ਸਿਲਵੀਆ ਪਲੈਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਲਵੀਆ ਪਲਾਥ
A black-and-white photo of a Caucasian woman with shoulder-length hair. She is seated facing the camera, wearing a sweater, with bookshelves behind her.
ਸਿਲਵੀਆ ਪਲਾਥ 1957 ਵਿੱਚ
ਜਨਮ(1932-10-27)27 ਅਕਤੂਬਰ 1932
ਬੋਸਟਨ, ਮੈਸਾਚੂਸੈਟਸ, ਯੂਨਾਇਟਡ ਸਟੇਟਸ
ਮੌਤ11 ਫਰਵਰੀ 1963(1963-02-11) (ਉਮਰ 30)
ਲੰਦਨ, ਇੰਗਲੈਂਡ, ਯੂਨਾਇਟਡ ਕਿੰਗਡਮ
ਕਬਰਹੈਪਟਨਸਟਾਲ ਚਰਚ, ਵੈਸਟ ਯਾਰਕਸ਼ਾਇਰ, ਇੰਗਲੈਂਡ, ਯੂਨਾਇਟਡ ਕਿੰਗਡਮ
ਵੱਡੀਆਂ ਰਚਨਾਵਾਂਦ ਬੈੱਲ ਜਾਰ ਅਤੇ ਏਰੀਅਲ
ਕੌਮੀਅਤਅਮਰੀਕੀ
ਸਿੱਖਿਆਬੀ. ਏ.
ਅਲਮਾ ਮਾਤਰਸਮਿਥ ਕਾਲਜ,
ਨਿਊਨਹੈਮ ਕਾਲਜ, ਕੈਮਬਰਿਜ
ਕਿੱਤਾਕਵੀ, ਨਾਵਲਕਾਰ ਅਤੇ ਕਹਾਣੀਕਾਰ
ਲਹਿਰਇਕਬਾਲੀਆ ਕਾਵਿ
ਜੀਵਨ ਸਾਥੀਟੈਡ ਹਿਊਜ਼ (1956–1963, ਸਿਲਵੀਆ ਦੀ ਮੌਤ ਤੱਕ)
ਔਲਾਦਫ਼ਰੀਡਾ ਹਿਊਜ਼
ਨਿਕੋਲਸ ਹਿਊਜ਼
ਦਸਤਖ਼ਤSylvia Plath
ਵਿਧਾਕਵਿਤਾ, ਗਲਪ
ਪਲਾਥ ਦੀ ਕਬਰ

ਸਿਲਵੀਆ ਪਲਾਥ (27 ਅਕਤੂਬਰ 1932 –11 ਫਰਵਰੀ 1963) ਇੱਕ ਅਮਰੀਕੀ ਕਵੀ, ਨਾਵਲਕਾਰ ਅਤੇ ਕਹਾਣੀਕਾਰ ਸੀ।

ਉਸਦਾ ਜਨਮ ਬੋਸਟਨ, ਮੈਸਾਚੂਸੈਟਸ, ਯੂਨਾਇਟਡ ਸਟੇਟਸ ਵਿੱਚ ਹੋਇਆ ਸੀ ਅਤੇ ਉਸਨੇ ਸਮਿਥ ਕਾਲਜ, ਅਤੇ ਨਿਊਨਹੈਮ ਕਾਲਜ, ਕੈਮਬਰਿਜ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ। ਉਸਨੇ 1956 ਵਿੱਚ ਆਪਣੇ ਕਵੀ ਦੋਸਤ, ਟੈਡ ਹਿਊਜ਼ ਨਾਲ ਸ਼ਾਦੀ ਕਰ ਲਈ ਅਤੇ ਉਹ ਪਹਿਲਾਂ ਸਟੇਟਸ ਵਿੱਚ ਅਤੇ ਫਿਰ ਇੰਗਲੈਂਡ ਵਿੱਚ ਰਹੇ। ਉਨ੍ਹਾਂ ਦੇ ਦੋ ਬੱਚੇ ਫ਼ਰੀਡਾ ਅਤੇ ਨਿਕੋਲਸ ਹੋਏ। ਪਲਾਥ ਦੇ ਬਾਲਗ ਜੀਵਨ ਦਾ ਬਹੁਤਾ ਹਿੱਸਾ ਮਾਨਸਿਕ ਤਣਾਅ ਵਿੱਚ ਬੀਤਿਆ,[1] ਅਤੇ 1963 ਵਿੱਚ ਉਸਨੇ ਖ਼ੁਦਕਸ਼ੀ ਕਰ ਲਈ।[2] ਉਸ ਦੀ ਜ਼ਿੰਦਗੀ ਤੇ ਮੌਤ, ਅਤੇ ਉਸਦੀ ਲੇਖਣੀ ਤੇ ਵਿਰਾਸਤ ਨੂੰ ਵਿਵਾਦਾਂ ਨੇ ਘੇਰੀ ਰੱਖਿਆ ਹੈ।

