ਇਮਾਮ ਨਾਸਿਰ ਦਾ ਮਕਬਰਾ
ਦਿੱਖ
'ਇਮਾਮ ਨਾਸਿਰ ਦਾ ਮਕਬਰਾ,ਜਲੰਧਰ ਸ਼ਹਿਰ ਵਿੱਚ, ਗੁੜ ਮੰਡੀ ਬਾਜ਼ਾਰ ਦੇ ਨਜਦੀਕ ਪੈਂਦਾ ਹੈ ਮੁਹੱਲਾ ਇਮਾਮ ਨਾਸਿਰ ਹੈ। ਇਮਾਮ ਨਾਸਿਰ ਮ੍ਧਯੁਗੀ ਕਾਲ ਦੇ ਸੂਫੀ ਸੰਤ ਹੋਏ ਨੇ ਜੋ ਸੂਫੀਆਂ ਦੀ ਚਿਸ਼ਤੀ ਪਰੰਪਰਾ ਨਾਲ ਸੰਬੰਧ ਰੱਖਦੇ ਸਨ।ਇਹ ਮੁਹੱਲਾ ਉਹਨਾਂ ਦੇ ਨਾਂ ਤੇ ਹੀ ਵਸਿਆ ਹੋਇਆ ਹੈ ਤੇ ਇਥੇ ਉਹਨਾਂ ਦਾ ਮਕਬਰਾ ਵੀ ਹੈ ਜਿਸ ਦੀ ਇਮਾਰਤ ਕਾਫੀ ਪੁਰਾਣੀ ਹੈ ਜੋ ਤਕਰੀਬਨ 800 ਸਾਲ ਪੁਰਾਣੀ ਹੈ।ਇਸ ਦੇ ਨਾਲ ਲੱਗਦੀ ਜਾਮਾ ਮਸਜਿਦ 400 ਸਾਲ ਪੁਰਾਣੀ ਹੈ।ਇਥੇ ਇੱਕ ਦਰਗਾਹ ਵੀ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਮਕਬਰੇ ਨਾਲੋਂ ਵੀ ਪਹਿਲਾਂ ਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਫਰੀਦ ਦਿੱਲੀ ਤੋਂ ਪਾਕ ਪਟਣ ਨੂੰ ਜਾਂਦੇ ਹੋਏ ਇਸ ਦਰਗਾਹ ਵਿੱਚ 40 ਦਿਨ ਰੁਕੇ ਸਨ।[1]