ਮਾਸਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਸਕੋ
Москва (ਰੂਸੀ)
—  ਸੰਘੀ ਸ਼ਹਿਰ  —
ਸਿਖਰ: ਸੰਤ ਬੇਸਿਲ ਦਾ ਗਿਰਜਾ, ਸਪਾਸਕਾਇਆ ਘੰਟਾ-ਘਰ
ਵਿਚਕਾਰ: ਕੋਤੇਲਨਿਚੇਸਕਾਇਆ ਬੰਨ੍ਹ ਇਮਾਰਤ, ਮਿਨਿਨ ਅਤੇ ਪੋਜ਼ਾਰਸਕੀ ਦਾ ਸਮਾਰਕ, ਯੀਸੂ ਰੱਖਿਅਕ ਦਾ ਗਿਰਜਾ, ਮਾਸਕੋ ਦੀ ਇਕਹਿਰੀ-ਪਟੜੀ
ਹੇਠਾਂ: ਮਾਸਕੋ ਅੰਤਰਰਾਸ਼ਟਰੀ ਵਪਾਰ ਕੇਂਦਰ

ਝੰਡਾ

ਕੁੱਲ-ਚਿੰਨ੍ਹ
ਰਾਸ਼ਟਰ ਗੀਤ: ਮੇਰਾ ਮਾਸਕੋ
ਦਿਸ਼ਾ-ਰੇਖਾਵਾਂ: ਦਿਸ਼ਾ-ਰੇਖਾਵਾਂ: 55°45′N 37°37′E / 55.75°N 37.617°E / 55.75; 37.617
ਰਾਜਨੀਤਕ ਅਹੁਦਾ
ਦੇਸ਼ ਰੂਸ
ਸੰਘੀ ਜ਼ਿਲ੍ਹਾ ਕੇਂਦਰੀ[1]
ਆਰਥਕ ਖੇਤਰ ਕੇਂਦਰੀ[2]
ਸਥਾਪਤ 1147 ਤੋਂ ਪਹਿਲਾਂ[3]
ਸੰਘੀ ਸ਼ਹਿਰ Day ਸਤੰਬਰ ਦਾ ਪਹਿਲਾ ਸ਼ਨੀਵਾਰ ਅਤੇ ਐਤਵਾਰ[4]
ਸਰਕਾਰ (ਮਾਰਚ 2010 ਤੱਕ)
 - ਮੇਅਰ[5] ਸਰਗੀ ਸੋਬਿਆਨਿਨ
 - ਵਿਧਾਨ ਸਭਾ ਸ਼ਹਿਰੀ ਦੂਮਾ[6]
ਅੰਕੜੇ
ਖੇਤਰਫਲ (੨੦੦੨ ਮਰਦਮਸ਼ੁਮਾਰੀ ਤੱਕ)[7]
 - ਕੁੱਲ {{{ਖੇਤਰਫਲ_ਕਿਮੀ੨}}} ਕਿ.ਮੀ. 
ਖੇਤਰਫਲ ਦਰਜਾ {{{ਖੇਤਰਫਲ_ਕਿਮੀ੨_ਦਰਜਾ}}}
ਅਬਾਦੀ (੨੦੧੦ ਮਰਦਮਸ਼ੁਮਾਰੀ)
 - ਕੁੱਲ
 - ਦਰਜਾ {{{ਅਬਾਦੀ_੨੦੧੦ਮਰਦਮਸ਼ੁਮਾਰੀ_ਦਰਜਾ}}}
 - ਅਬਾਦੀ ਘਣਤਾ[8] 9682
 - ਸ਼ਹਿਰੀ {{{ਸ਼ਹਿਰੀ_ਅਬਾਦੀ_੨੦੧੦ਮਰਦਮਸ਼ੁਮਾਰੀ}}}
 - ਪੇਂਡੂ {{{ਪੇਂਡੂ_ਅਬਾਦੀ_੨੦੧੦ਮਰਦਮਸ਼ੁਮਾਰੀ}}}
ਅਬਾਦੀ (2011 est.) 11510097 [9][10]
ਸਮਾਂ ਜੋਨ [11]
ISO ੩੧੬੬-੨ RU-MOW
ਲਸੰਸ ਪਲੇਟਾਂ 77, 99, 97, 177, 199, 197
ਅਧਿਕਾਰਕ ਭਾਸ਼ਾਵਾਂ ਰੂਸੀ[12]
ਅਧਿਕਾਰਕ ਵੈੱਬਸਾਈਟ

ਮਾਸਕੋ (ਰੂਸੀ: Москва) ਰੂਸ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸੰਘੀ ਮਜ਼ਮੂਨ ਹੈ। ਇਹ ਯੂਰਪ ਅਤੇ ਰੂਸ ਵਿਚਲਾ ਇੱਕ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਆਰਥਕ ਅਤੇ ਵਿਗਿਆਨਕ ਕੇਂਦਰ ਹੈ। ਫ਼ੋਰਬਸ 2011 ਮੁਤਾਬਕ ਇਸ ਸ਼ਹਿਰ ਵਿੱਚ ਦੁਨੀਆਂ ਦੇ ਸਭ ਤੋਂ ਵੱਧ ਅਰਬਪਤੀ ਰਹਿੰਦੇ ਹਨ।[13] ਇਹ ਧਰਤੀ ਉੱਤੇ ਸਭ ਤੋਂ ਉੱਤਰੀ ਵਿਸ਼ਾਲ ਸ਼ਹਿਰ ਅਤੇ ਦੁਨੀਆਂ ਵਿੱਚ ਛੇਵਾਂ ਅਤੇ ਯੂਰਪ ਵਿੱਚ ਇਸਤਾਂਬੁਲ ਤੋਂ ਬਾਅਦ ਯੂਰਪ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[14][15][16] ਇਹ ਰੂਸ ਵਿੱਚ ਵੀ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2010 ਮਰਦਮਸ਼ੁਮਾਰੀ ਮੁਤਾਬਕ ਅਬਾਦੀ 11,503,501 ਹੈ।[17] 1 ਜੁਲਾਈ 2012 ਵਿੱਚ ਮਾਸਕੋ ਓਬਲਾਸਤ ਵੱਲ ਆਪਣੇ ਦੱਖਣ-ਪੂਰਬੀ ਖੇਤਰੀ ਫੈਲਾਅ ਤੋਂ ਬਾਅਦ ਇਸ ਦਾ ਖੇਤਫਲ ਢਾਈ ਗੁਣਾ (1,000 ਤੋਂ 2,500 ਵਰਗ ਕਿ.ਮੀ.) ਵਧ ਗਿਆ ਅਤੇ ਅਬਾਦੀ ਵਿੱਚ 230,000 ਦਾ ਵਾਧਾ ਹੋਇਆ।[18]

