ਸਮੱਗਰੀ 'ਤੇ ਜਾਓ

ਇਕਵਾਕ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਕਵਾਕ ਸਿੰਘ ਪੱਟੀ (ਜਨਮ 29 ਅਗਸਤ 1985) ਇੱਕ ਪੰਜਾਬੀ ਲੇਖਕ, ਰੇਡੀਓ ਜੌਕੀ, ਟੀਵੀ ਹੋਸਟ, ਵਾਇਸ ਓਵਰ ਆਰਟਿਸਟ ਅਤੇ ਥੀਏਟਰ ਕਲਾਕਾਰ ਹੈ। ਉਸ ਦੀਆਂ ਹੁਣ ਤੱਕ 13 ਕਿਤਾਬਾਂ ਛਪੀਆਂ ਹਨ।

ਜਨਮ ਅਤੇ ਮੁੱਢਲੀ ਵਿੱਦਿਆ

[ਸੋਧੋ]

ਉਸ ਦਾ ਜਨਮ ਪੱਟੀ ਕਸਬੇ ਅੰਮ੍ਰਿਤਸਰ ਜ਼ਿਲ੍ਹਾ (ਹੁਣ ਤਰਨ ਤਾਰਨ ਜ਼ਿਲ੍ਹਾ) ਵਿਖੇ 29 ਅੱਗਸਤ 1985 ਨੂੰ ਹੋਇਆ। । ਉਸਨੇ ਮੁੱਢਲੀ ਵਿੱਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਬਾਬਾ ਦੀਪ ਸਿੰਘ, ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਦਸਵੀਂ ਤੋਂ ਬਾਅਦ ਅਗਸਤ 2001 ਤੋਂ ਜੁਲਾਈ 2004 ਤੱਕ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਤੋਂ ਤਿੰਨ ਸਾਲਾ ਰੈਗੁਲਰ ਤਬਲਾ ਕੋਰਸ ਕੀਤਾ ਅਤੇ ਪਹਿਲਾ ਸਥਾਨ ਪ੍ਰਾਪਤ ਕੀਤੀ। ਉਸਦੇ ਨਾਲ ਹੀ ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਤੋਂ ਵੀ ਤਬਲਾ ਡਿਪਲੋਮਾ ਕੀਤਾ। 2011 ਵਿੱਚ ਬੀ.ਏ. ਦੀ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਿਰਸਿਟੀ ਤੋਂ ਡਾਕ ਰਾਹੀਂ ਕੀਤੀ। ਸਾਲ 2012 ਵਿੱਚ ਪੋਸਟ ਗ੍ਰੈਜੁਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਕੀਤਾ ਅਤੇ ਕੰਪਿਊਟਰ ਦੀ ਮੁਹਾਰਤ ਹਾਸਲ ਕੀਤੀ। ਸਾਲ 2017-19 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਤੋਂ ਐੱਮ.ਏ (ਤਬਲਾ) ਕੀਤੀ।

ਕਿਤਾਬਾਂ

[ਸੋਧੋ]

ਉਹ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਪ੍ਰੋਤਸਾਹਿਤ ਕਰਨ ਲਈ ਸਰਗਰਮ ਹੈ। ਇਸ ਤਰ੍ਹਾਂ ਸੰਨ 2009 ਵਿੱਚ ਪਹਿਲੀ ਕਿਤਾਬ 'ਆਉ ਨਾਨਕਵਾਦ ਦੇ ਧਾਰਨੀ!!' ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਹੋਰ ਕਿਤਾਬਾਂ ਵੀ ਪਾਠਕਾਂ ਦੀ ਝੋਲੀ ਵਿੱਚ ਪਾਈਆਂ ਗਈਆਂ।[1] ਜਿਵੇਂ

