ਆਫ਼ਰੀਨ ਫ਼ਾਤਿਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਫ਼ਰੀਨ ਫ਼ਾਤਿਮਾ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਜਵਾਹਰ ਲਾਲ ਨਹਿਰੂ ਯੂਨੀਵਰਸਿਟੀ
ਪੇਸ਼ਾਵਿਦਿਆਰਥੀ ਨੇਤਾ
ਸੰਗਠਨਫ਼ਰੈਟਰਨਿਟੀ ਮੂਵਮੈਂਟ
ਲਈ ਪ੍ਰਸਿੱਧਸੀਏਏ ਵਿਰੋਧੀ ਅੰਦੋਲਨ
ਖਿਤਾਬਰਾਸ਼ਟਰੀ ਸਕੱਤਰ
ਰਾਜਨੀਤਿਕ ਦਲਫ਼ਰੈਟਰਨਿਟੀ ਮੂਵਮੈਂਟ

ਆਫ਼ਰੀਨ ਫ਼ਾਤਿਮਾ ਇੱਕ ਭਾਰਤੀ ਵਿਦਿਆਰਥੀ ਨੇਤਾ ਅਤੇ ਫ਼ਰੈਟਰਨਿਟੀ ਮੂਵਮੈਂਟ ਦੀ ਰਾਸ਼ਟਰੀ ਸਕੱਤਰ ਹੈ। ਉਹ ਭਾਰਤ ਸਰਕਾਰ ਦੀਆਂ ਕਥਿਤ ਮੁਸਲਿਮ ਵਿਰੋਧੀ ਨੀਤੀਆਂ ਦੇ ਵਿਰੁੱਧ ਇੱਕ ਪ੍ਰਮੁੱਖ ਮੁਸਲਿਮ ਆਵਾਜ਼ ਹੈ। [1] [2]

ਉਸਨੇ ਜੇਐਨਯੂ ਵਿੱਚ ਭਾਸ਼ਾ ਵਿਗਿਆਨ ਵਿੱਚ ਐਮਏ ਦੀ ਪੜ੍ਹਾਈ ਕੀਤੀ, ਜਿੱਥੇ ਉਸਨੇ ਭਾਸ਼ਾ, ਸਾਹਿਤ ਅਤੇ ਸੱਭਿਆਚਾਰਕ ਅਧਿਐਨ ਦੇ ਸਕੂਲ ਤੋਂ ਜੇਐਨਯੂ ਵਿਦਿਆਰਥੀ ਯੂਨੀਅਨ 2019-20 ਵਿੱਚ ਕੌਂਸਲਰ ਵਜੋਂ ਵੀ ਕੰਮ ਕੀਤਾ। ਫ਼ਰੈਟਰਨਿਟੀ ਮੂਵਮੈਂਟ - ਬਾਪਸਾ ਗਠਜੋੜ, [3] ਦੀ ਉਮੀਦਵਾਰ ਵਜੋਂ ਉਸਨੇ "ਦੱਬੇ-ਕੁਚਲੇ ਲੋਕਾਂ ਦੀ ਏਕਤਾ" ਦੇ ਸੱਦੇ ਨੂੰ ਮਜ਼ਬੂਤ ਕੀਤਾ ਅਤੇ ਨੁਮਾਇੰਦਗੀ, ਵਿਤਕਰੇ ਅਤੇ ਪਛਾਣ ਜਤਾਉਣ ਦੇ ਮੁੱਦੇ ਉਠਾਏ। [4] ਪਹਿਲਾਂ, ਉਹ ਸੈਸ਼ਨ 2018-19 ਲਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਮਹਿਲਾ ਕਾਲਜ ਵਿਦਿਆਰਥੀ ਯੂਨੀਅਨ ਦੀ ਚੁਣੀ ਹੋਈ ਪ੍ਰਧਾਨ ਰਹੀ ਹੈ। [5] ਉਸਨੇ 2019 ਵਿੱਚ ਸ਼ੁਰੂ ਹੋਏ ਸੀਏਏ ਵਿਰੋਧੀ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ।[6] ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਵੱਲੋਂ ਉਸਦੇ ਭਾਸ਼ਣ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਟਵੀਟ ਕੀਤੇ ਜਾਣ ਤੋਂ ਬਾਅਦ ਉਸਨੂੰ ਕਈ ਦਿਨਾਂ ਤੱਕ ਮੀਡੀਆ ਟ੍ਰਾਇਲ ਦਾ ਸਾਹਮਣਾ ਕਰਨਾ ਪਿਆ। [7]

ਜੂਨ 2022 ਵਿੱਚ ਪ੍ਰਯਾਗ ਰਾਜ ਵਿੱਚ ਅਧਿਕਾਰੀਆਂ ਨੇ ਆਫ਼ਰੀਨ ਦਾ ਘਰ ਢਾਹ ਦਿੱਤਾ ਸੀ ਜਦੋਂ ਉਸਦੇ ਪਿਤਾ, ਵੈਲਫੇਅਰ ਪਾਰਟੀ ਆਫ ਇੰਡੀਆ ਦੇ ਇੱਕ ਨੇਤਾ, ਜਾਵੇਦ ਮੁਹੰਮਦ ਉੱਤੇ ਨੂਪੁਰ ਸ਼ਰਮਾ ਦੀ ਪੈਗੰਬਰ ਮੁਹੰਮਦ ਬਾਰੇ ਅਪਮਾਨਜਨਕ ਟਿੱਪਣੀ ਦੇ ਵਿਰੋਧ ਵਿੱਚ ਹੋਏ ਮੁਜ਼ਾਹਰਿਆਂ ਵਿੱਚ ਹਿੱਸਾ ਲੈਣ ਦਾ ਇਲਜ਼ਾਮ ਗਾਇਆ ਗਿਆ ਸੀ। [8]

ਹਵਾਲੇ[ਸੋਧੋ]

  1. "Afreen Fatima". Time (in ਅੰਗਰੇਜ਼ੀ). 5 July 2022. Retrieved 2022-08-03.
  2. Aafaq, Zafar (13 June 2022). "India activist Afreen Fatima says her house bulldozed 'illegally'". Al Jazeera. Retrieved 10 December 2022.
  3. Ghosh, Shaunak. "Tectonic Shift: BAPSA-Fraternity Alliance in the JNU elections". Newslaundry. Retrieved 2022-08-02.
  4. "Why JNU's Afreen Fatima can't be cowed down by Left or Right". OnManorama. Retrieved 2022-08-02.
  5. "AMUSU Election 2018: Women's College Students' Union results declared, Afreen Fatima elected president". Newsd.in (in ਅੰਗਰੇਜ਼ੀ). Retrieved 2022-08-02.
  6. "CAA stir: Student leaders from Delhi, Uttar Pradesh to be part of 'Inquilab Morcha'". The New Indian Express. Retrieved 2022-08-02.
  7. "कौन हैं आफ़रीन फातिमा, जिनके वायरल वीडियो को संबित पात्रा ने 'ज़हर की खेती' कहा है?". LallanTop - News with most viral and Social Sharing Indian content on the web in Hindi (in ਹਿੰਦੀ). Retrieved 2022-08-02.
  8. Schmall, Emily; Raj, Suhasini (11 June 2022). "Protests Over Prophet Muhammad Comments Turn Deadly in India". The New York Times.