ਮਾਸਕੋ, ਯੂਰਪੀ ਰੂਸ ਦੇ ਕੇਂਦਰੀ ਸੰਘੀ ਜ਼ਿਲ੍ਹੇ ਵਿੱਚ ਮੋਸਕਵਾ ਨਦੀ ਦੇ ਕੰਢੇ ਸਥਿੱਤ ਹੈ। ਆਪਣੇ ਇਤਿਹਾਸ ਵਿੱਚ ਇਹ ਬਹੁਤ ਸਾਰੇ ਮੁਲਕਾਂ - ਮੱਧ ਕਾਲੀਨ ਮਾਸਕੋ ਦੀ ਉੱਚ ਡੱਚੀ ਅਤੇ ਬਾਅਦ ਵਿੱਚ ਰੂਸ ਦੀ ਜਾਰਸ਼ਾਹੀ ਅਤੇ ਸੋਵੀਅਤ ਸੰਘ - ਦੀ ਰਾਜਧਾਨੀ ਰਹੀ ਹੈ। ਇਹ ਮਾਸਕੋ ਜਾਰ-ਰਾਜ ਭਵਨ (ਕ੍ਰੈਮਲਿਨ) ਦਾ ਟਿਕਾਣਾ ਹੈ ਜੋ ਇੱਕ ਪੁਰਾਤਨ ਕਿਲਾ ਸੀ ਅਤੇ ਹੁਣ ਰੂਸੀ ਰਾਸ਼ਟਰਪਤੀ ਦਾ ਨਿਵਾਸ ਅਤੇ ਰੂਸ ਦੀ ਸਰਕਾਰ ਦੀ ਕਨੂੰਨੀ ਸ਼ਾਖਾ ਦਾ ਟਿਕਾਣਾ ਹੈ। ਇਹ ਕ੍ਰੈਮਲਿਨ ਸ਼ਹਿਰ ਦੇ ਬਹੁਤ ਸਾਰੇ ਵਿਸ਼ਵ ਵਿਰਾਸਤ ਸਥਾਨਾਂ ਵਿੱਚੋਂ ਇੱਕ ਹੈ। ਰੂਸੀ ਸੰਸਦ ਦੇ ਦੋਵੇਂ ਸਦਨ (ਮੁਲਕ ਦੂਮਾ ਅਤੇ ਸੰਘ ਕੌਂਸਲ) ਵੀ ਇਸੇ ਸ਼ਹਿਰ ਵਿੱਚ ਸਥਾਪਤ ਹਨ।

ਇਸ ਸ਼ਹਿਰ ਵਿੱਚ ਵਿਆਪਕ ਪਾਰਗਮਨ ਜਾਲ ਹੈ ਜਿਸ ਵਿੱਚ ਸ਼ਾਮਲ ਹਨ: 4 ਅੰਤਰਰਾਸ਼ਟਰੀ ਹਵਾਈ-ਅੱਡੇ, ਨੌਂ ਰੇਲਵੇ ਸਟੇਸ਼ਨ ਅਤੇ ਦੁਨੀਆਂ ਦੀਆਂ ਸਭ ਤੋਂ ਡੂੰਘੀਆਂ ਮੈਟਰੋ ਪ੍ਰਣਾਲੀਆਂ ਵਿੱਚੋਂ ਇੱਕ, ਮਾਸਕੋ ਮੈਟਰੋ ਜੋ ਟੋਕੀਓ ਅਤੇ ਸਿਓਲ ਤੋਂ ਬਾਅਦ ਤੀਜੀ ਸਭ ਤੋਂ ਵੱਧ ਸਵਾਰੀਆਂ ਦੀ ਗਿਣਤੀ ਵਾਲੀ ਹੈ। ਇਸ ਮੈਟਰੋ ਨੂੰ 185 ਸਟੇਸ਼ਨਾਂ ਵਿਚਲੇ ਅਮੀਰ ਅਤੇ ਵਿਭਿੰਨ ਉਸਾਰੀ ਕਲਾ ਕਰ ਕੇ ਸ਼ਹਿਰ ਦੇ ਮਾਰਗ-ਦਰਸ਼ਕੀ ਚਿੰਨ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਸਮੇਂ ਮੁਤਾਬਕ ਮਾਸਕੋ ਨੂੰ ਬਹੁਤ ਸਾਰੇ ਉਪਨਾਮ ਪ੍ਰਾਪਤ ਹੋਏ ਹਨ ਜੋ ਕਿ ਇਸ ਦੇ ਅਕਾਰ ਅਤੇ ਦੇਸ਼ ਵਿਚਲੇ ਚੋਟੀ ਦੇ ਰੁਤਬੇ ਕਾਰਨ ਮਿਲੇ ਹਨ: ਤੀਜਾ ਰੋਮ (Третий Рим), ਚਿੱਟ-ਪੱਥਰੀਆ (Белокаменная), ਪਹਿਲਾ ਤਖ਼ਤ (Первопрестольная), ਚਾਲੀ ਚਾਲੀਆਂ ਵਾਲਾ (Сорок Сороков)। ਪੁਰਾਣੀ ਰੂਸੀ ਵਿੱਚ "Сорок" (ਚਾਲੀ) ਸ਼ਬਦ ਦਾ ਮਤਲਬ ਇੱਕ ਗਿਰਜਾ ਪ੍ਰਸ਼ਾਸਕੀ ਜ਼ਿਲ੍ਹਾ ਵੀ ਹੁੰਦਾ ਸੀ ਜਿਸ ਵਿੱਚ ਲਗਭਗ 40 ਗਿਰਜੇ ਆਉਂਦੇ ਸਨ। ਇਸ ਦਾ ਵਾਸੀ-ਸੂਚਕ ਮਾਸਕੋਵੀ ਹੈ।

