ਇਵਾਨ ਭਿਅੰਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਵਾਨ ਭਿਅੰਕਰ
ਇਵਾਨ ਚੌਥੇ ਦਾ ਫੋਰੈਂਸਿਕ ਫ਼ੇਸੀਅਲ ਪੁਨਰ ਨਿਰਮਾਣ, ਮਿਖਾਇਲ ਮਿਖਾਇਲੋਵਿਚ ਗਰਾਸੀਮੋਵ ਦੁਆਰਾ ਕੀਤਾ ਗਿਆ ਸੀ
ਸਾਰੇ ਰਸ ਦੇ ਜ਼ਾਰ
ਸ਼ਾਸਨ ਕਾਲ16 ਜਨਵਰੀ 1547 – 28 ਮਾਰਚ 1584
ਤਾਜਪੋਸ਼ੀ16 ਜਨਵਰੀ 1547
ਪੂਰਵ-ਅਧਿਕਾਰੀ ਬਾਦਸ਼ਾਹੀ ਕਾਇਮ ਕੀਤੀ
ਵਾਰਸਫਿਉਦਰ ਪਹਿਲਾ
ਮਾਸਕੋ ਦਾ ਗ੍ਰੈਂਡ ਪ੍ਰਿੰਸ
ਸ਼ਾਸਨ ਕਾਲ3 ਦਸੰਬਰ 1533 - 16 ਜਨਵਰੀ 1547
ਪੂਰਵ-ਅਧਿਕਾਰੀਵਸੀਲੀ III
ਜਨਮ25 ਅਗਸਤ, 1530
ਕੋਲੋਮਨਸਕੋਏ, ਮਾਸਕੋ ਗਰੈਂਡ ਡਚੀ
ਮੌਤ28 ਮਾਰਚ  [ਪੁ.ਤ. 18 ਮਾਰਚ]  1584
(53 ਸਾਲ)
ਮਾਸਕੋ, ਰੂਸ ਦੇ ਜ਼ਾਰ
ਦਫ਼ਨ
ਪਤਨੀਆਂ
ਔਲਾਦ
more...
ਨਾਮ
ਇਵਾਨ ਵਸੀਲੀਏਵਿਚ
ਵੰਸ਼ਰੂਰਿਕ
ਪਿਤਾਰੂਸ ਦਾ ਤੀਜਾ ਵਸੀਲੀ
ਮਾਤਾਐਲੇਨਾ ਗਲਿੰਸਕਾਇਆ
ਧਰਮਰੂਸੀ ਆਰਥੋਡਾਕਸ

ਇਵਾਨ IV ਵਸੀਲੀਏਵਿਚ (ਰੂਸੀ: Ива́н Васи́льевич, tr. Ivan Vasilyevich; 25 ਅਗਸਤ 1530 – 28 ਮਾਰਚ28 March [ਪੁ.ਤ. 18 March] 1584O. S.28 March [ਪੁ.ਤ. 18 March] 1584),[1] ਆਮ ਤੌਰ 'ਤੇ ਇਵਾਨ ਭਿਅੰਕਰ ਜਾਂ ਇਵਾਨ ਭਿਆਨਕ (ਰੂਸੀ: Ива́н Гро́зный​ ਰੂਸੀ: Ива́н Гро́зный​ , ਇਵਾਨ ਗ੍ਰੋਜ਼ਨੀ) 1533 ਤੋਂ 1547 ਤੱਕ ਮਾਸਕੋ ਦਾ ਰਾਜਕੁਮਾਰ ਸੀ, ਫਿਰ 1584 ਵਿੱਚ ਆਪਣੀ ਮੌਤ ਤੱਕ ਸਾਰੇ ਰੂਸ ਦਾ ਜ਼ਾਰ ਸੀ। ਆਖਰੀ ਖ਼ਿਤਾਬ ਉਸਦੇ ਸਾਰੇ ਉਤਰਾਧਿਕਾਰੀਆਂ ਦੁਆਰਾ ਵਰਤਿਆ ਗਿਆ। 

