ਇਸ਼ਤਿਹਾਰਬਾਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਇਸ਼ਤਿਹਾਰਬਾਜ਼ੀ (ਜਾਂ ਮਸ਼ਹੂਰੀਕਰਨ) ਵਪਾਰਕ ਸੰਚਾਰ ਦਾ ਇੱਕ ਰੂਪ ਹੈ ਜਿਸ ਰਾਹੀਂ ਸਰੋਤਿਆਂ ਨੂੰ ਕੋਈ ਕਾਰਵਾਈ ਕਰਨ ਜਾਂ ਕਰਦੇ ਰਹਿਣ ਵਾਸਤੇ ਰਾਜ਼ੀ ਕੀਤਾ ਜਾਂਦਾ ਹੈ, ਖ਼ਾਸ ਤੌਰ ਉੱਤੇ ਕਿਸੇ ਤਜਾਰਤੀ ਪੇਸ਼ਕਸ਼ ਜਾਂ ਸਿਆਸੀ ਜਾਂ ਵਿਚਾਰਕ ਸਹਾਇਤਾ ਦੇ ਸਬੰਧ ਵਿੱਚ।

ਇਸ਼ਤਿਹਾਰਬਾਜ਼ੀ ਇੱਕ ਅਜਿਹੇ ਸੁਨੇਹੇ ਹਨ ਜਿਹੜੇ ਲੋਕਾਂ ਦੁਆਰਾ ਭੇਜੇ ਜਾਂਦੇ ਹਨ ਅਤੇ ਪ੍ਰਭਾਵੀ ਲੋਕਾਂ ਦੁਆਰਾ ਪ੍ਰਾਪਤ ਕੀਤੇ ਜ਼ਾਦੇ ਹਨ। ਇਸ਼ਤਿਹਾਰਬਾਜ਼ੀ ਸੇਵਾ ਨੂੰ ਵਰਤਣ ਵਾਲਿਆਂ ਵਿਚਕਾਰ ਸੰਚਾਰ ਦਾ ਸਾਧਨ ਹੈ। ਇਸ਼ਤਿਹਾਰਬਾਜ਼ੀ
ਦੀ ਯੂ.ਕੇ ਐਸੋਸੀਏਸ਼ਨ ਦੁਆਰਾ ਵਿਆਖਿਆ ਕੀਤੀ ਜ਼ਾਦੀ ਹੈ। 
ਇਸ਼ਤਿਹਾਰਬਾਜ਼ੀ ਉੱਥੇ ਪੇਸ਼ ਕੀਤੀ ਜ਼ਾਦੀ ਹੈ ਜਿਹੜੇ ਲੋਕ ਇਸ ਤੋਂ ਜਾਗਰੂਕ ਨਹੀਂ ਹੁੰਦੇ। ਅੱਜ ਦੇ ਸੰਸਾਰ ਵਿੱਚ ਇਸ਼ਤਿਹਾਰਬਾਜ਼ੀ ਲੋਕਾਂ ਤੱਕ ਪਹੁੰਚਾਉਣ ਲਈ ਹਰ ਇੱਕ ਤਰ੍ਹਾਂ ਦਾ ਸੰਭਵ ਮੀਡੀਆ ਵਰਤੋਂ ਕਰਦੀ ਹੈ। 
ਪ੍ਰੈਸ, ਇੰਟਰਨੈਟ, ਮੇਲ, ਪੋਸਟਰਾਂ ਰਾਹੀਂ ਲੋਕਾਂ ਕੋਲ ਪੇਸ਼ ਕੀਤੀ ਜ਼ਾਦੀ ਹੈ। ਇਸ਼ਤਿਹਾਰਬਾਜ਼ੀ ਉਹਨਾਂ ਕੰਪਨੀਆਂ ਦੁਆਰਾ ਬਣੀ ਹੁੰਦੀ ਹੈ ਜਿਸ ਵਿੱਚ ਉਹ ਸੰਸਥਾਵਾਂ ਆ ਜਾਂਦੀਆਂ ਹਨ ਜੋ ਇਸ਼ਤਿਹਾਰਬਾਜ਼ੀ ਬਣਾਉਦੀਆਂ ਹਨ। ਮੀਡੀਆਂ 
ਇਸ਼ਤਿਹਾਰਬਾਜ਼ੀ ਨੂੰ ਲੋਕਾਂ ਤੱਕ ਪਹੁੰਚਾਉਦਾ ਹੈ। ਜਿਸ ਵਿੱਚ ਸੰਪਾਦਕ, ਮੈਨੇਜਰ, ਖੋਜਾਰਥੀ ਤੇ ਡਿਜ਼ਾਇਨਰ ਆ ਜਾਂਦੇ ਹਨ ਜੋ ਕਿ ਇਸ ਨੂੰ ਗਾਹਕਾਂ ਤੱਕ ਪਹੁੰਚਾਉਂਦੇ ਹਨ। ਇੱਕ ਕੰਪਨੀ ਇੱਕ ਉਤਪਾਦਨ ਦਾ ਬ੍ਰੈਡ, ਉਸਦੀ ਦਿਖ,
ਉਸਦੇ ਪ੍ਰਭਾਵ ਤੇ ਉਸਦਾ ਮੁਲ ਤਹਿ ਕਰਦੀ ਹੈ। ਜਦੋਂ ਕਲਾਇਟ ਦੀ ਸਹਿਮਤੀ ਮਿਲ ਜ਼ਾਦੀ ਹੈ ਤਾਂ ਇਸ਼ਤਿਹਾਰਬਾਜ਼ੀ ਦੀ ਬਹੁਤ ਜਲਦੀ ਮਸ਼ਹੂਰੀ ਹੋ ਜ਼ਾਦੀ ਹੈ।