ ਦੱਸ ਕੇ ਬਾਬਾ ਫ਼ਰੀਦ ਜੀ ਦੇ ਜਨਮ ਸੰਮਤ ਅਤੇ ਸਥਾਨ ਬਾਰੇ ਦੱਸਿਆ ਹੈ। ਜਿਵੇਂ:-
- “ਮੀਆਂ ਮੌਲਾ ਬਖਸ਼ ਕੁਸ਼ਤਾ ਅਨੁਸਾਰ ਆਪ ਯਕਮ ਅਜ਼ਾਨ 569 ਹਿਜ਼ਰੀ ਮੁਤਾਬਿਕ ਸੰਨ 1173 ਈਸਵੀ ਨੂੰ ਪੈਦਾ ਹੋਏ।``3
- “ਸੀਅਰੁਲ ਅੋਲੀਆ ਅਨੁਸਾਰ ਫ਼ਰੀਦ ਜੀ ਦਾ ਜਨਮ 569 ਹਿਜ਼ਰੀ ਜਾਂ 1173 ਈਸਵੀ ਵਿੱਚ ਹੋਇਆ।``3
- “ਡਾ. ਮੋਹਨ ਸਿੰਘ ਦੀਵਾਨਾ ਅਨੁਸਾਰ ਬਾਬਾ ਫ਼ਰੀਦ 582 ਹਿਜ਼ਰੀ 1186 ਈਸਵੀ ਨੂੰ ਖੋਤਵਾਲ ਪਿੰਡ ਸੂਬਾ ਮੁਲਤਾਨ ਵਿੱਚ ਹੋਇਆ ਸੀ।``3
- “ਡਾ. ਰਤਨ ਸਿੰਘ ਜੱਗੀ ਅਨੁਸਾਰ ਪੰਜਾਬੀ ਸੂਫ਼ੀ ਕਾਵਿ ਦੇ ਮੋਢੀ ਕਵੀ ਅਤੇ ਚਿਸ਼ਤੀ ਸਿਲਸਿਲੇ ਦੇ ਪ੍ਰਸਿੱਧ ਸੂਫ਼ੀ ਸਾਧਕ ਸ਼ੇਖ ਫਰੀਦੁਦੀਨ ਮਸਊਦ ਸਕਰਗੰਜ ਦਾ ਜਨਮ ਸੇਖ ਜਮਾਲੁੱਦੀਨ ਸੁਲੇਮਾਨ ਦੇ ਘਰ ਬੀਬੀ ਕੁਰਸੂਮ ਦੀ ਕੁਖੋਂ 1173 ਈਸਵੀ ਪਿੰਡ ਖੋਤਵਾਲ ਵਿੱਚ ਹੋਇਆ। ਆਪ ਜੀ ਨੂੰ ਸ਼ਕਰਗੰਜ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ।``3 cheat
ਸਿੱਖਿਆ
[ਸੋਧੋ]“ਬਾਬਾ ਫ਼ਰੀਦ ਜੀ ਦੀ ਸਿੱਖਿਆ ਬਾਰੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਪਿਤਾ ਬਾਬਾ ਫ਼ਰੀਦ ਜੀ ਨੂੰ ਕੇਵਲ 18 ਮਹੀਨੇ ਦੀ ਉਮਰ ਵਿੱਚ ਛੱਡ ਕੇ ਆਪ ਗੁਜਰ ਗਏ ਸਨ। ਆਪ ਜੀ ਦੀ ਮਾਤਾ ਕੁਰਸੂਮ ਨੇ ਹੀ ਆਪਜੀ ਨੂੰ ਪਾਲ ਕੇ ਧਾਰਮਿਕ ਵਿੱਦਿਆ ਦਿੱਤੀ। ਮੁੱਢਲੀ ਵਿੱਦਿਆ ਮਾਤਾ ਪਾਸੋਂ ਪ੍ਰਾਪਤ ਕਰਨ ਪਿੱਛੋਂ ਇਨ੍ਹਾਂ ਨੇ ਕੁਰਆਨ ਮਜੀਦ ਮੌਲਾਨਾ ਅਬੂ ਹਾਫ਼ਜ਼ ਕੋਲੋਂ ਪੜ੍ਹਿਆ ਫੇਰ ਉਹ ਬਗਦਾਦ ਚਲੇ ਗਏ ਜਿੱਥੇ ਉਹਨਾਂ ਨੇ ‘ਅਬਦੁਲ ਕਾਦਰ ਜੀਲਾਨੀ`, ‘ਸ਼ੇਖ ਸ਼ਿਰਾਬੁਦੀਨ ਸੁਹਰਾਵਰਦੀ`, ‘ਖਵਾਜ਼ਾ ਮੁਅਈਉਨਦੀਨ ਚਿਸ਼ਤੀ` ਤੇਠ ‘ਸ਼ੇਖ ਕਿਰਸਾਨੀਂ` ਆਦਿ ਦੀ ਸੰਗਤ ਤੋਂ ਲਾਭ ਲਿਆ।”
ਗੱਦੀ ਦੀ ਪ੍ਰਾਪਤੀ
[ਸੋਧੋ]ਬਾਬਾ ਫ਼ਰੀਦ ਸੂਫ਼ੀਆਂ ਦੇ ਚਿਸ਼ਤੀ ਸਿਲਸਿਲੇ ਦੇ ਇੱਕ ਪ੍ਰਸਿੱਧਪ੍ਰਸਿੱਧ ਆਗੂ ਹੋਏ ਹਨ। ਇਹ ਸਿਲਸਿਲਾ ਖ੍ਵਾਜਾ ਹਸਨ ਬਸਰੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ, ਜਿਹਨਾਂ ਬਾਰੇ ਦੱਸਿਆ ਜਾਂਦਾ ਹੈ ਕਿ ਫ਼ਕੀਰੀ ਦੀ ਗੋਦੜੀ ਹਜ਼ਰਤ ਅਲੀ ਪਾਸੋਂ ਪ੍ਰਾਪਤ ਕੀਤੀ। ਖ੍ਵਾਜਾ ਹਸਨ ਬਸਰੀ ਦੇ ਅੱਠਵੇਂ ਗੱਦੀਦਾਰ ਖ੍ਵਾਜਾ ਅਬੂ ਇਸਹਾਕ ਤੋਂ ਪਿੱਛੋਂ ਉਹਨਾਂ ਦੇ ਪੰਜ ਹੋਰ ਗੱਦੀਦਾਰਾਂ ਨੇ ਇਸ ਪਿੰਡ ‘ਚਿਸ਼ਤ` ਨੂੰ ਹੀ ਆਪਣਾ ਟਿਕਾਣਾ ਬਣਾਈ ਰੱਖਿਆ। ਇਸ ਦਾ ਨਤੀਜਾ ਇਹ ਹੋਇਆ ਕਿ ਇਸ ਸਿਲਸਿਲੇ ਦਾ ਨਾਂ ‘ਚਿਸ਼ਤ` ਪਿੰਡ ਦੇ ਸੰਬੰਧ ਕਰ ਕੇ ਚਿਸ਼ਤੀ ਮਸ਼ਹੂਰ ਖ੍ਵਾਜਾ ਹਸਨ ਬਸਰੀ ਦੇ ਚੋਦਵੇਂ ਖ਼ਤੀਫ਼ੇ ਖ੍ਵਾਜਾ ਮੁਈਨੱਦ - ਦੀਨ ਹਸਨ ਸਿਜਜ਼ੀ ਚਿਸ਼ਤੀ ਹੋਏ, ਇਹ ਪਹਿਲੇ ਚਿਸ਼ਤੀ ਆਗੂ ਸਨ ਜਿਹਨਾਂ ਨੇ ਹਿੰਦੁਸਤਾਨ ਵਿੱਚ ਚਿਸ਼ਤੀ ਸੰਪ੍ਰਦਾਇ ਦੀ ਨੀਂਹ ਰੱਖੀ। ਇਹਨਾਂ ਨੇ ਆਪਣੀਆਂ ਪ੍ਰਚਾਰਕ ਸਰਗਰਮੀਆਂ ਦਾ ਕੇਂਦਰ ਪਹਿਲਾਂ ਦਿੱਲੀ ਤੇ ਪਿੱਛੋਂ ਅਜਮੇਰ ਨੂੰ ਬਣਾਇਆ। ਅਜਮੇਰ ਵਿੱਚ ਉਸ ਸਮੇਂ ਜੋਗੀਆਂ ਦਾ ਰਾਜ ਸੀ ਤੇ ਰਾਏ ਪਿਥੋਰਾ ਦਾ ਰਾਜ ਸੀ। ਇਹਨਾਂ ਦੋਨਾਂ ਸਥਾਪਿਤ ਸ਼ਕਤੀਆਂ ਵੱਲੋਂ ਖ੍ਵਾਜਾ ਸਾਹਿਬ ਦਾ ਵਿਰੋਧ ਕੁਦਰਤੀ ਸੀ। ਜਦੋਂ ਸੂਫ਼ੀਆਂ ਨੇ ਆਪਣੇ ਚਰਨ ਹਿੰਦੁਸਤਾਨ ਵਿੱਚ ਪਾਏ ਤਾਂ ਇਥੋਂ ਦਾ ਹਨੇਰਾ ਇਸਲਾਮ ਦੇ ਨੂਰ ਨਾਲ ਉਜਵੱਲ ਹੋ ਉਠਿਆ। ਇੱਥੇ ਆ ਕੇ ਖ੍ਵਾਜਾ ਮੁਈਨੱਦਦੀਨ ਨੇ ਆਪਣੀ ਗੱਦੀ ਖ੍ਵਾਜਾ ਕੁਤਬੁੱਦ-ਦੀਨ ਬਖ਼ਤਯਾਰ ਕਾਕੀ ਚਿਸ਼ਤੀ ਨੂੰ ਬਖ਼ਸੀ ਤਾਂ ਉਸ ਵੇਲੇ ‘ਮੁਲਤਾਨ` ਉੱਤਰ ਪੱਛਮੀ ਹਿੰਦੁਸਤਾਨ ਦੇ ਵਪਾਰ, ਸੱਭਿਆਚਾਰ ਤੇ ਰਾਜਨੀਤੀ ਦਾ ਇੱਕ ਬਹੁਤ ਵੱਡਾ ਇਸਲਾਮੀ ਕੇਂਦਰ ਸੀ | ਹੋਰ ਦੇਸ਼ਾਂ ਵਿਚੋਂ ਮੌਲਵੀ ਤੇ ਸੂਫ਼ੀ ਹੁੰਮ ਹੁੰਮਾ ਕੇ ਮੁਲਤਾਨ ਪਹੁੰਚਿਆ ਕਰਦੇ ਸਨ। ਇਸ ਥਾਂ ਦੀਆਂ ਸ਼ਾਨਦਾਰ ਮਸੀਤਾਂ, ਵਿਦਿਆਲੇ ਸਨ ਅਤੇ ਉੱਚ ਇਸਲਾਮੀ ਸਿੱਖਿਆ ਲਈ ਇਹ ਥਾਂ ਬਹੁਤ ਮਸ਼ਹੂਰ ਸੀ। ਇਸੇ ਸਥਾਨ ਤੇ ਹੀ ਇੱਕ ਦਿਨ ਕਾਕੀ ਜੀ ਵੀ ਆਏ ਅਤੇ ਉਹਨਾਂ ਦੀ ਫ਼ਰੀਦ ਜੀ ਨਾਲ ਇੱਕ ਮਸੀਤ ਵਿੱਚ ਗੋਸ਼ਟੀ ਹੋਈ ਜਿਸ ਪਿੱਛੋਂ ਫ਼ਰੀਦ ਜੀ ਕਾਕੀ ਜੀ ਤੋਂ ਇਨ੍ਹਾਂ ਪ੍ਰਸ਼ੰਨ ਹੋਏ ਕੀ ਉਹਨਾਂ ਦੇ ਕਦਮਾਂ ਵਿੱਚ ਡਿੱਗ ਪਏ ਇਹ ਸੀ ਫ਼ਰੀਦ ਜੀ ਦੀ ਆਪਣੇ ਪੀਰ ਨਾਲ ਪਹਿਲੀ ਮਿਲਣੀ। ਕਾਕੀ ਜੀ ਨੇ ਮੁਲਤਾਨ ਤੋਂ ਦਿੱਲੀ ਜਾਣਾ ਸੀ ਉਹ ਫ਼ਰੀਦ ਦੇ ਕਹਿਣ ਤੇ ਉਸ ਨੂੰ ਵੀ ਨਾਲ ਹੀ ਲੈ ਗਏ। ਕਾਕੀ ਜੀ ਨੇ ਫ਼ਰੀਦ ਨੂੰ ਗਿਆਨ ਬਖ਼ਸ ਕੇ ਹਰ ਇੱਕ ਗੁਣਾ ਪੱਖੋਂ ਪਰਪੱਕ ਕਰ ਦਿੱਤਾ। ਲੰਮੇ ਫ਼ਾਕੇ ਕੱਟਣ, ਮਨ ਦੀ ਗ਼ਰੀਬੀ ਧਾਰਨ, ਰੋਜੇ ਨਮਾਜ਼ ਵਾਲਾ ਸ਼ਰੱਈ ਜੀਵਨ ਬਿਤਾਉਣ ਤੇ ਸਬਰ ਸੰਤੋਖ ਨਾਲ ਰਹਿਣ ਵਿਚੋਂ ਫ਼ਰੀਦ ਜੀ ਉਤਨੇ ਹੀ ਸਿਰਕੱਢ ਸਨ ਜਿਤਨੇ ਕਾਕੀ ਜੀ | ਇਸ ਸਾਧਨਾਂ ਦਾ ਫ਼ਲ ਇਹ ਹੋਇਆ ਕਿ ਕਾਕੀ ਜੀ ਮ੍ਰਿਤ ਸਮੇਂ ਫ਼ਰੀਦ ਜੀ ਨੂੰ ਆਪਣਾ ਖ਼ਲੀਫਾ ਥਾਪ ਗਏ। ਹਾਂਸੀ ਨੂੰ ਸੂਫ਼ੀਆਂ ਦੇ ਗੜ੍ਹ ਵਜੋਂ ਸਥਾਪਿਤ ਤੇ ਵਿਕਸਿਤ ਕਰਨ ਦਾ ਸਿਹਰਾ ਸ਼ੇਖ਼ ਫ਼ਰੀਦ ਸ਼ਕਰਗੰਜ ਦੇ ਸਿਰ ਬੱਝਦਾ ਹੈ। ਸ਼ੇਖ਼ ਫ਼ਰੀਦ ਨੇ ਬਾਰਾਂ ਸਾਲ ਇੱਥੇ ਚਿਲਾ ਕੀਤਾ ਸੀ
ਬਾਬਾ ਫ਼ਰੀਦ ਅਤੇ ਸੂਫ਼ੀ ਮੱਤ
[ਸੋਧੋ]“ਜਦੋਂ ਫ਼ਰੀਦ ਜੀ ਨੇ ਚਿਸ਼ਤੀ ਪੰਥ ਦੀ ਵਾਗ ਡੋਰ ਸੰਭਾਲੀ ਉਦੋ ਹਿੰਦੁਸਤਾਨ ਵਿੱਚ ਸੂਫ਼ੀਆਂ ਦੇ ਦੋ ਹੋਰ ਵੱਡੇ ਫ਼ਿਰਕੇ, ਕਾਦਰੀ ਤੇ ਸੁਹਰਾਵਰਦੀ ਵੀ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੰਮ ਕਰ ਰਹੇ ਸਨ। ਬਾਬਾ ਫ਼ਰੀਦ ਜੀ ਤੇ ਅੱਗੋਂ ਉਹਨਾਂ ਦੇ ਖਲੀਫ਼ੇ ਸ਼ੇਖ ਨਿਜਾਮੁੱਦ-ਦੀਨ ਔਲੀਆਂ ਨੇ ਚਿਸ਼ਤੀ ਸੰਪ੍ਰਦਾਇ ਨੂੰ ਐਸੀ ਟੀਸੀ ਉੱਤੇ ਪਹੁੰਚਾਇਆ ਕਿ ਸੁਹਰਾਵਰਦੀ ਤਾਂ ਬੱਸ ਮੁਲਤਾਨ ਜੋਗੇ ਹੀ ਰਹਿ ਗਏ ਤੇ ਕਾਦਰੀ ਵੀ ਕੋਈ ਬਹੁਤੀ ਤਰੱਕੀ ਨਾ ਕਰ ਸਕੇ। ਇਸ ਵੇਲੇ ਸੂਫ਼ੀ ਸਿਲਸਿਲਆ ਵਿਚੋਂ ਚਿਸ਼ਤੀ ਸਿਲਸਿਲਾ ਹਿੰਦੁਸਤਾਨ ਤੇ ਪਾਕਿਤਸਾਨ ਵਿੱਚ ਸਭ ਤੋਂ ਵੱਡਾ ਸਿਲਸਿਲਾ ਹੈ।”1
ਬਾਬਾ ਫ਼ਰੀਦ ਜੀ ਦਾ ਪੰਜਾਬੀ ਸਾਹਿੱਤ ਵਿੱਚ ਯੋਗਦਾਨ
