ਆਰਕ ਬਲਬ
ਇੱਕ ਆਰਕ ਬਲਬ ਜਾਂ ਚੰਗਿਆੜਾ ਬਲਬ ਇੱਕ ਅਜਿਹਾ ਬਲਬ ਹੁੰਦਾ ਹੈ ਜਿਹੜਾ ਕਿ ਬਿਜਲਈ ਆਰਕ (ਜਿਸਨੂੰ ਵੋਲਟੇਕ ਆਰਕ ਵੀ ਕਿਹਾ ਜਾਂਦਾ ਹੈ) ਦੀ ਕਿਰਿਆ ਨਾਲ ਰੌਸ਼ਨੀ ਪੈਦਾ ਕਰਦਾ ਹੈ। ਕਾਰਬਨ ਆਰਕ ਰੌਸ਼ਨੀ ਨੂੰ ਹੰਫਰੀ ਡੇਵੀ ਦੁਆਰਾ 1800 ਦੇ ਪਹਿਲੇ ਦਹਾਕੇ ਵਿੱਚ ਖੋਜਿਆ ਗਿਆ ਸੀ, ਜੋ ਕਿ ਹਵਾ ਵਿੱਚ ਕਾਰਬਨ ਦੇ ਇਲੈਕਟ੍ਰੋਡਾਂ ਦੇ ਵਿਚਕਾਰ ਪੈਦਾ ਹੁੰਦੀ ਹੈ। ਇਸੇ ਸਿਧਾਂਤ ਦੇ ਅਧਾਰ ਤੇ ਹੀ ਉਸਨੇ ਪਹਿਲੀ ਵਿਹਾਰਕ ਬਿਜਲਈ ਰੌਸ਼ਨੀ ਦਾ ਨਿਰਮਾਣ ਕੀਤਾ ਸੀ।[1] ਇਸ ਬਲਬ ਨੂੰ 1870 ਦੇ ਦਹਾਕੇ ਵਿੱਚ ਸੜਕਾਂ ਅਤੇ ਵੱਡੀਆਂ ਇਮਾਰਤਾਂ ਵਿੱਚ ਆਮ ਵਰਤਿਆ ਜਾਂਦਾ ਸੀ। 20ਵੀਂ ਸਦੀ ਤੱਕ ਇਹਨਾਂ ਬਲਬਾਂ ਦਾ ਇਸਤੇਮਾਲ ਆਮ ਕੀਤਾ ਜਾਂਦਾ ਸੀ ਅਤੇ ਉਸ ਪਿੱਛੋਂ ਇਹਨਾਂ ਬਲਬਾਂ ਦੀ ਜਗ੍ਹਾ ਤਪਦੇ ਬਲਬਾਂ ਨੇ ਲੈ ਲਈ।[1] ਪਰ ਇਹਨਾਂ ਬਲਬਾਂ ਇਸਤੇਮਾਲ ਦੂਜੀ ਸੰਸਾਰ ਜੰਗ ਦੇ ਸਮੇਂ ਤੱਕ ਕੁਝ ਖ਼ਾਸ ਯੰਤਰਾਂ ਵਿੱਚ ਜਾਰੀ ਰਿਹਾ ਜਿਹਨਾਂ ਵਿੱਚ ਜ਼ਿਆਦਾ ਤੀਬਰਤਾ ਵਾਲੇ ਪ੍ਰਕਾਸ਼ ਸਰੋਤਾਂ ਦੀ ਜ਼ਰੂਰਤ ਹੁੰਦੀ ਸੀ ਜਿਵੇਂ ਕਿ ਸਰਚਲਾਈਟਾਂ ਅਤੇ ਫ਼ਿਲਮਾਂ ਵਾਲੇ ਪ੍ਰੋਜੈਕਟਰ ਆਦਿ। ਉਸ ਪਿੱਛੋਂ ਕਾਰਬਨ ਦੇ ਇਹਨਾਂ ਬਲਬਾਂ ਦਾ ਇਸਤੇਮਾਲ ਬਹੁਤ ਘੱਟ ਹੋ ਗਿਆ ਅਤੇ ਇਹਨਾਂ ਦਾ ਇਸਤੇਮਾਲ ਕੁਝ ਖ਼ਾਸ ਉਦੇਸ਼ਾਂ ਲਈ ਹੀ ਕੀਤਾ ਜਾਂਦਾ ਹੈ ਜਿੱਥੇ ਕਿ ਬਹੁਤ ਤੀਬਰਤਾ ਵਾਲੇ ਯੂ.ਵੀ. ਸਰੋਤਾਂ ਦੀ ਲੋੜ ਹੋਵੇ। ਇਸ ਨਾਲ ਦੀ ਵਰਤੋਂ ਅੱਜਕੱਲ੍ਹ ਗੈਸ ਡਿਸਚਾਰਜ ਬਲਬਾਂ ਲਈ ਕੀਤੀ ਜਾਂਦੀ ਹੈ ਜਿਹੜੇ ਕਿ ਧਾਤਾਂ ਵਿਚਕਾਰ ਪੈਦਾ ਹੋਈ ਆਰਕ (ਚੰਗਿਆੜੇ) ਨਾਲ ਸ਼ੀਸ਼ੇ ਦੇ ਬਲਬਾਂ ਵਿੱਚ ਜੜ੍ਹ ਗੈਸ ਦੇ ਜ਼ਰੀਏ ਰੌਸ਼ਨੀ ਪੈਦਾ ਕਰਦੇ ਹਨ। ਆਮ ਫ਼ਲੋਰੀਸੈਂਟ ਬਲਬ ਪਾਰਾ ਚੰਗਿਆੜਾ ਬਲਬ ਹੁੰਦੇ ਹਨ।[2] ਜ਼ੀਨਨ ਚੰਗਿਆੜਾ ਬਲਬ ਜੋ ਕਿ ਤਿੱਖੀ ਤੀਬਰਤਾ ਵਾਲੀ ਸਫ਼ੈਦ ਰੌਸ਼ਨੀ ਪੈਦਾ ਕਰਦੇ ਹਨ, ਅੱਜਕਲ੍ਹ ਬਹੁਤ ਸਾਰੇ ਯੰਤਰਾਂ ਵਿੱਚ ਕੀਤਾ ਜਾਂਦਾ ਹੈ ਜਿਹਨਾਂ ਵਿੱਚ ਪਹਿਲਾਂ ਕਾਰਬਨ ਆਰਕ ਦਾ ਇਸਤੇਮਾਲ ਕੀਤਾ ਜਾਂਦਾ ਸੀ ਜਿਵੇਂ ਕਿ ਫ਼ਿਲਮਾਂ ਵਾਲੇ ਪ੍ਰੋਜੈਕਟਰ ਅਤੇ ਸਰਚਲਾਈਟਾਂ ਆਦਿ।
ਹਵਾਲੇ
[ਸੋਧੋ]- ↑ 1.0 1.1 Whelan, M. (2013). "Arc Lamps". Resources. Edison Tech Center. Archived from the original on November 10, 2014. Retrieved November 22, 2014.
{{cite web}}
: Unknown parameter|deadurl=
ignored (|url-status=
suggested) (help) - ↑ Chen, Kao (1990). "Fluorescent Lamps". Industrial Power Distribution and Illuminating Systems. Electrical Engineering and Electronics. Vol. 65. New York: Dekker. p. 350. ISBN 978-0-8247-8237-5.
The fluorescent lamp is ... activated by ... a low-pressure mercury arc.