  1. ਬੇਸਿਕ ਕੰਪਿਊਟਰ ਇੰਟਰੋਡਕਸ਼ਨ (ਅੰਗ੍ਰਜੀ), 2012 ਵਿੱਚ
  2. ਨਸੀਬ ਕਹਾਣੀ ਸੰਗ੍ਰਹਿ (ਸੰਪਾਦਿਤ), 2013 ਵਿੱਚ [2]
  3. ਤਬਲਾ ਸਿਧਾਂਤਕ ਪੱਖ, 2014 ਵਿੱਚ[3]
  4. ਕਾਗਜ਼ (ਕਹਾਣੀ ਸੰਗ੍ਰਹਿ), 2014 ਵਿੱਚ[4]
  5. ਪੁਸਤਕ ਗੁਰ ਮੂਰਤਿ ਗੁਰ ਸਬਦੁ ਹੈ 2011 ਵਿੱਚ [5]
  6. ਜਰੀਦਾ, 2019 ਵਿੱਚ [6]
  7. ਤਾਣਾ-ਬਾਣਾ (ਕਹਾਣੀ ਸੰਗ੍ਰਹਿ), 2021 ਵਿੱਚ [7]
  8. ਬੇ-ਮੰਜ਼ਿਲਾ ਸਫ਼ਰ (ਛੋਟਾ ਨਾਵਲ), 2022 ਵਿੱਚ [8] [9]
  9. ਨਿੱਕ-ਸੁੱਕ (ਮਿੰਨੀ ਕਹਾਣੀਆਂ),2024 ਵਿੱਚ [10] [11]
  10. ਤੂੰ ਹੱਸਦਾ ਸੁਹਣਾ ਲੱਗਦਾ ਏਂ (ਸ਼ਾਇਰੀ), 2024 ਵਿੱਚ [12]
  11. ਵਾਹ ਉਸਤਾਦ ਵਾਹ (ਜੀਵਨੀਆਂ ਤਬਲਾ ਉਸਤਾਦ ਅਤੇ ਵਾਦਕ), 2025 ਵਿੱਚ[13]
  12. ਵਡੇ ਭਾਗ ਗੁਰਸਿਖਾ ਕੇ (ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੇ ਚੋਣਵੇਂ ਲੈਕਚਰ ਤੇ ਲੇਖ) - ਸੰਪਾਦਿਤ, 2025 ਵਿੱਚ [14]
  13. ਮੈਂ ਮੁੜ ਆਵਾਂਗੀ (ਨਾਵਲ), 2026 ਵਿੱਚ[15]

ਰੇਡੀਉ /ਟੀ.ਵੀ ਆਰਟਿਸਟ

[ਸੋਧੋ]

ਸਾਲ 2012 ਤੋਂ ਜੂਨ 2015 ਤੱਕ ਕੈਨੇਡਾ ਦੇ ਰੇਡੀਉ 'ਵਿਰਾਸਤ ਰੇਡੀਉ' 1430 ਅਤੇ 770 ਏ.ਐੱਮ ਤੇ ਰੋਜ਼ਾਨਾ ਹੀ ਸਿੱਖ ਇਤਿਹਾਸ ਅਤੇ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਵਿਆਖਿਆ ਕਰਨ ਦੀ ਸੇਵਾ ਆਪ ਵਲੋਂ ਨਿਭਾਈ ਗਈ। ਉੱਥੇ ਹੋਰ ਕਈ ਤਰ੍ਹਾਂ ਵਿਸ਼ੇਸ਼ ਦਿਨ ਤਿੁੳਹਾਰਾਂ ਤੇ ਵਿਸ਼ੇਸ਼ ਪ੍ਰੋਗ੍ਰਾਮ ਵੀ ਪੇਸ਼ ਕੀਤੇ ਜਾਂਦੇ ਰਹੇ। ਇਸ ਤੋਂ ਇਲਾਵਾ ਅਸਟ੍ਰੇਲੀਆ ਦੇ 'ਹਰਮਨ ਰੇਡੀਉ', 'ਰਾਬਤਾ ਰੇਡੀਉ' ਅਤੇ ਸ਼ੇਰੇ-ਏ-ਪੰਜਾਬ' ਰੇਡੀਉ ਤੇ ਵੀ ਆਪ ਜੀ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਚਲੰਤ ਮੁੱਦਿਆਂ ਤੇ ਸਰੋਤਿਆਂ ਨਾਲ ਸਾਂਝ ਪਾਉਂਦੇ ਰਹੇ ਹੈ। ਇਸ ਤੋਂ ਇਲਾਵਾ ਪੰਜਾਬੀ ਰੇਡੀਉ ਯੂ.ਐੱਸ.ਏ. ਤੇ ਵੀ ਆਪ ਜੀ ਨੇ ਵਿਸ਼ੇਸ਼ ਟਾਕ ਸ਼ੋਅ ਨਾਲ ਧਾਰਮਿਕ ਮੁੱਦਿਆਂ ਤੇ ਗੱਲਬਾਤ ਕੀਤੀ, ਜਿਸ ਦਾ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ। ਨਵੰਬਰ 2016 ਤੋਂ ਅਪ੍ਰੈਲ 2017 ਤੱਕ ਯੂ.ਕੇ ਤੋਂ ਚੱਲਣ ਵਾਲੇ ਅਰਸ਼ ਰੇਡੀਉ ਤੇ ਵੀ ਆਪ ਨੇ ਆਪਣੇ ਵਿਚਾਰਾਂ ਨਾਲ ਸਰੋਤਿਆਂ ਨਾਲ ਸਾਂਝ ਪਾਈ। ਜਨਵਰੀ 2018 ਅਕਾਸ਼ਬਾਣੀ ਜਲੰਧਰ ਤੋਂ ਵੀ ਪ੍ਰੋਗ੍ਰਾਮ ਗਿਆਨ ਜੋਤ ਵਿੱਚ ਆਪ ਵੱਲੋਂ ਪੰਜਾਬੀ ਮਾਂ ਬੋਲੀ ਪ੍ਰਤੀ ਵਿਚਾਰ ਸਾਂਝੇ ਕੀਤੇ ਗਏ ਸਨ। ਅਪ੍ਰੈਲ 2019 ਤੋਂ ਫਰਵਰੀ 2022 ਤੱਕ 'ਰੇਡੀਓ ਚੰਨ ਪ੍ਰਦੇਸੀ' 'ਤੇ ਵਿਸ਼ੇਸ਼ ਹਫ਼ਤਾਵਾਰੀ ਪ੍ਰੋਗ੍ਰਾਮ 'ਅੰਮ੍ਰਿਤਸਰ ਲਾਈਵ' ਨਾਂ ਹੇਠ ਹੋਸਟ ਕੀਤਾ।

ਸਾਲ 2016 ਤੋਂ ਯੂ.ਕੇ. ਵਿਖੇ ਸਕਾਈ 706 ਨੰਬਰ ਤੇ ਚੱਲਣ ਵਾਲੇ ਅਕਾਲ ਚੈਨਲ ਤੇ ਬਤੌਰ ਟੀ.ਵੀ. ਐਂਕਰ ਸੇਵਾਵਾਂ ਨਿਭਾਅ ਰਹੇ ਹੈ। ਦਸੰਬਰ 2018 ਤੋਂ ਵਿਰਾਸਤ ਰੇਡੀਓ ਕੈਨੇਡਾ ਤੇ ਬਤੌਰ ਹੋਸਟ ਕੰਮ ਕਰ ਰਹੇ ਹੈ।

ਪੁਰਸਕਾਰ

[ਸੋਧੋ]

ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸਮਾਜ ਵਿੱਚੋਂ ਜਾਤ-ਪਾਤ ਖਿਲਾਫ ਜੇਹਾਦ ਛੇੜਨ ਵਾਲੇ ਅਤੇ ਕੇਵਲ 51 ਸਾਲ ਦੀ ਉਮਰ ਵਿੱਚ 72 ਦੇ ਕਰੀਬ ਕਿਤਾਬਾਂ ਲਿਖਣ ਵਾਲੇ, 'ਖਾਲਸਾ' ਅਤੇ 'ਗੁਰਮੁੱਖੀ' ਅਖਬਾਰ ਦੇ ਬਾਨੀ ਤੇ ਸੰਪਾਦਕ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿੱਚ ਆਦਾਰਾ ਭਾਈ ਦਿੱਤ ਸਿੰਘ ਪੱਤ੍ਰਕਾ ਅਤੇ ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ (ਰਜਿ:) ਚੰਡੀਗੜ੍ਹ ਵੱਲੋਂ ਆਪ ਜੀ ਨੂੰ ਮਿਤੀ 6 ਸਤੰਬਰ 2016 ਨੂੰ ਚੰਡੀਗੜ੍ਹ ਵਿਖੇ 'ਫ਼ਖ਼ਰ-ਏ-ਕੌਮ ਗਿਆਨੀ ਦਿੱਤ ਸਿੰਘ ਐਵਾਰਡ-2016' [16] ਨਾਮ ਸਨਮਾਨਿਤ ਕੀਤਾ ਗਿਆ।