[ਸੋਧੋ]ਬਾਬਾ ਫ਼ਰੀਦ ਜੀ ਦੀ ਰਚਨਾ ਭਾਵੇਂ ਆਕਾਰ ਵਿੱਚ ਬਹੁਤੀ ਨਹੀ, ਪਰ ਕਾਵਿ ਗੁਣਾਂ ਕਰ ਕੇ, ਵਿਸ਼ੇ ਦੀ ਸ੍ਰੇਸ਼ਟਤਾ ਵਿੱਚ ਉੱਤਮ ਤੇ ਸਦੀਵੀਂ ਯੋਗਦਾਨ ਕਿਹਾ ਜਾ ਸਕਦਾ ਹੈ। ਪੰਜਾਬੀ ਸਾਹਿਤ ਵਿੱਚ ਬਾਬਾ ਫ਼ਰੀਦ ਜੀ ਦੀ ਪ੍ਰਾਪਤ ਹੋਈ ਰਚਨਾ ਕਰ ਕੇ ਉਹਨਾਂ ਨੂੰ ਪੰਜਾਬੀ ਦਾ ਪਹਿਲਾ ਕਵੀ ਜਾ ਸ਼ਾਇਰ ਮੰਨ ਲਿਆ ਜਾਂਦਾ ਹੈ। ਬਾਬਾ ਫ਼ਰੀਦ ਜੀ ਨੇ ਪੰਜਾਬੀ ਸਾਹਿੱਤ ਵਿੱਚ ਸਭ ਤੋਂ ਵੱਡਮੁੱਲਾ ਯੋਗਦਾਨ ਉਸ ਸਮੇਂ ਪੰਜਾਬੀ ਵਿੱਚ ਸ਼ਲੋਕਾਂ ਤੇ ਸ਼ਬਦਾਂ ਦੀ ਰਚਨਾ ਕਰ ਕੇ ਦਿੱਤਾ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਦੀ ਉੱਚਤਾ ਹੋਣ ਕਾਰਨ ਹੀ ‘ਗੁਰੂ ਅਰਜਨ ਦੇਵ` ਜੀ ਨੇ ਉਹਨਾਂ ਦੀ ਬਾਣੀ ਨੂੰ ਇੱਕਤਰ ਕਰ ਕੇ ‘ਆਦਿ ਸ੍ਰੀ ਗੁਰੂ ਗ੍ਰੰਥ` ਸਾਹਿਬ ਵਿੱਚ ਦਰਜ ਕਰ ਕੇ ਇਸ ਬਾਣੀ ਨੂੰ ਅਹਿਮ ਸਥਾਨ ਦਿੱਤਾ ਅਤੇ ਇਸ ਦੀ ਸੰਭਾਲ ਕੀਤੀ।‘ਆਦਿ ਸ੍ਰੀ ਗੁਰੂ ਗ੍ਰੰਥ` ਸਾਹਿਬ ਵਿੱਚ ਬਾਬਾ ਫ਼ਰੀਦ ਜੀ ਦੇ ਕੁੱਲ 4 ਸ਼ਬਦ (ਦੋ ਸ਼ਬਦ ਆਸਾ ਰਾਗ ਵਿੱਚ ਦੋ ਸੂਹੀ ਰਾਗ ਵਿਚ) ਅਤੇ ਆਪ ਜੀ ਦੇ 112 ਸਲੋਕ ਵੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ।”[7]
“ਇਸ ਰਚਨਾਂ ਤੋਂ ਇਲਾਵਾ ‘ਮੀਆਂ ਮੌਲਾ ਬਖ਼ਸ਼ ਕੁਸ਼ਤਾ` ਨੇ ਬਾਬਾ ਫ਼ਰੀਦ ਦੀਆਂ ਲਿਖੀਆਂ ਚਾਰ ਪੁਸਤਕਾਂ ਦੀ ਦੱਸ ਇਉਂ ਪਾਈ ਹੈ, ਆਪ ਦੀਆਂ ਚਾਰ ਕਿਤਾਬਾਂ, ਤਿੰਨ ਨਸਰ (ਵਾਰਤਕ) ਦੀਆਂ ਤੇ ਇੱਕ ਨਜ਼ਮ ਦੀ (ਸਲੋਕ) ਹਨ, ਕੁਸ਼ਤਾ ਜੀ ਨੇ ਇੱਕ ਗੱਲ ਇਹ ਵੀ ਸਾਬਤ ਕੀਤੀ ਹੈ ਕਿ ਪਾਕਪਟਨ ਦੇ ਵਾਸ ਵੇਲੇ ਲੋਕ ਭਾਸ਼ਾ ਪੰਜਾਬੀ ਵਿੱਚ ਉਹਨਾਂ ਨੇ ਰਚਨਾ ਕੀਤੀ।”3