ਉਸਦੇ ਕਾਲ ਵਿੱਚ ਰੂਸ ਦੇ ਰਾਜ ਦਾ ਬਹੁਤ ਵਿਸਥਾਰ ਹੋਇਆ ਅਤੇ ਕਾਜਾਨ ਖ਼ਾਨਤ, ਆਸਤਰਾਖਾਨ ਖਾਨਤ ਅਤੇ (ਮੱਧ ਸਾਇਬੇਰਿਆ ਦੀ) ਸਿਬਿਰ ਖਾਨਤ ਉੱਤੇ ਕਬਜ਼ਾ ਹੋਣ ਨਾਲ ਰੂਸ ਇੱਕ ਬਹੁਕੌਮੀ ਅਤੇ ਬਹੁਧਰਮੀ ਦੇਸ਼ ਬਣ ਗਿਆ। ਉਸਦੀ ਮੌਤ ਤੱਕ ਰੂਸੀ ਇਲਾਕੇ ਦਾ ਖੇਤਰਫਲ ਲੱਗਪਗ 4,050,000 ਕਿਲੋਮੀਟਰ (1,560,000 ਵਰਗ ਮੀਲ) ਬਣ ਚੁੱਕਾ ਸੀ (ਯਾਨੀ ਆਧੁਨਿਕ ਭਾਰਤ ਨਾਲੋਂ ਲੱਗਪਗ ਸਵਾ ਗੁਣਾ) ਅਤੇ ਆਉਣ ਵਾਲੇ ਰੂਸੀ ਬਾਦਸ਼ਾਹਾਂ ਨੂੰ ਹੋਰ ਵੀ ਅੱਗੇ ਵਿਸਥਾਰ ਕਰਨ ਸਮਰੱਥ ਬਣਾ ਗਿਆ। ਉਸਨੇ ਆਪਣੇ ਕਾਲ ਵਿੱਚ ਰੂਸੀ ਰਾਜ-ਪ੍ਰਬੰਧ ਵਿੱਚ ਅਣਗਿਣਤ ਬਦਲਾਓ ਕੀਤੇ ਜਿਸ ਨਾਲ ਰੂਸ ਇੱਕ ਸਧਾਰਨ ਦੇਸ਼ ਨਾ ਹੋ ਕੇ ਇੱਕ ਸਾਮਰਾਜ ਅਤੇ ਇੱਕ ਖੇਤਰੀ ਸ਼ਕਤੀ ਦੇ ਰੂਪ ਵਿੱਚ ਉੱਭਰ ਸਕਿਆ। ਇਹ ਰੁਤਬਾ ਹਾਸਲ ਕਰਨ ਲਈ ਲੋਕਾਂ ਨੂੰ ਭਾਰੀ ਕੀਮਤ ਤਾਰਨੀ ਪਈ।    