ਇਤਿਹਾਸ[ਸੋਧੋ]

ਮਾਸਕੋ ਸ਼ਹਿਰ ਦਾ ਨਾਮ ਮੋਸਕਵਾ ਨਦੀ ਉੱਤੇ ਰੱਖਿਆ ਗਿਆ।[3] 1237-38 ਦੇ ਹਮਲੇ ਬਾਅਦ, ਮੰਗੋਲਾਂ ਨੇ ਸਾਰਾ ਸ਼ਹਿਰ ਸਾੜ ਦਿੱਤਾ ਅਤੇ ਲੋਕਾਂ ਨੂੰ ਮਾਰ ਦਿੱਤਾ। ਮਾਸਕੋ ਨੇ ਦੁਬਾਰਾ ਵਿਕਾਸ ਕੀਤਾ ਅਤੇ 1327 ਵਿੱਚ ਵਲਾਦਿਮੀਰ - ਸੁਜਦਾਲ ਰਿਆਸਤ ਦੀ ਰਾਜਧਾਨੀ ਬਣਾਈ ਗਈ। ਵੋਲਗਾ ਨਦੀ ਦੇ ਸ਼ੁਰੂਵਾਤ ਉੱਤੇ ਸਥਿਤ ਹੋਣ ਦੇ ਕਾਰਨ ਇਹ ਸ਼ਹਿਰ ਅਨੁਕੂਲ ਸੀ ਅਤੇ ਇਸ ਕਾਰਨ ਹੌਲੀ - ਹੌਲੀ ਸ਼ਹਿਰ ਬਹੁਤ ਹੋਣ ਲਗਾ। ਮਾਸਕੋ ਇੱਕ ਸ਼ਾਂਤ ਅਤੇ ਸੰਪੰਨ ਰਿਆਸਤ ਬੰਨ ਗਿਆ ਅਤੇ ਸਾਰੇ ਰੂਸ ਤੋਂ ਲੋਕ ਆਕੇ ਇੱਥੇ ਬਸਨੇ ਲੱਗੇ। 1654-56 ਦੇ ਪਲੇਗ ਨੇ ਮਾਸਕੋ ਦੀ ਅੱਧੀ ਅਬਾਦੀ ਨੂੰ ਖ਼ਤਮ ਕਰ ਦਿੱਤਾ। 1703 ਵਿੱਚ ਬਾਲਟਿਕ ਤਟ ਉੱਤੇ ਪੀਟਰ ਮਹਾਨ ਦੁਆਰਾ ਸੇਂਟ ਪੀਟਰਸਬਰਗ ਦੇ ਉਸਾਰੀ ਬਾਅਦ, 1712 ਤੋਂ ਮਾਸਕੋ ਰੂਸ ਦੀ ਰਾਜਧਾਨੀ ਨਹੀਂ ਰਹੀ। 1771 ਦਾ ਪਲੇਗ ਵਿਚਕਾਰ ਰੂਸ ਦਾ ਆਖਰੀ ਬਹੁਤ ਪਲੇਗ ਸੀ, ਜਿਸ ਵਿੱਚ ਕੇਵਲ ਮਾਸਕੋ ਦੇ ਹੀ 100000 ਆਦਮੀਆਂ ਦੀ ਜਾਨ ਗਈ। 1905 ਵਿੱਚ, ਅਲੇਕਜੇਂਡਰ ਅਦਰਿਨੋਵ ਮਾਸਕੋ ਦੇ ਪਹਿਲੇ ਨਗਰਪਤੀ ਬਣੇ। 1917 ਦੇ ਰੁਸੀ ਕ੍ਰਾਂਤੀ ਬਾਅਦ, ਮਾਸਕੋ ਨੂੰ ਸੋਵੀਅਤ ਸੰਘ ਦੀ ਰਾਜਧਾਨੀ ਬਣਾਇਆ ਗਿਆ। ਮਈ 8,1965 ਨੂੰ, ਨਾਜੀ ਜਰਮਨੀ ਉੱਤੇ ਫਤਹਿ ਦੀ 20ਵੀਂ ਵਰ੍ਹੇ ਗੰਢ ਦੇ ਮੌਕੇ ਉੱਤੇ ਮਾਸਕੋ ਨੂੰ ਹੀਰੋ ਸਿਟੀ ਦੀ ਉਪਾਧਿ ਪ੍ਰਦਾਨ ਕੀਤੀ ਗਈ।

