ਇਲੀਆ ਅਹਿਰਨਬਰਗ
ਦਿੱਖ
ਇਲੀਆ ਅਹਿਰਨਬਰਗ | |
---|---|
ਜਨਮ | ਇਲੀਆ ਅਹਿਰਨਬਰਗ ਜੀ. 14 ਜਨਵਰੀ 1891 ਕਿਯੇਵ, ਰੂਸੀ ਸਾਮਰਾਜ |
ਮੌਤ | 31 ਅਗਸਤ 1967 | (ਉਮਰ 76)
ਕਿੱਤਾ | ਲੇਖਕ, ਪੱਤਰਕਾਰ, ਅਨੁਵਾਦਕ |
ਭਾਸ਼ਾ | ਰੂਸੀ |
ਰਾਸ਼ਟਰੀਅਤਾ | ਰੂਸੀ ਸਾਮਰਾਜ, ਸੋਵੀਅਤ ਯੂਨੀਅਨ |
ਸ਼ੈਲੀ | ਨਾਵਲ, ਕਹਾਣੀ, ਨਾਵਲ, ਕਲਾ, ਲੇਖ, ਲੇਖ, ਕਵਿਤਾ |
ਪ੍ਰਮੁੱਖ ਅਵਾਰਡ | ਲੋਕਾਂ ਦੇ ਆਪਸੀ ਅਮਨ ਨੂੰ ਮਜ਼ਬੂਤ ਕਰਨ ਲਈ ਇੰਟਰਨੈਸ਼ਨਲ ਸਟਾਲਿਨ ਪੁਰਸਕਾਰ, 1952 ਸਟਾਲਿਨ ਪੁਰਸਕਾਰ, 1942 ਸਟਾਲਿਨ ਪੁਰਸਕਾਰ, 1948
ਮਾਸਕੋ ਦੀ ਰੱਖਿਆ ਲਈ ਮੈਡਲ 1941-1945 ਦੀ ਮਹਾਨ ਦੇਸ਼ਭਗਤ ਜੰਗ ਵਿੱਚ ਬਹਾਦਰੀ ਲਈ ਮੈਡਲ ਮਾਸਕੋ ਦੀ ਯਾਦ ਵਿੱਚ 800ਵੀਂ ਵਰ੍ਹੇਗੰਢ ਦਾ ਮੈਡਲ |
ਇਲੀਆ ਗ੍ਰੀਗੋਰੀਏਵਿੱਚ ਅਹਿਰਨਬਰਗ (ਰੂਸੀ: Илья́ Григо́рьевич Эренбу́рг, ਉਚਾਰਨ [ɪˈlʲja ɡrʲɪˈɡorʲɪvɪtɕ ɪrʲɪnˈburk] ( ਸੁਣੋ); 26 ਜਨਵਰੀ [ਪੁ.ਤ. 14 ਜਨਵਰੀ] 1891 – 31 ਅਗਸਤ 1967) ਇੱਕ ਸੋਵੀਅਤ ਲੇਖਕ, ਪੱਤਰਕਾਰ, ਅਨੁਵਾਦਕ, ਅਤੇ ਸੱਭਿਆਚਾਰਕ ਹਸਤੀ ਸੀ।
ਇਲੀਆ ਅਹਿਰਨਬਰਗ ਸੋਵੀਅਤ ਯੂਨੀਅਨ ਦੇ ਸਭ ਤੋਂ ਬੇਹਤਰੀਨ ਅਤੇ ਖਾਸ ਲੇਖਕਾਂ ਵਿੱਚੋਂ ਹੈ; ਉਸ ਨੇ ਲਗਪਗ ਇੱਕ ਸੌ ਟਾਈਟਲ ਪ੍ਰਕਾਸ਼ਿਤ ਕੀਤੇ। ਪਹਿਲਾਂ ਉਹ ਇੱਕ ਨਾਵਲਕਾਰ ਅਤੇ ਇੱਕ ਪੱਤਰਕਾਰ ਦੇ ਤੌਰ 'ਤੇ ਮਸ਼ਹੂਰ ਹੋਏ - ਖਾਸ ਤੌਰ 'ਤੇ, ਤਿੰਨ ਜੰਗਾਂ (ਪਹਿਲੀ ਵਿਸ਼ਵ ਜੰਗ, ਸਪੇਨੀ ਸਿਵਲ ਜੰਗ ਅਤੇ ਦੂਜੀ ਵਿਸ਼ਵ ਜੰਗ) ਵਿੱਚ ਇੱਕ ਰਿਪੋਰਟਰ ਦੇ ਤੌਰ 'ਤੇ। ਦੂਜੀ ਵਿਸ਼ਵ ਜੰਗ ਬਾਰੇ ਉਸ ਦਾ ਲੇਖਾਂ ਨੇ, ਖਾਸ ਕਰ ਕੇ 60ਵਿਆਂ ਦੇ ਦੌਰਾਨ, ਪੱਛਮੀ ਜਰਮਨੀ ਵਿੱਚ ਤਕੜੇ ਵਿਵਾਦ ਨੂੰ ਜਨਮ ਦਿੱਤਾ।