ਆਸ਼ਿਫ਼ ਸ਼ੇਖ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਸ਼ਿਫ਼ ਸ਼ੇਖ਼
ਰਾਸ਼ਟਰੀ ਗਰੀਮਾ ਅਭਿਆਨ ਵਲੋਂ ਚਲਾਈ ਗਈ ਮੈਨੂਅਲ ਸਕਵੈਂਜਿੰਗ ਇਰੇਡੀਕੇਸ਼ਨ ਲਈ ਮੈਲਾ ਮੁਕਤੀ ਯਾਤਰਾ 2009 ਦੌਰਾਨ, ਆਸ਼ਿਫ (ਆਸਿਫ) ਸ਼ੇਖ
ਜਨਮ
ਆਸ਼ਿਫ (ਆਸਿਫ) ਸ਼ੇਖ

(1982-10-18) 18 ਅਕਤੂਬਰ 1982 (ਉਮਰ 41)
ਸਰਗਰਮੀ ਦੇ ਸਾਲ1997–ਹੁਣ
ਲਈ ਪ੍ਰਸਿੱਧਰਾਸ਼ਟਰੀ ਗਰੀਮਾ ਮੁਹਿੰਮ, ਜਨ ਸਹਸ, ਮੈਲਾ ਮੁਕਤੀ ਯਾਤਰਾ
ਵੈੱਬਸਾਈਟdignitymarch.org

garimaabhiyan.org

jansahas.org

ਆਸ਼ਿਫ ਸ਼ੇਖ (ਜਨਮ 18 ਅਕਤੂਬਰ 1982) ਇੱਕ ਭਾਰਤੀ ਸਮਾਜਿਕ ਕਾਰਕੁਨ ਹੈ।  ਉਹ ਹਥੀਂ ਮਲ ਚੁੱਕਣ ਦੇ ਰਵਾਜ ਨੂੰ ਖਤਮ ਕਰਨ ਲਈ ਮੁਹਿੰਮ (ਰਾਸ਼ਟਰੀ ਗਰੀਮਾ ਅਭਿਆਨ) ਵਿੱਚ ਆਪਣੀ ਭੂਮਿਕਾ, ਅਤੇ ਵੱਖ ਵੱਖ ਮੁਹਿੰਮਾਂ ਰਾਹੀਂ ਦਲਿਤ ਖਾਸ ਤੌਰ ਤੇ ਦਲਿਤ-ਮੁਸਲਿਮਾਨਾਂ ਅਤੇ ਔਰਤਾਂ ਦੇ ਸ਼ਕਤੀਕਰਨ ਲਈ ਜਾਣਿਆ ਜਾਂਦਾ ਹੈ। 

ਨਿੱਜੀ ਜ਼ਿੰਦਗੀ[ਸੋਧੋ]

ਆਸ਼ਿਫ ਸ਼ੇਖ ਦਾ ਜਨਮ 18 ਅਕਤੂਬਰ 1982 ਨੂੰ ਮੱਧ ਪ੍ਰਦੇਸ਼ ਦੇ ਦੇਵਾਸ ਵਿੱਚ ਹੋਇਆ ਸੀ। ਉਸ ਨੇ ਵਿਕਰਮ ਯੂਨੀਵਰਸਿਟੀ, ਉਜੈਨ ਤੋਂ ਰਾਜਨੀਤੀ ਵਿਗਿਆਨ ਵਿੱਚ ਆਪਣੀ ਪੋਸਟ ਗ੍ਰੈਜੂਏਟ ਸਿੱਖਿਆ ਪੂਰੀ ਕੀਤੀ। ਉਸ ਨੇ ਆਪਣੇ ਸ਼ੁਰੂਆਤੀ ਜੀਵਨ ਵਿੱਚ ਜਾਤ ਅਤੇ ਧਰਮ ਦੇ ਆਧਾਰ 'ਤੇ ਭੇਦਭਾਵ ਅਤੇ ਬੇਦਖਲੀ ਦਾ ਸਾਹਮਣਾ ਕੀਤਾ। 

ਸਮਾਜਿਕ ਸਰਗਰਮੀ[ਸੋਧੋ]

ਆਪਣੇ ਦੋਸਤਾਂ ਨੂੰ ਨਾਲ ਲੈ ਕੇ ਉਸਨੇ 1999 ਵਿੱਚ, ਵਿਦਿਆਰਥੀ ਦੀ ਮੈਂਬਰਸ਼ਿਪ ਕਰਕੇ ਸਾਹਸੀ ਏਕਤਾ ਗਰੁੱਪ ਦੀ ਸਥਾਪਨਾ ਕੀਤੀ ਸੀ ਤਾਂ ਕਿ ਵਿਦਿਆਰਥੀਆਂ ਦੀ ਸਮਾਜਿਕ ਵਿਕਾਸ ਅਤੇ ਸਮੱਸਿਆਵਾਂ ਹੱਲ ਕਰਨ ਵਿੱਚ ਹਿੱਸੇ ਦਾਰੀ ਵਿੱਚ ਵਾਧਾ ਕੀਤਾ ਜਾ ਸਕੇ। ਇਸ ਸਮੂਹ ਨੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੈਂਕੜੇ ਬੱਚਿਆਂ ਦੀ ਸਹਾਇਤਾ ਕੀਤੀ ਜੋ ਮੁੱਖ ਧਾਰਾ ਦੀ ਰਸਮੀ ਸਿੱਖਿਆ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਸਨ, ਖਾਸ ਕਰਕੇ ਦਲਿਤ ਵਿਦਿਆਰਥੀਆਂ ਨੂੰ ਸ਼ਕਤੀ ਪ੍ਰਦਾਨ ਕੀਤੀ।.[1]