ਸਿੱਖਿਆ[ਸੋਧੋ]

ਮਾਸਕੋ ਵਿੱਚ 1696 ਉੱਚਤਰ ਪਾਠਸ਼ਾਲਾ ਅਤੇ 91 ਮਹਾਂਵਿਦਿਆਲਾ ਹਨ। ਇਨ੍ਹਾਂ ਦੇ ਇਲਾਵਾ, 222 ਹੋਰ ਸੰਸਥਾਨ ਵੀ ਉੱਚ ਸਿੱਖਿਆ ਉਪਲੱਬਧ ਕਰਾਤੇਂ ਹਨ, ਜਿਨਮੇ 60 ਪ੍ਰਦੇਸ਼ ਯੂਨੀਵਰਸਿਟੀ ਅਤੇ 1755 ਵਿੱਚ ਸਥਾਪਤ ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ ਵੀ ਸ਼ਾਮਿਲ ਹਨ। ਯੂਨੀਵਰਸਿਟੀ ਵਿੱਚ 29 ਸੰਕਾਏ ਅਤੇ 450 ਵਿਭਾਗ ਹਨ ਜਿਨਮੇ 30000 ਪੂਰਵਸਨਾਤਕ ਅਤੇ 7000 ਸਨਾਤਕੋੱਤਰ ਵਿਦਿਆਰਥੀ ਪਢਤੇ ਹਨ। ਨਾਲ ਹੀ ਯੂਨੀਵਰਸਿਟੀ ਵਿੱਚ, ਉੱਚਤਰ ਪਾਠਸ਼ਾਲਾ ਦੇ ਕਰੀਬ 10000 ਵਿਦਿਆਰਥੀ ਸਿੱਖਿਆ ਕਬੂਲ ਕਰਦੇ ਹਨ ਅਤੇ ਕਰੀਬ 2000 ਸ਼ੋਧਾਰਥੀ ਕਾਰਜ ਕਰਦੇ ਹਨ। ਮਾਸਕੋ ਸਟੇਟ ਯੂਨੀਵਰਸਿਟੀ ਲਾਇਬ੍ਰੇਰੀ, ਰੂਸ ਦੇ ਸਭ ਤੋਂ ਵੱਡੇ ਪੁਸਤਕਾਲੀਆਂ ਵਿੱਚੋਂ ਇੱਕ ਹੈ, ਇੱਥੇ ਲਗਭਗ 90 ਲੱਖ ਪੁਸਤਕਾਂ ਹਨ।

