ਆਲੂ ਗੋਭੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਲੂ ਗੋਭੀ
Aloo gobi.jpg
ਸਰੋਤ
ਸੰਬੰਧਿਤ ਦੇਸ਼ਬੰਗਲਾਦੇਸ਼, ਪਾਕਿਸਤਾਨ, ਭਾਰਤ ਅਤੇ ਨਿਪਾਲ
ਖਾਣੇ ਦਾ ਵੇਰਵਾ
ਖਾਣਾਮੁੱਖ
ਪਰੋਸਣ ਦਾ ਤਰੀਕਾਗਰਮ
ਮੁੱਖ ਸਮੱਗਰੀਆਲੂ, ਗੋਭੀ ਅਤੇ ਭਾਰਤੀ ਮਸਾਲੇ

ਆਲੂ ਗੋਭੀ ਇੱਕ ਸੁੱਕੀ ਸਬਜ਼ੀ ਹੈ ਜੋ ਕੀ ਬੰਗਲਾਦੇਸ਼, ਪਾਕਿਸਤਾਨ, ਭਾਰਤ ਅਤੇ ਨਿਪਾਲ ਵਿੱਚ ਬਣਾਈ ਜਾਂਦੀ ਹੈ। ਇਸਨੂੰ ਆਲੂ, ਗੋਭੀ ਅਤੇ ਭਾਰਤੀ ਮਸਾਲੇ ਪਕਾ ਕੇ ਬਣਾਇਆ ਜਾਂਦਾ ਹੈ। ਇਸਦਾ ਰੰਗ ਹਲਦੀ ਕਾਰਨ ਪੀਲਾ ਹੋ ਜਾਂਦਾ ਹੈ ਅਤੇ ਕਈ ਵਾਰ ਇਸ ਸਬਜ਼ੀ ਵਿੱਚ ਕਲੋਂਜੀ ਅਤੇ ਕੜੀ-ਪੱਤੇ ਵੀ ਪਾਏ ਜਾਂਦੇ ਹਨ।

ਸਮੱਗਰੀ[ਸੋਧੋ]

 • ਲਸਣ
 • ਅਦਰਕ
 • ਗੰਢੇ (ਪਿਆਜ਼)
 • ਟਮਾਟਰ
 • ਮਟਰ
 • ਜੀਰਾ
 • ਤੇਲ

ਵਿਧੀ[ਸੋਧੋ]

 1. ਕੜਾਹੀ ਵਿੱਚ ਤੇਲ ਗਰਮ ਕਰੋ।
 2. ਹੁਣ ਉਸ ਵਿੱਚ ਗੰਢੇ ਪਾ ਕੇ ਪਕਾਓ।
 3. ਹੁਣ ਇਸਦੇ ਵਿੱਚ ਮੇਥੀ ਦਾਨਾਂ ਅਤੇ ਜੀਰਾ ਪਾ ਕੇ ਭੁੰਨੋ।
 4. ਹੁਣ ਲਸਣ, ਅਦਰਕ ਅਤੇ ਆਲੂ ਪਾ ਦਿਉ ਅਤੇ ਪੱਕਣ ਲਈ ਰੱਖ ਦਿਉ।
 5. ਜਦ ਆਲੂ ਅੱਧ-ਪੱਕੇ ਹੋ ਜਾਣ ਤਾਂ ਉਸ ਵਿੱਚ ਗੋਭੀ, ਹਲਦੀ ਅਤੇ ਨਮਕ ਪਾਕੇ ਪਕਾਓ।
 6. ਹੁਣ ਧਨੀਆ ਪਾ ਕੇ ਸਜਾ ਦਿਉ। ਆਲੂ ਗੋਭੀ ਖਾਣ ਲਈ ਤਿਆਰ ਹੈ।