ਇਵਾਨ ਇਲੀਅਚ ਦੀ ਮੌਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਵਾਨ ਇਲੀਅਚ ਦੀ ਮੌਤ  
[[File:Death of Ivan Ilyich title page.jpg]]
ਲੇਖਕਲਿਓ ਤਾਲਸਤਾਏ
ਮੂਲ ਸਿਰਲੇਖСмерть Ивана Ильича
ਚਿੱਤਰਕਾਰਓਟੋ ਐਂਟੋਨਿਨੀ
ਦੇਸ਼ਰੂਸ
ਭਾਸ਼ਾਰੂਸੀ
ਵਿਧਾਗਲਪ, ਦਰਸ਼ਨ
ਪੰਨੇ114 (ਪੇਪਰਬੈਕ)
ਆਈ.ਐੱਸ.ਬੀ.ਐੱਨ.978-0-307-26881-5

ਇਵਾਨ ਇਲੀਅਚ ਦੀ ਮੌਤ (ਰੂਸੀ: Смерть Ивана Ильича, ਸਮੇਰਤ' ਇਵਾਨਾ ਇਲੀਚਾ), ਲਿਉ ਤਾਲਸਤਾਏ ਦਾ ਲਿਖਿਆ ਅਤੇ 1886 ਵਿੱਚ ਪਹਿਲੀ ਵਾਰ ਛਪਿਆ ਛੋਟਾ ਨਾਵਲ ਹੈ। ਇਹ ਉਸ ਦੀ 1870ਵਿਆਂ ਦੀ ਉਹਦੀ ਧਰਮ ਬਦਲੀ ਤੋਂ ਜਲਦੀ ਮਗਰੋਂ ਲਿਖੇ ਗਲਪ ਦੇ ਸ਼ਾਹਕਾਰਾਂ ਵਿੱਚੋਂ ਇੱਕ ਹੈ।[1]

ਕਹਾਣੀ[ਸੋਧੋ]

ਇਹ ਨਾਵਲ 19ਵੀਂ ਸਦੀ ਦੇ ਰੂਸ ਵਿੱਚ ਇੱਕ ਉੱਚ ਅਦਾਲਤ ਦੇ ਜੱਜ ਦੀ, 45 ਸਾਲ ਦੀ ਉਮਰ ਵਿੱਚ ਹੋਈ ਮੌਤ ਦੀ ਕਹਾਣੀ ਕਹਿੰਦਾ ਹੈ। ਨਾਵਲ ਦੀ ਸ਼ੁਰੂਆਤ ਵਿੱਚ ਕੁਝ ਅਧਿਕਾਰੀ ਆਪਣੇ ਸਾਥੀ, ਇਵਾਨ ਇਲੀਅਚ ਗੋਲੋਵਿਨ ਦੀ ਮੌਤ ਦੀ ਖਬਰ ਬਾਰੇ ਚਰਚਾ ਕਰ ਰਹੇ ਹਨ।

ਸਮਾਜ ਵਿੱਚ ਆਪਣੇ ਪਰਵਾਰ ਦੀ ਬਿਹਤਰ ਸਥਿਤੀ ਨੂੰ ਦਰਸਾਉਣ ਦੇ ਉਦੇਸ਼ ਨਾਲ ਆਪਣੇ ਨਵੇਂ ਘਰ ਵਿੱਚ ਪਰਦੇ ਲਟਕਾਉਂਦੇ ਹੋਏ ਇਵਾਨ ਇਲੀਅਚ ਦੀ ਬੱਖੀ ਵਿੱਚ ਜਖਮ ਹੋ ਜਾਂਦਾ ਹੈ। ਉਹ ਆਪਣੀ ਪਤਨੀ ਦੇ ਨਾਲ ਭਿਆਨਕ ਸੰਬੰਧ ਹੁੰਦੇ ਹੋਏ ਵੀ ਅੱਛਾ ਸੁਹਣਾ ਲੱਗਦਾ ਜੀਵਨ ਜੀਓ ਰਿਹਾ ਸੀ। ਕੁਝ ਹਫ਼ਤਿਆਂ ਦੇ ਅੰਦਰ ਹੀ, ਉਸ ਨੂੰ ਆਪਣੇ ਮੂੰਹ ਵਿੱਚ ਇੱਕ ਅਜੀਬ ਸਵਾਦ ਆਉਣ ਲੱਗ ਪਿਆ ਅਤੇ ਬੱਖੀ ਵਿੱਚ ਨਿਰੰਤਰ ਦਰਦ ਰਹਿਣ ਲੱਗਾ। ਕਈ ਮਹਿੰਗੇ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ, ਲੇਕਿਨ ਉਹ ਅੰਤੜੀ ਰੋਗ ਅਤੇ ਤਰਦੇ ਗੁਰਦਿਆਂ ਦੇ ਬਾਰੇ ਅਸਪਸ਼ਟ ਜਿਹੀਆਂ ਗੱਲਾਂ ਕਰਨ ਤੋਂ ਅੱਗੇ, ਕੁਝ ਨਹੀਂ ਸਮਝਾ ਸਕਦੇ ਅਤੇ ਨਾ ਹੀ ਉਸ ਦਾ ਇਲਾਜ ਕਰ ਸਕਦੇ ਹਨ, ਅਤੇ ਇਹ ਛੇਤੀ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਵਾਨ ਇਲੀਅਚ ਮਰ ਰਿਹਾ ਹੈ। ਉਸ ਦੀ ਤਸ਼ਖ਼ੀਸ ਦੇ ਸਾਹਮਣੇ ਆਉਣ ਤੇ, ਇਵਾਨ ਆਪਣੀ ਬਿਪਤਾ ਦੀ ਸਥਿਤੀ ਦੇ ਇਲਾਜ ਲਈ ਹਰ ਕੋਸ਼ਿਸ਼ ਕਰਦਾ ਹੈ। ਫਿਰ ਉਸ ਦਾ ਦਰਦ ਇੰਨਾ ਤੀਬਰ ਹੋ ਜਾਂਦਾ ਹੈ ਕਿ ਉਹ ਕੰਮ ਬੰਦ ਕਰਨ ਲਈ ਮਜਬੂਰ ਹੋ ਜਾਂਦਾ ਹੈ ਅਤੇ ਬਾਕੀ ਦੇ ਦਿਨ ਬਿਸਤਰੇ ਵਿੱਚ ਬਿਤਾਉਣੇ ਪੈਂਦੇ ਹਨ। ਉਹ ਮੌਤ ਦੇ ਖੌਫ਼ ਨਾਲ ਜੂਝਦਾ ਹੈ, ਅਤੇ ਮਹਿਸੂਸ ਕਰਦਾ ਹੈ ਕਿ ਹਾਲਾਂਕਿ ਉਸ ਨੂੰ ਇਸ ਬਾਰੇ ਪਤਾ ਹੈ, ਪਰ ਇਹ ਉਸ ਦੀ ਪਕੜ ਹੀ ਨਹੀਂ ਆਉਂਦਾ।

ਹਵਾਲੇ[ਸੋਧੋ]

  1. Jahn 1999, p. 3.