ਇਤਿਹਾਸਕ ਸ੍ਰੋਤ ਇਵਾਨ ਦੀ ਗੁੰਝਲਦਾਰ ਸ਼ਖ਼ਸੀਅਤ ਦੇ ਵੱਖੋ-ਵੱਖ ਬਿਰਤਾਂਤ ਦੱਸਦੇ ਹਨ: ਉਸ ਨੂੰ ਬੁੱਧੀਮਾਨ ਅਤੇ ਸ਼ਰਧਾਲੂ ਦੇ ਰੂਪ ਵਿੱਚ ਬਿਆਨ ਕੀਤਾ ਗਿਆ, ਫਿਰ ਵੀ ਉਸ ਨੂੰ ਗੁੱਸੇ ਦੇ ਦੌਰੇ ਪੈਂਦੇ ਦੱਸੇ ਜਾਂਦੇ ਹਨ ਅਤੇ ਮਾਨਸਿਕ ਅਸਥਿਰਤਾ ਦੇ ਦੌਰ ਆਉਂਦੇ ਰਹਿੰਦੇ ਸਨ।[2] ਇਹ ਰੋਗ ਉਸ ਦੀ ਉਮਰ ਵਿੱਚ ਵਾਧਾ ਹੋਣ ਨਾਲ ਵਧਦਾ ਗਿਆ।[3][4] ਅਤੇ ਅਜਿਹੇ ਇੱਕ ਦੌਰੇ ਵਿੱਚ, ਉਸ ਨੇ ਆਪਣੇ ਪੁੱਤਰ ਅਤੇ ਵਾਰਸ ਇਵਾਨ ਇਵਾਨੋਵਿਚ ਨੂੰ ਮਾਰ ਸੁੱਟਿਆ ਸੀ। ਇਸ ਨਾਲ ਸਿੰਘਾਸਣ ਦਾ ਵਾਰਸ ਹੋਣ ਲਈ ਉਸਦਾ ਛੋਟਾ ਪੁੱਤਰ, ਫਿਓਦਰ ਇਵਾਨੋਵਿਚਨੇ ਰਹਿ ਗਿਆ, ਜੋ ਪਵਿੱਤਰ ਰੂਹ ਸੀ, ਪਰ ਸਿਆਸੀ ਤੌਰ 'ਤੇ ਨਾਕਾਮ। 

ਇਵਾਨ, ਇੱਕ ਯੋਗ ਡਿਪਲੋਮੈਟ, ਕਲਾ ਅਤੇ ਵਪਾਰ ਦਾ ਸਰਪ੍ਰਸਤ ਰੂਸ ਦੇ ਪਹਿਲੇ ਪ੍ਰਕਾਸ਼ਨ ਹਾਊਸ ਮਾਸਕੋ ਪ੍ਰਿੰਟਿੰਗ ਯਾਰਡ ਦਾ ਸੰਸਥਾਪਕ ਸੀ। ਉਹ ਰੂਸ ਦੇ ਆਮ ਲੋਕਾਂ (ਰੂਸੀ ਲੋਕਧਾਰਾ ਵਿੱਚ ਇਵਾਨ ਭਿਆਨਕ ਵੇਖੋ) ਵਿੱਚ ਬਹੁਤ ਹਰਮਨਪਿਆਰਾ ਸੀ। ਸ਼ਾਇਦ ਨੋਵੋਗੋਰੋਦ ਅਤੇ ਆਲੇ ਦੁਆਲੇ ਦੇ ਇਲਾਕਿਆਂ ("ਨੋਵੋਗੋਰੋ ਦਾ ਕਤਲੇਆਮ" ਵੇਖੋ) ਦੇ ਲੋਕ ਉਸਨੂੰ ਚੰਗਾ ਨਹੀਂ ਸੀ ਸਮਝਦੇ, ਅਤੇ ਉਹ ਆਪਣੇ ਡਰ ਅਤੇ ਰੂਸੀ ਅਮੀਰਾਂ ਨਾਲ ਸਖ਼ਤ ਸਲੂਕ ਲਈ ਵੀ ਜਾਣਿਆ ਜਾਂਦਾ ਹੈ। 

ਲਕਬ[ਸੋਧੋ]

ਇਵਾਨ ਚੌਥੇ ਦੀ ਇੱਕ ਇੱਕ ਪ੍ਰਮਾਣਿਕ ਜੀਵਨਕਾਲ ਤਸਵੀਰ, ਐਕਟਸ ਐਂਡ ਐਪੀਸਟਲਜ਼ ਆਫ਼ ਦ ਅਪੋਸਟਲਜ਼ ਦੀ ਪਹਿਲੀ ਪ੍ਰਿੰਟ ਦੀ ਬਾਈਡਿੰਗ ਤੇ ਛਾਪਿਆ ਗਿਆ।