ਅਕਾਲ ਚਲਾਣਾ
[ਸੋਧੋ]ਬਾਬਾ ਫ਼ਰੀਦ ਜੀ ਪਾਕਪਟਨ ਵਿਖੇ 1266 ਈਸਵੀ ਵਿੱਚ ਅਕਾਲ ਚਲਾਣਾ ਕਰ ਗਏ।
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ 1.0 1.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedsouth-asian
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedBBCnews
- ↑ Nizami, K.A., "Farīd al-Dīn Masʿūd "Gand̲j̲-I-S̲h̲akar"", in: Encyclopaedia of Islam, Second Edition, Edited by: P. Bearman, Th. Bianquis, C.E. Bosworth, E. van Donzel, W.P. Heinrichs.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Singh, Paramjeet (2018-04-07). Legacies of the Homeland: 100 Must Read Books by Punjabi Authors (in ਅੰਗਰੇਜ਼ੀ). Notion Press. p. 192. ISBN 978-1-64249-424-2.
- ↑ Sufis – Wisdom against Violence The South Asian, April 2001.
- ↑ Singh, Sukhman (16 Sept. 2023). "ਸ਼ੇਖ਼ ਫ਼ਰੀਦ ਜੀ ਦੀ ਜੀਵਨੀ". Archived from the original on 2023-06-02. Retrieved 2023-08-30.
{{cite web}}
: Check date values in:|date=
(help)