ਇਸਲਾਮ ਦਾ ਇਤਿਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਸਲਾਮ ਦਾ ਇਤਿਹਾਸ ਇਸਲਾਮ ਧਰਮ ਅਤੇ ਇਸ ਦੇ ਪੈਰੋਕਾਰ ਮੁਸਲਮਾਨ ਲੋਕਾਂ ਨਾਲ ਸਬੰਧਤ ਹੈ। "ਇਸਲਾਮ" ਇੱਕ ਅਰਬੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ "ਅੱਲਾ ਦਾ ਬੰਦਾ"। ਮੁਸਲਮਾਨਾਂ ਅਤੇ ਉਹਨਾਂ ਦੇ ਧਰਮ ਨੇ ਪੁਰਾਣੇ ਵਿਸ਼ਵ ਦੇ, ਖਾਸ ਕਰ ਕੇ ਇਸ ਦੇ ਜਨਮ ਅਸਥਾਨ ਮੱਧ ਪੂਰਬ ਦੇ, ਰਾਜਨੀਤਿਕ, ਆਰਥਿਕ ਅਤੇ ਫੌਜੀ ਇਤਿਹਾਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਭਾਵੇਂ ਗੈਰ-ਮੁਸਲਮਾਨ ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਦਾ ਜਨਮ ਮੱਕਾ ਅਤੇ ਮਦੀਨਾ ਵਿੱਚ ਹੋਇਆ, ਪਰ ਮੁਸਲਮਾਨ ਇਸਲਾਮ ਧਰਮ ਨੂੰ ਨਬੀ ਆਦਮ ਦੇ ਵੇਲੇ ਤੋਂ ਮੌਜੂਦ ਮੰਨਦੇ ਹਨ। ਇਸਲਾਮ ਧਰਮ ਦੇ ਅਨੁਆਈਆਂ ਲਈ ਕੁਰਆਨ ਨੇ ‘ਮੁਸਲਮਾਨ’ ਸ਼ਬਦ ਦਾ ਪ੍ਰਯੋਗ ਹਜ਼ਰਤ ਇਬਰਾਹੀਮ ਲਈ ਕੀਤਾ ਹੈ ਜੋ ਲਗਭਗ 4000 ਸਾਲ ਪਹਿਲਾਂ ਇੱਕ ਮਹਾਨ ਪੈਗੰਬਰ ਹੋਇਆ ਹੈ।[1] ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਨੂਹ, ਮੂਸਾ, ਯਿਸੂ, ਅਤੇ ਹੋਰ ਸਾਰੇ ਨਬੀ, ਸਾਰੇ ਇਸਲਾਮੀ ਨਬੀ ਸਨ, ਜਿਹਨਾਂ ਨੂੰ ਕੁਰਆਨ ਵਿੱਚ ਬਰਾਬਰ ਸਨਮਾਨ ਮਿਲਿਆ ਹੈ।

ਹਵਾਲੇ[ਸੋਧੋ]