ਆਧੁਨਿਕ ਪੰਜਾਬੀ ਸਾਹਿਤ ਆਲੋਚਨਾ ਦਾ ਮੁਹਾਂਦਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਧੁਨਿਕ ਪੰੰਜਾਬੀ ਸਾਹਿਤ ਆਲੋਚਨਾ ਦਾ ਮੁਹਾਂਦਰਾ:-

ਪੰੰਜਾਬੀ ਭਾਸ਼ਾ ਅਤੇ ਆਧੁਨਿਕ ਪੰਜਾਬੀ ਸਾਹਿਤ ਦੇ ਹੋਰ ਰੂਪਾਂ ਜਿਵੇਂ ਨਾਵਲ,ਨਾਟਕ,ਅਤੇ ਕਹਾਣੀ ਆਦਿ ਵਾਂਗ ਪੰਜਾਬੀ ਆਲੋਚਨਾ ਦੇ ਮੁੱਢ ਦਾ ਮਸਲਾ ਵੀ ਖਾਸ਼ਾ ਉਲਝਿਆ ਹੋਇਆ ਹੈ। ਇਸ ਉਲਝਣ ਦੇ ਤਿੰਨ ਪ੍ਰਮੁੱਖ ਕਾਰਣ ਹਨ:ਵਿਰਸੇ ਨੂੰ ਪ੍ਰਾਚੀਨਤਮ ਸਿੱਧ ਕਰਨ ਦੀ ਲੋਚਾ,ਪਰਖ ਦੇ ਪੈਮਾਨਿਆ ਦੀ ਘਾਟ ਅਤੇ ਮੂੰਹ-ਮੁਲਾਹਜੇ ਜਾ ਵਿਅਕਤੀਪੂਜਾ ਦੀ ਭਾਵਨਾ। ਇਨ੍ਹਾਂ ਤਿੰਨਾਂ ਕਾਰਣਾ ਸਦਕਾ ਪੰਜਾਬੀ ਆਲੋਚਨਾ ਦੇ ਉਦਭਵ ਸੰਬੰਧੀ ਵਿਭਿੰਨ ਅਤੇ ਪਰਸਪਰ ਵਿਰੋਧੀ ਰਾਵਾ ਪੈਦਾ ਹੋਇਆ। ਪਹਿਲੀ ਰਾਇ:-ਪੰਜਾਬੀ ਆਲੋਚਨਾ ਦੇ ਮੁੱਢ ਨੂੰ ਬਹੁਤ ਪਿਛਾਾਂਹ ਅਰਥਾਤ ਮੱਧਕਾਲ ਤਕ ਲੈ ਜਾਂਦੀ ਹੈ। ਦੂਜੀ ਰਾਇ:-ਪੰਜਾਬੀ ਆਲੋਚਨਾ ਦੇ ਉਦਭਵ ਨੂੂੰ ਪੱੱਛਮੀ ਪ੍ਰਭਾਵ ਦੀ ਅਲਾਮਤ ਦੱਸਦੀ ਹੈ ਅਤੇ ਤੀਸਰੀ:- ਸੰਤ ਸਿੰਘ ਸੇਖੋ ਨੂੂੰ 'ਪੰਜਾਬੀ ਆਲੋਚਨਾ ਦਾ ਬਾਨੀ ਅਤੇ ਸੰਚਾਲਕ ਦੱਸਦੀ ਹੈ।[1]

ਆਧੁਨਿਕ ਪੰਜਾਬੀ ਸਾਹਿਤ ਆਲੋਚਨਾ ਦਾ ਮੁਹਾਂਦਰਾ ਕਿਤਾਬ ਡਾ.ਗਗਨਦੀਪ ਸਿੰਘ ਅਤੇ ਪ੍ਰੋ ਸੁਖਮੋਹਨ ਕੋਰ ਨੇ ਕੀਤੀ ਹੈ ਇਸ ਕਿਤਾਬ ਵਿੱਚ ਆਧੁਨਿਕ ਪੰਜਾਬੀ ਸਾਹਿਤ ਦੀਆ ਪ੍ਰਾਪਤੀਆਂ ਅਤੇ ਸੀਮਾਵਾਂ ਦਾ ਲੇਖਾਜੋਖਾ ਹੋਏ ਲਗਾਉਦੇ ਹੋਏ ਵਰਤਮਾਨ ਸਮੇਂ ਕਾਲ ਤਕ ਪਹੁੰਚਦੇ ਪਹੁੰਚਦੇ ਇਸ ਵਿੱਚ ਆਏ ਪਰਿਵਰਤਨਾ ਦਾ ਨਿਰਿਖਣ ਕੀਤਾ ਗਿਆ ਹੈ।[2]

