ਆਰੀਆ ਸਮਾਜ
Jump to navigation
Jump to search

ਓਮ (ਓ3ਮ੍) — ਆਰੀਆ ਸਮਾਜ ਦਾ ਅਧਿਕਾਰਕ ਝੰਡਾ
ਆਰੀਆ ਸਮਾਜ ਹਿੰਦੂ ਧਰਮ ਦਾ ਇੱਕ ਫ਼ਿਰਕਾ, ਜਿਸ ਦੀ ਬੁਨਿਆਦ ਸਵਾਮੀ ਦਯਾਨੰਦ ਸਰਸਵਤੀ ਨੇ 1875 ਵਿੱਚ ਰੱਖੀ। ਇਸ ਦੇ ਪੈਰੋਕਾਰ ਆਮ ਹਿੰਦੂਆਂ ਦੀ ਤਰ੍ਹਾਂ ਬੁੱਤ ਪ੍ਰਸਤੀ ਦੇ ਕਾਇਲ ਨਹੀਂ। ਇਸ ਫ਼ਿਰਕੇ ਨੇ ਹਿੰਦੂਆਂ ਵਿੱਚ ਬਹੁਤ ਸਾਰੇ ਧਾਰਮਕ ਤੇ ਸਮਾਜਕ ਸੁਧਾਰ ਕੀਤੇ। ਇਸ ਅੰਦੋਲਨ ਨੇ ਛੁਆਛੂਤ ਅਤੇ ਜਾਤੀਗਤ ਭੇਦਭਾਵ ਦਾ ਵਿਰੋਧ ਕੀਤਾ ਅਤੇ ਇਸਤਰੀਆਂ ਅਤੇ ਸ਼ੂਦਰਾਂ ਨੂੰ ਵੀ ਜਨੇਊ ਧਾਰਨ ਕਰਨ ਅਤੇ ਵੇਦ ਪੜ੍ਹਨ ਦਾ ਅਧਿਕਾਰ ਦਿੱਤਾ ਸੀ। ਸਵਾਮੀ ਦਇਆ ਸਰਸਵਤੀ ਦੁਆਰਾ ਰਚਿਤ ਸਤਿਆਰਥ ਪ੍ਰਕਾਸ਼ ਨਾਮਕ ਗਰੰਥ ਆਰੀਆ ਸਮਾਜ ਦਾ ਮੂਲ ਗਰੰਥ ਹੈ। ਆਰੀਆ ਸਮਾਜ ਦਾ ਆਦਰਸ਼ ਵਾਕ ਹੈ: ਕ੍ਰਿੰਵੰਤੋ ਵਿਸ਼ਵਮਾਰਿਆੰ, ਜਿਸਦਾ ਮਤਲਬ ਹੈ - ਸੰਸਾਰ ਨੂੰ ਆਰੀਆ ਬਣਾਉਂਦੇ ਚਲੋ।
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |