ਇੰਗ੍ਰਿਡ ਯੋਂਕਰ
ਇੰਗ੍ਰਿਡ ਯੋਂਕਰ | |
---|---|
ਜਨਮ | |
ਮੌਤ | 19 ਜੁਲਾਈ 1965 |
ਮੌਤ ਦਾ ਕਾਰਨ | ਖੁਦਕਸ਼ੀ |
ਰਾਸ਼ਟਰੀਅਤਾ | ਦੱਖਣ ਅਫ਼ਰੀਕੀ |
ਸਿੱਖਿਆ | ਵਿਨਬਰਗ ਗਰਲਜ਼ ਹਾਈ ਸਕੂਲ |
ਪੇਸ਼ਾ | ਲਿਖਾਰੀ |
ਲਈ ਪ੍ਰਸਿੱਧ | ਕਵਿਤਾ |
ਜੀਵਨ ਸਾਥੀ | ਪੀਟਰ ਫੇਂਟਰ |
ਬੱਚੇ | ਸਿਮੋਨ |
Parent | ਅਬ੍ਰਾਹਮ ਯੋਂਕਰ ਅਤੇ ਬੀਟ੍ਰਿਸ ਸਿੱਲੀਅਰਸ |
ਇੰਗ੍ਰਿਡ ਯੋਂਕਰ (19 ਸਿਤੰਬਰ 1933 – 19 ਜੁਲਾਈ 1965) ਇੱਕ ਦੱਖਣ ਅਫ਼ਰੀਕੀ ਕਵਿਤ੍ਰੀ ਸੀ। ਭਾਵੇਂ ਉਸਨੇ ਅਫ਼੍ਰੀਕਾਂਸ ਵਿੱਚ ਲਿਖਿਆ ਪਰ ਉਸ ਦੀਆਂ ਕਵਿਤਾਵਾਂ ਬਹੁਤਾਤ ਵਿੱਚ ਦੂਜੀਆਂ ਬੋਲੀਆਂ ਵਿੱਚ ਉਲਥਾ ਹੋਈਆਂ ਹਨ। ਦੱਖਣ ਅਫ਼ਰੀਕਾ ਵਿੱਚ ਯੋਂਕਰ ਨੂੰ ਉੱਚਾ ਦਰਜਾ ਹਾਸਲ ਹੈ ਅਤੇ ਉਸਦੀ ਕਵਿਤਾ ਦੀ ਡੁੰਘਾਈ ਅਤੇ ਬੇਚੈਨ ਜ਼ਿੰਦਗੀ ਕਾਰਨ ਉਸਨੂੰ ਦੱਖਣ ਅਫ਼ਰੀਕਾ ਦੀ ਸਿਲਵੀਆ ਪਲੈਥ ਕਿਹਾ ਜਾਂਦਾ ਹੈ।
ਬਚਪਨ ਅਤੇ ਕਿੱਤਾ
[ਸੋਧੋ]ਯੋਂਕਰ ਦਾ ਜਨਮ ਅਬ੍ਰਾਹਮ ਯੋਂਕਰ ਅਤੇ ਬੀਟ੍ਰਿਸ ਸਿੱਲੀਅਰਸ ਦੀ ਧੀ ਵਜੋਂ ਡਗਲਸ, ਨਾਰਥ ਕੇਪ ਦੇ ਖੇਤਾਂ ਵਿੱਚ ਹੋਇਆ। ਇਸਦੇ ਮਾਪੇ ਇਸਦੇ ਜਨਮ ਤੋਂ ਪਹਿਲਾਂ ਹਿਨ ਵੱਖ ਹੋ ਗਏ ਅਤੇ ਇਸਦੀ ਮਾਂ ਆਪਣੀਆਂ ਦੋ ਧੀਆਂ ਨਾਲ ਵਾਪਸ ਘਰ ਆ ਗਈ ਸੀ। ਯੋਂਕਰ ਦੇ ਨਾਨਾ-ਨਾਨੀ ਕੇਪ ਟਾਊਨ, ਦੱਖਣ ਅਫ਼ਰੀਕਾ ਨਜ਼ਦੀਕ ਇੱਕ ਖੇਤ ਵਿੱਚ ਆ ਵਸੇ। ਪੰਜ ਵਰ੍ਹੇ ਬਾਅਦ ਇਹਨਾਂ ਚਾਰਾਂ ਨੂੰ ਨਿਆਸਰਾ ਛੱਡ ਕੇ ਇਸਦਾ ਨਾਨਾ ਚਲਾਣਾ ਕਰ ਗਿਆ।
1943 ਵਿੱਚ ਯੋਂਕਰ ਦੀ ਮਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਯੋਂਕਰ ਅਤੇ ਇਸਦੀ ਵੱਡੀ ਭੈਣ ਐਨਾ ਨੂੰ ਕੇਪ ਟਾਊਨ ਦੇ ਵਿਨਬਰਗ ਗਰਲਜ਼ ਹਾਈ ਸਕੂਲ ਵਿੱਚ ਭੇਜਿਆ ਗਿਆ ਜਿੱਥੇ ਇਸਨੇ ਸਕੂਲ ਦੇ ਰਸਾਲੇ ਵਾਸਤੇ ਕਵਿਤਾ ਲਿਖਣੀ ਸ਼ੁਰੂ ਕੀਤੀ।[1][2] ਬਾਅਦ ਵਿੱਚ ਇਹ ਆਪਣੇ ਪਿਤਾ ਅਤੇ ਉਸਦੀ ਤੀਜੀ ਪਤਨੀ ਅਤੇ ਬੱਚਿਆਂ ਨਾਲ਼ ਆ ਕੇ ਰਹਿਣ ਲੱਗੇ। ਇੱਥੇ ਇਹਨਾਂ ਦੋਵਾਂ ਭੈਣਾਂ ਨਾਲ਼ ਬਿਗਾਨਿਆਂ ਵਾਲਾਂ ਸਲੂਕ ਹੋਇਆ ਜਿਸ ਕਾਰਨ ਯੋਂਕਰ ਅਤੇ ਇਸਦੇ ਪਿਤਾ ਵਿਚਕਾਰ ਪੱਕੀ ਤਰੇੜ ਆ ਗਈ।
ਯੋਂਕਰ ਨੇ ਛੇ ਸਾਲ ਦੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਸੋਲ਼ਾਂ ਵਰ੍ਹੇ ਦੀ ਉਮਰ ਤੱਕ ਇਹ ਇੱਕ ਦੱਖਣ ਅਫ਼ਰੀਕੀ ਲਿਖਾਰੀ ਡੀ. ਜੇ. ਓਪਰਮਨ ਨਾਲ਼ ਚਿੱਠੀ-ਪੱਤਰੀ ਸ਼ੁਰੂ ਕਰ ਚੁੱਕੀ ਸੀ ਜਿਸਦੇ ਵਿਚਾਰਾਂ ਨੇ ਇਸਦੇ ਕੰਮ ਨੂੰ ਬਹੁਤ ਮੁਤਾਸਰ ਕੀਤਾ।
ਇਸਦਾ ਪਹਿਲਾਂ ਅਫ਼੍ਰੀਕਾਂਸ ਕਵਿਤਾਵਾਂ ਦਾ ਸੰਗ੍ਰਹਿ, Na die somer (“ਗਰਮ ਰੁੱਤ ਤੋਂ ਬਾਅਦ”) ਤੇਰਾਂ ਵਰ੍ਹੇ ਦੀ ਉਮਰ ਤੋਂ ਪਹਿਲਾਂ ਹੀ ਬਣ ਚੁੱਕਾ ਸੀ। ਹਾਲਾਂਕਿ ਕਾਫ਼ੀ ਪ੍ਰਕਾਸ਼ਕ ਇਸਦੇ ਕੰਮ ਨੂੰ ਛਾਪਣ ਵਿੱਚ ਦਿਲਚਸਪੀ ਲਈ ਰਹੇ ਸਨ ਪਰ ਉਸ ਨੂੰ ਸਲਾਹ ਮਿਲੀ ਸੀ ਕੀ ਛਪਵਾਉਣ ਤੋਂ ਪਹਿਲਾਂ ਉਹ ਕੁਝ ਹੋਰ ਉਡੀਕ ਕਰੇ। ਆਖ਼ਰ 1956 ਵਿੱਚ ਇਸਦੀ ਪਹਿਲੀ ਕਵਿਤਾਵਾਂ ਦੀ ਕਿਤਾਬ Ontvlugting (“ਰਿਹਾਈ”) ਛਪੀ।
ਹਵਾਲੇ
[ਸੋਧੋ]- ↑ "Ingrid Jonker: Poet of pain and freedom" (PDF). ਦ ਸੰਡੇ ਟਾਇਮਸ. Archived from the original (PDF) on 2011-08-17. Retrieved 2009-06-06.
{{cite web}}
: Unknown parameter|dead-url=
ignored (|url-status=
suggested) (help) - ↑ Jonker, Ingrid (1946). "Die baba". The Wynberg Girls' High School Magazine. 31.