ਸਾਹਿਤ ਆਲੋਚਨਾ ਦਾ ਪ੍ਰਕਾਰਜ ਸਾਹਿਤ ਰਚਨਾ ਦੀ ਵਿਆਖਿਆ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨਾ ਹੈ।ਇਹ ਵਿਸ਼ਲੇਸ਼ਣ ਮੁਲਾਂਕਣ ਅਧਿਐਨ ਵਸਤੂ ਤੋਂ ਇੱਕ ਵਿੱਥ ਸਥਾਪਿਤ ਕਰਕੇ ਹੀ ਕੀਤਾ ਜਾ ਸਕਦਾ ਹੈ।ਹੈਰਾਨੀ ਦੀ ਗੱਲ ਹੈ ਕਿ ਸਾਡੇ ਚਿੰਤਕਾ ਨੇ ਸਾਹਿਤ ਪਾਠਾ ਨੂੰ ਹੀ ਆਲੋਚਨਾ ਪਾਠਾ ਦੇ ਬਦਲ ਵਜੋਂ ਗ੍ਰਹਿਣ ਕਰ ਲਿਆ ਹੈ। ਨਿਰਸੰਦੇਹ, ਪੱਛਮੀ ਆਲੋਚਨਾ ਦਾ ਮੁੱਢ ਆਧੁਨਿਕ ਸਾਹਿਤ ਦੇ ਦੂਸਰੇ ਰੂਪਾ ਵਾਂਗ ਪੱਛਮੀ ਪ੍ਰਭਾਵ ਦੀ ਅਲਾਮਤ ਹੈ।

