ਰਾਧਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਗਲ ਕਲਾ ਵਿੱਚ ਰਾਧਾ

ਸ੍ਰੀ ਕ੍ਰਿਸ਼ਨ ਦੀ ਪ੍ਰਸਿੱਧ ਪ੍ਰਾਣਸਖੀ ਅਤੇ ਉਪਾਸਿਕਾ ਰਾਧਾ ਬ੍ਰਿਸ਼ਭਾਨੂੰ ਨਾਮਕ ਗੋਪ ਦੀ ਪੁਤਰੀ ਸੀ। ਰਾਧਾ ਕ੍ਰਿਸ਼ਨ ਸਦੀਵੀ ਪ੍ਰੇਮ ਦਾ ਪ੍ਰਤੀਕ ਹਨ। ਰਾਧਾ ਦੀ ਮਾਤਾ ਕੀਰਤੀ ਲਈ "ਬ੍ਰਿਸ਼ਭਾਨੂੰ ਪਤਨੀ" ਸ਼ਬਦ ਵਰਤਿਆ ਜਾਂਦਾ ਹੈ। ਰਾਧਾ ਨੂੰ ਕ੍ਰਿਸ਼ਨ ਦੀ ਪ੍ਰੇਮਿਕਾ ਅਤੇ ਕਿਤੇ-ਕਿਤੇ ਪਤਨੀ ਦੇ ਰੂਪ ਵਿੱਚ ਮੰਨਿਆ ਜਾਂਦਾ ਹ। ਰਾਧਾ ਬ੍ਰਿਸ਼ਭਾਨੂੰ ਦੀ ਪੁਤਰੀ ਸੀ। ਪਦਮ ਪੁਰਾਣ ਨੇ ਇਸਨੂੰ ਬ੍ਰਿਸ਼ਭਾਨੂੰ ਰਾਜਾ ਦੀ ਕੰਨਿਆ ਦੱਸਿਆ ਹੈ। ਇਹ ਰਾਜਾ ਜਦੋਂ ਯੱਗ ਦੀ ਭੂਮੀ ਸਾਫ਼ ਕਰ ਰਿਹਾ ਸੀ, ਇਸਨੂੰ ਭੂਮੀ ਕੰਨਿਆ ਦੇ ਰੂਪ ਵਿੱਚ ਰਾਧਾ ਮਿਲੀ। ਰਾਜਾ ਨੇ ਆਪਣੀ ਕੰਨਿਆ ਮੰਨ ਕੇ ਇਸ ਦਾ ਪਾਲਣ-ਪੋਸਣਾ ਕੀਤਾ। ਇਹ ਵੀ ਕਥਾ ਮਿਲਦੀ ਹੈ ਕਿ ਵਿਸ਼ਨੂੰ ਨੇ ਕ੍ਰਿਸ਼ਨ ਅਵਤਾਰ ਲੈਂਦੇ ਵੇਲੇ ਆਪਣੇ ਪਰਿਵਾਰ ਦੇ ਸਾਰੇ ਦੇਵਤਰਪਣ ਨਾਲ ਧਰਤੀ ਉੱਤੇ ਅਵਤਾਰ ਲੈਣ ਲਈ ਕਿਹਾ। ਉਦੋਂ ਰਾਧਾ ਵੀ ਜੋ ਚਤੁਰਭੁਜ ਵਿਸ਼ਨੂੰ ਦੀ ਅਰਧੰਗਣੀ ਅਤੇ ਲਕਸ਼ਮੀ ਦੇ ਰੂਪ ਵਿੱਚ ਵੈਕੁੰਠਲੋਕ ਵਿੱਚ ਨਿਵਾਸ ਕਰਦੀ ਸੀ, ਰਾਧਾ ਬਣ ਕੇ ਧਰਤੀ ਉੱਤੇ ਆਈ। ਬ੍ਰਹਮਾ ਵੈਵਰਤ ਪੁਰਾਣ ਅਨੁਸਾਰ ਰਾਧਾ ਕ੍ਰਿਸ਼ਨ ਦੀ ਸਹੇਲੀ ਸੀ ਅਤੇ ਉਸ ਦਾ ਵਿਆਹ ਰਾਪਾਣ ਅਤੇ ਰਾਇਆਣ ਨਾਮਕ ਵਿਅਕਤੀ ਦੇ ਨਾਲ ਹੋਇਆ ਸੀ। ਹੋਰ ਥਾਂ ਰਾਧਾ ਅਤੇ ਕ੍ਰਿਸ਼ਨ ਦੇ ਵਿਆਹ ਦਾ ਵੀ ਉੱਲੇਖ ਮਿਲਦਾ ਹੈ। ਕਹਿੰਦੇ ਹਨ, ਰਾਧਾ ਆਪਣੇ ਜਨਮ ਵੇਲੇ ਹੀ ਬਾਲਉਮਰ ਹੋ ਗਈ ਸੀ।

ਹੋਰ ਪੜ੍ਹੋ[ਸੋਧੋ]

Aum calligraphy Red.svg ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png