 ਉਸ ਨੇ ਦਲਿਤਾਂ ਦੇ ਕਾਡਰ ਅਧਾਰਤ ਸੰਗਠਨ ਨੂੰ ਵਿਕਸਤ ਕਰਨ ਲਈ ਇੱਕ ਮੁੰਬਈ ਅਧਾਰਤ ਸੰਸਥਾ ਯੂਥ ਫਾਰ ਵਲੰਟਰੀ ਐਕਸ਼ਨ (ਯੂ ਯੂ ਵੀ),[2] ਤੋਂ ਫੈਲੋਸ਼ਿਪ ਪ੍ਰਾਪਤ ਕੀਤੀ। ਫੈਲੋਸ਼ਿਪ ਸਮੇਂ ਦੌਰਾਨ ਉਹ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਦਲਿਤ ਨੌਜਵਾਨਾਂ ਨੂੰ ਖਾਸ ਤੌਰ ਤੇ ਦਲਿਤ ਅਧਿਕਾਰਾਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਪੜ੍ਹਾਉਂਦਾ ਰਿਹਾ। ਇਹਨਾਂ ਨੌਜਵਾਨਾਂ ਨੇ ਆਪਣੀ ਵਾਰੀ ਮੰਡਲ ਬਣਾਏ ਹੋਏ ਹਨ ਅਤੇ ਉਹ ਅਜੇ ਵੀ ਮਨੁੱਖੀ/ਦਲਿਤ ਅਧਿਕਾਰ ਅਤੇ ਸਮਾਜਕ ਵਿਕਾਸ ਸੰਬੰਧੀ ਮੁੱਦਿਆਂ ਤੇ ਕੰਮ ਕਰ ਰਹੇ ਹਨ। 

ਸੈਂਟਰ ਫਾਰ ਐਜੂਕੇਸ਼ਨ ਐਂਡ ਡਾਕੂਮੈਂਟੇਸ਼ਨ, ਮੁੰਬਈ ਦੀ ਫੈਲੋਸ਼ਿਪ ਦੇ ਤਹਿਤ ਉਸ ਨੇ ਮਾਲਵਾ ਖੇਤਰ ਵਿੱਚ ਦਲਿਤ ਸਮਾਜ ਦੁਆਰਾ ਕੀਤੇ ਗਏ ਸੰਘਰਸ਼ ਅਤੇ ਕਬੀਰ ਭਜਨ ਮੰਡਲੀਆਂ ਦੀ ਲਹਿਰ ਦੇ ਦਸਤਾਵੇਜ਼ੀਕਰਨ ਨੂੰ ਪੂਰਾ ਕੀਤਾ।[3]

13 ਦਸੰਬਰ 1999 ਨੂੰ, ਉਜੈਨ ਵਿੱਚ ਇੱਕ ਪਟਾਖੇ ਬਣਾਉਣ ਦੀ ਫੈਕਟਰੀ ਹਾਦਸੇ ਵਿੱਚ ਦੋ ਬਾਲਗ ਮਜ਼ਦੂਰਾਂ ਸਮੇਤ ਇੱਕ ਬਾਲ ਮਜ਼ਦੂਰ ਦਾ ਦੇਹਾਂਤ ਹੋ ਗਿਆ। ਫੈਕਟਰੀ ਦੇ 19 ਕਰਮਚਾਰੀਆਂ ਵਿਚੋਂ 7 ਬਾਲ ਮਜ਼ਦੂਰ ਸਨ। ਮਾਰੇ ਗਏ ਵਰਕਰਾਂ ਦੇ ਨਿਰਭਰ ਵਿਅਕਤੀਆਂ ਨੂੰ ਮੁਆਵਜ਼ਾ ਦਿਵਾਉਣ ਲਈ ਇਹ ਮੁੱਦਾ ਚੁੱਕਿਆ ਗਿਆ ਸੀ। ਬਾਲ ਮਜ਼ਦੂਰਾਂ ਦਾ ਸ਼ੋਸ਼ਣ ਰੋਕਣ ਲਈ ਸਰਕਾਰ ਉੱਤੇ ਨੈਸ਼ਨਲ ਚਾਈਲਡ ਲੇਬਰ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਇੱਕ ਸਕੀਮ ਲਾਗੂ ਕਰਨ ਲਈ ਜ਼ੋਰ ਪਾਇਆ ਗਿਆ ਸੀ। ਉਜੈਨ ਜ਼ਿਲੇ ਵਿੱਚ ਸਰਕਾਰ ਨੇ ਐਨਸੀਐਲਪੀ ਦੀ ਸ਼ੁਰੂਆਤ ਕੀਤੀ। 

