ਲਾਲਾ ਲਾਜਪਤ ਰਾਏ
ਲਾਲਾ ਰਾਜਪਤ ਰਾਏ | ||
![]() | ||
30 januaury 1920 | ||
ਆਮ ਜਾਣਕਾਰੀ | ||
ਪੂਰਾ ਨਾਂ | ||
ਜਨਮ | 28 ਜਨਵਰੀ 1865 ਢੁੱਡੀਕੇ, ਪੰਜਾਬ, ਬਰਤਾਨਵੀ ਭਾਰਤ (ਹੁਣ ਆਧੁਨਿਕ ਦੇਸ਼ ਭਾਰਤ ਵਿੱਚ ਹੈ) | |
ਮੌਤ | 17 ਨਵੰਬਰ 1928 (ਉਮਰ 63) ਲਾਹੌਰ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ 'ਚ) | |
ਪੇਸ਼ਾ | ਭਾਰਤੀ ਰਾਸ਼ਟਰੀ ਕਾਂਗਰਸ, ਆਰੀਆ ਸਮਾਜ | |
ਹੋਰ ਜਾਣਕਾਰੀ | ||
ਧਰਮ | ਹਿੰਦੂ ਧਰਮ |
ਲਾਲਾ ਲਾਜਪਤ ਰਾਏ (ਹਿੰਦੀ: लाला लाजपत राय, 28 ਜਨਵਰੀ 1865 - 17 ਨਵੰਬਰ 1928) ਭਾਰਤ ਦਾ ਇੱਕ ਪ੍ਰਮੁੱਖ ਅਜ਼ਾਦੀ ਘੁਲਾਟੀਆ ਸੀ। ਉਸ ਨੂੰ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਹੈ। ਉਸ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਕੀਤੀ ਸੀ। ਇਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਗਰਮ ਦਲ ਦੇ ਤਿੰਨ ਪ੍ਰਮੁੱਖ ਨੇਤਾਵਾਂ ਲਾਲ-ਬਾਲ-ਪਾਲ ਵਿਚੋਂ ਇੱਕ ਸਨ। ਸੰਨ 1928 ਵਿੱਚ ਉਸ ਨੇ ਸਾਈਮਨ ਕਮੀਸ਼ਨ ਵਿਰੁੱਧ ਇੱਕ ਪ੍ਰ੍ਦਰਸ਼ਨ ਵਿੱਚ ਹਿੱਸਾ ਲਿਆ, ਜਿਸ ਦੌਰਾਨ ਹੋਏ ਲਾਠੀਚਾਰਜ ਵਿੱਚ ਇਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਅਤੇ ਆਖ਼ਰ 17 ਨਵੰਬਰ 1928 ਨੂੰ ਉਸ ਦੀ ਮੌਤ ਹੋ ਗਈ ਸੀ।[1]
ਜੀਵਨ[ਸੋਧੋ]
ਲਾਲਾ ਲਾਜਪਤ ਰਾਏ ਦਾ ਜਨਮ ਪੰਜਾਬ ਦੇ ਮੋਗਾ ਜਿਲੇ ਦੇ ਪਿੰਡ ਢੁੱਡੀਕੇ ਵਿਖੇ ਹੋਇਆ ਸੀ। ਇਨ੍ਹਾਂ ਨੇ ਕੁੱਝ ਸਮੇਂ ਹਰਿਆਣਾ ਦੇ ਰੋਹਤਕ ਅਤੇ ਹਿਸਾਰ ਸ਼ਹਿਰਾਂ ਵਿੱਚ ਵਕਾਲਤ ਕੀਤੀ। ਇਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਗਰਮ ਦਲ ਦੇ ਪ੍ਰਮੁੱਖ ਨੇਤਾ ਸੀ। ਬਾਲ ਗੰਗਾਧਰ ਤਿਲਕ ਅਤੇ ਬਿਪਿਨ ਚੰਦਰ ਪਾਲ ਦੇ ਨਾਲ ਇਸ ਤ੍ਰਿਮੂਰਤੀ ਨੂੰ ਲਾਲ-ਬਾਲ-ਪਾਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਨ੍ਹਾਂ ਤਿੰਨਾਂ ਨੇਤਾਵਾਂ ਨੇ ਸਭ ਤੋਂ ਪਹਿਲਾਂ ਭਾਰਤ ਵਿੱਚ ਸੁਤੰਤਰਤਾ ਦੀ ਮੰਗ ਕੀਤੀ ਸੀ, ਬਾਅਦ ਵਿੱਚ ਸਮੁੱਚਾ ਦੇਸ਼ ਇਨ੍ਹਾਂ ਦੇ ਨਾਲ ਹੋ ਗਿਆ। ਇਹਨਾਂ ਨੇ ਸਵਾਮੀ ਦਯਾਨੰਦ ਸਰਸਵਤੀ ਨਾਲ ਮਿਲ ਕੇ ਆਰੀਆ ਸਮਾਜ ਨੂੰ ਪੰਜਾਬ ਵਿੱਚ ਲੋਕਪ੍ਰਿਅ ਬਣਾਇਆ। ਲਾਲਾ ਹੰਸਰਾਜ ਦੇ ਨਾਲ ਦਇਆਨੰਦ ਐਂਗਲੋ-ਵੈਦਿਕ ਵਿਦਿਆਲਿਆਂ ਦਾ ਪ੍ਰਸਾਰ ਕੀਤਾ। ਇਹਨਾਂ ਨੂੰ ਅੱਜ-ਕੱਲ ਡੀਏਵੀ ਸਕੂਲਾਂ ਅਤੇ ਕਾਲਜਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਲਾਲਾਜੀ ਨੇ ਅਨੇਕ ਥਾਂਵਾਂ ਉੱਤੇ ਅਕਾਲ ਵਿੱਚ ਸ਼ਿਵਿਰ ਲਗਾ ਕੇ ਲੋਕਾਂ ਦੀ ਸੇਵਾ ਵੀ ਕੀਤੀ। 30 ਅਕਤੂਬਰ 1928 ਨੂੰ ਇਹਨਾਂ ਨੇ ਲਾਹੌਰ ਵਿੱਚ ਸਾਈਮਨ ਕਮੀਸ਼ਨ ਦੇ ਵਿਰੁੱਧ ਆਯੋਜਿਤ ਇੱਕ ਵਿਸ਼ਾਲ ਪ੍ਰਦਰਸ਼ਨ ਵਿੱਚ ਹਿੱਸਾ ਲਿਆ, ਜਿਸਦੇ ਦੌਰਾਨ ਹੋਏ ਲਾਠੀਚਾਰਜ ਵਿੱਚ ਇਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਉਸ ਸਮੇਂ ਇਹਨਾਂ ਨੇ ਕਿਹਾ ਸੀ: "ਮੇਰੇ ਸਰੀਰ ਉੱਤੇ ਪਈ ਇਕ-ਇਕ ਲਾਠੀ ਬ੍ਰਿਟਿਸ਼ ਸਰਕਾਰ ਦੇ ਕਫ਼ਨ ਦਾ ਕਿੱਲ ਬਣੇਗੀ।" ਲਾਲਾਜੀ ਦੇ ਬਲੀਦਾਨ ਦੇ 20 ਸਾਲ ਦੇ ਅੰਦਰ ਹੀ ਬਰਤਾਨਵੀ ਸਾਮਰਾਜ ਦਾ ਸੂਰਜ ਅਸਤ ਹੋ ਗਿਆ। 17 ਨਵੰਬਰ 1928 ਨੂੰ ਇਹਨਾਂ ਚੋਟਾਂ ਦੀ ਵਜ੍ਹਾ ਨਾਲ ਇਨ੍ਹਾਂ ਦਾ ਦਿਹਾਂਤ ਹੋ ਗਿਆ।
ਹਵਾਲੇ[ਸੋਧੋ]
- ↑ Service, Tribune News. "ਪੰਜਾਬ ਕੇਸਰੀ ਲਾਲਾ ਲਾਜਪਤ ਰਾਏ". Tribuneindia News Service. Retrieved 2020-09-23.