ਇਓਨ ਵੁੱਡ ਗਿਬਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਓਨ ਵੁੱਡ ਗਿਬਜ
ਇਓਨ ਈ. ਵੁੱਡ ਗਿਬਸ
1910 ਦੇ ਇੱਕ ਪ੍ਰਕਾਸ਼ਨ ਤੋਂ ਇਓਨ ਈ. ਵੁੱਡ ਗਿਬਸ ਦੀ ਤਸਵੀਰ
ਜਨਮ
ਇਓਨ ਵੁੱਡ ਗਿਬਜ

ਅੰ. 1871
ਬਰਲਿੰਗਟਨ, ਨਿਊ ਜਰਸੀ ਯੂ.ਐਸ.
ਮੌਤਜੂਨ1923
ਮਿਨੀਆਪੋਲਿਸ , ਮਿਨੀਸੋਟਾ, ਯੂ.ਐਸ.
ਰਾਸ਼ਟਰੀਅਤਾਅਮਰੀਕੀ
ਹੋਰ ਨਾਮਇਓਨ ਈ. ਵੁੱਡ, ਇਓਨ ਈ. ਗਿਬਜ (ਵਿਆਹ ਤੋਂ ਬਾਅਦ)
ਪੇਸ਼ਾਪੱਤਰਕਾਰ ਅਤੇ ਕਲੱਬਵੁਮੈਨ
ਸਰਗਰਮੀ ਦੇ ਸਾਲ1888–1914

ਇਓਨ ਐਲਵੇਦਾ ਵੁੱਡ ਗਿਬਜ ( ਅੰ. 1871 - ਜੂਨ 1923) ਇੱਕ ਅਮਰੀਕੀ ਸਿੱਖਿਅਕ, ਪੱਤਰਕਾਰ ਅਤੇ ਕਲੱਬਵੁਮੈਨ ਸੀ। ਉਸਨੇ 1912 ਤੋਂ 1914 ਤੱਕ ਨੈਸ਼ਨਲ ਐਸੋਸੀਏਸ਼ਨ ਆਫ ਕਲਰਡ ਵੂਮੈਨ ਦੀ ਉਪ-ਪ੍ਰਧਾਨ ਵਜੋਂ ਸੇਵਾ ਨਿਭਾਈ ਸੀ।

ਮੁੱਢਲਾ ਜੀਵਨ[ਸੋਧੋ]

ਇਓਨ ਐਲਵੇਦਾ ਵੁੱਡ ਦਾ ਜਨਮ ਬਰਲਿੰਗਟਨ, ਨਿਊ ਜਰਸੀ ਵਿੱਚ ਹੋਇਆ ਸੀ, ਜੋ ਜੋਰਜ ਵੁੱਡ ਅਤੇ ਏਮਾ ਸਿਮੰਸ ਵੁੱਡ ਦੀ ਧੀ ਸੀ।[1] ਉਸਨੇ ਐਟਲਾਂਟਿਕ ਸਿਟੀ ਦੇ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਉਸ ਦੇ ਅੰਕਲ ਵਿਲੀਅਮ ਜੇ. ਸਿਮੰਸ ਕੈਂਟਕੀ ਨੌਰਮਲ ਐਂਡ ਥਿਓਲੋਜੀਕਲ ਇੰਸਟੀਚਿਊਟ ਦੇ ਪ੍ਰਧਾਨ ਸਨ, ਇਸ ਲਈ ਉਸਨੇ ਉਸ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਇੱਕ ਅਧਿਆਪਕ ਵਜੋਂ ਸਿਖਲਾਈ ਪ੍ਰਾਪਤ ਕੀਤੀ, ਉਸ ਨੇ 1888 ਵਿੱਚ ਆਪਣੀ ਡਿਗਰੀ ਹਾਸਲ ਕੀਤੀ।[2]

ਕਰੀਅਰ[ਸੋਧੋ]

ਵੁੱਡ ਕੈਂਟਕੀ ਨੌਰਮਲ ਅਤੇ ਥਿਓਲੋਜੀਕਲ ਇੰਸਟੀਚਿਊਟ ਵਿੱਚ ਇੱਕ ਇੰਸਟ੍ਰਕਟਰ ਸੀ ਜਦੋਂ ਕਿ ਉਹ ਉਸ ਸਮੇਂ ਅਜੇ ਅੱਲ੍ਹੜ ਉਮਰ ਦੀ ਵਿਦਿਆਰਥੀ ਸੀ। ਉਸਨੇ ਸੁਤੰਤਰ ਲੇਖ ਲਿਖੇ ਅਤੇ ਉਹ 1888 ਤੋਂ 1891 ਤੱਕ ਉਸਦੇ ਅੰਕਲ ਦੁਆਰਾ ਚਲਾਏ ਜਾਂਦੇ ਬਪਤਿਸਤ ਔਰਤਾਂ ਦੇ ਰਸਾਲੇ 'ਅਵਰ ਵੂਮੈਨ ਐਂਡ ਚਿਲਡਰਨ' ਦੇ ਸੰਪਾਦਕੀ ਸਟਾਫ ਵਿੱਚ ਸੀ।[2] ਇੱਕ ਸਮਕਾਲੀ ਲੇਖਕ ਨੇ ਟਿੱਪਣੀ ਕੀਤੀ ਸੀ, ਕਿ "ਪਹਿਲਾਂ, ਲਿਖਣ ਦੀ ਮਾਨਤਾ ਪ੍ਰਾਪਤ ਬੌਧਿਕ ਯੋਗਤਾ ਦੇ ਨਜ਼ਰੀਏ ਤੋਂ; ਦੂਜਾ ਉਤਸ਼ਾਹੀ ਸਿੱਖਿਅਕ ਅਤੇ ਨਸਲ ਦੇ ਵਕੀਲ ਵਜੋਂ "ਮਿਸ ਇਓਨ ਈ. ਵੁੱਡ ਅੱਜ ਸਾਡੀਆਂ ਔਰਤਾਂ ਵਿਚੋਂ ਸਭ ਤੋਂ ਅੱਗੇ ਹੈ।"[3]

