ਆਧੁਨਿਕਤਾਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Odilon Redon. ਤਿੱਤਲੀਆਂ, 1910 ਦੇ ਨੇੜ ਤੇੜ (ਆਧੁਨਿਕ ਕਲਾ ਦਾ ਮਿਊਜ਼ੀਅਮ)

ਆਧੁਨਿਕਤਾਵਾਦ ਵਿਆਪਕ ਪਰਿਭਾਸ਼ਾ ਵਜੋਂ,ਆਧੁਨਿਕ ਚਿੰਤਨ,ਚਰਿੱਤਰ ਜਾਂ ਵਰਤੋਂ ਵਿਹਾਰ ਦੀ ਸ਼ੈਲੀ ਹੈ। ਵਧੇਰੇ ਨਿਸ਼ਚਿਤ ਅਰਥਾਂ ਵਿੱਚ,ਇਹ ਸ਼ਬਦ ਕਲਾਵਾਂ ਦੇ ਖੇਤਰ ਵਿੱਚ ਆਧੁਨਿਕ ਅੰਦੋਲਨ ਲਈ,ਉਂਨੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਮੂਲ ਤੌਰ 'ਤੇ ਪੱਛਮੀ ਸਮਾਜ ਵਿੱਚ ਵਿਆਪਕ ਅਤੇ ਦੂਰਗਾਮੀ ਪਰਿਵਰਤਨਾਂ ਵਿੱਚੋਂ ਪੈਦਾ ਹੋਈਆਂ ਸਾਂਸਕ੍ਰਿਤਕ ਪ੍ਰਵਿਰਤੀਆਂ ਅਤੇ ਉਹਨਾਂ ਨਾਲ ਜੁੜੇ ਸਾਂਸਕ੍ਰਿਤਕ ਅੰਦੋਲਨਾਂ ਲਈ ਵਰਤਿਆ ਜਾਂਦਾ ਹੈ। ਆਧੁਨਿਕਤਾਵਾਦ ਨੇ ਰੋਸ਼ਨ ਖਿਆਲੀ ਸੋਚ ਦੀ ਨਿਸ਼ਚਿਤਤਾ ਨੂੰ ਵੀ ਰੱਦ ਕੀਤਾ ਅਤੇ ਬਹੁਤ ਸਾਰੇ ਆਧੁਨਿਕਤਾਵਾਦੀਆਂ ਨੇ ਧਾਰਮਿਕ ਵਿਸ਼ਵਾਸ ਨੂੰ ਰੱਦ ਕੀਤਾ।[1][2] ਆਧੁਨਿਕ ਉਦਯੋਗਿਕ ਸਮਾਜਾਂ ਦਾ ਵਿਕਾਸ,ਸ਼ਹਿਰੀਕਰਨ ਦਾ ਤੇਜ਼ ਪਸਾਰਾ ਅਤੇ ਪਹਿਲੀ ਵਿਸ਼ਵ ਜੰਗ ਦੇ ਭਿਅੰਕਰ ਦ੍ਰਿਸ਼ ਉਸ ਸਥਿਤੀ ਦੇ ਸਿਰਜਕ ਹਨ ਜਿਸ ਵਿੱਚੋਂ ਵੀਹਵੀਂ ਸਦੀ ਦੇ ਵੀਹਵਿਆਂ ਵਿੱਚ ਆਧੁਨਿਕਤਾਵਾਦ ਦੀਆਂ ਪਰੰਪਰਾ ਨਾਲੋਂ ਐਨ ਅੱਡਰੀਆਂ ਨਿਸ਼ਾਨੀਆਂ ਸਾਹਮਣੇ ਆਈਆਂ। ਇਸ ਨਾਲ ਸੰਬੰਧਿਤ ਸੰਕਲਪ ਹਨ:ਆਧੁਨਿਕ,ਆਧੁਨਿਕਤਾਵਾਦੀ,ਸਮਕਾਲੀ ਅਤੇ ਉੱਤਰਆਧੁਨਿਕ

ਕਲਾ ਦੇ ਖੇਤਰ ਵਿੱਚ,ਆਧੁਨਿਕਤਾਵਾਦ ਯਥਾਰਥਵਾਦ ਦੀ ਵਿਚਾਰਧਾਰਾ ਨੂੰ ਰੱਦ ਕਰਦਾ ਹੈ ਅਤੇ ਅਤੀਤ ਦੀਆਂ ਰਚਨਾਵਾਂ ਦੀ ਮੁੜ-ਵਰਤੋਂ,ਸ਼ਮੂਲੀਅਤ,ਪੁਨਰ ਲੇਖਣੀ,ਸਾਰ-ਝਲਕੀਆਂ,ਦੁਹਰਾਈ ਅਤੇ ਪੈਰੋਡੀ ਰਾਹੀਂ ਨਵੇਂ ਰੂਪਾਂ ਵਿੱਚ ਵਰਤੋਂ ਕਰਦਾ ਹੈ।

ਹਵਾਲੇ[ਸੋਧੋ]

  1. Pericles Lewis, Modernism, Nationalism, and the Novel (Cambridge University Press, 2000). pp 38–39.
  2. "[James] Joyce's Ulysses is a comedy not divine, ending, like Dante's, in the vision of a God whose will is our peace, but human all-too-human...." Peter Faulkner, Modernism (Taylor & Francis, 1990). p 60.