ਸਿੱਖ ਮਿਸ਼ਨਰੀ ਕਾਲਜ ਰਜਿ: ਲੁਧਿਆਣਾ ਵੱਲੋਂ ਸ੍ਰੀ ਅਨੰਦਪੁਰ ਸਾਹਿਬ, ਜਿਲ੍ਹਾ ਰੂਪਨਗਰ ਵਿਖੇ ਅਕਤੂਬਰ 2016 ਵਿੱਚ ਕਰਵਾਏ ਗਏ ਸਮਾਗਮ ਦੌਰਾਨ ਆਪ ਜੀ ਦੀਆਂ ਹੁਣ ਤੱਕ ਦੀਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਸਿੱਖ ਮਿਂਸ਼ਰੀ ਕਾਲਜ (ਰਜਿ:) ਲੁਧਿਆਣਾ ਵੱਲੋਂ ਸਲਾਨਾ ਕੇਂਦਰੀ ਸਮਾਗਮ ਅਕਤੂਬਰ 2025 ਦੌਰਾਨ ਆਪ ਨੂੰ 'ਪ੍ਰਿੰਸੀਪਲ ਹਰਿਭਜਨ ਸਿੰਘ ਯਾਦਗਾਰੀ ਪੁਰਸਕਾਰ- 2025' ਨਾਲ ਸਨਮਾਨਿਤ ਕੀਤਾ ਗਿਆ। [17]