ਭਾਵੇਂ ਡਾ.ਰਵਿੰਦਰ ਰਵੀ ਨੇ ਆਪਣੇ ਮਜਮੂਨ' ਪੰਜਾਬੀ ਆਲੋਚਨਾ ਦਾ ਜਨਮ ਵਿੱਚ ਅਤੇ ਵਿਕਾਸ ਵਿੱਚ ਪੰਜਾਬੀ ਸਾਹਿਤ ਆਲੋਚਨਾ ਦੀ ਪਰੰਪਰਾ ਨੂੰ ਆਪਣੇ ਪੂਰਵਕਾਲੀ ਅਤੇ ਸਮਕਾਲੀ ਚਿੰਤਕਾ ਵਾਂਗ ਮੱਧਕਾਲ ਤਕ ਪਹੁੰਚਾ ਕੇ ਵੇਖਿਆ ਹੈ।ਪਰੰਤੂ ਅੰੰਗਰੇਜਾਂ ਦੇ ਪੰਜਾਬ ਵਿੱਚ ਆਉਣ ਤੋ ਬਾਅਦ ਪੰਜਾਬੀ ਆਲੋਚਨਾ ਦਾ ਜਿਸ ਪ੍ਰਕਾਰ ਦਾ ਸਰੂਪ ਬਣਾਇਆ ਉਸ ਸਰੂਪ ਪਿੱਛੇ ਕਾਰਜਸ਼ੀਲ ਕਾਰਣਾ ਦੀ ਉਸ ਠੀਕ ਨਿਸ਼ਾਨਦੇਹੀ ਕੀਤੀ ਹੈ ਪਹਿਲਾਂ ਕਾਰਨ ਉਸ ਇਹ ਦੱਸਿਆ ਹੈ ਕਿ ' ਪਹਿਲੀ ਵਾਰ ਕਿਸੇ ਉਨਤ ਕੌਮ ਦੀ ਸਾਹਿਤ ਪਰੰਪਰਾ ਅਤੇ ਆਲੋਚਨਾ ਦੇ ਵਿਕਸਿਤ ਰੂਪਾ ਨਾਲ ਸਾਡਾ ਪਰਿਚਯ ਸੰਭਵ ਹੋਇਆ।ਵੱਖ ਵੱਖ ਖੇਤਰਾਂ ਵਿੱਚ ਵਿਗਿਆਨ ਦੇ ਪ੍ਰਵੇਸ਼ ਕਰਨ ਦੀ ਬਦੌਲਤ ਸਮੁੱਚੀ ਸੋਚ ਵਿਧੀ ਅਧਿਕ ਤਰਕਸੰਗਤ ਅਤੇ ਬੌਧਿਕ ਹੋਣ ਵੱਲ ਰੁਚਿਤ ਹੋਣ ਕਰਕੇ ਆਲੋਚਨਾ ਦੇ ਵਿਕਸਿਤ ਸੁਭਾਅ ਦਾ ਨਿਸ਼ਚਿਤ ਹੋਣਾ ਸੰਭਵ ਹੋਇਆ।ਦੂਜਾ ਕਾਰਣ ਉਸ ਇਹ ਦੱਸਿਆ ਕੀ ਸਾਹਿਤ ਅਧਿਐਨ ਸਾਧਾਰਨ ਪਾਠਸ਼ਾਲਾਵਾ ਮਸੀਤਾ,ਗੁਰਦੁਆਰਿਆਂ ਅਤੇ ਧਰਮਸ਼ਾਲਾਵਾ ਵਿੱਚੋ ਨਿਕਲ ਕੇ ਸਕੂਲਾਂ ਕਾਲਜਾਂ ਵਿੱਚ ਆਉਣ ਨਾਲ ਇਸ ਪ੍ਰਤੀ ਸਮੁੱਚੀ ਪਹੁੰਚ ਦਾ ਪਰਿਵਰਤਨ ਹੋਣਾ ਸੁਭਾਵਿਕ ਸੀ। ਸੁਆਲ ਪੈਦਾ ਇਹ ਹੁੰਦਾ ਹੈ। ਕਿ ਸਾਡੇ ਮੁਢਲੇ ਚਿੰਤਕ ਮੋਲਾ ਬਖਸ ਕੁਸ਼ਤਾ,ਬਾਵਾ ਬੁੱਧ ਸਿੰਘ, ਮੋਹਨ ਸਿੰਘ ਦੀਵਾਨਾ ਅਤੇ ਪ੍ਰਿੰ ਤੇਜਾ ਸਿੰਘ ਆਦਿ ਸਾਮਗਰੀ ਦੇ ਇੱਕਤਰੀਕਰਣ ਵੱਲ ਰੁਚਿਤ ਕਿਉ ਹੁੰਦੇ ਹਨ?ਉਨ੍ਹਾਂ ਦੀ ਬਿਰਤੀ ਮੰਚੈ ਮੁਖ ਕਿਉ ਹੈ?[3]

ਆਧੁਨਿਕ ਪੰਜਾਬੀ ਕਵਿਤਾ ਦਾ ਮੁਹਾਂਦਰਾ:- ਡਾ ਰਾਾਜਿੰਦਰਪਾਲ ਬਰਾੜ ਦਵਾਰਾ ਲਿਖੇ ਕਵਿਤਾ ਦੇ ਨਿਬੰਧ ਨੂੂੰ ਸ਼ਾਮਿਲ ਕੀਤਾ ਗਿਆ ਹੈ।ਉਸ ਵਿੱਚ ਕਵਿਤਾ ਦੀ ਵੰੰਡ ਕਰਦੀਆ ਇਸ ਨੂੂੰ ਰਾਜਸੀ ਕਵਿਤਾ ਗਦਰੀ ਪ੍ਰਭਾਵ ਅਧੀਨ ਰਚੀ ਗਈ ਕਵਿਤਾ ਸਟੇਜੀ ਕਵਿਤਾ, ਰੁੁਮਾਂਸਵਾਦੀ ਕਵਿਤਾ ਰੁੁਮਾਂਸਵਾਦ ਤੇ ਪ੍ਰਗਤੀਵਾਦ ਦੇ ਪਤਨ ਉਪਰੰਤ ਪੈੈਦਾ ਹੋੋੋੋਈ ਪ੍ਰਯੋੋਗਵਾਦੀ ਕਵਿਤਾ ਨਕਸਲਬਾੜੀ ਲਹਿਰ ਦੇ ਪ੍ਰਭਾਵ ਅਧੀਨ ਪੈਦਾ ਹੋਈ ਕਵਿਤਾ,ਦਲਿਤ ਚੇਤਨਾ, ਅਧੀਨ ਸਿਰਜੀ ਕਵਿਤਾ ਦੀ ਤੀਬਰ ਸੁਰ,ਪਰਵਾਸੀ ਪੰਜਾਬੀ ਕਵਿਤਾ ਪੱਛਮੀ ਪੰਜਾਬ ਵਿੱਚ ਰਚੀ ਗਈ ਕਵਿਤਾ ਨਾਰੀ ਕਵਿਤਾ ਦੇ ਸਰੂਪਗਤ ਵਿਸਥਾਰ ਨੂੰ ਬਿਆਨ ਕੀਤਾ ਗਿਆ ਹੈ। ਇਨ੍ਹਾਂ ਹਾਸੀਆ ਤੇ ਧੱਕੇ ਗਏ ਲੋਕਾਂ ਦੀ ਗੱਲ ਨੂੰ ਆਪਣੇ ਇਤਿਹਾਸ ਵਿੱਚ ਸ਼ਾਮਲ ਕੀਤਾ ਗਿਆ ਹੈ।