ਵਿਆਹ ਤੋਂ ਬਾਅਦ ਗਿਬਜ ਮਿਨੀਆਪੋਲਿਸ ਵਿੱਚ ਸਾਹਿਤਕ ਅਤੇ ਸੰਗੀਤ ਕਲੱਬ ਅਡਾ ਸਵੀਟ ਪਾਇਨੀਅਰ ਕਲੱਬ ਵਿੱਚ ਸਰਗਰਮ ਰਹੀ।[4] 1905 ਵਿੱਚ ਉਸ ਨੇ ਮਿਨੀਸੋਟਾ ਸਟੇਟ ਫੈਡਰੇਸ਼ਨ ਆਫ ਅਫ਼ਰੋ-ਅਮਰੀਕਨ ਮਹਿਲਾ ਕਲੱਬਾਂ ਦੀ ਪਹਿਲੀ ਪ੍ਰਧਾਨ ਵਜੋਂ ਸੇਵਾ ਨਿਭਾਈ, ਜਦੋਂ ਕਿ ਬਲੈਕ ਔਰਤਾਂ ਦੇ ਸਮੂਹਾਂ ਦੇ ਮੌਜੂਦਾ ਮਿਨੇਸੋਟਾ ਫੈਡਰੇਸ਼ਨ ਆਫ ਵੂਮੈਨ ਕਲੱਬਾਂ ਵਿੱਚ ਮੈਂਬਰਸ਼ਿਪ ਤੋਂ ਇਨਕਾਰ ਕਰ ਦਿੱਤਾ ਗਿਆ ਸੀ।[5][6] 1912 ਤੋਂ 1914 ਤੱਕ ਉਹ ਨੈਸ਼ਨਲ ਐਸੋਸੀਏਸ਼ਨ ਆਫ ਕਲਰਡ ਵੂਮੈਨ ਦੀ ਉਪ-ਪ੍ਰਧਾਨ ਰਹੀ।[1][7][8] ਉਸਨੇ ਇੱਕ ਲੇਖ ਲਿਖਿਆ, "ਵੂਮੈਨਜ਼ ਪਾਰਟ ਇਨ ਦ ਅਪਲਿਫਟ ਆਫ ਦ ਨੀਗਰੋ ਰੇਸ" (1907), ਜੋ ਕਿ ਰਾਸ਼ਟਰੀ ਪੱਧਰ 'ਤੇ ਪ੍ਰਕਾਸ਼ਤ ਹੋਇਆ ਸੀ ਅਤੇ ਇਹ ਲੇਖ ਬਾਅਦ ਵਿੱਚ ਵੀ ਦੁਬਾਰਾ ਛਾਪਿਆ ਜਾਂਦਾ ਰਿਹਾ ਹੈ।

ਨਿੱਜੀ ਜ਼ਿੰਦਗੀ[ਸੋਧੋ]

ਵੁੱਡ ਨੇ 1890 ਵਿੱਚ ਰੈਸਟੋਰੈਂਟ ਮਾਲਕ ਜੈਸਪਰ ਗਿਬਜ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਪੰਜ ਪੁੱਤਰ ਸਨ: ਜੈਸਪਰ, ਹੀਰਾਮ, ਮੌਰਿਸ, ਮਾਰਕ ਅਤੇ ਵੈਂਡਲ। ਉਹ ਮਿਨੀਆਪੋਲਿਸ ਵਿੱਚ ਰਹੇ।[9][10] ਵੁੱਡ ਦੀ 1923 ਵਿੱਚ ਮੌਤ ਹੋ ਗਈ ਸੀ।[11]

ਹਵਾਲੇ[ਸੋਧੋ]

  1. 1.0 1.1 Frank Lincoln Mather, ed., Who's Who of the Colored Race (1915): 114.
  2. 2.0 2.1 Irvine Garland Penn, The Afro-American Press and Its Editors (Willey & Company 1891): 410–413.
  3. Monroe Alphus Majors, Noted Negro Women: Their Triumphs and Activities (Donohue and Henneberry 1893): 237.
  4. Donald Ross, "African American and Jewish Women's Clubs in Minnesota" Archived 2020-10-19 at the Wayback Machine. Reading, Meeting and Reforming: Women's Study Clubs in Minnesota, 1880–1942
  5. "Form Own Society" The Saint Paul Globe (February 9, 1905): 2. via Newspapers.com
  6. "State Federation" The Appeal (August 3, 1907): 3. via Newspapers.com
  7. "Mrs. Ione Gibbs Visits Des Moines" The Bystander (March 21, 1913): 1. via Newspapers.com
  8. "National Association of Colored Women Hampton Meeting" Archived 2019-02-12 at the Wayback Machine. African Methodist Episcopal Church Review (October 1912): 166.
  9. ”Minneapolis” ‘’The Appeal’’ (August 23, 1890): 1. via Newspapers.com
  10. "A Fantasy in Iron" Hennepin History Museum Blog (January 9, 2018).
  11. "Mrs. Ione E. Gibbs, Prominent Club Woman, Dies in Minneapolis" The Appeal (June 16, 1923): 1.