ਹਵਾਲੇ

[ਸੋਧੋ]
  1. ↑ "posts by ikwak singh patti". Archived from the original on ਦਸੰਬਰ 25, 2018. Retrieved ਅਗਸਤ 25, 2014. {{cite web}}: Unknown parameter |access date= ignored (|access-date= suggested) (help); Unknown parameter |dead-url= ignored (|url-status= suggested) (help)
  2. ↑ "(Naseeb)". Archived from the original on 2013-07-11. Retrieved 2022-01-11. {{cite web}}: Unknown parameter |dead-url= ignored (|url-status= suggested) (help)
  3. ↑ "tabla siddhantak pakh lok arpan". Archived from the original on 2018-12-25. Retrieved 2014-08-25. {{cite web}}: Unknown parameter |access_date= ignored (help)
  4. ↑ "kagaz lok arpan". {{cite web}}: Unknown parameter |access_date= ignored (help)
  5. ↑ "gur moorat gursabad hai lok arpan". Archived from the original on 2022-03-01. Retrieved 2022-03-01. {{cite web}}: Unknown parameter |access date= ignored (|access-date= suggested) (help)
  6. ↑ (ਜਰੀਦਾ)
  7. ↑ "Book Review : ਸਮਾਜ 'ਚ ਆਈ ਬੇਗ਼ਾਨਗੀ ਦੀ ਬਾਤ ਪਾਉਂਦੀ ਕਿਤਾਬ 'ਤਾਣਾ- ਬਾਣਾ'". Punjabi Jagran News. Retrieved 2022-03-01.
  8. ↑ "ਇਕਵਾਕ ਸਿੰਘ ਪੱਟੀ ਦਾ ਨਾਵਲ 'ਬੇ-ਮੰਜ਼ਿਲਾਂ ਸਫ਼ਰ' ਲੋਕ ਅਰਪਿਤ". Punjabi Jagran News. Retrieved 2022-03-01.
  9. ↑ "ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕਾਲਮ ਨਵੀਸ ਇਕਵਾਕ ਸਿੰਘ ਪੱਟੀ ਦਾ ਨਾਵਲ "ਬੇ ਮੰਜ਼ਿਲਾ ਸਫ਼ਰ" ਲੋਕ ਅਰਪਣ". World Punjabi Times (in ਅੰਗਰੇਜ਼ੀ (ਅਮਰੀਕੀ)). 2022-01-16. Archived from the original on 2022-03-01. Retrieved 2022-03-01.
  10. ↑ USA, PUNJAB MAIL (2024-03-29). "ਇਕਵਾਕ ਸਿੰਘ ਪੱਟੀ ਦੀ ਪੁਸਤਕ 'ਨਿੱਕ-ਸੁੱਕ' ਹੋਈ ਲੋਕ ਅਰਪਣ". Punjab Mail Usa (in ਅੰਗਰੇਜ਼ੀ (ਅਮਰੀਕੀ)). Retrieved 2026-02-12.
  11. ↑ "ਇਕਵਾਕ ਸਿੰਘ ਪੱਟੀ ਦੀ 9ਵੀਂ ਪੁਸਤਕ 'ਨਿੱਕ-ਸੁੱਕ'ਲੋਕ ਅਰਪਣ - Ludhiana, Ikwak singh patti, 9th book". Punjabi Jagran. 2024-11-10. Retrieved 2026-02-12.
  12. ↑ USA, PUNJAB MAIL (2024-11-28). "ਸੰਨ 47 ਦੀ ਵੰਡ ਨੂੰ ਸਮਰਪਿਤ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ–2024 ਨਵੀਆਂ ਪੈੜਾਂ ਸਥਾਪਤ ਕਰ ਗਿਆ". Punjab Mail Usa (in ਅੰਗਰੇਜ਼ੀ (ਅਮਰੀਕੀ)). Retrieved 2026-02-12.
  13. ↑ USA, PUNJAB MAIL (2025-11-18). "ਅੰਮ੍ਰਿਤਸਰ ਸਾਹਿਤ ਉਤਸਵ ਦੌਰਾਨ ਇਕਵਾਕ ਸਿੰਘ ਪੱਟੀ ਦੀ ਪੁਸਤਕ 'ਵਾਹ ਉਸਤਾਦ ਵਾਹ' ਹੋਈ ਲੋਕ ਅਰਪਨ". Punjab Mail Usa (in ਅੰਗਰੇਜ਼ੀ (ਅਮਰੀਕੀ)). Retrieved 2026-02-12.
  14. ↑ "Vadde Bhag Gursikha Ke". Hook2Book (in ਅੰਗਰੇਜ਼ੀ (ਅਮਰੀਕੀ)). Retrieved 2026-02-12.
  15. ↑ "ਪੱਟੀ ਦਾ ਨਾਵਲ 'ਮੈਂ ਮੁੜ ਆਵਾਂਗੀ' ਰਿਲੀਜ਼". Punjabi Tribune. Retrieved 2026-04-20.
  16. ↑ "(Award)". Archived from the original on 2010-02-09. Retrieved 2022-04-30. {{cite web}}: Unknown parameter |dead-url= ignored (|url-status= suggested) (help)
  17. ↑ "ਸਿੱਖ ਮਿਸ਼ਨਰੀ ਕਾਲਜ ਵੱਲੋਂ ਇਕਵਾਕ ਸਿੰਘ ਪੱਟੀ ਦਾ "ਪ੍ਰਿੰਸੀਪਲ ਹਰਭਜਨ ਸਿੰਘ " ਯਾਦਗਾਰੀ ਐਵਾਰਡ ਨਾਲ ਸਨਮਾਨ". Nazrana Times (in ਅੰਗਰੇਜ਼ੀ). Retrieved 2026-02-12.

http://punjabi.jagran.com/news/national-cultural-bood-naseeb-release-8342570.html

http://www.punjabiinholland.com/news/21827--.aspx Archived 2016-02-01 at the Wayback Machine.

http://www.punjabilekhak.com/maincat.php?id=15 Archived 2017-07-22 at the Wayback Machine.

http://www.kesripane.com/vpsearch.php?id=152820[permanent dead link]

http://panjabitoday.com/news/7747115870382603[permanent dead link]

http://beta.ajitjalandhar.com/news/20140107/14/417679.cms#417679[permanent dead link]

http://www.scapepunjab.com/home.php?id==UjM&view==ADO[permanent dead link]

http://beta.ajitjalandhar.com/news/20160908/17/1483706.cms#1483706[permanent dead link]

http://www.singhbrothers.com/en/jarida