ਆਧੁਨਿਕ ਪੰਜਾਬੀ ਕਹਾਣੀ ਦਾ ਮੁਹਾਂਦਰਾ:- ਡਾ ਧਨਵੰਤ ਕੋਰ ਦਵਾਰਾ ਲਿਖਿਆ ਸ਼ਾਮਿਲ ਕੀਤਾ ਹੈ।ਉਨ੍ਹਾਂ ਦਸਿਆ ਹੈ ਕਿ ਕਹਾਣੀ ਦਾ ਵਿਧਾਗਤ ਸਰੂੂੂਪ ਵੀ ਹੋਰਨਾਂ ਆਧੁਨਿਕ ਸਾਹਿਤ ਰੂਪਾ ਵਾਂਗ ਅੰਗਰੇਜੀ ਸ਼ਾਸਨ ਕਾਲ ਦੌਰਾਨ ਪੈਦਾ ਪੂੂੰਜੀਵਾਦੀ ਪ੍ਰਕਿਰਿਆ ਦਾ ਹੀ ਸਿੱਟਾ ਹੈ।ਡਾ ਧਨਵੰਤ ਕੋਰ ਦਵਾਰਾ ਮੁਢਲੇ ਦੋਰ ਦੀ ਪੰਜਾਬੀ ਕਹਾਣੀ ਭਾਵੇਂ ਆਪਣੇ ਮੁਹਾਂਦਰੇ ਨੂੰ ਸੁਆਰਣ ਲਈ ਮੁਢਲੀ ਬੋਲੀਆਂ ਤੇ ਆਸ਼ਰਿਤ ਸੀ। ਪਰ ਮੁਢਲੇ ਦੋਰ ਤਕ ਪਹੁੰਚਦੇ ਪਹੁੰਚਦੇ ਇਹ ਅਤਿ ਨਵੀਨ ਮਨੋਵਿਗਿਆਨ ਲਭਤਾ ਨਾਲ ਸਰਸ਼ਾਰ ਨਜਰ ਆਉਂਦੀ ਹੈ।[4]

ਆਧੁਨਿਕ ਪੰਜਾਬੀ ਨਾਵਲ ਦਾ ਮੁੁਹਾਂਦਰਾ:- ਡਾ.ਸੁਰਜੀਤ ਸਿੰਘ ਨੇ ਨਾਵਲ ਦੇ ਇਤਿਹਾਸ ਬਾਰੇ ਦੱਸਿਆ ਹੈ। ਕਿਸ ਪ੍ਰਕਾਰ ਬੰਗਾਲੀ ਅਸਾਮੀ ਤੇ ਉਸ ਉਪਰੰਤ ਊਰਦੂ ਤੇ ਹਿੰਦੀ ਵਰਗੀਆਂ ਆਧੁਨਿਕ ਭਾਰਤੀ ਭਾਸ਼ਾਵਾਂ ਸਮੇਤ ਪੰਜਾਬ ਵਿੱਚ ਹੋਦ ਗ੍ਰਹਿਣ ਕਰਨ ਵਾਲੀ ਇਸ ਗਲਪੀ ਵਿਧਾ ਨੇ ਮੱਧ ਯੁੱਗੀ ਰੁਮਾਂਸਵਾਦੀ ਦੇ ਵਿਰੁੱਧ ਕਿਸੇ ਨਿੱਗਰ ਦੇ ਯਥਾਰਥਕ ਪ੍ਰਤੀਕਰਮ ਵਜੋਂ ਗ੍ਰਹਿਣ ਕੀਤੀ। ਡਾ ਸੁਰਜੀਤ ਸਿੰਘ ਨੇ ਅਧਿਆਇ ਵਿੱਚ ਦਸਿਆ ਹੈ ਕਿ ਨਾਵਲ ਨਿਰੰਤਰ ਬਦਲਦੀ ਫੈਲਦੀ ਤੇ ਗੋਲਦੀ ਵਿਧਾ ਹੈ।

