ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
"ਇਮੈਜਿਨ" ਜਾਨ ਲੈਨਨ ਦੁਆਰਾ ਲਿਖਿਆ ਅਤੇ ਗਾਇਆ ਗਿਆ ਇੱਕ ਗੀਤ ਹੈ। ਇਹ ਉਸ ਦੇ ਸੋਲੋ ਕਰੀਅਰ ਦਾ ਸਭ ਤੋਂ ਵੱਧ ਵਿਕਣ ਵਾਲਾ ਗੀਤ ਹੈ।ਜਿਸ ਵਿੱਚ ਲੈਨਨ ਨੇ ਆਪਣੇ ਵਿਚਾਰ ਦੱਸੇ ਹਨ ਕਿ ਸੰਸਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਲੇਖਕ ਨੇ ਮਜ਼ਾਕ ਨਾਲ ਇਸ ਨੂੰ "ਇੱਕ ਸੱਚਾ ਕਮਿਊਨਿਸਟ ਮੈਨੀਫੈਸਟੋ" ਕਿਹਾ ਸੀ। ਗੀਤ ਦੇ ਬੋਲ ਸਰੋਤਿਆਂ ਨੂੰ ਸਰਹੱਦਾਂ ਦੀਆਂ ਰੁਕਾਵਟਾਂ ਜਾਂ ਧਰਮਾਂ ਅਤੇ ਕੌਮਾਂ ਦੀਆਂ ਵੰਡੀਆਂ ਦੇ ਬਿਨਾ, ਅਮਨ ਦੇ ਮੰਡਲਾਂ ਵਿੱਚ ਵਿਚਰਦੇ ਇੱਕ ਸੰਸਾਰ ਦੀ ਕਲਪਨਾ ਕਰਨ, ਅਤੇ ਇਸ ਸੰਭਾਵਨਾ ਤੇ ਕਿ ਮਨੁੱਖਤਾ ਦਾ ਫੋਕਸ ਧਨ-ਦੌਲਤ ਤੋਂ ਨਿਰਲੇਪ ਹੋਣਾ ਚਾਹੀਦਾ ਹੈ, ਵਿਚਾਰ ਕਰਨ ਲਈ ਪਰੇਰਦਾ ਹੈ। 1980 ਵਿੱਚ, ਲੈਨਨ ਦੀ ਮੌਤ ਦੇ ਬਾਅਦ, «ਇਮੈਜਿਨ» ਯੂਕੇ ਵਿੱਚ ਮੁੜ-ਜਾਰੀ ਕੀਤਾ ਗਿਆ ਅਤੇ ਰਸਾਲੇ ਰੋਲਿੰਗ ਸਟੋਨ ਨੇ ਸਾਰੇ ਸਮਿਆਂ ਦੇ 500 ਮਹਾਨ ਗੀਤਾਂ ਦੀ ਸੂਚੀ ਵਿੱਚ ਇਸਨੂੰ ਤੀਜਾ ਸਥਾਨ ਦਿੱਤਾ ਸੀ।