ਇਸਕਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੂਨਾ ਇਸਕਾਨ ਮੰਦਰ ਵਿਖੇ ਸ਼੍ਰੀ ਕ੍ਰਿਸ਼ਨ ਅਤੇ ਰਾਧਾਰਾਣੀ ਦੀਆਂ ਮੂਰਤੀਆਂ

ਇਸਕਾਨ ਜਾਂ ਅੰਤਰਰਾਸ਼ਟਰੀ ਸ੍ਰੀ ਕ੍ਰਿਸ਼ਨ ਭਾਵਨਾਮ੍ਰਤ ਸੰਘ (International Society for Krishna Consciousness - ISKCON), ਨੂੰ "ਹਰੇ ਕ੍ਰਿਸ਼ਨ ਅੰਦੋਲਨ" ਦੇ ਨਾਮ ਵੱਜੋਂ ਵੀ ਜਾਣਿਆ ਜਾਂਦਾ ਹੈ। ਇਸਨੂੰ 1966 ਵਿੱਚ ਨਿਊਯਾਰਕ ਸ਼ਹਿਰ ਵਿਖੇ ਭਗਤੀਵੇਦਾਂਤ ਸਵਾਮੀ ਪ੍ਰਭੁਪਾਦ ਨੇ ਅਰੰਭ ਕੀਤਾ ਸੀ। ਦੇਸ਼-ਵਿਦੇਸ਼ ਵਿੱਚ ਇਸ ਦੇ ਅਨੇਕ ਮੰਦਰ ਅਤੇ ਵਿਦਿਆਲਾ ਹਨ।

ਸਥਾਪਨਾ ਅਤੇ ਪ੍ਰਸਾਰ[ਸੋਧੋ]

ਕ੍ਰਿਸ਼ਨ ਭਗਤੀ ਵਿੱਚ ਲੀਨ ਇਸ ਅੰਤਰਰਾਸ਼ਟਰੀ ਸੋਸਾਇਟੀ ਦੀ ਸਥਾਪਨਾ ਸ੍ਰੀ-ਕ੍ਰਿਸ਼ਨ-ਕਿਰਪਾ ਸ੍ਰੀ-ਮੂਰਤੀ ਸ੍ਰੀ-ਅਭਇਚਰਨਾਰਵਿੰਦ ਭਗਤੀਵੇਦਾਂਤ ਸਵਾਮੀ ਪ੍ਰਭੁਪਾਦਜੀ ਨੇ ਸੰਨ 1966 ਨੂੰ ਨਿਊ ਯਾਰਕ ਸਿਟੀ ਵਿਖੇ ਕੀਤੀ ਗਈ ਸੀ। ਗੁਰੂ ਭਗਤੀ ਸਿੱਧਾਂਤ ਸਰਸਵਤੀ ਗੋਸਵਾਮੀ ਨੇ ਪ੍ਰਭੁਪਾਦ ਮਹਾਂਰਾਜ ਨੂੰ ਕਿਹਾ ਤੂੰ ਯੁਵਾ ਹੋ, ਤੇਜਸਵੀ ਹੋ, ਕ੍ਰਿਸ਼ਨ ਭਗਤੀ ਦਾ ਵਿਦੇਸ਼ ਵਿੱਚ ਪ੍ਰਚਾਰ-ਪ੍ਰਸਾਰ ਕਰੋ। ਆਦੇਸ਼ ਨੂੰ ਪਾਲਣ ਲਈ ਉਹਨਾਂ ਨੇ 59 ਸਾਲ ਦੀ ਉਮਰ ਵਿੱਚ ਸੰਨਿਆਸ ਲੈ ਲਿਆ ਅਤੇ ਗੁਰੂ ਆਗਿਆ ਸਾਰਿਆਂ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਅਥਕ ਕੋਸ਼ਸ਼ਾਂ ਤੋਂ ਬਾਅਦ ਸੱਤਰ ਸਾਲ ਦੀ ਉਮਰ ਵਿੱਚ ਨਿਊਯਾਰਕ ਵਿੱਚ ਕ੍ਰਿਸ਼ਨਭਵਨਾਮ੍ਰਤ ਸੰਘ ਦੀ ਸਥਾਪਨਾ ਕੀਤੀ। ਨਿਊਯਾਰਕ ਵਿਖੇ ਅਰੰਭ ਹੋਈ ਕ੍ਰਿਸ਼ਨ ਭਗਤੀ ਦੀ ਨਿਰਮਲ ਧਾਰਾ ਜਲਦੀ ਹੀ ਸੰਸਾਰ ਦੇ ਕੋਨੇ-ਕੋਨੇ ਵਿੱਚ ਰੁੜ੍ਹਨ ਲੱਗੀ। ਕਈ ਦੇਸ਼ ਹਰੇ ਰਾਮਿਆ- ਹਰੇ ਕ੍ਰਿਸ਼ਣਾ ਦੇ ਪਾਵਨ ਭਜਨ ਦੇ ਨਾਲ ਗੁੰਜਾਇਮਾਨ ਹੋਣ ਲੱਗੇ।

ਆਪਣੇ ਸਧਾਰਨ ਨਿਯਮ ਅਤੇ ਸਾਰੇ ਜਾਤੀ-ਧਰਮ ਦੇ ਪ੍ਰਤੀ ਸੰਭਾਵ ਦੇ ਚਲਦੇ ਇਸ ਮੰਦਰ ਦੇ ਅਨੁਆਈਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹਰ ਉਹ ਵਿਅਕਤੀ ਜੋ ਕ੍ਰਿਸ਼ਨ ਵਿੱਚ ਲੀਨ ਹੋਣਾ ਚਾਹੁੰਦਾ ਹੈ, ਉਹਨਾਂ ਦਾ ਇਹ ਮੰਦਰ ਸੁਆਗਤ ਕਰਦਾ ਹੈ। ਸਵਾਮੀ ਪ੍ਰਭੁਪਾਦਜੀ ਦੀਆਂ ਅਥਕ ਕੋਸ਼ਸ਼ਾਂ ਦੇ ਕਾਰਨ ਦਸ ਸਾਲ ਤੋਂ ਘੱਟ ਸਮਾਂ ਵਿੱਚ ਹੀ ਸਮੁੱਚੇ ਸੰਸਾਰ ਵਿੱਚ 108 ਮੰਦਰਾਂ ਦਾ ਨਿਰਮਾਣ ਹੋ ਚੁੱਕਿਆ ਸੀ। ਇਸ ਸਮੇਂ ਇਸਕਾਨ ਸਮੂਹ ਦੇ ਲਗਪਗ 400 ਤੋਂ ਵੱਧ ਮੰਦਰਾਂ ਦੀ ਸਥਾਪਨਾ ਹੋ ਚੁੱਕੀ ਹੈ।

ਨਿਯਮ ਅਤੇ ਸਿੱਧਾਂਤ[ਸੋਧੋ]

ਯੋਗਦਾਨ[ਸੋਧੋ]

ਇਹ ਵੀ ਦੇਖੋ[ਸੋਧੋ]

ਬਾਹਰਲੀਆਂ ਕੜੀਆਂ[ਸੋਧੋ]

ਸੰਦਰਭ[ਸੋਧੋ]

ਹਵਾਲੇ[ਸੋਧੋ]