ਆਧੁਨਿਕ ਪੰਜਾਬੀ ਨਾਟਕ ਦਾ ਮੁਹਾਂਦਰਾ:-ਡਾ ਸਤੀਸ਼ ਕੁਮਾਰ ਵਰਮਾ ਦਵਾਰਾ ਰਚਿਤ ਨਿਬੰਧ ਸ਼ਾਮਿਲ ਕੀਤਾ ਗਿਆ ਹੈ ਜਿਸ ਵਿੱਚ ਉਹ ਦਸਦੇ ਹਨ। ਕਿ ਨਾਟ ਮੰਚੀ ਵਿੱਚ ਇੱਕ ਅਜਿਹਾ ਸੂਚਨਾ ਸਰੋਤ ਹੈ ਜੋ ਨਾਟਕ ਤੇੇ ਰੰੰਗਮੰਚ ਦੇ ਵਿਧਾਗਤ ਸਰੂੂਪ ਨੂੰ ਸਪਸ਼ਟ ਕਰਦਿਆਂ ਵਰਤਮਾਨ ਕਾਲ ਅੰਦਰ ਇਸ ਦੀਆਂ ਸਥਿਤੀਆਂ ਤੇ ਸੰੰਭਾਵਨਾਵਾ ਦੀ ਨਿਸ਼ਾਨਦੇਹੀ ਕਰਦਾ ਹੈ।[5]

ਹਵਾਲੇੇ:-

  1. ਡਾ ਹਰਿਭਜਨ ਸਿੰਘ ਭਾਟੀਆ, ਡਾ ਜਸਵਿੰਦਰ ਸਿੰਘ. ਪੱਛਮੀ ਕਾਵਿ ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਸ਼ਰ ਬਿਊਰੋ. p. 124. ISBN 978-81-302-0471-0.
  2. ਡਾ ਗਗਨਦੀਪ ਸਿੰਘ. ਆਧੁਨਿਕ ਪੰਜਾਬੀ ਸਾਹਿਤ ਦਾ ਮੁਹਾਂਦਰਾ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਸ਼ਰ ਬਿਊਰੋ. p. 5.
  3. ਡਾ ਹਰਿਭਜਨ ਸਿੰਘ ਭਾਟੀਆ, ਡਾ ਜਸਵਿੰਦਰ ਸਿੰਘ. ਪੱਛਮੀ ਕਾਵਿ ਸਿਧਾਂਤ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਸ਼ਰ ਬਿਊਰੋ. pp. 126, 127, 128, , 131, . ISBN 978-81-302-0471-0.{{cite book}}: CS1 maint: extra punctuation (link)
  4. ਡਾ ਗਗਨਦੀਪ ਸਿੰਘ. ਆਧੁਨਿਕ ਪੰਜਾਬੀ ਸਾਹਿਤ ਦਾ ਮੁਹਾਂਦਰਾ. ਪੰਜਾਬੀ ਯੂਨੀਵਰਸਿਟੀ ਪਟਿਆਲਾ. p. 45.
  5. ਡਾ ਗਗਨਦੀਪ ਸਿੰਘ. ਆਧੁਨਿਕ ਪੰਜਾਬੀ ਸਾਹਿਤ ਦਾ ਮੁਹਾਂਦਰਾ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਸ਼ਰ ਬਿਊਰੋ. pp. 11, 12, 32.