ਇਸ ਘਟਨਾ ਤੋਂ ਬਾਅਦ, ਜ਼ਿਲ੍ਹੇ ਵਿੱਚ ਬਾਲ ਮਜ਼ਦੂਰਾਂ ਦੀ ਪਛਾਣ ਕਰਨ ਲਈ ਯਤਨ ਕੀਤਾ ਗਿਆ. ਤਕਰੀਬਨ 1400 ਬੱਚਿਆਂ ਦੀ ਪਛਾਣ ਕੀਤੀ ਗਈ ਅਤੇ ਸ਼ੋਸ਼ਣ ਕਰਨ ਵਾਲੇ ਅਤੇ ਖਤਰਨਾਕ ਕੰਮ ਸਥਾਨਾਂ ਤੋਂ ਸਫਲਤਾਪੂਰਵਕ ਮੁਕਤ ਕਰਵਾਇਆ ਗਿਆ ਅਤੇ 5400 ਸਕੂਲ ਤੋਂ ਬਾਹਰ ਰਹਿ ਚੁੱਕੇ ਬੱਚਿਆਂ ਨੂੰ ਰਸਮੀ ਸਿੱਖਿਆ ਦੀਆਂ ਮੁੱਖ ਧਾਰਾਵਾਂ ਵਿੱਚ ਲਿਆਂਦਾ ਗਿਆ ਸੀ। 

ਦਲਿਤ ਨੂੰ ਸ਼ਕਤੀ ਦੇਣ ਲਈ ਅਤੇ ਜ਼ਿਲ੍ਹੇ ਦੇ ਹੋਰ ਸਮਾਜਿਕ ਤੌਰ 'ਤੇ ਬਾਹਰ ਕੱਢੇ ਗਏ ਭਾਈਚਾਰਿਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ, ਉਸ ਨੇ ਅਤੇ ਉਸ ਦੇ ਕਾਰਕੁੰਨ ਦੋਸtਤਾਂ ਨੇ 2000 ਵਿੱਚ ਜਨ ਸਾਹਸ, ਇੱਕ ਮਨੁੱਖੀ ਅਧਿਕਾਰ ਸੰਸਥਾ, ਬਣਾਈ ਸੀ।[4] ਸਾਲਾਂ ਦੌਰਾਨ, ਜਨ ਸਾਹਸ[5]  ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੇ ਹੋਏ ਇੱਕ ਪ੍ਰਮੁੱਖ ਸੰਗਠਨ ਵਜੋਂ ਉੱਭਰਿਆ ਹੈ।

ਭਾਰਤ ਦੇ 120 ਜ਼ਿਲ੍ਹਿਆਂ ਵਿੱਚ ਮੈਨੂਅਲ ਸਕਵੇਂਜਿੰਗ ਦੇ ਰਵਾਜ ਨੂੰ ਖਤਮ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਰਵਾਜ ਤੋਂ 29,000 ਤੋਂ ਵੱਧ ਔਰਤਾਂ ਨੂੰ ਆਜ਼ਾਦ ਕਰਵਾਇਆ ਗਿਆ ਸੀ। ਉਹ ਜਨਹਿਤ ਪਟੀਸ਼ਨ ਦਾ ਹਿੱਸਾ ਸੀ, ਜੋ ਭਾਰਤ ਵਿੱਚ ਸਾਰੇ ਮੈਨੁਅਲ ਸਫ਼ਾਈ ਦੇ ਖਾਤਮੇ ਲਈ ਸਫਾਈ ਸੇਵਕਾਂ ਮੁੜ-ਵਸੇਵੇ ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਗਈ ਸੀ।  

ਅਵਾਰਡ[ਸੋਧੋ]

ਸਦੱਸਤਾ[ਸੋਧੋ]

ਹਵਾਲੇ[ਸੋਧੋ]

  1. "Other excluded communities". Retrieved 1 September 2012.
  2. "VIGIL INDIA MOVEMENT: JAN SAHAS of Madhya Pradesh and Sr. Dr. Mary Litty jointly shares the M.A. Thomas National Human Rights Award – 2012". Vigilindia.info. 2012-08-10. Archived from the original on 21 October 2013. Retrieved 2012-09-01. {{cite web}}: Unknown parameter |dead-url= ignored (|url-status= suggested) (help)
  3. "NATIONAL / KARNATAKA : 'Consultations on for Lokayukta appointment'". The Hindu. 2012-08-11. Retrieved 2012-09-01.
  4. "Apartheid funded by the Indian tax-payer". Hindustan Times. 2009-05-05. Archived from the original on 2018-12-24. Retrieved 2012-09-01. {{cite web}}: Unknown parameter |dead-url= ignored (|url-status= suggested) (help) Archived 2018-12-24 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2018-12-24. Retrieved 2021-10-12. {{cite web}}: Unknown parameter |dead-url= ignored (|url-status= suggested) (help)
  5. http://www.jansahasindia.org