ਜਾਨ ਲੈਨਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਾਨ ਲੈਨਨ

ਜਾਨ ਲੈਨਨ, 1969
ਜਾਣਕਾਰੀ
ਜਨਮ ਦਾ ਨਾਂ ਜਾਨ ਵਿਨਸਟਨ ਲੈਨਨ
ਜਨਮ 9 ਅਕਤੂਬਰ 1940(1940-10-09)
ਲਿਵਰਪੂਲ, ਇੰਗਲੈਂਡ
ਮੌਤ 8 ਦਸੰਬਰ 1980(1980-12-08) (ਉਮਰ 40)
ਨਿਊ ਯਾਰਕ ਸ਼ਹਿਰ, ਨਿਊ ਯਾਰਕ, ਅਮਰੀਕਾ
ਵੰਨਗੀ(ਆਂ) ਰੌਕ ਸੰਗੀਤ, ਪੌਪ ਸੰਗੀਤ, ਪ੍ਰਯੋਗਵਾਦੀ ਸੰਗੀਤ
ਕਿੱਤਾ ਸੰਗੀਤਕਾਰ, ਗਾਇਕ-ਗੀਤਕਾਰ, ਕਲਾਕਾਰ, ਲੇਖਕ
ਸਾਜ਼ ਆਵਾਜ਼, ਗਿਟਾਰ, ਕੀਬੋਰਡ, ਹਾਰਮੋਨੀਕਾ, ਬੇਸ ਗਿਟਾਰ
ਸਰਗਰਮੀ ਦੇ ਸਾਲ 1957–75, 1980
ਸਬੰਧਤ ਐਕਟ ਦ ਕੁਏਰੀਮੈਨ, ਦ ਬੀਟਲਜ਼
ਵੈੱਬਸਾਈਟ www.johnlennon.com

ਜਾਨ ਲੈਨਨ ਇੱਕ ਅੰਗਰੇਜ਼ ਸੰਗੀਤਕਾਰ, ਗਾਇਕ ਅਤੇ ਗੀਤਕਾਰ ਸੀ। ਇਹ ਦ ਬੀਟਲਜ਼ ਬੈਂਡ, ਜੋ ਸੰਗੀਤ ਦੇ ਇਤਿਹਾਸ ਦਾ ਸਭ ਤੋਂ ਕਾਮਯਾਬ ਬੈਂਡ ਰਿਹਾ ਹੈ, ਦੇ ਬਾਨੀ ਦੇ ਤੌਰ ਤੇ ਦੁਨੀਆਂ ਭਰ ਵਿੱਚ ਪ੍ਰਸਿੱਧ ਹੋਇਆ।

ਲੈਨਨ ਨੇ ਆਪਣਾ ਮੁੱਢਲਾ ਜੀਵਨ ਆਪਣੇ ਜਨਮ ਸਥਾਨ ਲਿਵਰਪੂਲ ਵਿੱਚ ਹੀ ਬਤੀਤ ਕੀਤਾ ਅਤੇ ਉਸਨੇ ਤਕਰੀਬਨ 16 ਸਾਲ ਦੀ ਉਮਰ ਵਿੱਚ ਦ ਕੁਏਰੀਮੈਨ ਨਾਂ ਦੇ ਬੈਂਡ ਦੀ ਸਥਾਪਨਾ ਕੀਤੀ ਜੋ ਬਾਅਦ ਵਿੱਚ 1960 ਵਿੱਚ ਦ ਬੀਟਲਜ਼ ਬਣ ਗਿਆ। 1970 ਵਿੱਚ ਸਮੂਹ ਦੇ ਟੁੱਟਣ ਉੱਪਰੰਤ ਲੈਨਨ ਨੇ ਆਪਣਾ ਸੋਲੋ ਕਰੀਅਰ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਗੀਤ ਗਿਵ ਪੀਸ ਅ ਚਾਂਸ ਅਤੇ ਇਮੈਜਿਨ ਬਹੁਤ ਮਸ਼ਹੂਰ ਹੋਏ ਅਤੇ ਆਲੋਚਕਾਂ ਦੁਆਰਾ ਵੀ ਬਹੁਤ ਸ਼ਲਾਘੇ ਗਏ। 1969 ਵਿੱਚ ਯੋਕੋ ਓਨੋ ਨਾਲ ਆਪਣੇ ਵਿਆਹ ਤੋਂ ਬਾਅਦ ਲੈਨਨ ਨੇ ਆਪਣਾ ਨਾਂ ਜਾਨ ਓਨੋ ਲੈਨਨ ਰੱਖ ਲਿਆ। 1975 ਵਿੱਚ ਆਪਣੇ ਪੁੱਤਰ ਸ਼ੌਨ ਦਾ ਪਾਲਣ-ਪੋਸਣ ਕਰਨ ਲਈ ਲੈਨਨ ਨੇ ਆਪਣੇ ਆਪ ਨੂੰ ਸੰਗੀਤ ਦੇ ਪੇਸ਼ੇ ਤੋਂ ਤੋੜ ਲਿਆ ਪਰ 1980 ਵਿੱਚ ਆਪਣੀ ਪਤਨੀ ਓਨੋ ਨਾਲ ਮਿਲਕੇ ਡਬਲ ਫੈਂਟਸੀ ਨਾਂ ਦੀ ਐਲਬਮ ਰਿਲੀਜ਼ ਕੀਤੀ। ਐਲਬਮ ਰਿਲੀਜ਼ ਕਰਨ ਤੋਂ ਤਿੰਨ ਹਫਤੇ ਬਾਅਦ ਹੀ ਇਸ ਦਾ ਕਤਲ ਕਰ ਦਿੱਤਾ ਗਿਆ।