ਸ਼ਹਿਰ ਵਿੱਚ 452 ਲਾਇਬ੍ਰੇਰੀ ਹਨ, ਜਿਹਨਾਂ ਵਿਚੋਂ 168 ਬੱਚੇ ਲਈ ਹਨ। 1862 ਵਿੱਚ ਸਥਾਪਤ ਰੂਸੀ ਸਟੇਟ ਲਾਇਬ੍ਰੇਰੀ, ਰੂਸ ਦਾ ਰਾਸ਼ਟਰੀ ਲਾਇਬ੍ਰੇਰੀ ਹੈ।

ਹਵਾਲੇ[ਸੋਧੋ]

 1. ਫਰਮਾ:Cite Russian law
 2. ਫਰਮਾ:Cite Russian law
 3. 3.0 3.1 Comins-Richmond, Walter. "The History of Moscow". Occidental College. http://faculty.oxy.edu/richmond/csp8/history_of_moscow.htm. Retrieved on 2006-07-03. 
 4. "Holidays and significant dates of Moscow". Moscow City Government. http://old.mos.ru/wps/portal/EnglishVersion?documentId=119125. Retrieved on 29 September 2010. 
 5. "The Moscow City Mayor". Government of Moscow. http://old.mos.ru/wps/portal/EnglishVersion?rubricId=14107. Retrieved on 18 March 2010. 
 6. "The Moscow Statute". Moscow City Duma. Moscow City Government. June 28, 1995. http://old.mos.ru/wps/portal/EnglishVersion?rubricId=14215&documentId=118572. Retrieved on September 29, 2010. "The supreme and exclusive legislative (representative) body of the state power in Moscow is the Moscow City Duma." 
 7. Федеральная служба государственной статистики (Federal State Statistics Service) (2004-05-21). "Территория, число районов, населённых пунктов и сельских администраций по субъектам Российской Федерации (Territory, Number of Districts, Inhabited Localities, and Rural Administration by Federal Subjects of the Russian Federation)" (in Russian). Всероссийская перепись населения 2002 года (All-Russia Population Census of 2002). Federal State Statistics Service. http://perepis2002.ru/ct/html/TOM_01_03.htm. Retrieved on 2011-11-01. 
 8. The density value was calculated by dividing the population reported by the 2010 Census by the area shown in the "Area" field. Please note that this value may not be accurate as the area specified in the infobox is not necessarily reported for the same year as the population.
 9. Rosstat. Об оценке численности постоянного населения на 1 января 2010г., на 1 января 2011г. и в среднем за 2010 год (ਰੂਸੀ)
 10. "The decision to enlarge the territory of Moscow entered into force", Itar Tass
 11. ਫਰਮਾ:Cite Russian law
 12. Official the whole territory of Russia according to Article 68.1 of the Constitution of Russia.
 13. Ody, Elizabeth (2011-03-10). "Carlos Slim Tops Forbes List of Billionaires for Second Year". Bloomberg. http://www.bloomberg.com/news/2011-03-09/carlos-slim-tops-forbes-list-of-billionaires-for-second-year.html. Retrieved on 2011-06-01. 
 14. http://siberianlight.net/moscow-population/
 15. http://www.blatantworld.com/feature/europe/most_populous_cities.html
 16. http://rapor.tuik.gov.tr/reports/rwservlet?adnksdb2&ENVID=adnksdb2Env&report=wa_buyukbelediye.RDF&p_kod=1&p_yil=2011&p_dil=1&desformat=html
 17. Russian Federal State Statistics Service (2011). "Всероссийская перепись населения 2010 года. Том 1" (in Russian). Всероссийская перепись населения 2010 года (2010 All-Russia Population Census). Federal State Statistics Service. http://www.gks.ru/free_doc/new_site/perepis2010/croc/perepis_itogi1612.htm. Retrieved on June 29, 2012. 
 18. Expansion of Moscow borders to help it develop harmonically: mayor, Itar-tass, July 1st, 2012