ਰਚਨਾਵਾਂ[ਸੋਧੋ]

ਕਾਵਿ ਸੰਗ੍ਰਿਹ[ਸੋਧੋ]

 • ਦ ਕੋਲੋਸਸ ਐਂਡ ਅਦਰ ਪੋਇਮਸ (1960)
 • ਏਰੀਅਲ (1965)
 • ਥਰੀ ਵਿਮੇਨ: ਏ ਮੋਨੋਲੋਗ ਫਾਰ ਥਰੀ ਵੋਆਇਸੇਜ਼ (1968)
 • ਕਰਾਸਿੰਗ ਦ ਵਾਟਰ (1971)
 • ਵਿੰਟਰ ਟਰੀਜ਼ (1971)
 • ਦ ਕਲੈਕਟੇਡ ਪੋਇਮਜ਼ (1981)

ਸਲੈਕਟੇਡ ਪੋਇਮਜ਼ (1985)

ਗਲਪ ਤੇ ਵਾਰਤਕ[ਸੋਧੋ]

 • ਜੌਨੀ ਪੈਨਿਕ ਐਂਡ ਦ ਬਾਈਬਲ ਆਫ ਡਰੀਮਜ਼ (ਨਿੱਕੀਆਂ ਕਹਾਣੀਆਂ, ਗਦ, ਅਤੇ ਡਾਇਰੀ ਅੰਸ਼)
 • ਦ ਬੈੱਲ ਜਾਰ (ਨਾਵਲ, 1963)
 • ਲੈਟਰਜ਼ ਹੋਮ: ਕਾਰੈਸਪੌਂਡੈਂਸ 1950–1963 (1975)
 • ਦ ਜਰਨਲਜ਼ ਆਫ਼ ਸਿਲਵੀਆ ਪਲਾਥ (1982)
 • ਦ ਮੈਜਿਕ ਮਿਰਰ (1989), ਪਲਾਥ ਦਾ ਸਮਿਥ ਕਾਲਜ ਥੀਸਿਸ
 • ਦ ਅਨਐਬ੍ਰਿਜਡ ਜਰਨਲਜ਼ ਆਫ਼ ਸਿਲਵੀਆ ਪਲਾਥ, (2000)

ਬਾਲ ਸਾਹਿਤ[ਸੋਧੋ]

 • ਦ ਬੈੱਡ ਬੁੱਕ (1976)
 • ਦ ਇਟ-ਡਜ਼ੰਟ-ਮੈਟਰ- ਸੂਟ (1996)
 • ਕਲੈਕਟੇਡ ਚਿਲਡਰਨ'ਜ਼ ਸਟੋਰੀਜ਼ (ਯੂਕੇ, 2001)
 • ਮਿਸਿਜ਼ ਚੈਰੀ’ਜ਼ ਕਿਚਨ (2001)

ਕਾਵਿ-ਨਮੂਨਾ[ਸੋਧੋ]

 ਮੈਟਾਫ਼ਰ
ਮੈਂ ਇੱਕ ਬੁਝਾਰਤ ਨੌਂ ਅੱਖਰੀ,
ਇੱਕ ਹਾਥੀ, ਇੱਕ ਬੋਝਲ ਪਿੰਡਾ,
ਦੋ ਬੇਲਾਂ ’ਤੇ ਝੂਮਦਾ ਇੱਕ ਹਦਵਾਣਾ (ਮਤੀਰਾ),
ਓ ਸੂਹਾ-ਸੁਰਖ਼ ਫਲ, ਹਾਥੀ ਦੰਦ, ਸੋਹਣੇ ਬਿਰਖ!
ਖਮੀਰਨ ’ਤੇ ਆਈ ਡਬਲ ਰੋਟੀ ਦਾ ਆਟਾ।
ਮੁਦਰਾ ਦਾ ਨਵ-ਜੰਮਿਆ ਮੋਟਲ ਪਰਸ।
ਮੈਂ ਇੱਕ ਸੰਦ, ਇੱਕ ਮੰਚ, ਬਛੜੇ ਵਿਚਲੀ ਗਾਂ।
ਝੋਲਾ ਭਰ ਖਾਧਾ ਮੈਂ ਕੱਚੇ ਸੇਬਾਂ ਦਾ,
ਗੱਡੀ ਚੜਿਆ ਜਿਸ ਤੋਂ ਉਤਰਣਾ ਹੈ ਨਹੀਂ ਕੋਈ!
-ਅਨੁਵਾਦ ਬਲਰਾਮ

ਹਵਾਲੇ[ਸੋਧੋ]