ਅੰਗਰੇਜ਼ੀ ਸ਼ਬਦ terrible ਯਾਨੀ ਭਿਆਨਕ ਰੂਸੀ ਸ਼ਬਦ ਗ੍ਰੋਜ਼ਨੀ ਦਾ ਅਨੁਵਾਦ ਹੈ। ਗ੍ਰੋਜ਼ਨੀ ਇਵਾਨ ਦਾ ਨਾਮ ਪੈ ਗਿਆ ਸੀ। ਰੂਸੀ ਸ਼ਬਦ ਦੇ ਅਰਥ ਹਨ "ਦਹਿਸ਼ਤ ਪੈਦਾ ਕਰਨ ਵਾਲਾ; ਖਤਰਨਾਕ; ਤਾਕਤਵਰ;ਭਾਰੀ ਖੌਫ਼ਨਾਕ"। ਇਹ ਅੰਗ੍ਰੇਜ਼ੀ "ਟੈਰੀਬਲ", ਵਰਗੇ "ਨਾਂਹਪੱਖੀ" ਜਾਂ "ਬੁਰਾਈ" ਦੇ ਹੋਰ ਆਧੁਨਿਕ ਅਰਥ ਨਹੀਂ ਦਰਸਾਉਂਦਾ ਹੈ। ਵਲਾਦੀਡਰ ਡਲ, ਖਾਸ ਤੌਰ 'ਤੇ ਸ਼ਬਦ ਦੇ ਪ੍ਰਾਚੀਨ ਅਰਥਾਂ ਵਿੱਚ ਅਤੇ ਜ਼ਾਰ ਬਾਦਸ਼ਾਹਾਂ ਲਈ ਵਿਸ਼ੇਸ਼ਣ ਵਜੋਂ ਪਰਿਭਾਸ਼ਿਤ ਕਰਦਾ ਹੈ: "ਹਿੰਮਤੀ, ਸ਼ਾਨਾਮੱਤਾ ਅਤੇ ਦੁਸ਼ਮਨਾਂ ਨੂੰ ਡਰ ਵਿਚ, ਪਰ ਲੋਕਾਂ ਨੂੰ ਆਗਿਆਕਾਰੀ ਰੱਖਣ ਵਾਲਾ" ਵਜੋਂ ਇਸ ਸ਼ਬਦ ਦੀ ਪਰਿਭਾਸ਼ਾ ਕਰਦਾ ਹੈ।[5] ਆਧੁਨਿਕ ਵਿਦਵਾਨਾਂ ਨੇ ਹੋਰ ਅਨੁਵਾਦਾਂ ਦਾ ਵੀ ਸੁਝਾਅ ਦਿੱਤਾ ਹੈ।[6][7][8]

ਹਵਾਲੇ[ਸੋਧੋ]

  1. 28 March: This Date in History. Webcitation.org. Retrieved 7 December 2011
  2. Shvidkovskiĭ, Dmitriĭ Olegovich (2007) Russian Architecture and the West. Yale University Press. p. 147. ISBN 0300109121.
  3. Yanov, p. 208
  4. Del Testa, David W. (2001) Government Leaders, Military Rulers and Political Activists. Greenwood Publishing Group. p. 91. ISBN 1573561533
  5. Dal, Vladimir, Explanatory Dictionary of the Live Great Russian language, article ГРОЗИТЬ. Available in many editions as well as online, for example at slovardalja.net
  6. Jacobsen, C. G. (1993). "Myths, Politics and the Not-so-New World Order". Journal of Peace Research. 30 (3): 241–250. doi:10.1177/0022343393030003001. JSTOR 424804.
  7. Noth, Ernst Erich (1941). Books Abroad: An International Literary Quarterly. Vol. Vol. 15. University of Oklahoma Press. p. 343. ISSN 0006-7431. {{cite book}}: |volume= has extra text (help)
  8. McConnell, Frank D. (1979). Storytelling and Mythmaking: Images from Film and Literature. Oxford University Press. ISBN 0-19-502572-5; p. 78: "But Ivan IV, Ivan the Terrible, or as the Russian has it, Ivan groznyi, "Ivan the Magnificent" or "Ivan the Great" is precisely a man who has become a legend"