ਇਫ਼ਤਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Ramadan dinner known as iftar in Cairo, Egypt.

ਇਫ਼ਤਾਰ (ਅਰਬੀ: إفطار ifṭār "ਬ੍ਰੇਕਫ਼ਾਸਟ"), ਉਸ ਰਵਾਇਤ ਨੂੰ ਕਹਿੰਦੇ ਹਨ ਜਦੋਂ ਰਮਜ਼ਾਨ ਦੇ ਪਵਿੱਤਰ ਮਹੀਨੇ ਸ਼ਾਮ ਨੂੰ ਨਮਾਜ਼ ਮਗ਼ਰਿਬ ਤੋਂ ਬਾਅਦ ਭੋਜਨ ਕਰ ਕੇ ਮੁਸਲਮਾਨ ਆਪਣਾ ਵਰਤ ਤੋੜਦੇ ਹਨ। ਮੁਸਲਮਾਨ ਸ਼ਾਮ ਦੀ ਪ੍ਰਾਰਥਨਾ ਦੇ ਸਮੇਂ ਇਹ ਖਾ ਕੇ ਆਪਣਾ ਵਰਤ ਖੋਲ੍ਹਦੇ ਹਨ।[1] ਉਹ ਮਗਰਿਬ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਆਪਣਾ ਵਰਤ ਤੋੜ ਦਿੰਦੇ ਹਨ।[2]ਇਹ ਦਿਨ ਦਾ ਦੂਜਾ ਭੋਜਨ ਹੁੰਦਾ ਹੈ। ਰਮਜ਼ਾਨ ਦਾ ਵਰਤ ਸਾਝਰੇ ਸਵੇਰੇ ਸੁਹੁਰ ਦਾ ਨਾਸ਼ਤਾ ਕਰਕੇ ਸ਼ੁਰੂ ਹੋ ਜਾਂਦਾ ਹੈ ਅਤੇ ਦਿਨ ਭਰ ਚਲਦਾ ਹੈ। ਵਰਤ ਦੀ ਸਮਾਪਤੀ ਸੂਰਜ ਛਿਪਣ ਤੋਂ ਬਾਅਦ, ਸ਼ਾਮ ਦੇ ਭੋਜਨ, ਇਫ਼ਤਾਰ ਦੇ ਨਾਲ ਹੁੰਦੀ ਹੈ।

ਵਰਨਣ[ਸੋਧੋ]

ਇਫਤਾਰ ਰਮਜ਼ਾਨ ਦੇ ਧਾਰਮਿਕ ਸਮਾਰੋਹਾਂ ਵਿੱਚੋਂ ਇੱਕ ਹੈ ਅਤੇ ਅਕਸਰ ਇੱਕ ਭਾਈਚਾਰੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਜਿਸ ਤੇ ਲੋਕਾਂ ਨੂੰ ਇਕੱਠੇ ਵਰਤ ਖੋਲ੍ਹਣ ਦਾ ਮੌਕਾ ਮਿਲ਼ਦਾ ਹੈ। ਇਹ ਭੋਜਨ ਮਗਰਿਬ ਦੀ ਨਮਾਜ਼ ਤੋਂ ਬਾਅਦ ਕੀਤਾ ਜਾਂਦਾ ਹੈ।

ਹਵਾਲੇ[ਸੋਧੋ]

  1. Fieldhouse, Paul (1 April 2017). Food, Feasts, and Faith: An Encyclopedia of Food Culture in World Religions [2 volumes] (illustrated ed.). ABC-CLIO. p. [1]. ISBN 9781610694124. Retrieved 27 May 2019.
  2. Barr, Sabrina (11 May 2019). "RAMADAN 2019: HOW TO FAST RESPONSIBLY DURING THE MUSLIM HOLY MONTH". independent.co.uk. Independent. Retrieved 27 May 2019.